ETV Bharat / bharat

ਜੰਮੂ ’ਚ ਸ਼ਹੀਦ ਹੋਏ ਜਸਬੀਰ ਸਿੰਘ ਦਾ ਪਿੰਡ ਸੋਗ 'ਚ ਡੁੱਬਿਆ - ਜੰਮੂ ’ਚ ਸ਼ਹੀਦ ਹੋਏ ਜਸਬੀਰ ਸਿੰਘ ਦਾ ਪਿੰਡ ਸੋਗ ਵਿਚ ਡੁੱਬਿਆ

ਜੰਮੂ ਕਸ਼ਮੀਰ ਵਿੱਚ ਦੁਸ਼ਮਨ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਜਸਬੀਰ ਸਿੰਘ ਦਾ ਪਿੰਡ ਵੇਈਂ ਪੂਈਂ ਪੂਰੀ ਤਰ੍ਹਾਂ ਨਾਲ ਸੋੋਗ ਵਿੱਚ ਡੁੱਬ ਗਿਆ(The village of Shaheed Jasbir Singh sank into mourning)। ਉਸ ਦੇ ਸ਼ਹੀਦ ਹੋਣ ਦੀ ਖਬਰ ਅੱਗ ਵਾਂਗ ਫੈਲ ਗਈ ਤੇ ਪਿੰਡ ਵਾਸੀ ਜਸਬੀਰ ਸਿੰਘ ਦੇ ਘਰ ਦੁਖ ਸਾਂਝਾ ਕਰਨ ਪੁੱਜਣਾ ਸ਼ੁਰੂ ਹੋ ਗਏ।

ਫੌਜੀ ਵਰਦੀ ਵਿੱਚ ਜਸਬੀਰ ਸਿੰਘ ਦੀ ਇੱਕ ਯਾਦਗਾਰ ਫੋਟੋ

author img

By

Published : Dec 30, 2021, 4:49 PM IST

ਤਰਨਤਾਰਨ:ਕਸਬਾ ਵੇਈਂ ਪੂਈਂ ਨਿਵਾਸੀ ਜਸਬੀਰ ਸਿੰਘ (Jawan died in encounter) ਪੁੱਤਰ ਗੁਰਭੇਜ ਸਿੰਘ ਬੀਤੇ ਕੱਲ ਦੁਸ਼ਮਣ ਨਾਲ ਲੋਹਾ ਲੈਂਦੇ ਸ਼ਹੀਦ ਹੋ ਗਿਆ ਹੈ। ਕਸਬਾ ਵੇਈਂ ਪੂਈਂ ਨਿਵਾਸੀ ਜਸਬੀਰ ਸਿੰਘ ਪੁੱਤਰ ਗੁਰਭੇਜ ਸਿੰਘ ਬੀਤੇ ਕੱਲ ਦੁਸ਼ਮਣ ਨਾਲ ਲੋਹਾ ਲੈਂਦੇ ਸ਼ਹੀਦ ਹੋ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਜੰਮੂ ਸੈਕਟਰ ਵਿੱਚ ਕੁਝ ਅੱਤਵਾਦੀਆਂ ਵੱਲੋਂ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਇਸੇ ਦੌਰਾਨ ਹੋਈ ਗੋਲੀ ਬਾਰੀ ਵਿਚ ਜਸਬੀਰ ਸਿੰਘ ਸ਼ਹੀਦ ਹੋ ਗਿਆ।(The village of Shaheed Jasbir Singh sank into mourning )

ਗਰੀਬ ਜੀਮੀਂਦਾਰ ਪਰਿਵਾਰ ਨਾਲ ਸਬੰਧਤ ਜਸਬੀਰ ਸਿੰਘ ਸਾਲ 2014 ਵਿੱਚ ਰਾਸਟਰੀ ਰਾਇਫਲ ਵਿਚ ਭਰਤੀ ਹੋਇਆ ਸੀ। ਉਹ ਲਾਸ ਨਿਯਾਕ ਦੇ ਤੌਰ ਤੇ ਡਿਊਟੀ ਕਰ ਰਿਹਾ ਸੀ। ਜਸਬੀਰ ਸਿੰਘ ਅਜੇ ਕੁਵਾਰਾ ਹੀ ਸੀ ਅਤੇ ਉਸ ਦੀ ਇੱਕ ਭੈਣ ਅਤੇ ਭਰਾ ਹਨ। ਜਿਵੇਂ ਕਿ ਜਸਬੀਰ ਸਿੰਘ ਦੀ ਸ਼ਹਾਦਤ ਦੀ ਖਬਰ ਪਿੰਡ ਪੁੱਜੀ ਤਾਂ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਤੇ ਪਿੰਡ ਵਾਸੀ ਉਸ ਦੇ ਘਰ ਇਕੱਤਰ ਹੋਣਾ ਸ਼ੁਰੂ ਹੋ ਗਏ।

