ਮੁੰਬਈ: ਊਧਵ ਠਾਕਰੇ ਧੜੇ ਦੇ ਆਗੂ ਅਤੇ ਸੰਸਦ ਮੈਂਬਰ ਸੰਜੇ ਰਾਉਤ ਨੇ ਦਾਅਵਾ ਕੀਤਾ ਹੈ ਕਿ ਸ਼ਿਵ ਸੈਨਾ ਪਾਰਟੀ ਦੇ ਨਾਮ ਅਤੇ ਉਸ ਦੇ ਚੋਣ ਨਿਸ਼ਾਨ 'ਕਮਾਨ ਅਤੇ ਤੀਰ' ਨੂੰ 'ਖਰੀਦਣ' ਲਈ ਹੁਣ ਤੱਕ 2000 ਕਰੋੜ ਰੁਪਏ ਦਾ ਸੌਦਾ ਹੋਇਆ ਹੈ। ਹਾਲਾਂਕਿ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਖੇਮੇ ਤੋਂ ਵਿਧਾਇਕ ਸਦਾ ਸਰਵੰਕਰ ਨੇ ਇਸ ਦਾਅਵੇ ਨੂੰ ਰੱਦ ਕਰਦਿਆਂ ਪੁੱਛਿਆ ਕਿ ਕੀ ਸੰਜੇ ਰਾਉਤ ਕੈਸ਼ੀਅਰ ਹਨ?
ਜਲਦ ਕਰਾਂਗੇ ਖੁਲਾਸਾ : ਰਾਉਤ ਨੇ ਇੱਕ ਟਵੀਟ ਵਿੱਚ ਦਾਅਵਾ ਕੀਤਾ ਕਿ 2,000 ਕਰੋੜ ਰੁਪਏ ਦਾ ਸ਼ੁਰੂਆਤੀ ਅੰਕੜਾ 100 ਫੀਸਦੀ ਸੱਚ ਹੈ। ਰਾਉਤ ਨੇ ਪੱਤਰਕਾਰਾਂ ਨੂੰ ਇਹ ਵੀ ਦੱਸਿਆ ਕਿ ਸੱਤਾਧਾਰੀ ਪਾਰਟੀ ਦੇ ਇਕ ਕਰੀਬੀ ਨੇ ਉਸ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ। ਰਾਜ ਸਭਾ ਮੈਂਬਰ ਸੰਜੇ ਰਾਉਤ ਨੇ ਕਿਹਾ ਕਿ ਉਨ੍ਹਾਂ ਦੇ ਦਾਅਵੇ ਦੇ ਸਮਰਥਨ 'ਚ ਸਬੂਤ ਮੌਜੂਦ ਹਨ, ਜਿਨ੍ਹਾਂ ਦਾ ਉਹ ਜਲਦ ਹੀ ਖੁਲਾਸਾ ਕਰਨਗੇ। ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਧੜੇ ਨੂੰ ਅਸਲੀ ਸ਼ਿਵ ਸੈਨਾ ਵਜੋਂ ਮਾਨਤਾ ਦਿੱਤੀ ਅਤੇ ਉਸ ਨੂੰ (ਕਮਾਨ ਅਤੇ ਤੀਰ) ਚੋਣ ਨਿਸ਼ਾਨ ਅਲਾਟ ਕੀਤਾ। ਚੋਣ ਕਮਿਸ਼ਨ ਨੇ ਵਿਧਾਨ ਸਭਾ ਉਪ ਚੋਣਾਂ ਦੇ ਮੁਕੰਮਲ ਹੋਣ ਤੱਕ ਠਾਕਰੇ ਧੜੇ ਨੂੰ ‘ਬਲ਼ਦੀ ਮਸ਼ਾਲ’ ਚੋਣ ਨਿਸ਼ਾਨ ਅਲਾਟ ਕਰ ਦਿੱਤਾ ਹੈ।
