ਚੰਡੀਗੜ੍ਹ: ਪੰਜਾਬ ਕਾਂਗਰਸ (Punjab Congress) ਨੂੰ ਲੰਮੇ ਸਮੇਂ ਬਾਅਦ ਮਾਝੇ ਦੀ ਧਰਤੀ ਤੋਂ ਉੱਪ ਮੁੱਖ ਮੰਤਰੀ ਦਾ ਚਿਹਰਾ ਮਿਲਿਆ ਹੈ ਜੋ ਕਿ ਟਕਸਾਲੀ ਕਾਂਗਰਸ ਪਰਿਵਾਰ ਨਾਲ ਸੰਬੰਧਿਤ ਹੈ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਪੰਜਾਬ ਯੂਥ ਕਾਂਗਰਸ ਦੇ ਉੱਪ ਵਿਧਾਇਕ ਅਤੇ 2002, 2007 ਅਤੇ 2017 ਵਿੱਚ ਵਿਧਾਨ ਸਭਾ ਚੋਣਾਂ ‘ਚ ਜਿੱਤ ਹਾਸਿਲ ਕਰ ਚੁੱਕੇ ਸੀ ਤੇ ਨਾਲ ਹੀ ਉਹ ਉਪ ਪ੍ਰਧਾਨ ਅਤੇ ਪਾਰਟੀ ਦੇ ਜਨਰਲ ਸਕੱਤਰ ਰਹਿ ਚੁੱਕੇ ਹਨ। ਮੌਜੂਦਾ ਸਮੇਂ ਸੁਖਜਿੰਦਰ ਸਿੰਘ ਰੰਧਾਵਾ ਜੇਲ ਅਤੇ ਸਹਿਕਰਤਾ ਮੰਤਰੀ ਹਨ ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਤੋਂ ਮਾਝੇ ਦੀ ਧਰਤੀ ਦੇ ਮਜ਼ਬੂਤ ਲੀਡਰ ਮੰਨੇ ਜਾਂਦੇ ਹਨ।
ਸੁਖਜਿੰਦਰ ਰੰਧਾਵਾ ਦਾ ਜਨਮ
ਸੁਖਜਿੰਦਰ ਸਿੰਘ ਰੰਧਾਵਾ ਦਾ ਜਨਮ 25 ਅਪ੍ਰੈਲ 1959 ਨੂੰ ਹੋਇਆ। ਉਹ ਮਾਝੇ ਨਾਲ ਸਬੰਧਿਤ ਹਨ। ਉਨ੍ਹਾਂ ਨੇ ਆਪਣੀ 10ਵੀਂ ਤੱਕ ਦੀ ਪੜ੍ਹਾਈ ਚੰਡੀਗੜ੍ਹ ਦੇ ਸਰਕਾਰੀ ਸਕੂਲ ਤੋਂ ਕੀਤੀ ਹੈ। ਸੁਖਜਿੰਦਰ ਸਿੰਘ ਰੰਧਾਵਾ ਦੇ ਪਿਤਾ ਸੰਤੋਖ ਸਿੰਘ ਨੇ ਪੰਜਾਬ ਕਾਂਗਰਸ ਵਿਚ ਆਪਣੀਆਂ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਦਾ ਕਾਂਗਰਸ ਪਾਰਟੀ ਵਿਚ ਚੰਗਾ ਰਸੂਖ ਰਿਹਾ ਹੈ।ਸੰਤੋਖ ਸਿੰਘ ਪੰਜਾਬ ਕਾਂਗਰਸ ਦੇ ਦੋ ਵਾਰ ਪ੍ਰਧਾਨ ਰਹੇ।
ਸੁਖਜਿੰਦਰ ਰੰਧਾਵਾ ਦਾ ਸਿਆਸੀ ਸਫ਼ਰ
ਸੁਖਜਿੰਦਰ ਸਿੰਘ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਫਤਿਹਗੜ੍ਹ ਚੂੜੀਆਂ ਤੋਂ 2002 ਤੋਂ ਅਕਾਲੀ ਦਲ ਦੇ ਨਿਰਮਲ ਸਿੰਘ ਕਾਹਲੋਂ ਖਿਲਾਫ ਜਿੱਤ ਦਰਜ ਕਰ ਕੇ ਕੀਤੀ। 2012 ਤੋਂ ਉਨ੍ਹਾਂ ਨੇ ਡੇਰਾ ਬਾਬਾ ਨਾਨਕ ਤੋਂ ਚੋਣ ਲੜੀ। ਸੁਖਜਿੰਦਰ ਸਿੰਘ ਰੰਧਾਵਾ ਵਲੋਂ ਉਸ ਵੇਲੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਜਦੋਂ ਸੁਪਰੀਮ ਕੋਰਟ ਨੇ ਸਤਲੁਜ-ਯੁਮਨਾ ਲਿੰਕ (ਐੱਸ.ਵਾਈ.ਐੱਲ.) 'ਤੇ ਫੈਸਲਾ ਸੁਣਾਇਆ ਹੈ।
ਰੰਧਾਵਾ ਨੇ ਕਿੰਨ੍ਹੀਆਂ ਵੋਟਾਂ ਨਾਲ ਕੀਤੀ ਜਿੱਤ ਪ੍ਰਾਪਤ
