ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਜੋ ਬਾਈਡਨ Joe Biden ਦੇ ਆਵੋਹਵਾ ਬਾਰੇ ਵਿਸ਼ੇਸ਼ ਦੂਤ ਜੌਨ ਕੈਰੀ ਭਲਕੇ 12 ਸਤੰਬਰ ਤੋਂ 14 ਸਤੰਬਰ ਤੱਕ ਭਾਰਤ ਦਾ ਦੌਰਾ ਕਰਨਗੇ। ਇਸ ਦੌਰਾਨ ਕੈਰੀ ਵਿਸ਼ਵ ਆਵੋਹਵਾ ਟੀਚਿਆਂ ਅਤੇ ਭਾਰਤ ਦੇ ਸਵੱਛ ਊਰਜਾ ਏਜੰਡੇ ਉੱਤੇ ਚਰਚਾ ਕਰਨਗੇ। ਇਸ ਤੋਂ ਇਲਾਵਾ ਦੋਵੇਂ ਦੇਸ਼ ਕਲਾਈਮੇਟ ਐਕਸ਼ਨ ਅਤੇ ਫਾਈਨਾਂਸ ਮੋਬਿਲਾਈਜੇਸ਼ਨ finance mobilization ਦੀ ਵੀ ਸ਼ੁਰੁਆਤ ਕਰਨਗੇ।
ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੌਨ ਕੈਰੀ ਦੀ ਭਾਰਤ ਯਾਤਰਾ ਦੇ ਦੌਰਾਨ, ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਕਲਾਈਮੇਟ ਐਕਸ਼ਨ ਐਂਡ ਫਾਈਨਾਂਸ ਮੋਬਿਲਾਈਜੇਸ਼ਨ ਡਾਇਲਾਗ (ਸੀਏਐਫਐਮਡੀ ) ਲਾਂਚ ਕਰਨਗੇ , ਜੋ ਯੂਐਸ - ਇੰਡੀਆ ਏਜੰਡਾ 2030 US-India-agenda ਪਾਰਟਨਰਸ਼ਿੱਪ ਦੇ ਦੋ ਮੁੱਖ ਸਮਝੌਤਿਆਂ ਵਿੱਚੋਂ ਇੱਕ ਹੈ, ਜਿਸ ਵਿੱਚ ਰਾਸ਼ਟਰਪਤੀ ਜੋ ਬਾਈਡਨ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸ਼ਾਮਲ ਹਨ।
ਵਿਦੇਸ਼ ਵਿਭਾਗ ਨੇ ਕਿਹਾ ਕਿ ਕੌਮਾਂਤਰੀ ਪੱਧਰ ਉੱਤੇ ਆਵੋਹਵਾ ਸੰਕਟ ਨਾਲ ਨਜਿੱਠਣ ਦੇ ਮੁੱਦੇ ਉੱਤੇ ਕੈਰੀ ਭਾਰਤ ਸਰਕਾਰ ਦੇ ਆਪਣੇ ਹਮਰੁਤਬਾ ਅਤੇ ਨਿਜੀ ਖੇਤਰ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ ਅਤੇ ਵਿਸ਼ਵ ਆਵੋਹਵਾ ਸੰਭਾਵਨਾਵਾਂ ਵਧਾਉਣ ਅਤੇ ਭਾਰਤ ਵਿੱਚ ਸਵੱਛ ਊਰਜਾ ਤਬਦੀਲੀ ਦੀ ਰਫ਼ਤਾਰ ਤੇਜ ਕਰਨ ਦੀਆਂ ਕੋਸ਼ਿਸ਼ਾਂ ਉੱਤੇ ਵਿਚਾਰ ਵਟਾਂਦਰਾ ਕਰਨਗੇ।
ਬ੍ਰਿਟਿਸ਼ ਮੀਡੀਆ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਕੈਰੀ ਆਵੋਹਵਾ ਤਬਦੀਲੀ ਉੱਤੇ ਸੰਯੁਕਤ ਰਾਸ਼ਟਰ ਰੂਪ ਰੇਖਾ ਸੰਮੇਲਨ (ਯੂਐਨਐਫਸੀਸੀਸੀ) UNFCCC ਵਿੱਚ 26ਵੀਂ ਕਾਨਫਰੈਂਸ ਆਫ ਪਾਰਟੀਜ਼ (ਸੀਓਪੀ-26) ਦੇ ਮੱਦੇਨਜਰ ਸੰਯੁਕਤ ਰਾਸ਼ਟਰ ਦੋਪੱਖੀ ਅਤੇ ਬਹੁਪੱਖੀ ਆਵੋਹਵਾ ਕੋਸ਼ਿਸ਼ਾਂ ਨੂੰ ਹੋਰ ਮਜਬੂਤ ਕਰਨਗੇ। ਜਿਕਰਯੋਗ ਹੈ ਕਿ ਇਹ ਸੰਮੇਲਨ ਬ੍ਰਿਟੇਨ ਦੇ ਗਲਾਸਗੋ ਵਿੱਚ 31 ਅਕਤੂਬਰ ਤੋਂ 12 ਨਵੰਬਰ 2021 ਤੱਕ ਕਰਵਾਇਆ ਜਾਵੇਗਾ।