ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸੋਨੂੰ ਸੂਦ(Sonu Sood) ਇੱਕ ਅਜਿਹਾ ਨਾਂ ਹੈ, ਜਿਸ ਤੋਂ ਪੂਰਾ ਦੇਸ਼ ਜਾਣੂ ਹੈ। ਸੋਨੂੰ ਸੂਦ ਨੂੰ 'ਮਸੀਹਾ', 'ਰੱਬ', 'ਅੰਨਾਦਾਤਾ' ਅਤੇ ਹੋਰ ਕਈ ਨਾਮ ਲੈ ਕੇ ਬੁਲਾਇਆ ਜਾਂਦਾ ਹੈ। ਸੋਨੂੰ ਸੂਦ ਅੱਜ ਆਪਣਾ 48 ਵਾਂ ਜਨਮਦਿਨ ਮਨਾ ਰਹੇ ਹਨ। ਇਸ ਖਾਸ ਦਿਨ 'ਤੇ ਉਸਨੇ ਆਪਣੇ ਸਾਥੀਆਂ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਮਨਾਇਆ।
ਸੋਨੂੰ ਸੂਦ ਦਾ ਜਨਮ 30 ਜੁਲਾਈ 1973 ਨੂੰ ਮੋਗਾ ਪੰਜਾਬ ਵਿੱਚ ਹੋਇਆ ਸੀ। ਉਸ ਦੇ ਪਿਤਾ ਦੀ 'ਬਾਂਬੇ ਕਲਾਥ ਹਾਸ' ਨਾਂ ਤੋਂ ਕੱਪੜਿਆਂ ਦੀ ਦੁਕਾਨ ਸੀ। ਸੋਨੂੰ ਨੇ ਨਾਗਪੁਰ ਤੋਂ ਇਲੈਕਟ੍ਰੌਨਿਕਸ ਵਿੱਚ ਇੰਜੀਨੀਅਰਿੰਗ ਕੀਤੀ ਹੈ। ਉਹ ਅਦਾਕਾਰ ਬਣਨਾ ਚਾਹੁੰਦਾ ਸੀ ਅਤੇ ਮੁੰਬਈ ਚਲੇ ਗਏ। ਸੋਨੂੰ ਕੋਲ ਪੈਸੇ ਨਹੀਂ ਸਨ, ਪਰ ਕਿਸੇ ਤਰ੍ਹਾਂ ਉਹ ਮੁੰਬਈ ਵਿੱਚ ਰਹਿ ਰਿਹਾ ਸੀ।

ਉਹ ਮੁੰਬਈ 'ਚ ਤਿੰਨ ਲੋਕਾਂ ਨਾਲ ਇੱਕ ਕਮਰੇ 'ਚ ਰਹਿੰਦਾ ਸੀ। ਸੋਨੂੰ ਨੇ ਫਿਲਮਾਂ ਵਿੱਚ ਆਉਣ ਲਈ ਬਹੁਤ ਸੰਘਰਸ਼ ਕੀਤਾ। ਮੁੰਬਈ ਦੀ ਲੋਕਲ ਟ੍ਰੇਨ ਵਿੱਚ ਸਫਰ ਕਰਨ ਵਾਲੇ ਸੋਨੂੰ ਸੂਦ ਨੇ ਸਿਰਫ 21 ਸਾਲ ਦੀ ਉਮਰ ਵਿੱਚ ਆਪਣੀ ਪ੍ਰੇਮਿਕਾ ਸੋਨਾਲੀ ਨਾਲ ਵਿਆਹ ਕੀਤਾ ਸੀ। ਵਿਆਹ ਦੇ ਕਈ ਸਾਲਾਂ ਬਾਅਦ ਵੀ ਉਸਦਾ ਕਰੀਅਰ ਨਹੀਂ ਸੀ।

