ਕਟਕ: ਓਡੀਸਾ ਵਿੱਚ ਕਟਕ ਦੇ ਚੌਦਵਾਰ ਇਲਾਕੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਕ੍ਰਿਕਟ ਮੈਚ ਦੇ ਅੰਪਾਇਰ ਦੀ ਮਾਮੂਲੀ ਗੱਲ ਨੂੰ ਲੈ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਲਕੀ ਰਾਊਤ (22) ਦੇ ਰੂਪ ਵਿੱਚ ਹੋਈ ਹੈ। ਉਹ ਕਟਕ ਜਿਲੇ੍ਹ ਦੇ ਮਹਿਸਲੰਦਾ ਪਿੰਡ ਦਾ ਰਹਿਣ ਵਾਲਾ ਸੀ। ਇਸ ਮੈਚ ਦੌਰਾਨ ਲਕੀ ਅੰਪਾਇਰ ਦੀ ਭੂਮਿਕਾ ਨਿਭਾ ਰਿਹਾ ਸੀ। ਇਸ ਵਾਰਦਤ ਦੇ ਬਾਅਦ ਪਿੰਡਾਂ ਦੇ ਲੋਕਾਂ ਨੇ ਆਰੋਪੀਆਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਮਾਹੌਲ਼ ਤਣਾਅਪੂਰਨ ਬਣ ਗਿਆ ਹੈ ਅਤੇ ਪੁਲਿਸ ਬਲ ਤੈਨਾਤ ਕਰ ਦਿੱਤੇ ਗਏ ਹਨ।
ਕਿਉਂ ਕੀਤਾ ਅੰਪਾਇਰ ਦਾ ਕਤਲ: ਕਾਬਲੇਜ਼ਿਕਰ ਹੈ ਕਿ ਦੋ ਪਿੰਡਾਂ ਬੇਰਹਾਮਪੁਰ ਅਤੇ ਸ਼ੰਕਰਪੁਰ ਦੀ ਟੀਮ ਦੇ ਦਰਮਿਆਨ ਕ੍ਰਿਕਟ ਮੈਚ ਖੇਡਿਆ ਜਾ ਰਿਹਾ ਸੀ। ਖੇਡ ਦੇ ਦੌਰਾਨ ਗਲਤ ਫੈਸਲੇ ਕਾਰਨ ਪਿੰਡ ਦੇ ਰਾਊਤ ਨਾਮ ਦੇ ਇੱਕ ਨੌਜਵਾਨ ਨੂੰ ਅੰਪਾਇਰ 'ਤੇ ਗੁੱਸਾ ਆਇਆ ਅਤੇ ਦੋਵਾਂ ਦੀ ਬਹਿਸ ਹੋ ਲੱਗ ਗਈ। ਇਸੇ ਬਹਿਸ ਦੌਰਾਨ ਮਾਮਲਾ ਜਿਆਦਾ ਗਰਮਾ ਗਿਆ ਅਤੇ ਨੌਜਵਾਨ ਨੇ ਲਕੀ ਉੱਤੇ ਬੱਲੇ ਅਤੇ ਚਾਕੂ ਨਾਲ ਹਮਲਾ ਕਰ ਉਸ ਨੂੰ ਜ਼ਖਮੀ ਕਰ ਦਿੱਤਾ। ਜਿਸ ਤੋਂ ਬਾਅਦ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਲਿਜਾਇਆ ਗਿਆ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਚਸ਼ਮਦੀਦ ਦਾ ਬਿਆਨ: ਇਸ ਘਟਨਾ ਦੇ ਚਸ਼ਮਦੀਦ ਨੇ ਦੱਸਿਆ ਕਿ ਮੈਚ ਦੀ ਪਹਿਲੀ ਗੇਂਦ 'ਤੇ ਹੀ ਬ੍ਰਹਮਪੁਰਾ ਟੀਮ ਦਾ ਖਿਡਾਰੀ ਆਊਟ ਹੋ ਜਾਂਦਾ ਹੈ ਜਿਸ ਤੋਂ ਬਾਅਦ ਦੋਵਾਂ 'ਚ ਬਹਿਸ ਹੁੰਦੀ ਹੈ ਇੰਨੀ ਦੇਰ ਕੋਈ ਕੁੱਝ ਸਮਝ ਪਾਉਂਦਾ ਕਿ ਆਰੋਪੀ ਜੱਗਾ ਨੇ ਪਿੱਛੋਂ ਆ ਕੇ ਲਕੀ ਦੇ ਹੱਥ ਫੜ ਲਏ ਤੇ ਦੂਜੇ ਨੌਜਵਾਨ ਨੇ ਲਕੀ ਦੇ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਇਸ ਮਾਮਲੇ 'ਚ ਇੱਕ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਬਾਕੀਆਂ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਹੁਣ ਵੇਖਣਾ ਹੋਵੇਗਾ ਕਿ ਪੀੜਤ ਪਰਿਵਾਰ ਨੂੰ ਕਦੋਂ ਇਨਸਾਫ਼ ਮਿਲਦਾ ਹੈ ਅਤੇ ਕਦੋਂ ਇੰਨਾਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਕਰਨ 'ਚ ਪੁਲਿਸ ਕਾਮਯਾਬ ਹੁੰਦੀ ਹੈ। ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।
ਇਹ ਵੀ ਪੜ੍ਹੋ: CBI Diamond Jubilee : ਸੀਬੀਆਈ ਦੀ ਡਾਇਮੰਡ ਜੁਬਲੀ ਸਮਾਗਮ ਦੇ ਉਦਘਾਟਨ ਮੌਕੇ ਬੋਲੇ ਪੀਐੱਮ ਮੋਦੀ, "ਜਨਤਾ ਨੂੰ ਸੀਬੀਆਈ 'ਤੇ ਪੂਰਾ ਭਰੋਸਾ"