ਸ਼ਿਮਲਾ: ਸਾਡਾ ਦੇਸ਼ ਆਜ਼ਾਦੀ ਦੇ 75ਵੇਂ ਸਾਲ ਵਿੱਚ ਹੈ। 7 ਦਸ਼ਕ ਬੀਤ ਜਾਣ ਦੇ ਬਾਅਦ ਵੀ ਦੇਸ਼ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦੇਖਣ ਨੂੰ ਮਿਲਦੀਆਂ ਹੈ। ਗਰੀਬ ਦੇ ਢਿੱਡ ਦੀ ਭੁੱਖ ਵੀ ਇਨ੍ਹਾਂ ਵਿੱਚੋਂ ਇੱਕ ਹੈ। ਪਰ ਜਿੱਥੇ ਹਨ੍ਹੇਰਾ ਹੈ ਉੱਥੇ ਹੀ ਰੌਸ਼ਨੀ ਦੀ ਮਸ਼ਾਲ ਵੀ ਜਲਾਉਣ ਵਾਲੇ ਬਾਸ਼ਿੰਦੇ ਵੀ ਹਨ। ਈਟੀਵੀ ਭਾਰਤ ਤੁਹਾਨੂੰ ਅਜਿਹੇ ਹੀ ਵਾਰੀਅਰ ਨਾਲ ਮਿਲਾਉਣ ਜਾ ਰਿਹਾ ਹੈ ਜਿਸ ਨੇ ਭੁੱਖ ਦੇ ਵਿਰੁੱਧ ਲੜਾਈ ਲੜੀ ਹੈ। ਇਹ ਵਾਰੀਅਰ ਅੰਗੇਸਟ ਹੰਗਰ ਹਨ। ਜਿਸ ਦਾ ਨਾਂਅ ਸਰਬਜੀਤ ਸਿੰਘ ਹੈ।
ਸਰਬਜੀਤ ਸਿੰਘ ਦਾ "ਵਿਹਲਾ ਬੌਬੀ" ਨਾਂਅ
ਸ਼ਿਮਲਾ ਦੇ ਸਰਬਜੀਤ ਸਿੰਘ ਜਿਨ੍ਹਾਂ ਨੂੰ ਲੋਕ ਵਿਹਲਾ ਬੌਬੀ ਦੇ ਨਾਂਅ ਨਾਲ ਜਾਣਦੇ ਹਨ। ਪੰਜਾਬ ਵਿੱਚ ਵਿਹਲੇ ਦਾ ਮਤਲਬ ਹੁੰਦਾ ਨਿੱਠਲਾ। ਪਰ ਸਰਬਜੀਤ ਨੂੰ ਵਿਹਲਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਪਹਿਲਾਂ ਉਹ ਆਪਣੇ ਬਾਰੇ ਨਹੀਂ ਬਲਕਿ ਦੂਜਿਆਂ ਦੇ ਬਾਰੇ ਸੋਚਦੇ ਹਨ।
ਸਰਬਜੀਤ ਨੇ 2014 ਤੋਂ ਕੀਤੀ ਸ਼ੁਰੂਆਤ
ਅਕਤੂਬਰ 2014 ਵਿੱਚ ਸਰਬਜੀਤ ਨੇ ਕੈਂਸਰ ਮਰੀਜ਼ਾਂ ਲਈ ਚਾਹ ਅਤੇ ਬਿਸਕੁਟ ਦੀ ਸੇਵਾ ਨਾਲ ਸ਼ੁਰੂਆਤ ਕੀਤੀ ਸੀ। ਸਰਬਜੀਤ ਸਿੰਘ ਲਾਚਾਰ ਲੋਕਾਂ ਨੂੰ ਖਾਣਾ ਖਵਾਉਣ ਦਾ ਕੰਮ ਪਿਛਲੇ 6 ਸਾਲਾਂ ਤੋਂ ਕਰਦੇ ਆ ਰਹੇ ਹਨ। ਸਰਬਜੀਤ ਸਿੰਘ ਦਾ ਸੁਪਨਾ ਹੈ ਕਿ ਕੋਈ ਬੇਸਹਾਰਾ ਲਾਚਾਰ ਵਿਅਕਤੀ ਭੁੱਖਾਂ ਨਾ ਰਹੇ। ਅੱਜ ਅਸੀਂ ਸਰਬਜੀਤ ਦੇ ਸੁਪਨੇ ਨੂੰ ਜ਼ਰਾ ਕਰੀਬ ਨਾਲ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ।
'ਆਲਮਾਈਟੀ ਬਲੈਸਿੰਗ ਨਾਂਅ' ਦੀ ਸੰਸਥਾ
ਸਰਬਜੀਤ 'ਆਲਮਾਈਟੀ ਬਲੈਸਿੰਗ ਨਾਂਅ' ਦੀ ਇੱਕ ਸੰਸਥਾ ਚਲਾਉਂਦੇ ਹਨ। ਇਹ ਸੰਸਥਾ ਸ਼ਿਮਲਾ ਦੇ ਕੈਂਸਰ ਹਸਪਤਾਲ ਵਿੱਚ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਲੰਗਰ ਮੁਹੱਈਆ ਕਰਵਾਉਣ ਦਾ ਕੰਮ ਕਰਦੀ ਹੈ। ਲੰਗਰ ਵਿੱਚ ਲੋਕਾਂ ਲਈ ਬਾਸਮਤੀ ਚਾਵਲ ਦੇ ਨਾਲ ਦਾਲ, ਕੜੀ ਅਤੇ ਰੋਟੀ ਦੇ ਨਾਲ ਸਬਜ਼ੀ ਦਿੱਤੀ ਜਾਂਦੀ ਹੈ। ਇਸ ਲੰਗਰ ਵਿੱਚ ਕਰੀਬ 3 ਹਜ਼ਾਰ ਤੋਂ ਜਿਆਦਾ ਲੋਕ ਮੁਫ਼ਤ ਖਾਣਾ ਪਾਉਂਦੇ ਹਨ। ਇਸ ਤੋਂ ਇਲਾਵਾ ਸਰਬਜੀਤ ਦੀ ਸੰਸਥਾ ਕੈਂਸਰ ਅਤੇ ਹੋਰ ਗੰਭੀਰ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਲਈ ਮੁਫ਼ਤ ਐਬੂਲੈਂਸ ਸੇਵਾ ਦਾ ਸੰਚਾਲਨ ਵੀ ਕਰਦੀ ਹੈ।
ਇਸ ਤੋਂ ਇਲਾਵਾ ਸਰਬਜੀਤ ਸਿੰਘ ਭੁੱਖੇ ਦਾ ਢਿੱਡ ਭਰਨ ਤੋਂ ਇਲਾਵਾ ਮ੍ਰਿਤਕ ਲੋਕਾਂ ਦੀ ਅੰਤਮ ਸੇਵਾ ਵੀ ਕਰਦੇ ਹਨ। ਜੇਕਰ ਕੋਈ ਗੰਭੀਰ ਮਰੀਜ਼ ਦੀ ਮੌਤ ਹੋ ਜਾਵੇ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਕੋਲ ਮ੍ਰਿਤਕ ਦੇਹ ਨੂੰ ਘਰ ਲੈ ਕੇ ਜਾਣ ਦਾ ਕੋਈ ਸਾਧਨ ਨਾ ਹੋਵੇ ਤਾਂ ਸਰਬਜੀਤ ਫਿਊਨਰਲ ਵੈਨ ਦੇ ਜ਼ਰੀਏ ਮ੍ਰਿਤਕ ਦੇਹ ਨੂੰ ਅੰਤਮ ਸਸਕਾਰ ਲਈ ਘਰ ਤੱਕ ਪਹੁੰਚਾਉਦੇ ਹਨ।
ਇੱਕ ਮੁੱਠੀ ਅੰਨ, ਇੱਕ ਮੁੱਠੀ ਰੋਟੀ ਰੋਜ਼ ਦਾ ਮੰਤਰ
ਇੱਕ ਮੁੱਠੀ ਅੰਨ, ਇੱਕ ਮੁੱਠੀ ਰੋਟੀ ਰੋਜ਼। ਕੁਝ ਸਾਲ ਪਹਿਲਾਂ ਸਰਬਜੀਤ ਨੇ ਇਹ ਮੰਤਰ ਸਕੂਲੀ ਬੱਚਿਆਂ ਨੂੰ ਦਿੱਤਾ ਸੀ। ਇਸ ਮੰਤਰ ਦੇ ਕਾਰਨ ਹੀ ਨਾ ਜਾਣੇ ਕਿੰਨੇ ਬੇਸਹਾਰਾ ਅਤੇ ਭੁੱਖੇ ਲੋਕਾਂ ਦੀ ਭੁੱਖ ਨੂੰ ਸਰਬਜੀਤ ਨੇ ਦੂਰ ਕੀਤਾ ਹੈ। ਬੱਚੇ ਆਪਣੇ ਖਾਣੇ ਵਿੱਚ ਇੱਕ ਰੋਟੀ ਜ਼ਿਆਦਾ ਲੈ ਕੇ ਆਉਂਦੇ ਸੀ ਤੇ ਜਿਸ ਨੂੰ ਉਹ ਲੰਗਰ ਵਿੱਚ ਦੇ ਦਿੰਦੇ ਸੀ ਤੇ ਇੱਕ ਮੁੱਠੀ ਚਾਵਲ ਵੀ। ਜਿਨ੍ਹਾਂ ਨੂੰ ਇਕੱਠਾ ਕਰ ਲੰਗਰ ਤੱਕ ਪਹੁੰਚਾਇਆ ਜਾਂਦੀ ਸੀ। ਹਾਲਾਂਕਿ ਕੋਰੋਨਾ ਕਾਲ ਵਿੱਚ ਇਹ ਸੇਵਾ ਪ੍ਰਭਾਵਿਤ ਹੋਈ। ਪਰ ਲੰਗਰ ਲਈ ਦਾਨੀਆਂ ਦੀ ਕਮੀ ਨਹੀਂ ਹੋਈ। ਬਹੁਤ ਜਿਹੇ ਲੋਕ ਸਵੇਇੱਛਾ ਨਾਲ ਲੰਗਰ ਲਈ ਚਾਵਲ, ਦਾਲ ਅਦਿ ਦਾਨ ਕਰਦੇ ਹਨ। ਕਈ ਲੋਕ ਧਨ ਨਾਲ ਵੀ ਮਦਦ ਕਰਦੇ ਹਨ। ਸਾਬਕਾ ਪੀਐਮ ਵੀਰਭੱਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਸਮੇਤ ਕਈ ਵੀਆਈਪੀ ਲੋਕ ਦਸਵੰਦ ਕੱਢ ਲੰਗਰ ਲਗਵਾਉਂਦੇ ਹਨ ਤੇ ਉਸ ਦਿਨ ਖੁਦ ਹੀ ਲੰਗਰ ਵੀ ਵਰਤਾਉਂਦੇ ਹਨ।