ਸ਼੍ਰੀਨਗਰ: ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਨੇ ਇਕ ਵਾਰ ਫਿਰ ਖੂਨੀ ਵਾਰਦਾਤ (bloody incident) ਨੂੰ ਅੰਜਾਮ ਦਿੱਤਾ ਹੈ। ਇਸ ਵਾਰ ਉਨ੍ਹਾਂ ਨੇ ਕਸ਼ਮੀਰੀ ਪੰਡਿਤ (Kashmiri Pandit) ਉੱਤੇ ਨਿਸ਼ਾਨਾ ਸਾਧਿਆ ਹੈ। ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਵਿੱਚ ਅੱਤਵਾਦੀਆਂ ਨੇ ਇਕ ਕਸ਼ਮੀਰੀ ਪੰਡਤ (Kashmiri Pandit) ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਹਾਲਾਂਕਿ ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ (terrorist organization) ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ, ਇਸ ਲਈ ਪੁਲਿਸ ਨੂੰ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਕਿਸ ਸੰਗਠਨ ਨੇ ਇਹ ਟਾਰਗੇਟ ਕਿਲਿੰਗ (Target Killing) ਨੂੰ ਅੰਜਾਮ ਦਿੱਤਾ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਦੱਸਿਆ ਕਿ ਅੱਤਵਾਦੀਆਂ ਨੇ ਘੱਟ ਗਿਣਤੀ ਨਾਗਰਿਕ (ਕਸ਼ਮੀਰੀ ਪੰਡਿਤ) ਪੂਰਨ ਕ੍ਰਿਸ਼ਨ ਭੱਟ ਨੂੰ ਗੋਲੀ ਮਾਰ ਦਿੱਤੀ।
ਅੱਤਵਾਦੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਜਦੋਂ ਉਹ ਸ਼ੋਪੀਆਂ ਦੇ ਚੌਧਰੀ ਗੁੰਡ ਵਿੱਚ ਬਾਗ ਲਗਾਉਣ ਜਾ ਰਹੇ ਸਨ।ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ (the hospital) ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਸ਼ੋਪੀਆਂ ਦੇ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ।
ਇਹ ਵੀ ਪੜ੍ਹੋ: ਨਕਲ ਦੇ ਸ਼ੱਕ 'ਚ ਅਧਿਆਪਕ ਨੇ ਉਤਾਰਵਾਏ ਵਿਦਿਆਰਥਣ ਦੇ ਕੱਪੜੇ, ਘਰ ਆ ਕੇ ਖੁਦ ਨੂੰ ਲਗਾਈ ਅੱਗ