ETV Bharat / bharat

Tripura Assembly Election : ਤ੍ਰਿਪੁਰਾ ਦੀਆਂ 60 ਵਿਧਾਨਸਭਾ ਸੀਟਾਂ ਲਈ ਵੋਟਿੰਗ ਅੱਜ, ਮੋਦੀ-ਸ਼ਾਹ ਲਈ ਵੱਕਾਰ ਦੀ ਲੜਾਈ - ਵਿਧਾਨ ਸਭਾ ਚੋਣ 2023 ਲਈ ਵੋਟਿੰਗ

ਤ੍ਰਿਪੁਰਾ ਦੀਆਂ 60 ਵਿਧਾਨਸਭਾ ਸੀਟਾਂ ਦੇ 3,337 ਮਤਦਾਨ ਕੇਂਦਰਾਂ ਉੱਤੇ ਕਰੀਬ 28 ਲੱਖ ਯੋਗ ਵੋਟਰ ਅੱਜ ਵੋਟਿੰਗ ਕਰਨਗੇ। ਇਨ੍ਹਾਂ ਵਿੱਚ ਕਰੀਬ ਅੱਧੀ ਗਿਣਤੀ ਔਰਤਾਂ ਦੀ ਸ਼ਾਮਲ ਹੈ, ਜੋ ਅੱਜ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨਗੇ।

Tripura Assembly Election 2023, Tripura Election 2023
Tripura Assembly Election Live Updates
author img

By

Published : Feb 16, 2023, 7:29 AM IST

Updated : Feb 16, 2023, 2:22 PM IST

ਅਗਰਤਲਾ : ਤ੍ਰਿਪੁਰਾ ਵਿਧਾਨ ਸਭਾ ਚੋਣ 2023 ਲਈ ਵੋਟਿੰਗ ਹੋ ਰਹੀ ਹੈ। ਸੂਬੇ ਦੀਆਂ 60 ਵਿਧਾਨ ਸਭਾ ਸੀਟਾਂ ਲਈ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ, ਜੋ ਸ਼ਾਮ 4 ਵਜੇ ਤੱਕ ਜਾਰੀ ਰਹੇਗੀ। ਚੋਣ ਕਮਿਸ਼ਨ ਨੇ ਸ਼ਾਂਤੀਪੂਰਵਕ ਚੋਣਾਂ ਕਰਵਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਵਿਧਾਨ ਸਭਾ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰ ਖੜ੍ਹੇ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ ਇਸ ਵਾਰ ਕੁੱਲ 259 ਉਮੀਦਵਾਰ ਚੋਣ ਲੜ ਰਹੇ ਹਨ। ਦੱਸ ਦੇਈਏ ਕਿ ਇਸ ਚੋਣ ਵਿੱਚ 28 ਲੱਖ ਤੋਂ ਵੱਧ ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਚੋਣ ਨਤੀਜੇ 2 ਮਾਰਚ ਨੂੰ ਆਉਣਗੇ। ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਲੈ ਕੇ ਟਵੀਟ ਵੀ ਕੀਤਾ ਹੈ।

ਤ੍ਰਿਪੁਰਾ, ਜਿਸ ਨੂੰ ਕਦੇ ਲਾਲ ਕਿਲੇ ਵਜੋਂ ਜਾਣਿਆ ਜਾਂਦਾ ਸੀ ਅਤੇ ਹੁਣ ਭਗਵੇਂ ਗੜ੍ਹ ਵਜੋਂ ਜਾਣਿਆ ਜਾਂਦਾ ਹੈ। ਉੱਥੇ ਅੱਜ ਵੋਟਿੰਗ ਹੋ ਰਹੀ ਹੈ। ਲਗਭਗ 28 ਲੱਖ ਵੋਟਰਾਂ ਦੀ ਗਿਣਤੀ ਦੇ ਨਾਲ, ਤ੍ਰਿਪੁਰਾ ਭਾਵੇਂ ਭਾਜਪਾ ਦੇ ਰਾਜਨੀਤਿਕ ਨੰਬਰਾਂ ਵਿੱਚ ਮਹੱਤਵਪੂਰਨ ਯੋਗਦਾਨ ਨਹੀਂ ਦੇ ਸਕਦਾ, ਪਰ ਇਹ ਨਿਸ਼ਚਿਤ ਤੌਰ 'ਤੇ ਨਰਿੰਦਰ ਮੋਦੀ-ਅਮਿਤ ਸ਼ਾਹ ਬ੍ਰਿਗੇਡ ਲਈ ਵੱਕਾਰ ਦੀ ਲੜਾਈ ਹੈ।

  • Urging the people of Tripura to vote in record numbers and strengthen the festival of democracy. I specially call upon the youth to exercise their franchise.