2012 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਕਾਂਗਰਸ ਪਾਰਟੀ ਦੀ ਡੇਰਾ ਬਾਬਾ ਨਾਨਕ ਦੀ ਸੀਟ 'ਤੇ ਜਿੱਤ ਦਰਜ ਕੀਤੀ ਗਈ ਸੀ। ਇਸ ਦੌਰਾਨ ਉਨ੍ਹਾਂ ਨੂੰ 66,294 ਵੋਟਾਂ ਹਾਸਲ ਕੀਤੀਆਂ ਅਤੇ ਆਪਣੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸੁੱਚਾ ਸਿੰਘ ਨੂੰ 63,354 ਵੋਟਾਂ ਹਾਸਲ ਹੋਈਆਂ।
ਸੁਖਜਿੰਦਰ ਸਿੰਘ ਰੰਧਾਵਾ 2017 ਵਿਧਾਨ ਸਭਾ ਚੋਣਾਂ ਵਿਚ 60,385 ਵੋਟਾਂ ਨਾਲ ਜਿੱਤ ਦਰਜ ਕੀਤੀ ਅਤੇ ਆਪਣੇ ਵਿਰੋਧੀ ਸੁੱਚਾ ਸਿੰਘ ਲੰਗਾਹ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਸਨ, ਨੂੰ 1194 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ। ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਡੇਰਾ ਬਾਬਾ ਨਾਨਕ ਤੋਂ ਜਿੱਤ ਦਰਜ ਕਰਕੇ ਵਿਧਾਇਕ ਬਣੇ। ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਨੂੰ ਜੇਲ ਮੰਤਰਾਲਾ ਅਤੇ ਸਹਿਕਾਰਤਾ ਮੰਤਰੀ ਬਣਾਇਆ ਗਿਆ। ਨਵਜੋਤ ਸਿੰਘ ਸਿੱਧੂ ਦੇ ਬੇਹਦ ਕਰੀਬੀ ਮੰਨੇ ਜਾਣ ਵਾਲੇ ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਵਿਚ ਤਿੰਨ ਵਾਰ ਕਾਂਗਰਸ ਦੇ ਵਿਧਾਇਕ ਵੀ ਰਹੇ ਹਨ।
ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਵੱਜੋਂ ਅਸਤੀਫ਼ਾ ਦਿੱਤਾ ਤਾਂ ਸਭ ਦੀਆ ਨਜ਼ਰਾਂ ਨਵੇਂ ਮੁੱਖ ਮੰਤਰੀ ਦੇ ਨਾਮ ਤੇ ਸਨ ਕੁੱਝ ਪਲ ਲਈ ਇਹ ਖਬਰਾਂ ਉੱਡੀਆਂ ਕਿ ਪੰਜਾਬ ਦਾ ਨਵਾਂ ਮੁੱਖ ਮੰਤਰੀ ਮਾਝੇ ਦਾ ਜਰਨੈਲ ਸੁਖਜਿੰਦਰ ਰੰਧਾਵਾ ਬਣ ਗਏ ਹਨ। ਬਹੁਤੇ ਚੈੱਨਲਾਂ ਨੇ ਇਹ ਖ਼ਬਰ ਵੀ ਚਲਾ ਦਿੱਤੀ ਸੀ ਪਰ ਇੱਕ ਘੰਟੇ ਬਾਅਦ ਤਖਤਾ ਪਲਟ ਗਿਆ ਕਿ ਪੰਜਾਬ ਦਾ ਨਵਾਂ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਬਣਾ ਦਿੱਤਾ ਹੈ। ਜਿਸਤੋਂ ਬਾਅਦ ਸੁਖਜਿੰਦਰ ਰੰਧਾਵਾ ਨੂੰ ਡਿਪਟੀ ਸੀਐੱਮ ਬਣਾ ਦਿੱਤਾ ਗਿਆ ਸੁਖਜਿੰਦਰ ਰੰਧਾਵਾ ਨੇ ਡਿਪਟੀ ਸੀਐੱਮ ਦੇ ਅਹੁਦੇ ਵੱਜੋਂ ਸਹੁੰ ਚੁੱਕੀ ਹੈ।
ਇਹ ਵੀ ਪੜ੍ਹੋ: ਹੁਣ ਪੰਜਾਬ ਕਾਂਗਰਸ 'ਚ ਨਵਾਂ ਵਿਵਾਦ