ਲਖਨਊ: ਸ਼ਹਿਰ ਦੇ ਇੱਕ ਅਪਾਰਟਮੈਂਟ ਦੇ ਕੋਲ ਬਣੀ ਮਜ਼ਦੂਰਾਂ ਦੀਆਂ ਝੌਂਪੜੀਆਂ ਵੀਰਵਾਰ ਦੇਰ ਰਾਤ ਢਹਿ ਗਈਆਂ। ਇਸ ਕਾਰਨ 2 ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਇਕ ਬੱਚੇ ਸਮੇਤ 12 ਲੋਕ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਛੇ ਮਜ਼ਦੂਰਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। SDRF ਦੀ ਟੀਮ ਅਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜੇ.ਸੀ.ਬੀ. ਦੁਆਰਾ ਪੁੱਟਣ ਕਾਰਨ ਝੁੱਗੀਆਂ ਢਹਿ ਗਈਆਂ ਹਨ।
-
#WATCH | Lucknow, UP: "Information was received at 11:30 pm (28.09) that a land subsidence occurred at a multi-level parking being built here. As a result, some temporary hutments have collapsed...Some people have been injured...Seven people have been rescued and are undergoing… pic.twitter.com/u4C0ozdADP
— ANI UP/Uttarakhand (@ANINewsUP) September 28, 2023 " class="align-text-top noRightClick twitterSection" data="
">#WATCH | Lucknow, UP: "Information was received at 11:30 pm (28.09) that a land subsidence occurred at a multi-level parking being built here. As a result, some temporary hutments have collapsed...Some people have been injured...Seven people have been rescued and are undergoing… pic.twitter.com/u4C0ozdADP
— ANI UP/Uttarakhand (@ANINewsUP) September 28, 2023#WATCH | Lucknow, UP: "Information was received at 11:30 pm (28.09) that a land subsidence occurred at a multi-level parking being built here. As a result, some temporary hutments have collapsed...Some people have been injured...Seven people have been rescued and are undergoing… pic.twitter.com/u4C0ozdADP
— ANI UP/Uttarakhand (@ANINewsUP) September 28, 2023
ਦੋ ਮਜ਼ਦੂਰਾਂ ਦੀ ਮੌਕੇ ’ਤੇ ਮੌਤ: ਲਖਨਊ ਦੇ ਏਡੀਸੀਪੀ ਸਈਦ ਅਲੀ ਅੱਬਾਸ ਨੇ ਦੱਸਿਆ ਕਿ ਹਾਦਸਾ ਵੀਰਵਾਰ ਰਾਤ ਕਰੀਬ 11:30 ਵਜੇ ਵਾਪਰਿਆ। ਮਲਟੀਲੇਵਲ ਪਾਰਕਿੰਗ ਨੇੜੇ ਅਚਾਨਕ ਜ਼ਮੀਨ ਧਸ ਗਈ। ਇੱਥੇ ਬਣੀਆਂ ਮਜ਼ਦੂਰਾਂ ਦੀਆਂ ਝੌਂਪੜੀਆਂ ਢਹਿ ਗਈਆਂ। ਇਸ ਕਾਰਨ ਦੋ ਮਜ਼ਦੂਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ 12 ਮਜ਼ਦੂਰ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਛੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਇਸ ਦੌਰਾਨ ਹਾਦਸੇ ਦੀ ਸੂਚਨਾ ਮਿਲਣ 'ਤੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। NDRF ਦੀ ਟੀਮ ਰਾਹਤ ਅਤੇ ਬਚਾਅ 'ਚ ਜੁੱਟ ਗਈ। ਸਥਾਨਕ ਲੋਕਾਂ ਦੀ ਮਦਦ ਨਾਲ ਟੀਮ ਮਲਬੇ ਹੇਠ ਦੱਬੇ ਹੋਰ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬੁਲਡੋਜ਼ਰ ਨਾਲ ਜ਼ਮੀਨ ਦੀ ਖੁਦਾਈ ਕਰਦੇ ਸਮੇਂ ਇਹ ਹਾਦਸਾ ਵਾਪਰਿਆ। ਫਿਲਹਾਲ ਪੁਲ੍ਸ ਰਾਹਤ ਅਤੇ ਬਚਾਅ ਕਾਰਜ ਤੋਂ ਬਾਅਦ ਹਾਦਸੇ ਦੇ ਕਾਰਨਾਂ ਦੀ ਜਾਂਚ ਕਰੇਗੀ। ਵੱਧ ਤੋਂ ਵੱਧ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।