ਹੈਦਰਾਬਾਦ: ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਦਾਨਿਸ਼ ਕਨੇਰੀਆ ਨੇ ਸ਼ਾਹਿਦ ਅਫਰੀਦੀ ਨੂੰ ਕਰਾਰਾ ਜਵਾਬ ਦਿੱਤਾ ਹੈ। ਕਨੇਰੀਆ ਨੇ ਕਿਹਾ ਭਾਰਤ ਉਨ੍ਹਾਂ ਦਾ ਦੁਸ਼ਮਣ ਨਹੀਂ ਹੈ। ਸਗੋਂ ਉਹ ਉਸ ਦੇ ਦੁਸ਼ਮਣ ਹਨ, ਜੋ ਧਰਮ ਦੇ ਆਧਾਰ 'ਤੇ ਲੋਕਾਂ ਨੂੰ ਭੜਕਾਉਂਦੇ ਹਨ। ਕਨੇਰੀਆ ਨੇ ਅਫਰੀਦੀ ਨੂੰ ਕਿਹਾ, ਜੇਕਰ ਤੁਸੀਂ ਭਾਰਤ ਨੂੰ ਆਪਣਾ ਦੁਸ਼ਮਣ ਮੰਨਦੇ ਹੋ ਤਾਂ ਕਦੇ ਵੀ ਭਾਰਤੀ ਮੀਡੀਆ 'ਚ ਜਾ ਕੇ ਕੋਈ ਬਿਆਨ ਨਾ ਦਿਓ। ਅਸਲ 'ਚ ਅਫਰੀਦੀ ਨੇ ਕਿਹਾ ਸੀ ਕਿ ਦਾਨਿਸ਼ ਕਨੇਰੀਆ ਦੁਸ਼ਮਣ ਦੇਸ਼ਾਂ 'ਚ ਜਾ ਕੇ ਉਨ੍ਹਾਂ ਖਿਲਾਫ ਅਜਿਹੀ ਬਿਆਨਬਾਜ਼ੀ ਕਰਦਾ ਹੈ, ਜਿਸ ਨਾਲ ਧਾਰਮਿਕ ਭਾਵਨਾਵਾਂ ਭੜਕਦੀਆਂ ਹਨ। ਇਸ ਦੇ ਜਵਾਬ 'ਚ ਕਨੇਰੀਆ ਨੇ ਇਹ ਗੱਲ ਕਹੀ ਹੈ।
-
When I raised my voice against forced conversion, I was threatened that my career would be destroyed.
— Danish Kaneria (@DanishKaneria61) May 9, 2022 " class="align-text-top noRightClick twitterSection" data="
">When I raised my voice against forced conversion, I was threatened that my career would be destroyed.
— Danish Kaneria (@DanishKaneria61) May 9, 2022When I raised my voice against forced conversion, I was threatened that my career would be destroyed.
— Danish Kaneria (@DanishKaneria61) May 9, 2022
ਕਨੇਰੀਆ ਨੇ ਅਫਰੀਦੀ ਦੇ ਬਿਆਨ ਨਾਲ ਜੁੜੀ ਇਕ ਖਬਰ ਨੂੰ ਟਵੀਟ ਕੀਤਾ ਅਤੇ ਲਿਖਿਆ, ਭਾਰਤ ਸਾਡਾ ਦੁਸ਼ਮਣ ਨਹੀਂ ਹੈ। ਸਾਡੇ ਦੁਸ਼ਮਣ ਉਹ ਹਨ ਜੋ ਧਰਮ ਦੇ ਨਾਂ 'ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਂਦੇ ਹਨ। ਜੇਕਰ ਤੁਸੀਂ ਭਾਰਤ ਨੂੰ ਆਪਣਾ ਦੁਸ਼ਮਣ ਸਮਝਦੇ ਹੋ ਤਾਂ ਕਦੇ ਵੀ ਕਿਸੇ ਭਾਰਤੀ ਮੀਡੀਆ ਚੈਨਲ 'ਤੇ ਨਾ ਜਾਓ। ਇਸ ਤੋਂ ਬਾਅਦ ਆਪਣੇ ਹੀ ਟਵੀਟ 'ਤੇ ਟਿੱਪਣੀ ਕਰਦੇ ਹੋਏ ਦਾਨਿਸ਼ ਕਨੇਰੀਆ ਨੇ ਲਿਖਿਆ ਕਿ ਜਦੋਂ ਉਨ੍ਹਾਂ ਨੇ ਜ਼ਬਰਦਸਤੀ ਧਰਮ ਪਰਿਵਰਤਨ ਖਿਲਾਫ ਆਵਾਜ਼ ਉਠਾਈ ਤਾਂ ਧਮਕੀ ਦਿੱਤੀ ਗਈ ਕਿ ਉਨ੍ਹਾਂ ਦਾ ਕਰੀਅਰ ਖਤਮ ਕਰ ਦਿੱਤਾ ਜਾਵੇਗਾ।
ਹੁਣ ਮਾਮਲਾ ਸਮਝੋ...
