ਪਟਨਾ: ਰਾਜਧਾਨੀ ਪਟਨਾ ਸਥਿਤ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਬ੍ਰਿਟੇਨ ਵਿੱਚ ਭਾਰਤੀ ਦੂਤਾਵਾਸ ਵਿੱਚ ਰਾਸ਼ਟਰੀ ਤਿਰੰਗਾ ਹਟਾਉਣ ਦੀ ਕੋਸ਼ਿਸ਼ ਦੀ ਨਿਖੇਧੀ ਕੀਤੀ ਹੈ। ਇਸ ਤਹਿਤ ਬ੍ਰਿਟੇਨ ਵਿੱਚ ਕੀਤੇ ਗਏ ਕਾਰਨਾਮਿਆਂ ਕਾਰਨ ਪੂਰੇ ਸਿੱਖ ਸਮਾਜ ਨੂੰ ਦੁਨਿਆਂ ਭਰ 'ਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਢੀ ਸਮੇਤ ਕਈ ਸੀਨੀਅਰ ਮੈਂਬਰਾਂ ਨੇ ਕਿਹਾ ਕਿ ਇਸ ਤਰ੍ਹਾਂ ਨਾਲ ਅਮਰੀਕਾ ਵਿੱਚ ਭਾਰਤੀ ਦੂਸਤਾਵਾਸਾਂ ਵਿੱਚ ਵੜਨ ਦੀ ਹਿੰਮਤ 1980 ਅਤੇ 1990 ਵਿੱਚ ਵੀ ਨਹੀਂ ਹੋਈ ਸੀ।
ਤਖ਼ਤ ਸ਼੍ਰੀ ਹਰਿਮੰਦਰ ਜੀ ਪ੍ਰਬੰਧਕ ਕਮੇਟੀ ਵੱਲੋਂ ਨਿੰਦਾ: ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ, ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ, ਗੁਰਵਿੰਦਰ ਸਿੰਘ ਨੇ ਕਿਹਾ ਕਿ ਇੰਗਲੈਂਡ, ਆਸਟ੍ਰੇਲੀਆ ਅਤੇ ਅਮਰੀਕਾ ਵਿੱਚ ਕਦੇ ਵੀ ਭਾਰਤੀ ਦੂਤਾਵਾਸਾਂ ਵਿੱਚ ਘੁਸਪੈਠ ਦੀ ਹਰਕਤ 1980 ਅਤੇ 1990 ਵਾਲੇ ਦਸ਼ਕ ਵਿੱਚ ਵੀ ਨਹੀਂ ਹੋਈ ਸੀ ਜਦਕਿ ਉਸ ਸਮੇਂ ਪੰਜਾਬ ਵਿੱਚ ਅੱਤਵਾਦ ਆਪਣੇ ਸਿਖ਼ਰ 'ਤੇ ਸੀ।
ਮੂਰਖਤਾਪੂਰਨ ਤਮਾਸ਼ਾ: ਕਮੇਟੀ ਨੇ ਇਤਰਾਜ਼ ਜਤਾਉਂਦੇ ਕਿਹਾ ਕਿ ਅਜਿਹੇ ਲੋਕਾਂ ਬ੍ਰਿਟੇਨ ਵਿੱਚ ਭਾਰਤੀ ਦੂਤਾਵਾਸ ਦੀ ਗੈਲਰੀ ਵਿੱਚ ਖਾਲਿਸਤਾਨੀ ਝੰਡਾ ਲਗਾ ਕੇ ਕੀ ਹਾਸਿਲ ਕਰ ਲਿਆ? । ਉਨ੍ਹਾਂ ਆਖਿਆ ਕਿ ਸ਼ਰਾਰਤੀ ਤਰੀਕੇ ਨਾਲ ਸਿੱਖਾਂ ਦੇ ਖਿਲਾਫ਼ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਆਖਿਆ ਕਿ ਅਜਿਹੇ ਮਾਮਲਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ। ਉਨ੍ਹਾਂ ਆਖਿਆ ਕਿ ਜਿਨ੍ਹਾਂ ਨੇ ਵੀ ਇਹ ਕੀਤਾ ਉਹ ਮਹਿਜ਼ ਇੱਕ ਮੂਰਖਤਾਪੂਰਨ ਤਮਾਸ਼ਾ ਹੈ।
