ETV Bharat / bharat

ਭਾਰਤ ਜਾਪਾਨ ਦੋਸਤੀ ਦਾ ਚਿੰਨ੍ਹ ਰੁਦਰਾਕਸ਼ ਕਨਵੈਨਸ਼ਨ ਸੇਂਟਰ, ਜਾਣੋ..ਅੰਤਰਰਾਸ਼ਟਰੀ ਸਬੰਧਾਂ ’ਤੇ ਕੀ ਪਵੇਗਾ ਅਸਰ - ਭਾਰਤ ਜਾਪਾਨ ਦੋਸਤੀ

ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਸੰਸਦੀ ਖੇਤਰ ਵਾਰਾਣਸੀ ਆ ਰਹੇ ਹਨ। ਜਿੱਥੇ ਉਹ ਲਗਭਗ 1500 ਕਰੋੜ ਰੁਪਏ ਦੀ ਕਈ ਯੋਜਨਾਵਾਂ ਦੀ ਸੌਗਾਤ ਦੇਣਗੇ। ਨਾਲ ਹੀ ਰੁਦਰਾਕਸ਼ ਕਨਵੈਨਸ਼ਨ ਸੇਂਟਰ (Rudraksh Convention Center) ਦਾ ਉਦਘਾਟਨ ਵੀ ਕਰਨਗੇ। ਜਿਸਨੂੰ ਜਾਪਾਨ ਨੇ ਭਾਰਤ ਦੇ ਨਾਲ ਮਿਲਕੇ ਬਣਾਇਆ ਹੈ ਦੋਸਤੀ ਦੇ ਇਸ ਚਿੰਨ੍ਹ ਦਾ ਵਿਸ਼ਵ ਪੱਧਰ ’ਤੇ ਕੀ ਅਸਰ ਹੋਵੇਗਾ। ਇਸ ਬਾਰੇ ਚ ਅੰਤਰਰਾਸ਼ਟਰੀ ਸਬੰਧ ’ਤੇ ਅਧਿਐਨ ਕਰਨ ਵਾਲੇ ਮਾਹਰਾਂ ਦੀ ਕੀ ਰਾਏ ਹੈ, ਜਾਣੋਂ ਇਸ ਰਿਪੋਰਟ ਜਰੀਏ...

ਭਾਰਤ-ਜਾਪਾਨ ਦੋਸਤੀ ਦਾ ਚਿੰਨ੍ਹ ਰੁਦਰਾਕਸ਼ ਕਨਵੈਨਸ਼ਨ ਸੇਂਟਰ, ਜਾਣੋ..ਅੰਤਰਰਾਸ਼ਟਰੀ ਸਬੰਧਾਂ ’ਤੇ ਕੀ ਪਵੇਗਾ ਅਸਰ