    — Narendra Modi (@narendramodi) February 16, 2023 " class="align-text-top noRightClick twitterSection" data=" ">

ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣ ਦੀ ਤਿਆਰੀ ਦੇ ਰੂਪ ਵਿੱਚ, ਦੇਸ਼ ਦੇ ਇਸ ਤੀਜੇ ਛੋਟੇ ਰਾਜ ਵਿੱਚ 2023 'ਚ ਚੋਣ ਹੋ ਰਹੀ ਹੈ। ਸਭ ਤੋਂ ਪਹਿਲਾਂ ਅਤੇ ਸਭ ਤੋਂ ਮਹੱਤਵਪੂਰਨ ਇਹ ਭਾਜਪਾ ਦੇ 'ਲੁਕਿੰਗ ਈਸਟ' ਦੇ ਪ੍ਰਚਾਰ ਦਾ ਪ੍ਰਵੇਸ਼ ਦੁਆਰ ਹੈ। 60 ਮੈਂਬਰੀ ਵਿਧਾਨ ਸਭਾ ਵਿੱਚ ਨਾਗਾਲੈਂਡ ਅਤੇ ਮੇਘਾਲਿਆ ਵਿੱਚ ਵੀ ਭਾਜਪਾ ਗੜ੍ਹ ਨੂੰ ਵਾਪਸ ਲੈਣ ਦੀ ਕੋਸ਼ਿਸ਼ ਕਰੇਗੀ।

31 ਹਜ਼ਾਰ ਤੋਂ ਵੱਧ ਸੁਰੱਖਿਆਕਰਮੀ ਤੈਨਾਤ : ਉੱਥੇ ਹੀ, ਮੁੱਖ ਚੋਣ ਕਮਿਸ਼ਨ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਸੂਬੇ ਵਿੱਚ ਕਰੀਬ 3 ਹਜ਼ਾਰ ਤੋਂ ਵੱਧ ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਵਿੱਚ 1100 ਦੇ ਕਰੀਬ ਸੰਵੇਦਨਸ਼ੀਲ ਬੂਥ ਅਤੇ 28 ਅਤਿ ਸੰਵੇਦਨਸ਼ੀਲ ਬੂਥ ਵਜੋਂ ਪਛਾਣੇ ਗਏ ਹਨ। ਵਿਧਾਨ ਸਭਾ ਚੋਣ 2023 ਸ਼ਾਂਤਮਈ ਢੰਗ ਨਾਲ ਸੰਪਨ ਕਰਨ ਲਈ 31 ਹਜ਼ਾਰ ਤੋਂ ਵੱਧ ਸੁਰੱਖਿਆਕਰਮੀ ਅਤੇ 25 ਹਜ਼ਾਰ ਕੇਂਦਰੀ ਬਲਾਂ ਦੀ ਤੈਨਾਤੀ ਕੀਤੀ ਗਈ ਹੈ। ਉੱਥੇ ਹੀ, ਸੂਬੇ ਦੇ 31 ਹਜ਼ਾਰ ਤੋਂ ਵੱਧ ਜਵਾਨ ਵੀ ਮੁਸਤੈਦ ਰਹਿਣਗੇ। ਚੋਣ ਕਮਿਸ਼ਨ ਮੁਤਾਬਕ ਸੂਬੇ ਵਿੱਚ 13 ਲੱਖ ਤੋਂ ਵੱਧ ਮਹਿਲਾ ਵੋਟਰ ਹਨ।

ਭਾਜਪਾ ਨੇ 55 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇ : ਸੀਐਮ ਮਾਨਿਕ ਸਾਹਾ ਭਾਰਤੀ ਜਨਤਾ ਪਾਰਟੀ ਦੀ ਤਰਫੋਂ ਬਾਰਦੋਵਾਲੀ ਤੋਂ ਚੋਣ ਮੈਦਾਨ ਵਿੱਚ ਹਨ। ਇਸ ਦੇ ਨਾਲ ਹੀ, ਸਬਰੂਮ ਵਿਧਾਨ ਸਭਾ ਸੀਟ ਤੋਂ ਸੀਪੀਆਈ (ਐਮ) ਦੇ ਜਤਿੰਦਰ ਚੌਧਰੀ ਆਪਣੀ ਕਿਸਮਤ ਅਜ਼ਮਾ ਰਹੇ ਹਨ। 60 ਵਿਧਾਨ ਸਭਾ ਸੀਟਾਂ 'ਚੋਂ ਭਾਜਪਾ ਨੇ 55 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਦੂਜੇ ਪਾਸੇ ਕਾਂਗਰਸ ਸਹਿਯੋਗੀ ਦਲਾਂ ਨਾਲ 13 ਸੀਟਾਂ 'ਤੇ ਚੋਣ ਲੜ ਰਹੀ ਹੈ। ਮਮਤਾ ਬੈਨਰਜੀ ਦੀ ਟੀਐਮਸੀ ਪਾਰਟੀ ਦੇ 28 ਉਮੀਦਵਾਰ ਵੀ ਚੋਣ ਮੈਦਾਨ ਵਿੱਚ ਹਨ, ਜਦਕਿ 58 ਆਜ਼ਾਦ ਉਮੀਦਵਾਰ ਵੀ ਚੋਣ ਵਿੱਚ ਪੂਰੀ ਮਿਹਨਤ ਤੇ ਤਿਆਰੀ ਨਾਲ ਹਿੱਸਾ ਲੈ ਰਹੇ ਹਨ।