ਉਹ ਜਿਹੜੇ ਸੋਚਦੇ ਹਨ ਕਿ ਸੋਨੂੰ ਸੂਦ ਨੂੰ ਫਿਲਮੀ ਜਗਤ 'ਚ ਆਇਆ ਜਿਆਾਦ ਸਮਾਂ ਨਹੀਂ ਹੋਇਆ, ਤਾਂ ਉਨ੍ਹਾਂ ਨੂੰ ਦੱਸ ਦਈਏ ਕਿ ਸੋਨੂੰ ਸੂਦ ਪਿਛਲੇ ਦੋ ਦਹਾਕਿਆਂ (20 ਸਾਲ) ਤੋਂ ਅਦਾਕਾਰੀ ਕਰ ਰਿਹਾ ਹੈ। ਉਨ੍ਹਾਂ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਸਾਲ 1999 'ਚ ਤਾਮਿਲ ਫਿਲਮ 'ਕਾਲਾ ਝਗਰ' ਨਾਲ ਕੀਤੀ ਸੀ।

ਤਾਮਿਲ ਅਤੇ ਤੇਲਗੂ ਸਿਨੇਮਾ 'ਚ ਡੈਬਿਊ ਕਰਨ ਤੋਂ ਬਾਅਦ ਸੋਨੂੰ ਨੇ ਦੇਸ਼ ਭਗਤੀ ਫਿਲਮ 'ਸ਼ਹੀਦ-ਏ-ਆਜ਼ਮ'(2001) ਨਾਲ ਬਾਲੀਵੁੱਡ 'ਚ ਐਂਟਰੀ ਕੀਤੀ। ਇਸ ਤੋਂ ਬਾਅਦ ਉਹ ਕਈ ਤਾਮਿਲ, ਤੇਲਗੂ ਅਤੇ ਹਿੰਦੀ ਫਿਲਮਾਂ ਵਿੱਚ ਨਜ਼ਰ ਆ ਰਹੇ ਹਨ। ਸੋਨੂੰ ਦੀ ਆਉਣ ਵਾਲੀ ਬਾਲੀਵੁੱਡ ਫਿਲਮ 'ਪ੍ਰਿਥਵੀਰਾਜ' ਹੈ।

ਜਦੋਂ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਮੁਸੀਬਤ ਆਈ ਤਾਂ ਸੋਨੂੰ ਸੂਦ ਲੋਕਾਂ ਦੀ ਮਦਦ ਲਈ ਅੱਗੇ ਆਏ। ਉਸਨੇ ਨਾ ਸਿਰਫ ਲੌਕ ਡਾਊਨ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀ ਸਹਾਇਤਾ ਕੀਤੀ ਬਲਕਿ ਇਸ ਤੋਂ ਬਾਅਦ ਵੀ ਉਹ ਲੋੜਵੰਦ ਲੋਕਾਂ ਦੀ ਖੁੱਲ੍ਹ ਕੇ ਸਹਾਇਤਾ ਕਰ ਰਿਹਾ ਹੈ। ਕਿਸੇ ਨੂੰ ਨੌਕਰੀ ਤਾਂ ਕਿਸੇ ਨੂੰ ਘਰ, ਕਿਸੇ ਨੂੰ ਕਿਤਾਬਾਂ ਤਾਂ ਕਿਸੇ ਨੂੰ ਕਰੀਅਰ ਦੇ ਰਹੇ ਹਨ। ਸੋਨੂੰ ਨੇ ਕੋਰੋਨਾ ਮਹਾਂਮਾਰੀ ਵਿੱਚ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਹੈ ਕਿ ਉਸਦੀ ਕੋਈ ਗਿਣਤੀ ਨਹੀਂ ਹੈ। ਅੱਜ ਉਨ੍ਹਾਂ ਦੇ ਜਨਮਦਿਨ 'ਤੇ ਸਾਰੇ ਸਮਰਥਕ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।
ਇਹ ਵੀ ਪੜ੍ਹੋ:ਵਿਸ਼ਵ ਮਨੁੱਖੀ ਤਸਕਰੀ ਵਿਰੋਧੀ ਦਿਵਸ: ਕੋਰੋਨਾ ਕਾਰਨ ਕਰਜ਼ੇ ਦੀ ਦਲਦਲ ਵਿੱਚ ਫਸ ਰਹੇ ਬੱਚੇ