ਇਹ ਵੀ ਪੜ੍ਹੋ : GST Council Meeting: ਜੀਐਸਟੀ ਕੌਂਸਲ ਦੀ ਮੀਟਿੰਗ ਵਿੱਚ ਇਨ੍ਹਾਂ ਚੀਜ਼ਾਂ ’ਤੇ ਟੈਕਸ ਘਟਾਉਣ ਦਾ ਫੈਸਲਾ
ਚੋਣ ਕਮਿਸ਼ਨ ਦਾ ਫੈਸਲਾ ਮਹਿਜ਼ ਇਕ ਸੌਦਾ: ਰਾਉਤ ਨੇ ਐਤਵਾਰ ਨੂੰ ਕਿਹਾ ਕਿ ਸ਼ਿਵ ਸੈਨਾ ਦੇ "ਨਾਮ" ਨੂੰ ਖਰੀਦਣ ਲਈ 2,000 ਕਰੋੜ ਰੁਪਏ ਕੋਈ ਛੋਟੀ ਰਕਮ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਚੋਣ ਕਮਿਸ਼ਨ ਦਾ ਫੈਸਲਾ ਮਹਿਜ਼ ਇਕ ਸੌਦਾ ਹੈ। ਉਨ੍ਹਾਂ ਕਿਹਾ, ‘ਮੇਰੇ ਕੋਲ ਭਰੋਸੇਯੋਗ ਜਾਣਕਾਰੀ ਹੈ ਕਿ ਸ਼ਿਵ ਸੈਨਾ ਦਾ ਨਾਮ ਅਤੇ ਇਸ ਦਾ ਚੋਣ ਨਿਸ਼ਾਨ ਹਾਸਲ ਕਰਨ ਲਈ 2000 ਕਰੋੜ ਰੁਪਏ ਦਾ ਸੌਦਾ ਹੋਇਆ ਹੈ, ਜਿਸ ਦਾ ਖੁਲਾਸਾ ਉਹ ਜਲਦੀ ਹੀ ਕਰਨਗੇ।
ਇਹ ਵੀ ਪੜ੍ਹੋ : Amit Shah Security breach: ਅਮਿਤ ਸ਼ਾਹ ਦੀ ਸੁਰੱਖਿਆ ਵਿੱਚ ਕੁਤਾਹੀ, ਹਿਰਾਸਤ ਵਿੱਚ ਇੱਕ ਵਿਅਕਤੀ
ਅਮਿਤ ਸ਼ਾਹ 'ਤੇ ਪਲਟਵਾਰ: ਸੰਜੇ ਰਾਉਤ ਨੇ ਅਮਿਤ ਸ਼ਾਹ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਮਹਾਰਾਸ਼ਟਰ ਨੇ ਕਦੇ ਵੀ ਅਮਿਤ ਸ਼ਾਹ ਦੇ ਸ਼ਬਦਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਜਿਹੜੇ ਸੱਚ ਖਰੀਦਣ ਦਾ ਕੰਮ ਕਰਦੇ ਹਨ, ਉਹ ਝੂਠ ਤੇ ਸੱਚ ਦੀ ਕੀ ਗੱਲ ਕਰ ਸਕਦੇ ਹਨ। ਇਹ ਤੈਅ ਕਰਨ ਦਾ ਕੰਮ ਜਨਤਾ ਦਾ ਹੈ ਅਤੇ ਸਮਾਂ ਆਉਣ 'ਤੇ ਉਹ ਫੈਸਲਾ ਕਰਨਗੇ। ਸ਼ਿਵ ਸੈਨਾ ਕਿਸ ਦੀ ਸੀ ਅਤੇ ਕੌਣ ਬਣੇਗੀ, ਇਸ ਦਾ ਫੈਸਲਾ ਮਹਾਰਾਸ਼ਟਰ ਦੇ ਲੋਕ ਕਰਨਗੇ।