ਦਿਲਚਸਪ ਗੱਲ ਇਹ ਹੈ ਕਿ ਪੱਛਮੀ ਬੰਗਾਲ ਵਾਂਗ, ਤ੍ਰਿਪੁਰਾ ਵਿੱਚ ਵੀ ਦਹਾਕਿਆਂ ਤੱਕ ਸੀਪੀਆਈ (ਐਮ) ਦਾ ਰਾਜ ਰਿਹਾ, ਪਰ 2018 ਵਿੱਚ ਭਾਜਪਾ ਦੇ ਵੱਡੇ ਉਭਾਰ ਨੇ ਪੱਛਮੀ ਬੰਗਾਲ ਵਾਂਗ 35 ਸਾਲਾਂ ਬਾਅਦ ਖੱਬੇਪੱਖੀ ਸ਼ਾਸਨ ਦਾ ਅੰਤ ਕਰ ਦਿੱਤਾ, ਜਿੱਥੇ ਮਮਤਾ ਬੈਨਰਜੀ ਨੇ ਖੱਬੇ ਮੋਰਚੇ ਦੇ 35 ਸਾਲਾਂ ਦੇ ਖੱਬੇ ਪੱਖੀ ਨੂੰ ਖਤਮ ਕੀਤਾ।

ਇਸ ਉੱਤਰ-ਪੂਰਬੀ ਸੂਬੇ 'ਤੇ ਨਜ਼ਰ ਰੱਖੀਏ, ਤਾਂ ਭਾਜਪਾ ਨੂੰ 1983 ਤੋਂ 2013 ਤੱਕ ਇਕ ਵੀ ਸੀਟ ਨਹੀਂ ਮਿਲੀ ਪਰ, 2018 'ਚ ਭਗਵਾ ਬ੍ਰਿਗੇਡ ਨੂੰ ਵਿਧਾਨ ਸਭਾ ਦੀਆਂ 60 'ਚੋਂ 36 ਸੀਟਾਂ ਹੀ ਨਹੀਂ ਮਿਲੀਆਂ, ਸਗੋਂ ਇਸ ਦੇ ਵੋਟ ਸ਼ੇਅਰ 'ਚ ਵੀ 43.5 ਫੀਸਦੀ ਦਾ ਵਾਧਾ ਹੋਇਆ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ, ਭਾਜਪਾ ਨੇ ਰਾਜ ਦੇ ਦੋਵੇਂ ਸੰਸਦੀ ਹਲਕਿਆਂ ਵਿੱਚ ਜਿੱਤ ਪ੍ਰਾਪਤ ਕੀਤੀ ਅਤੇ 60 ਵਿਧਾਨ ਸਭਾ ਹਲਕਿਆਂ ਵਿੱਚੋਂ 51 ਵਿੱਚ ਪਹਿਲੇ ਸਥਾਨ 'ਤੇ ਰਹੀ ਅਤੇ ਰਾਜ ਦੀ ਰਾਜਨੀਤੀ ਵਿੱਚ ਖੱਬੇਪੱਖੀਆਂ ਨੂੰ ਹਰਾਇਆ।

ਇਹ ਵੀ ਪੜ੍ਹੋ: Coronavirus Update : ਪਿਛਲੇ 24 ਘੰਟਿਆਂ 'ਚ ਭਾਰਤ ਵਿੱਚ ਕੋਰੋਨਾ ਦੇ 101 ਨਵੇਂ ਮਾਮਲੇ, 2 ਮੌਤਾਂ, ਜਾਣੋ ਪੰਜਾਬ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਸਥਿਤੀ

Last Updated : Feb 16, 2023, 2:22 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.