ਜੰਮੂ ’ਚ ਸ਼ਹੀਦ ਹੋਏ ਜਸਬੀਰ ਸਿੰਘ ਦਾ ਪਿੰਡ ਸੋਗ ਵਿਚ ਡੁੱਬਿਆ

ਇਸ ਮੌਕੇ ਸ਼ਹੀਦ ਜਸਬੀਰ ਸਿੰਘ ਦੇ ਭਰਾ ਰਣਜੀਤ ਸਿੰਘ ਨੇ ਦੱਸਿਆ ਕਿ ਜਸਬੀਰ ਸਿੰਘ ਨੂੰ ਬਚਪਨ ਤੋਂ ਹੀ ਫੌਜ ਵਿੱਚ ਭਰਤੀ ਹੋਣ ਦਾ ਸ਼ੌਂਕ ਸੀ ਅਤੇ 28 ਦਸੰਬਰ 2014 ਨੂੰ ਬਤੌਰ ਸਿਪਾਹੀ ਫੌਜ ਵਿੱਚ ਭਰਤੀ ਹੋਇਆ ਸੀ। ਜਿਸ ਦੀ ਇਸ ਇਸ ਸਮੇਂ ਜੰਮੂ ਦੇ ਨੋਵਗਮ ਵਿੱਚ ਡਿਊਟੀ ਸੀ । ਜਿੱਥੇ ਦੁਸ਼ਮਣ ਨਾਲ ਲੋਹਾ ਲੈਂਦੇ ਜਸਬੀਰ ਸਿੰਘ ਸ਼ਹੀਦ ਹੋ ਗਿਆ। ਜਸਬੀਰ ਸਿੰਘ 17 ਨਵੰਬਰ ਨੂੰ ਛੁੱਟੀ ਪੂਰੀ ਕਰਕੇ ਵਾਪਸ ਡਿਊਟੀ ਤੇ ਗਿਆ ਸੀ।

ਸ਼ਹੀਦ ਜਸਬੀਰ ਸਿੰਘ ਦੇ ਪਿਤਾ ਗੁਰਭੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫੌਜ ਦੀ ਜੰਮੂ ਯੁਨਿਟ ਤੋਂ ਫੋਨ ਆਇਆ ਸੀ ਕਿ ਦੁਸ਼ਮਣ ਫੌਜ ਨਾਲ ਆਮੋ ਸਾਹਮਣੇ ਮੁਕਾਬਲੇ ਵਿੱਚ ਜਸਬੀਰ ਸਿੰਘ ਦੀ ਗਰਦਨ ’ਤੇ ਗੋਲੀ ਲੱਗੀ ਹੈ ਤੇ ਉਹ ਗੰਭੀਰ ਰੂਪ ਵਿੱਚ ਜਖ਼ਮੀ ਹੈ ਤੇ ਉਸ ਦੀ ਹਾਲਤ ਨਾਜੁਕ ਬਣੀ ਹੋਈ ਹੈ। ਇਸੇ ਦੌਰਾਨ ਬਾਅਦ ਵਿੱਚ ਫੋਨ ਆਇਆ ਕਿ ਜਸਬੀਰ ਸਿੰਘ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜਸਬੀਰ ਸਿੰਘ ਉਨ੍ਹਾਂ ਦੇ ਘਰ ਚਲਾਉਣ ਦਾ ਮੁੱਖ ਸਹਾਰਾ ਸੀ ਪਰ ਹੁਣ ਉਹ ਇਸ ਦੁਨੀਆ ਵਿੱਚ ਨਹੀਂ ਰਿਹਾ। ਜਸਬੀਰ ਸਿੰਘ ਦੇ ਘਰ ਵਿੱਚ ਉਸ ਦੇ ਪਰਿਵਾਰਕ ਮੈਂਬਰਾਂ ਤੇ ਸਬੰਧੀਆਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਇਸੇ ਦੌਰਾਨ ਪੁਲਿਸ ਵੀ ਆਪਣੀ ਕਾਰਵਾਈ ਲਈ ਮੌਕੇ ’ਤੇ ਪੁੱਜ ਗਈ ਸੀ।

ਇਹ ਵੀ ਪੜ੍ਹੋ:ਕੇਂਦਰ ਨੇ ਨਾਗਾਲੈਂਡ ’ਚ 6 ਮਹੀਨਿਆਂ ਲਈ ਵਧਾਇਆ AFSPA

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.