ETV Bharat / bharat

ਸੈਂਸੈਕਸ 400 ਅੰਕ ਚੜ੍ਹਿਆ, ਨਿਫਟੀ 15,000 ਦੇ ਉੱਪਰ

ਸੈਂਸੈਕਸ ਅਤੇ ਨਿਫਟੀ ਨੇ ਬੁੱਧਵਾਰ ਨੂੰ ਸ਼ੁਰੂਆਤੀ ਸੈਸ਼ਨ 'ਚ ਆਪਣਾ ਫਾਇਦਾ ਜਾਰੀ ਰੱਖਿਆ। ਸੈਂਸੈਕਸ 400 ਅੰਕਾਂ ਤੋਂ ਉਪਰ ਚੜ੍ਹ ਗਿਆ ਅਤੇ ਨਿਫਟੀ ਵੀ 100 ਤੋਂ ਵੱਧ ਅੰਕ ਦੀ ਤੇਜ਼ੀ ਨਾਲ ਪਹੁੰਚਿਆ।

author img

By

Published : Mar 3, 2021, 1:16 PM IST

ਤਸਵੀਰ
ਤਸਵੀਰ

ਮੁੰਬਈ- ਬੁੱਧਵਾਰ ਨੂੰ ਲਗਾਤਾਰ ਤੀਜੇ ਦਿਨ ਭਾਰਤੀ ਸ਼ੇਅਰ ਬਾਜ਼ਾਰ 'ਚ ਮਜ਼ਬੂਤ ​​ਰੁਝਾਨ ਬਣਿਆ ਹੋਇਆ ਹੈ। ਸ਼ੁਰੂਆਤੀ ਕਾਰੋਬਾਰ ਦੇ ਦੌਰਾਨ, ਸੈਂਸੈਕਸ 400 ਅੰਕਾਂ ਤੋਂ ਵੱਧ ਕੇ 50,700 'ਤੇ ਪਹੁੰਚ ਗਿਆ ਅਤੇ ਨਿਫਟੀ 100 ਅੰਕਾਂ ਦੇ ਵਾਧੇ ਨਾਲ 15,000 ਦੇ ਉੱਪਰ ਕਾਰੋਬਾਰ ਕਰ ਰਿਹਾ ਹੈ।

ਸੈਂਸੈਕਸ ਪਿਛਲੇ ਸੈਸ਼ਨ ਤੋਂ ਸਵੇਰੇ 9.32 ’ਤੇ 358.17 ਅੰਕ ਭਾਵ 0.71 ਫੀਸਦੀ ਦੀ ਤੇਜ਼ੀ ਨਾਲ 50,655.06 'ਤੇ ਕਾਰੋਬਾਰ ਕਰ ਰਿਹਾ ਸੀ, ਜਦੋਂ ਕਿ ਨਿਫਟੀ ਪਿਛਲੇ ਸੈਸ਼ਨ ਤੋਂ 113.15 ਅੰਕ ਜਾਂ 0.76 ਫੀਸਦੀ ਦੀ ਤੇਜ਼ੀ ਨਾਲ 15,032.25 'ਤੇ ਬਣਿਆ ਹੋਇਆ ਸੀ।

ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) 'ਤੇ ਆਧਾਰਤ 30 ਸ਼ੇਅਰਾਂ ਵਾਲਾ ਸੈਂਸੈਕਸ 441.32 ਅੰਕਾਂ ਦੀ ਤੇਜ਼ੀ ਨਾਲ 50,738.21 ਦੇ ਪੱਧਰ 'ਤੇ ਖੁੱਲ੍ਹਿਆ ਅਤੇ ਪਿਛਲੇ ਸੈਸ਼ਨ ਤੋਂ 50,776.48 'ਤੇ ਪਹੁੰਚ ਗਿਆ, ਜਦੋਂ ਕਿ ਸੈਂਸੈਕਸ ਦਾ ਹੇਠਲੇ ਪੱਧਰ 50,591.50 'ਤੇ ਰਿਹਾ।

ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ 50 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਇੰਡੈਕਸ ਨਿਫਟੀ ਵੀ ਪਿਛਲੇ ਸੈਸ਼ਨ ਤੋਂ 145.30 ਅੰਕ ਦੀ ਤੇਜ਼ੀ ਨਾਲ 15,064.40 ਦੇ ਪੱਧਰ 'ਤੇ ਖੁੱਲ੍ਹਿਆ ਅਤੇ 15,064.80 ਤੱਕ ਚੜ੍ਹਿਆ ਜਦਕਿ ਸ਼ੁਰੂਆਤੀ ਕਾਰੋਬਾਰ ਦੌਰਾਨ ਇਸਦਾ ਹੇਠਲਾ ਸਤਰ 15,014.20 ਰਿਹਾ।

ਬਾਜ਼ਾਰ ਦੇ ਜਾਣਕਾਰ ਕਹਿੰਦੇ ਹਨ ਕਿ ਏਸ਼ੀਆ ਦੇ ਹੋਰ ਬਾਜ਼ਾਰਾਂ ਦੇ ਸਕਾਰਾਤਮਕ ਸੰਕੇਤਾਂ ਕਾਰਨ ਭਾਰਤੀ ਸ਼ੇਅਰ ਬਾਜ਼ਾਰ ‘ਚ ਲਗਾਤਾਰ ਰੁਝਾਨ ਬਣਿਆ ਹੋਇਆ ਹੈ।

ਪਿਛਲੇ ਹਫਤੇ ਜਾਰੀ ਕੀਤੇ ਗਏ ਜੀਡੀਪੀ ਦੇ ਅੰਕੜੇ ਵੀ ਨਿਵੇਸ਼ਕਾਂ ਨੂੰ ਖੁਸ਼ ਕਰ ਰਹੇ ਹਨ ਕਿਉਂਕਿ ਭਾਰਤ ਦੀ ਆਰਥਿਕਤਾ ਮੰਦੀ ਤੋਂ ਤੀਜੀ ਤਿਮਾਹੀ ‘ਚ ਸਕਾਰਾਤਮਕ ਵਿਕਾਸ ਦਰ ਹਾਸਲ ਕਰ ਗਈ ਹੈ।

ਇਹ ਵੀ ਪੜ੍ਹੋ:ਪ੍ਰਵਾਸੀ ਭਾਰਤੀਆਂ ਦੇ ਕੇਸਾਂ ਦੇ ਨਿਬੇੜੇ ਲਈ ਪੰਜਾਬ ਸਰਕਾਰ ਵੱਲੋਂ ਵੈੱਬਸਾਈਟ ਲਾਂਚ

ETV Bharat Logo

Copyright © 2024 Ushodaya Enterprises Pvt. Ltd., All Rights Reserved.