author img

By

Published : Jul 15, 2021, 4:27 PM IST

ਵਾਰਾਣਸੀ: ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਸੰਸਦੀ ਖੇਤਰ ਵਾਰਾਣਸੀ ਆਉਣਗੇ। ਇਸ ਦੌਰਾਨ ਉਹ ਰੁਦਰਾਕਸ਼ ਕਨਵੈਨਸ਼ਨ ਸੇਂਟਰ (Rudraksh Convention Center) ਦਾ ਉਦਘਾਟਨ ਵੀ ਕਰਨਗੇ। ਜਾਪਾਨ ਦੇ ਸਹਿਯੋਗ ਤੋਂ ਬਣਾਇਆ ਰੁਦਰਾਕਸ਼ ਕਨਵੈਨਸ਼ਨ ਸੇਂਟਰ ਭਾਰਤ ਜਾਪਾਨ ਦੇ ਰਿਸ਼ਤੇ ਦੀ ਨਵੀਂ ਕਹਾਣੀ ਲਿਖ ਰਿਹਾ ਹੈ। ਕਨਵੈਨਸ਼ਨ ਸੇਂਟਰ ਤੋਂ ਜਿੱਥੇ ਦੋਹਾਂ ਦੇਸ਼ਾਂ ਦੀ ਸੰਸਕ੍ਰਿਤ ਐਕਸਪਲੋਰ ਹੋ ਰਹੀ ਹੈ ਤਾਂ ਉੱਥੇ ਹੀ ਵਿਸ਼ਵ ਭਾਈਚਾਰੇ ਦੀ ਭਾਵਨਾ ਵੀ ਵਿਕਸਿਤ ਹੋ ਰਹੀ ਹੈ। ਕਾਸ਼ੀ ਦੀ ਖੂਬਸੂਰਤੀ ਵਧਾਉਣ ਦੇ ਨਾਲ-ਨਾਲ ਇਹ ਕਨਵੈਨਸ਼ਨ ਸੇਂਟਰ ਦੋਹਾਂ ਦੇਸ਼ਾਂ ਦੀ ਦੋਸਤੀ ਨੂੰ ਹੋਰ ਮਜ਼ਬੂਤ ​​ਕਰੇਗਾ। ਅਸਲ ਵਿੱਚ ਈਟੀਵੀ ਭਾਰਤ ਨੇ ਵਾਰਾਣਸੀ ਵਿੱਚ ਬਣੇ ਰੁਦਰਾਕਸ਼ ਕਨਵੈਨਸ਼ਨ ਸੈਂਟਰ ਤੋਂ ਭਾਰਤ-ਜਾਪਾਨ ਦੇ ਅੰਤਰਰਾਸ਼ਟਰੀ ਸਬੰਧਾਂ ਉੱਤੇ ਪੈਣ ਵਾਲੇ ਪ੍ਰਭਾਵ ਅਤੇ ਇਸ ਦੇ ਕੀ ਫਾਇਦੇ ਹੋਣਗੇ ਬਾਰੇ ਅੰਤਰਰਾਸ਼ਟਰੀ ਸਬੰਧਾਂ ਦਾ ਅਧਿਐਨ ਕਰਨ ਵਾਲੇ ਮਾਹਰਾਂ ਨਾਲ ਗੱਲਬਾਤ ਕੀਤੀ।

ਭਾਰਤ-ਜਾਪਾਨ ਦੋਸਤੀ ਦਾ ਚਿੰਨ੍ਹ ਰੁਦਰਾਕਸ਼ ਕਨਵੈਨਸ਼ਨ ਸੇਂਟਰ, ਜਾਣੋ..ਅੰਤਰਰਾਸ਼ਟਰੀ ਸਬੰਧਾਂ ’ਤੇ ਕੀ ਪਵੇਗਾ ਅਸਰ

ਵਾਰਾਣਸੀ ਦੇ ਸੰਪੂਰਨਾਨੰਦ ਸੰਸਕ੍ਰਿਤ ਯੂਨੀਵਰਸਿਟੀ ਦੇ ਸਨਾਤਨ ਧਰਮ ਦਰਸ਼ਨ ਵਿਭਾਗ ਦੇ ਮੁਖੀ ਪ੍ਰੋਫੈਸਰ ਹਰਿਪ੍ਰਸਾਦ ਅਧਿਕਾਰੀ ਨੇ ਦੱਸਿਆ ਕਿ ਭਾਰਤ ਅਤੇ ਜਾਪਾਨ ਦਾ ਸਬੰਧ ਬੇਹੱਦ ਪੁਰਾਣਾ ਸਬੰਧ ਹੈ। 600 ਈ. ਪਹਿਲਾ ਬੁੱਧ ਪੰਥ ਦੇ ਸਮੇਂ ਭਾਰਤ ਅਤੇ ਜਾਪਾਨ ਦਾ ਸਬੰਧ ਹੈ। ਇਸ ਨਾਲ ਦਿਨ ਪ੍ਰਤੀਦਿਨ ਦੋਹਾਂ ਦੇਸ਼ਾਂ ਦੇ ਸਬੰਧ ’ਚ ਵਿਕਾਸ ਹੋਇਆ। ਉਨ੍ਹਾਂ ਨੇ ਦੱਸਿਆ ਕਿ ਆਜਾਦੀ ਦੇ ਸਮੇਂ ਵੀ ਜਾਪਾਨ ਨੇ ਭਾਰਤ ਦਾ ਸਹਿਯੋਗ ਕੀਤਾ ਸੀ। ਮੌਜੂਦਾ ਸਮੇਂ ਚ ਨਵੇਂ ਰੁਦਰਾਕਸ਼ ਕਨਵੈਨਸ਼ਨ ਸੇਂਟਰ ਤੋਂ ਇਨ੍ਹਾਂ ਦੋਹਾਂ ਦੇਸ਼ਾਂ ਦੀ ਦੋਸਤੀ ਨੂੰ ਲੈ ਕੇ ਇੱਕ ਨਵਾਂ ਆਗਾਜ ਕੀਤਾ ਗਿਆ ਹੈ। ਜੋ ਵਿਸ਼ਵ ਪੱਧਰ ’ਤੇ ਭਾਰਤ ਦੇ ਨਵੇਂ ਸਵਰੂਪ ਦੀ ਵੱਲ ਕਹਾਣੀ ਦੱਸੇਗਾ।

