ਚੰਡੀਗੜ੍ਹ ਡੈਸਕ : ਹਾਲ ਹੀ ਵਿਚ ਖਾਲਿਸਤਾਨੀ ਸਮਰਥਕਾਂ, ਹਰਦੀਪ ਸਿੰਘ ਨਿੱਝਰ ਅਤੇ ਪਰਮਜੀਤ ਸਿੰਘ ਪੰਜਵੜ ਦੇ ਕਤਲ ਅਤੇ ਅਵਤਾਰ ਸਿੰਘ ਖੰਡਾ ਦੀ ਬਰਤਾਨੀਆ ਵਿਚ ਸ਼ੱਕੀ ਮੌਤ ਤੋਂ ਬਾਅਦ ਹੋਰ ਅੱਤਵਾਦੀ ਡਰ ਵਿਚ ਹਨ। ਉਹ ਅਮਰੀਕਾ, ਕੈਨੇਡਾ, ਬਰਤਾਨੀਆ, ਆਸਟ੍ਰੇਲੀਆ ਅਤੇ ਪਾਕਿਸਤਾਨ ਸਮੇਤ ਹੋਰ ਦੇਸ਼ਾਂ ਵਿਚ ਲੁਕੇ ਹੋਏ ਹਨ। ਖਾਲਿਸਤਾਨੀ ਰਾਏਸ਼ੁਮਾਰੀ ਦਾ ਪ੍ਰਚਾਰ ਕਰ ਰਿਹਾ ਅਮਰੀਕਾ ਸਥਿਤ ਗੁਰਪਤਵੰਤ ਸਿੰਘ ਪੰਨੂ ਆਪਣੇ ਕਰੀਬੀ ਦੋਸਤ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਪਿਛਲੇ ਤਿੰਨ ਦਿਨਾਂ ਤੋਂ ਲੁਕਿਆ ਹੋਇਆ ਹੈ। ਨਿੱਝਰ ਦਾ 18 ਜੂਨ ਨੂੰ ਕੈਨੇਡਾ ਦੇ ਸਰੀ 'ਚ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
2019 ਵਿੱਚ ਪੰਨੂੰ ਨੇ ਨਿੱਝਰ ਨਾਲ ਮਿਲਾਇਆ ਸੀ ਹੱਥ : ਪੰਨੂ ਅਤੇ ਨਿੱਝਰ ਦੋਵੇਂ ਇਕੱਠੇ ਕੰਮ ਕਰ ਰਹੇ ਸਨ ਅਤੇ ਰਾਏਸ਼ੁਮਾਰੀ ਮੁਹਿੰਮ ਸ਼ੁਰੂ ਕਰਨ ਲਈ ਦੂਜੇ ਦੇਸ਼ਾਂ ਤੋਂ ਇਲਾਵਾ ਆਸਟ੍ਰੇਲੀਆ ਗਏ ਸਨ। ਨਿੱਝਰ ਭਾਵੇਂ ਖਾਲਿਸਤਾਨ ਟਾਈਗਰ ਫੋਰਸ (ਕੇਟੀਐੱਫ) ਦੀ ਅਗਵਾਈ ਕਰ ਰਿਹਾ ਸੀ, ਪਰ ਉਸ ਨੇ 2019 'ਚ ਗੁਰਪਤਵੰਤ ਸਿੰਘ ਪੰਨੂ ਨਾਲ ਹੱਥ ਮਿਲਾਇਆ ਸੀ, ਜਿਸ ਤੋਂ ਬਾਅਦ ਉਸ ਨੂੰ 2020 'ਚ ਕੈਨੇਡਾ 'ਚ ਰੈਫਰੈਂਡਮ ਮੁਹਿੰਮ ਚਲਾਉਣ ਦਾ ਕੰਮ ਸੌਂਪਿਆ ਗਿਆ ਸੀ, ਜਿਸ ਤੋਂ ਬਾਅਦ ਉਹ ਕੈਨੇਡਾ ਚਲਾ ਗਿਆ ਸੀ। ਸਿੱਖ ਫਾਰ ਜਸਟਿਸ ਦਾ ਚਿਹਰਾ ਉਸਨੇ ਸਰੀ ਅਤੇ ਵੈਨਕੂਵਰ ਵਿੱਚ ਕਈ ਪ੍ਰਦਰਸ਼ਨ ਅਤੇ ਕਾਰ ਰੈਲੀਆਂ ਕੀਤੀਆਂ।
- World Music Day 21 June: ਸਮੇਂ ਦੇ ਨਾਲ-ਨਾਲ ਪੰਜਾਬੀ ਸੰਗੀਤ ਹੋਇਆ ਆਧੁਨਿਕ, ਅਲੋਪ ਹੋਏ ਕਈ ਲੋਕ ਸਾਜ਼, ਦੇਖੋ ਖਾਸ ਰਿਪੋਰਟ
- ਪੰਜਾਬ ਦੇਵੇਗਾ ਕਰਨਾਟਕਾ ਨੂੰ ਚੌਲ਼, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਭਰੀ ਹਾਮੀ, ਪੜ੍ਹੋ ਕਰਨਾਟਕਾ ਦੇ ਕਾਂਗਰਸੀ ਵਰਕਰ ਕਿਉਂ ਕਰ ਰਹੇ ਬੀਜੇਪੀ ਦਾ ਵਿਰੋਧ
- ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ 26 ਜੂਨ ਨੂੰ ਸੱਦਿਆ ਜਨਰਲ ਇਜਲਾਸ, ਪੜ੍ਹੋ ਕਿਹੜੇ ਚੁੱਕੇ ਜਾਣਗੇ ਮੁੱਦੇ
ਪੰਨੂ ਨੇ ਚੋਣ ਪ੍ਰਚਾਰ ਕੀਤਾ ਬੰਦ : ਸੂਤਰਾਂ ਦਾ ਕਹਿਣਾ ਹੈ ਕਿ ਨਿੱਝਰ ਦੀ ਮੌਤ ਤੋਂ ਬਾਅਦ ਗੁਰਪਤਵੰਤ ਸਿੰਘ ਪੰਨੂ ਨੇ ਆਪਣੀ ਮੁਹਿੰਮ ਬੰਦ ਕਰ ਦਿੱਤੀ ਹੈ। ਉਸ ਨੇ ਨਿੱਝਰ ਦੇ ਸਮਰਥਨ 'ਚ ਕੋਈ ਵੀਡੀਓ ਜਾਂ ਆਡੀਓ ਸੰਦੇਸ਼ ਜਾਰੀ ਨਹੀਂ ਕੀਤਾ ਹੈ। ਹਾਲਾਂਕਿ ਨਿੱਝਰ ਦੇ ਕਤਲ ਤੋਂ ਬਾਅਦ ਕੈਨੇਡਾ 'ਚ ਵਿਰੋਧ ਪ੍ਰਦਰਸ਼ਨ ਹੋਏ ਸਨ, ਜਿਨ੍ਹਾਂ 'ਚ ਖਾਲਿਸਤਾਨ ਪੱਖੀ ਭਾਰਤ ਵਿਰੋਧੀ ਨਾਅਰੇਬਾਜ਼ੀ ਕੀਤੀ ਗਈ ਸੀ। ਪੰਨੂ ਆਮ ਤੌਰ 'ਤੇ ਭਾਰਤ ਵਿਚ ਅੱਤਵਾਦੀ ਘਟਨਾਵਾਂ ਦਾ ਸਿਹਰਾ ਆਪਣੇ ਸਿਰ ਲੈਂਦਾ ਹੈ, ਪਰ ਅਵਤਾਰ ਸਿੰਘ ਖੰਡਾ ਦੀ ਰਹੱਸਮਈ ਮੌਤ ਤੇ ਬਰਤਾਨੀਆ ਵਿਚ ਦੋ ਅੱਤਵਾਦੀਆਂ ਦੀ ਮੌਤ 'ਤੇ ਚੁੱਪ ਹੈ।
ਨਿੱਝਰ ਸਿਰ ਦੀ 10 ਲੱਖ ਰੁਪਏ ਦਾ ਇਨਾਮ : ਮੋਸਟ ਵਾਂਟੇਡ ਹਰਦੀਪ ਸਿੰਘ ਨਿੱਝਰ (45) 'ਤੇ ਭਾਰਤ ਦੀ ਜਾਂਚ ਏਜੰਸੀ ਨੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਉਸ ਦੀ ਸੋਮਵਾਰ ਨੂੰ ਕੈਨੇਡਾ ਦੇ ਸਰੀ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਤੋਂ ਇਲਾਵਾ 6 ਮਈ ਨੂੰ ਪਾਕਿਸਤਾਨ ਦੇ ਲਾਹੌਰ 'ਚ ਖਾਲਿਸਤਾਨੀ ਅੱਤਵਾਦੀ ਪਰਮਜੀਤ ਸਿੰਘ ਪੰਜਵੜ (63) ਦਾ ਅਣਪਛਾਤੇ ਬਦਮਾਸ਼ਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।
ਅਵਤਾਰ ਸਿੰਘ ਖੰਡਾ ਦੀ 15 ਜੂਨ ਨੂੰ ਮੌਤ : ਨਿੱਝਰ ਅਤੇ ਪੰਜਵੜ ਤੋਂ ਇਲਾਵਾ ਇੱਕ ਹੋਰ ਅੱਤਵਾਦੀ ਅਵਤਾਰ ਸਿੰਘ ਖੰਡਾ ਦੀ 15 ਜੂਨ ਨੂੰ ਲੰਡਨ ਦੇ ਇੱਕ ਹਸਪਤਾਲ ਵਿੱਚ ਭੇਤਭਰੇ ਹਾਲਾਤ ਵਿੱਚ ਮੌਤ ਹੋ ਗਈ ਸੀ। ਖਾਲਿਸਤਾਨ ਪੱਖੀ ਜਥੇਬੰਦੀਆਂ ਦਾਅਵਾ ਕਰ ਰਹੀਆਂ ਹਨ ਕਿ ਇਨ੍ਹਾਂ ਮੌਤਾਂ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੈ, ਜਿਸ ਕਾਰਨ ਪੰਨੂੰ ਵਰਗੇ ਕਈ ਅੱਤਵਾਦੀ ਲੁਕਣ ਲਈ ਮਜਬੂਰ ਹਨ।