ਦਾਨਿਸ਼ ਕਨੇਰੀਆ ਨੇ ਭਾਰਤੀ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਸ਼ਾਹਿਦ ਅਫਰੀਦੀ ਨੇ ਹਿੰਦੂ ਹੋਣ ਕਾਰਨ ਉਸ ਨਾਲ ਗਲਤ ਵਿਵਹਾਰ ਕੀਤਾ ਸੀ। ਇਸ ਦੇ ਨਾਲ ਹੀ ਉਸ 'ਤੇ ਇਸਲਾਮ ਕਬੂਲ ਕਰਨ ਲਈ ਦਬਾਅ ਪਾਇਆ ਗਿਆ। ਇਸ ਦੇ ਜਵਾਬ 'ਚ ਸ਼ਾਹਿਦ ਅਫਰੀਦੀ ਨੇ ਪਾਕਿਸਤਾਨ ਮੀਡੀਆ ਨਾਲ ਗੱਲਬਾਤ 'ਚ ਕਿਹਾ ਕਿ ਉਹ ਖੁਦ ਉਸ ਸਮੇਂ ਇਸਲਾਮ ਨੂੰ ਪੂਰੀ ਤਰ੍ਹਾਂ ਨਾਲ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਸਭ ਕੁਝ ਕਹਿਣ ਤੋਂ ਪਹਿਲਾਂ ਉਸ ਵਰਗੇ ਬੰਦੇ ਨੂੰ ਆਪਣੇ ਚਰਿੱਤਰ ਵੱਲ ਝਾਤ ਮਾਰਨੀ ਚਾਹੀਦੀ ਹੈ। ਉਸ ਨੇ ਸਪਾਟ ਫਿਕਸਿੰਗ ਕਰਕੇ ਦੇਸ਼ ਦਾ ਨਾਂ ਬਦਨਾਮ ਕੀਤਾ। ਹੁਣ ਉਹ ਪੈਸੇ ਅਤੇ ਸ਼ੋਹਰਤ ਦੀ ਖਾਤਰ ਮੇਰੇ 'ਤੇ ਗੰਭੀਰ ਦੋਸ਼ ਲਗਾ ਰਹੇ ਹਨ।
ਇੰਨਾ ਹੀ ਨਹੀਂ ਅਫਰੀਦੀ ਨੇ ਅੱਗੇ ਕਿਹਾ, ਕਨੇਰੀਆ ਉਨ੍ਹਾਂ ਦੇ ਛੋਟੇ ਭਰਾ ਦੀ ਤਰ੍ਹਾਂ ਸੀ ਅਤੇ ਕਈ ਸਾਲਾਂ ਤੱਕ ਉਨ੍ਹਾਂ ਨਾਲ ਖੇਡਿਆ। ਕਨੇਰੀਆ 15-20 ਸਾਲਾਂ ਬਾਅਦ ਆਪਣੇ 'ਤੇ ਅਜਿਹੇ ਦੋਸ਼ ਕਿਉਂ ਲਗਾ ਰਹੇ ਹਨ? ਉਸ ਦੇ ਕਿਰਦਾਰ ਬਾਰੇ ਹਰ ਕੋਈ ਜਾਣਦਾ ਹੈ। ਜੇਕਰ ਉਨ੍ਹਾਂ ਨੂੰ ਮੇਰੇ ਵਿਵਹਾਰ ਤੋਂ ਕੋਈ ਸਮੱਸਿਆ ਸੀ ਤਾਂ ਉਨ੍ਹਾਂ ਨੇ ਉਸ ਸਮੇਂ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਕਿਉਂ ਨਹੀਂ ਦੱਸਿਆ। ਇਸ ਤੋਂ ਬਾਅਦ ਅਫਰੀਦੀ ਨੇ ਕਿਹਾ ਸੀ ਕਿ ਉਹ ਸਾਡੇ ਦੁਸ਼ਮਣ ਦੇਸ਼ਾਂ ਨੂੰ ਇੰਟਰਵਿਊ ਦੇ ਰਿਹਾ ਹੈ ਅਤੇ ਧਾਰਮਿਕ ਭਾਵਨਾਵਾਂ ਨੂੰ ਭੜਕਾ ਸਕਦਾ ਹੈ।
ਦੱਸ ਦੇਈਏ ਕਿ ਦਾਨਿਸ਼ ਕਨੇਰੀਆ ਨੇ ਪਾਕਿਸਤਾਨ ਲਈ 61 ਟੈਸਟ ਮੈਚ ਖੇਡੇ ਹਨ, ਜਿਸ ਵਿੱਚ ਉਨ੍ਹਾਂ ਦੇ ਨਾਮ 261 ਵਿਕਟਾਂ ਹਨ। ਸੰਨਿਆਸ ਤੋਂ ਬਾਅਦ ਦਾਨਿਸ਼ ਕਨੇਰੀਆ ਨੇ ਕਈ ਵਾਰ ਦੋਸ਼ ਲਗਾਇਆ ਹੈ ਕਿ ਪਾਕਿਸਤਾਨੀ ਕ੍ਰਿਕਟ ਟੀਮ ਦੇ ਡਰੈਸਿੰਗ ਰੂਮ 'ਚ ਹਿੰਦੂ ਹੋਣ ਕਾਰਨ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਲਖੀਮਪੁਰ ਖੇੜੀ ਹਿੰਸਾ: ਇਲਾਹਾਬਾਦ ਹਾਈ ਕੋਰਟ ਨੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਕੀਤੀ ਰੱਦ