ਵਿਸ਼ਵ ਪੱਧਰ 'ਤੇ ਸਿੱਖਾਂ ਦੀ ਪ੍ਰਤੀਸ਼ਿਠਾ ਨੂੰ ਨੁਕਸਾਨ: ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਜੋ ਲੋਕ ਅਮਰੀਕਾ ਅਤੇ ਕੈਨੇਡਾ ਵਿੱਚ ਆਪਣੇ ਅਰਾਮਦਾਇਕ ਕਮਰਿਆਂ ਵਿੱਚ ਬੈਠੇ ਰਹਿੰਦੇ ਹਨ, ਉਹ ਲੋਕ ਪੂਰੀ ਦੁਨਿਆਂ ਵਿੱਚ ਹਰ ਹਿੱਸੇ 'ਚ ਸਿੱਖਾਂ ਦੀ ਸਦਭਾਵਨਾ ਨੂੰ ਨਸ਼ਟ ਕਰਨ ਲਈ ਬਾਹਰ ਆਏ ਹਨ। ਅਜਿਹੇ ਲੋਕਾਂ ਵੱਲੋਂ ਨੌਜਵਾਨਾਂ ਨੂੰ ਉਕਸਾਇਆ ਜਾਂਦਾ ਹੈ ਅਤੇ ਉਹੀ ਲੋਕ ਵਿਸ਼ਵ ਭਰ 'ਚ ਸਿੱਖਾਂ ਦੀ ਸਾਖ਼ ਨੂੰ ਢਾਹ ਲਗਾਉਣ ਦੀ ਸਮੱਰਥਾ ਰੱਖਦੇ ਹਨ। ਹੁਣ ਵੇਖਣਾ ਹੋਵੇਗਾ ਕਿ ਆਖਕਰਕਾਰ ਕਦੋਂ ਪਤਾ ਲੱਗੇਗਾ ਕਿ ਸਿੱਖਾਂ ਖਿਲਾਫ਼ ਨਫ਼ਰਤ ਪੈਦਾ ਕਰਨ ਵਾਲੇ ਉਹ ਕੋਣ ਹਨ ਜਿਨ੍ਹਾਂ ਨੇ ਬ੍ਰਿਟੇਨ ਵਿੱਚ ਭਾਰਤੀ ਦੂਤਾਵਾਸ ਵਿੱਚ ਰਾਸ਼ਟਰੀ ਤਿਰੰਗਾ ਹਟਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਪਤਾ ਲਗਾਉਣਾ ਵੀ ਅਹਿਮ ਜੋ ਜਾਂਦਾ ਹੈ ਕਿ ਕਿਹੜੇ ਲੋਕਾਂ ਵੱਲੋਂ ਅਜਿਹੀਆਂ ਕੋਸ਼ਿਸ਼ਾਂ ਕੀਤੀ ਜਾ ਰਹੀ ਹਨ ਤਾਂ ਜੋ ਉਨ੍ਹਾਂ ਦੇ ਮਨਸੂਬਿਆਂ ਦਾ ਪਹਿਲਾਂ ਤੋਂ ਹੀ ਪਤਾ ਲੱਗ ਸਕੇ ਅਤੇ ਸਿੱਖਾਂ ਦੀ ਸਾਖ਼ ਨੂੰ ਢਾਹ ਲੱਗਣ ਤੋਂ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ: Red Notice List: ਮੇਹੁਲ ਚੋਕਸੀ ਨੂੰ ਵੱਡੀ ਰਾਹਤ, ਇੰਟਰਪੋਲ ਨੇ ਰੈੱਡ ਨੋਟਿਸ ਦੀ ਸੂਚੀ ਤੋਂ ਹਟਾਇਆ ਨਾਮ