ਕੋਲਕਾਤਾ: ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਦੇ ਅਹੁਦੇ ਦਾ ਮੁੱਦਾ ਹੁਣ ਸਿਆਸੀ ਰੰਗ ਲੈ ਰਿਹਾ ਹੈ। ਇੱਕ TMC ਲੀਡਰ ਨੇ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਭਾਜਪਾ 'ਤੇ ਹਮਲਾ ਬੋਲਿਆ ਹੈ। ਟੀਐਮਸੀ ਲੀਡਰ ਡਾ. ਐਸ ਸੇਨ ਨੇ ਕਿਹਾ, 'ਅਮਿਤ ਸ਼ਾਹ ਕੁਝ ਮਹੀਨੇ ਪਹਿਲਾਂ ਸੌਰਵ ਗਾਂਗੁਲੀ ਦੇ ਘਰ ਗਏ ਸਨ। ਪਤਾ ਲੱਗਾ ਹੈ ਕਿ ਗਾਂਗੁਲੀ ਨੂੰ ਭਾਜਪਾ ਵਿਚ ਸ਼ਾਮਲ ਹੋਣ ਲਈ ਵਾਰ-ਵਾਰ ਸੰਪਰਕ ਕੀਤਾ ਗਿਆ ਸੀ। ਸ਼ਾਇਦ ਉਨ੍ਹਾਂ ਨੇ ਭਾਜਪਾ ਵਿਚ ਸ਼ਾਮਲ ਹੋਣ ਲਈ ਆਪਣੀ ਸਹਿਮਤੀ ਨਹੀਂ ਦਿੱਤੀ ਹੈ। ਉਹ ਸਿਆਸੀ ਬਦਲਾਖੋਰੀ ਦਾ ਸ਼ਿਕਾਰ ਹੋ ਗਿਆ ਹੈ। ਅਮਿਤ ਸ਼ਾਹ ਦੇ ਬੇਟੇ ਨੂੰ ਬੀਸੀਸੀਆਈ ਸਕੱਤਰ ਵਜੋਂ ਬਰਕਰਾਰ ਰੱਖਿਆ ਗਿਆ ਹੈ, ਪਰ ਗਾਂਗੁਲੀ ਨੂੰ ਨਹੀਂ।'
ਇਸ ਦੇ ਨਾਲ ਹੀ ਕੋਲਕਾਤਾ 'ਚ ਭਾਜਪਾ ਦੇ ਸੰਸਦ ਮੈਂਬਰ ਲਾਕੇਟ ਚੈਟਰਜੀ ਨੇ ਕਿਹਾ, 'ਸੌਰਵ ਗਾਂਗੁਲੀ ਦੀ ਆਲੋਚਨਾ ਕਰਨ ਵਾਲਿਆਂ ਨੂੰ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸੌਰਵ ਗਾਂਗੁਲੀ ਦੇ ਘਰ ਦੇ ਦੌਰੇ ਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸੌਰਵ ਗਾਂਗੁਲੀ ਆਉਣ ਵਾਲੇ ਦਿਨਾਂ 'ਚ ਬੁਲੰਦੀਆਂ ਹਾਸਲ ਕਰਨਗੇ।'
-
Amit Shah visited Sourav Ganguly's house few months ago.There's info Ganguly was approached repeatedly to join BJP.Probably as he hasn't consented to join BJP&is from Bengal,he's become prey to political vendetta.Amit Shah's son retained as BCCI secy,but not Ganguly: Dr S Sen,TMC pic.twitter.com/jCI3wYpIC2
— ANI (@ANI) October 12, 2022 " class="align-text-top noRightClick twitterSection" data="
">Amit Shah visited Sourav Ganguly's house few months ago.There's info Ganguly was approached repeatedly to join BJP.Probably as he hasn't consented to join BJP&is from Bengal,he's become prey to political vendetta.Amit Shah's son retained as BCCI secy,but not Ganguly: Dr S Sen,TMC pic.twitter.com/jCI3wYpIC2
— ANI (@ANI) October 12, 2022Amit Shah visited Sourav Ganguly's house few months ago.There's info Ganguly was approached repeatedly to join BJP.Probably as he hasn't consented to join BJP&is from Bengal,he's become prey to political vendetta.Amit Shah's son retained as BCCI secy,but not Ganguly: Dr S Sen,TMC pic.twitter.com/jCI3wYpIC2
— ANI (@ANI) October 12, 2022
ਤੁਹਾਨੂੰ ਦੱਸ ਦੇਈਏ ਕਿ ਭਾਰਤ ਦੀ 1983 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰੋਜਰ ਬਿੰਨੀ ਨੇ ਮੰਗਲਵਾਰ ਨੂੰ ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਖਲ ਕੀਤੀ ਸੀ ਅਤੇ ਉਨ੍ਹਾਂ ਦੇ ਇਸ ਚੋਟੀ ਦੇ ਅਹੁਦੇ ਲਈ ਬਿਨਾਂ ਵਿਰੋਧ ਚੁਣੇ ਜਾਣ ਦੀ ਉਮੀਦ ਹੈ। ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਇਹ ਜਾਣਕਾਰੀ ਦਿੱਤੀ। ਇਕ ਸੂਤਰ ਨੇ ਦੱਸਿਆ ਕਿ ਪਿਛਲੇ ਇਕ ਹਫਤੇ ਤੋਂ ਚੱਲ ਰਹੇ ਹੰਗਾਮੇ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਸੀ ਕਿ ਬਿੰਨੀ ਬੋਰਡ ਦੇ 36ਵੇਂ ਪ੍ਰਧਾਨ ਹੋਣਗੇ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ ਨੇ ਵੀ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ ਅਤੇ ਜੇਕਰ ਕੋਈ ਹੋਰ ਉਮੀਦਵਾਰ ਮੈਦਾਨ ਵਿੱਚ ਨਹੀਂ ਉਤਾਰਿਆ ਜਾਂਦਾ ਹੈ ਤਾਂ ਉਹ ਲਗਾਤਾਰ ਦੂਜੀ ਵਾਰ ਬੀਸੀਸੀਆਈ ਸਕੱਤਰ ਵਜੋਂ ਬਣੇ ਰਹਿਣਗੇ।
ਇਹ ਵੀ ਪੜ੍ਹੋ: ਪੰਜਾਬ ਵਿੱਚ ਦੀਵਾਲੀ ਤੇ ਗੁਰਪੁਰਬ ਮੌਕੇ ਸਿਰਫ਼ ਇਸ ਸਮੇਂ ਚਲਾ ਸਕੋਗੇ ਪਟਾਕੇ, ਸਰਕਾਰ ਨੇ ਜਾਰੀ ਕੀਤੇ ਹੁਕਮ