ਹੈਦਰਾਬਾਦ: ਇਹ ਤਸਵੀਰ ਵਿਜਯਵਾੜਾ ਦੇ ਸਭ ਕਲੈਕਟਰ ਜੀ ਸੂਰਯ ਪਰਵੀਨ ਚੰਦ ਦੀ ਹੈ। ਇਸ ਵਿੱਚ ਉਹ ਖਾਦ ਲੈਂਦੇ ਦਿਖਾਈ ਦਿੰਦੇ ਹਨ। ਪਤਾ ਹੈ ਉਨ੍ਹਾਂ ਨੇ ਇਸ ਤਰ੍ਹਾਂ ਕਿਉਂ ਕੀਤਾ? ਉਸ ਤਰ੍ਹਾਂ ਉਨ੍ਹਾਂ ਨੇ ਖਾਦ ਦੀਆਂ ਦੁਕਾਨਾਂ ਤੇ ਕਿਸਾਨਾਂ ਨਾਲ ਹੋ ਰਹੀ ਧੋਖਾਧੜੀ ਦੀ ਜਾਂਚ ਕਰਨ ਦੇ ਲਈ ਕੀਤਾ। ਉਹ ਕਿਸਾਨ ਦਾ ਭੇਸ ਬਣਾ ਕੇ Kaikaluru ਅਤੇ Mudinepalli ਮੰਡਲ ਗੀ ਖਾਦ ਦੀਆਂ ਦੁਕਾਨਾਂ ਤੇ ਖਾਦ ਲੈਣ ਗਏ।
MRP ਤੋਂ ਜਿਆਦਾ ਰੇਟ ਤੇ ਵੇਚ ਰਹੇ ਸਨ ਦੁਕਾਨਦਾਰ
ਇਸ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਕਈ ਦੁਕਾਨਦਾਰ Diammonium phosphate (DAP) ਅਤੇ ਯੂਰੀਆ MRP ਤੋਂ ਜਿਆਦਾ ਰੇਟ ਤੇ ਵੇਚ ਰਹੇ ਸੀ। ਇਥੋਂ ਤੱਕ ਕਿ ਉਹ ਖਾਦ ਦਾ ਕੋਈ ਬਿੱਲ ਵੀ ਨਹੀਂ ਦੇ ਰਹੇ ਸੀ ਅਤੇ ਉਨ੍ਹਾਂ ਨੇ ਖਾਦ ਦੇ ਗੋਦਾਨ ਭਰ ਰੱਖੇ ਸੀ। ਜਾਨਕਿ ਉਨ੍ਹਾਂ ਨੇ ਜਮਾਖੋਰੀ ਵੀ ਰੱਖੀ ਸੀ।
@SushilrTOI ਨੇ ਇਹ ਫੋਟੋ ਸ਼ੇਅਰ ਕੀਤੀ ਹੈ। ਇਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੋ ਵਿਅਕਤੀ ਖਾਦ ਲੈਂਦਾ ਦਿਖ ਰਿਹਾ ਹੈ ਉਹ IAS ਅਧਿਕਾਰੀ ਪਰਵੀਨ ਚੰਦ ਹੈ। ਇਲਾਕੇ ਦੇ ਇੱਕ ਦੁਕਾਨਦਾਰ ਨੇ ਉਨ੍ਹਾਂ ਨੂੰ ਕਿਸਾਨ ਦੇ ਨਾਲ ਹੁੰਦੀ ਉਸ ਧੋਖਾਧੜੀ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਸੀ। ਜਿਸਦੇ ਬਾਅਦ ਉਨ੍ਹਾਂ ਨੇ ਖੁਦ ਜਾਂਚ ਕਰਨ ਦੇ ਲਈ ਸ਼ੁਕਰਵਾਰ ਨੂੰ ਇਹ ਕਦਮ ਉਠਾਇਆ।
ਕਰ ਦਿੱਤੀ ਸਖ਼ਤ ਕਾਰਵਾਈ
ਉਨ੍ਹਾਂ ਨੇ ਜਿਨ੍ਹਾਂ ਦੋ ਦੁਕਾਨਦਾਰਾਂ ਨੂੰ ਹੇਰਾਫੇਰੀ ਕਰਦੇ ਫੜਿਆ ਉਨ੍ਹਾਂ ਦੀਆਂ ਦੋਵੇਂ ਦੁਕਾਨਾਂ ਨੂੰ ਸੀਜ ਕਰ ਦਿੱਤਾ ਗਿਆ ਹੈ ਜੋ ਯੂਰਿਆ Rs.266.50 ਦਾ ਹੈ ਉਹ ਦੁਕਾਨਦਾਰ Rs 280 ਦਾ ਵੇਚ ਰਹੇ ਸਨ। ਇਨ੍ਹਾਂ ਹੀ ਨਹੀਂ ਉਹ ਗ੍ਰਾਹਕਾਂ ਦੀ ਆਧਾਰ ਡਿਟੇਲ ਵੀ ਨਹੀਂ ਲੈ ਰਹੇ ਸਨ।
ਇਹ ਵੀ ਪੜ੍ਹੋ: Video: ਬੌਸ ਨਹੀਂ ਚਾਹੁੰਦਾ ਸੀ ਬੂਟ ਗਿੱਲੇ ਹੋਣ, ਪਰ ਇਕ ਸੈਕੰਡ 'ਚ ਹੋ ਗਿਆ LOL !