ਨਵੀਂ ਦਿੱਲੀ: ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ ਨੱਡਾ ਨੇ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਮੌਜੂਦਾ ਸਥਿਤੀ 'ਤੇ ਕਾਂਗਰਸ ਉੱਤੇ ਇਕ ਵਾਰ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਇਸ ਸੰਦਰਭ ਵਿੱਚ ਕਾਂਗਰਸ ਦੀ ਅੰਤ੍ਰਿਮ ਮੁਖੀ ਸੋਨੀਆ ਗਾਂਧੀ ਨੂੰ ਉਨ੍ਹਾਂ ਦੀ ਪਾਰਟੀ ਦੇ ਸੀਨੀਅਰ ਨੇਤਾਵਾਂ ਦੇ ਵਤੀਰੇ ਉੱਤੇ ਪੰਜ ਪੰਨਿਆਂ ਦਾ ਪੱਤਰ ਲਿਖੀ ਹੈ। ਪੱਤਰ ਵਿੱਚ ਨੱਡਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਕੁਝ ਸੀਨੀਅਰ ਮੈਂਬਰ ਕੋਰੋਨਾ ਸੰਕਟ ਦੇ ਵਿਚਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਸਮਾਜ ਵਿੱਚ ਨਕਾਰਾਤਮਕ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਕਾਂਗਰਸ ਆਗੂ ਬਣਾ ਰਹੇ ਨਕਾਰਾਤਮਕ ਮਾਹੌਲ
ਨੱਡਾ ਨੇ ਸੋਨੀਆ ਗਾਂਧੀ ਨੂੰ ਲਿਖੇ ਪੱਤਰ ਵਿੱਚ ਕਿਹਾ, "ਕੋਰੋਨਾ ਮਹਾਂਮਾਰੀ ਦੇ ਵਿਚਕਾਰ ਕਾਂਗਰਸ ਦਾ ਰਵੱਈਆ ਨਿਰਾਸ਼ ਕਰਦਾ ਹੈ ਪਰ ਹੈਰਾਨ ਕਰਨ ਵਾਲਾ ਬਿਲਕੁਲ ਨਹੀਂ ਹੈ। ਹਾਲਾਂਕਿ ਤੁਹਾਡੀ ਪਾਰਟੀ ਦੇ ਕੁਝ ਮੈਂਬਰ ਕੋਰੋਨਾ ਕਾਲ ਵਿੱਚ ਲੋਕਾਂ ਦੀ ਮਦਦ ਕਰਨ ਦਾ ਸ਼ਲਾਘਾਯੋਗ ਕੰਮ ਕਰ ਰਹੇ ਹਨ, ਪਰ ਪਾਰਟੀ ਦੇ ਕੁਝ ਸੀਨੀਅਰ ਮੈਂਬਰਾਂ ਵੱਲੋਂ ਫੈਲਾਈ ਜਾ ਰਹੀ ਨਕਾਰਾਤਮਕਤਾ ਉਨ੍ਹਾਂ ਦੀ ਮਿਹਨਤ ਉੱਤੇ ਪਾਣੀ ਫੇਰ ਰਹੀ ਹੈ।
ਉਨ੍ਹਾਂ ਅੱਗੇ ਕਿਹਾ, ਭਾਰਤ ਬਹੁਤ ਹਿੰਮਤ ਨਾਲ ਕੋਵਿਡ-19 ਨਾਲ ਲੜ ਰਿਹਾ ਹੈ ਅਤੇ ਕਾਂਗਰਸ ਰਾਜਨੀਤੀ ਕਰਨ ਵਿੱਚ ਲੱਗੀ ਹੋਈ ਹੈ। ਕਾਂਗਰਸ ਲੋਕਾਂ ਨੂੰ ਗੁੰਮਰਾਹ ਕਰ ਉਨ੍ਹਾਂ ਵਿੱਚ ਝੂਠਾ ਡਰ ਪੈਦਾ ਕਰ ਰਹੀ ਹੈ।
ਗਰੀਬਾਂ ਨੂੰ ਦਿੱਤੀ ਮੁਫ਼ਤ ਵੈਕਸੀਨ
ਨੱਡਾ ਨੇ ਕਿਹਾ ਕਿ ਸਾਡੀ ਸਰਕਾਰ ਦੇ ਨਾਲ-ਨਾਲ ਸੂਬਿਆਂ ਨੇ ਗਰੀਬਾਂ ਨੂੰ ਮੁਫ਼ਤ ਵਿੱਚ ਟੀਕਾ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਮੈਨੂੰ ਯਕੀਨ ਹੈ ਕਿ ਬਹੁਤ ਸਾਰੇ ਰਾਜਾਂ ਵਿੱਚ, ਕਾਂਗਰਸ ਸਰਕਾਰ ਵੀ ਗਰੀਬ ਲੋਕਾਂ ਲਈ ਅਜਿਹਾ ਮਹਿਸੂਸ ਕਰਦੀ ਹੈ। ਕੀ ਉਹ ਗ਼ਰੀਬਾਂ ਅਤੇ ਕਮਜ਼ੋਰ ਲੋਕਾਂ ਨੂੰ ਮੁਫ਼ਤ ਵਿੱਚ ਟੀਕਾ ਲਗਾਉਣ ਦੇ ਇਸ ਸਮਾਨ ਫੈਸਲੇ ਉੱਤੇ ਕੋਈ ਕਦਮ ਚੁੱਕ ਸਕਦੇ ਹਨ?