ਸ੍ਰੀਨਗਰ: ਜੰਮੂ-ਕਸ਼ਮੀਰ ਦੇ ਬਾਰਾਮੁੱਲਾ ਜ਼ਿਲ੍ਹੇ ਦੇ ਸੋਪੋਰ ਖੇਤਰ ਵਿੱਚ ਸੋਮਵਾਰ ਨੂੰ ਨਗਰਪਾਲਿਕਾ ਦਫ਼ਤਰ ਦੇ ਬਾਹਰ ਹੋਏ ਅੱਤਵਾਦੀ ਹਮਲੇ ਵਿੱਚ ਬਲਾਕ ਵਿਕਾਸ ਪ੍ਰੀਸ਼ਦ ਦੇ ਇੱਕ ਮੈਂਬਰ ਅਤੇ ਉਨ੍ਹਾਂ ਦੇ ਨਿੱਜੀ ਸੁਰੱਖਿਆ ਕਰਮਚਾਰੀ ਦੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ।
ਅੱਤਵਾਦੀ ਹਮਲੇ ਵਿੱਚ ਜਾਨ ਗੁਆਉਣ ਵਾਲੇ ਪੁਲਿਸ ਕਰਚਮਾਰੀ ਸ਼ਫਾਕਤ ਅਤੇ ਕੌਂਸਲ ਰਿਆਜ਼ ਅਹਿਮਦ ਨੂੰ ਪੁਲਿਸ ਨੇ ਸ਼ਰਧਾਂਜਲੀ ਦਿੱਤੀ।
ਇਸ ਸਬੰਧੀ ਜੰਮੂ-ਕਸ਼ਮੀਰ ਦੇ ਆਈਜੀਪੀ ਵਿਜੇ ਕੁਮਾਰ ਨੇ ਐਸਐਸਪੀ ਸੋਪੋਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਉਨ੍ਹਾਂ 4 ਪੀਐਸਓ ਨੂੰ ਮੁਅੱਤਲ ਕਰ ਦੇਵੇ, ਜਿਹੜੇ ਉਥੇ ਮੌਜੂਦ ਸਨ ਅਤੇ ਅੱਤਵਾਦੀਆਂ ਵਿਰੁੱਧ ਸਖ਼ਤ ਕਾਰਵਾਈ ਨਹੀਂ ਕਰ ਸਕੇ।
ਉਥੇ, ਇਸ ਮਾਮਲੇ ਵਿੱਚ AJKPC ਪ੍ਰਧਾਨ ਸਫ਼ੀਕ ਮੀਰ ਨੇ ਕਿਹਾ ਕਿ ਇੱਕ ਕੌਂਸਲਰ ਨੇ ਦਮ ਤੋੜ ਦਿੱਤਾ, ਜਦਕਿ ਅੱਜ ਸਵੇਰੇ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਮੈਂ ਮੁੜ ਤੋਂ ਕਹਿੰਦਾ ਹਾਂ ਕਿ ਜੰਮੂ-ਕਸ਼ਮੀਰ ਦੇ ਪੰਚਾਇਤ ਆਗੂਆਂ ਨੂੰ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ। ਅਸੀਂ 3 ਮੈਂਬਰੀ ਪੰਚਾਇਤ ਪ੍ਰਣਾਲੀ ਬਣਾ ਕੇ ਆਪਣਾ ਕੰਮ ਕੀਤਾ ਹੈ, ਪਰ ਕੇਂਦਰ ਸਾਨੂੰ ਸੁਰੱਖਿਆ ਦੇਣ ਵਿੱਚ ਅਸਫਲ ਰਿਹਾ ਹੈ।
ਇਸਤੋਂ ਪਹਿਲਾਂ ਪੁਲਿਸ ਨੇ ਹਮਲੇ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਦੱਇਸਆ ਕਿ ਹਮਲੇ ਵਿੱਚ ਰਿਆਜ਼ ਅਤੇ ਸਫਾਕਤ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਖੇਤਰ ਦੀ ਘੇਰਾਬੰਦੀ ਕਰਕੇ ਹਮਲਾਵਰਾਂ ਨੂੰ ਫੜਨ ਦੀ ਮੁਹਿੰਮ ਅਰੰਭ ਦਿੱਤੀ ਹੈ।