ਉਨ੍ਹਾਂ ਨੇ ਕਿਹਾ ਕਿ ਰੁਦਰਾਕਸ਼ ਕਨਵੈਨਸ਼ਨ ਸੇਂਟਰ ਨਾ ਸਿਰਫ ਕਾਸ਼ੀ ਅਤੇ ਭਾਰਤ ਦੇ ਲਈ ਇੱਕ ਮਜਬੂਤ ਥੰਮ ਦਾ ਕੰਮ ਕਰੇਗਾ। ਬਲਕਿ ਜਾਪਾਨ ਅਤੇ ਭਾਰਤ ਦੇ ਰਿਸ਼ਤੇ ਦੇ ਲਈ ਵੀ ਇੱਕ ਮਜਬੂਤ ਨੀਂਹ ਬਣਾਏਗਾ। ਉਸਦਾ ਭਵਿੱਖ ਚ ਭਾਰਤ ਨੂੰ ਜਿਆਦਾ ਲਾਭ ਮਿਲੇਗਾ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਤੋਂ ਹੀ ਭਾਰਤ ਦੇ ਉੱਤਰ ਪੂਰਬ ਚ ਜਾਪਾਨ ਦਾ ਜਿਆਦਾ ਯੋਗਦਾਨ ਹੈ। ਜਾਪਾਨ ਦੇ ਸਹਿਯੋਗ ਤੋਂ ਭਾਰਤ ਤਕਨੀਲੀ ਸੁਵਿਧਾਵਾਂ ਚ ਵਾਧੇ ਦੇ ਨਾਲ ਹੋਰ ਸਾਰੀਆਂ ਸੁਵੀਧਾਵਾਂ ਚ ਵਿਕਸਿਤ ਕਰੇਗਾ। ਜੋ ਭਾਰਤ ਦੇ ਲਈ ਲਾਭਕਾਰੀ ਰਹੇਗਾ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਨੌਜਵਾਨ ਪੀੜੀਆਂ ਦੇ ਲਈ ਇੱਕ ਮਜਬੂਤ ਭਾਰਤ ਦੇ ਨਿਰਮਾਣ ਦੇ ਨਾਲ ਅੰਤਰਰਾਸ਼ਟਰੀ ਪਟਲ ’ਤੇ ਭਾਰਤ ਦੀ ਕੂਟਨੀਤੀ ਨੂੰ ਇੱਕ ਨਵੀਂ ਦਿਸ਼ਾ ਅਤੇ ਦਸ਼ਾ ਦਵੇਗਾ।

ਪ੍ਰੋ ਹਰਿਪ੍ਰਸਾਦ ਅਧਿਕਾਰੀ ਨੇ ਕਿਹਾ ਕਿ ਇਸ ਨਵੀਂ ਦੋਸਤੀ ਦੇ ਨਾਲ ਦੋਵੇਂ ਦੇਸ਼ਾਂ ਦੀ ਸੰਸਕ੍ਰਤਿ ਆਪਸ ਚ ਮਿਲੇਗੀ। ਜੋ ਸਮਾਜ ਅਤੇ ਵਿਸ਼ਵ ਚ ਇੱਕ ਵੱਖਰਾ ਅਨੋਖਾ ਸੰਦੇਸ਼ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਜਾਪਾਨੀ ਲੋਕਾਂ ਦਾ ਹਮੇਸ਼ਾ ਤੋਂ ਭਾਰਤ ਨਾਲ ਲਗਾਵ ਰਿਹਾ ਹੈ ਅਤੇ ਉਹ ਭਾਰਤ ਨੂੰ ਸਨਮਾਨ ਨਾਲ ਦੇਖਦੇ ਹਨ ਅਤੇ ਇਸ ਕਨਵੈਨਸ਼ਨ ਸੇਂਟਰ ਤੋਂ ਦੋਹਾਂ ਦੇਸ਼ਾਂ ਦੇ ਕਲਚਰ ਐਕਸਪਲੋਰ ਹੋਣਗੇ। ਜੋ ਇੱਕ ਨਵੇਂ ਪ੍ਰਕਾਰ ਦਾ ਸੰਸਕ੍ਰਿਤ ਲੈ ਕੇ ਆਉਣਗੇ। ਉਨ੍ਹਾਂ ਨੇ ਦੱਸਿਆ ਕਿ ਇੱਥੇ ਦੀ ਸੰਸਕ੍ਰਿਤ ਤੋਂ ਦੂਜੇ ਦੇਸ਼ ਦੇ ਲੋਕਾਂ ਨੂੰ ਇੱਕ ਨਵੀਂ ਸਿਖ ਮਿਲੇਗੀ।

ਇਸੇ ਲੜੀ ਚ ਮਹਾਤਮਾ ਗਾਂਧੀ ਕਾਸ਼ੀ ਕਾਲਜ ਦੇ ਚਾਂਸਲਰ ਪ੍ਰੋਫੈਸਰ ਆਨੰਦ ਦੇ ਤਿਆਗੀ ਨੇ ਕਿਹਾ ਕਿ ਕਾਸ਼ੀ ਦੇ ਰੁਦਰਾਕਸ਼ ਦੀ ਸੰਕਲਪਨਾ ਇੱਕ ਵਖਰੇ ਉਦੇਸ਼ ਦੇ ਨਾਲ ਕੀਤੀ ਗਈ ਹੈ। ਜਿਸ ਤਰੀਕੇ ਨਾਲ ਰੁਦਰਾਕਸ਼ ਦਾ ਫਲ ਅੰਬ ਜਨਮਾਨਸ ਦੇ ਲਈ ਫਲੀਭੂਤ ਕਰਨ ਵਾਲਾ ਹੁੰਦਾ ਹੈ। ਠੀਕ ਉਸੇ ਤਰ੍ਹਾਂ ਵਾਰਾਣਸੀ ਦਾ ਰੁਦਰਾਕਸ਼ ਕਨਵੈਨਸ਼ਨ ਸੇਂਟਰ ਵੀ ਭਾਰਤ ਨੂੰ ਫਲੀਭੂਤ ਕਰਨ ਵਾਲਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜਾਪਾਨ ਹਮੇਸ਼ਾ ਤੋਂ ਹੀ ਭਾਰਤ ਦਾ ਦੋਸਤ ਰਿਹਾ ਹੈ। ਹਾਲਾਂਕਿ ਵਿਚਾਲੇ ਚ ਜਰੂਰ ਹੋਰ ਪਰਮਾਣੂ ਸ਼ਕਤੀਆਂ ਦੇ ਦਬਾਅ ਦੇ ਨਾਲ ਹੋਰ ਕਾਰਣਾਂ ਨਾਲ ਭਾਰਤ ਦੀ ਜਾਪਾਨ ਤੋਂ ਥੋੜੀ ਦੂਰੀ ਜਰੂਰ ਬਣ ਗਈ ਸੀ। ਪਰ ਮੌਜੁਦਾ ਸਰਕਾਰ ਦੇ ਦੁਆਰਾ ਨਵੇਂ ਪ੍ਰੋਜੈਕਟਾਂ ਦੇ ਜਰੀਏ ਮੁੜ ਤੋਂ ਜਾਪਾਨ ਦੇ ਨਾਲ ਜੋ ਦੋਸਤੀ ਨੂੰ ਵਧਾਉਣ ਦੀ ਕਵਾਇਦ ਕੀਤੀ ਜਾ ਰਹੀ ਹੈ। ਉਸਦਾ ਭਵਿੱਖ ਚ ਪਾਜੀਟਿਵ ਨਤੀਜੇ ਦੇਖਣ ਨੂੰ ਮਿਲਣਗੇ। ਨਾਲ ਹੀ ਇਸਦਾ ਲਾਭ ਭਾਰਤ ਨੂੰ ਅੰਤਰਰਾਸ਼ਟਰੀ ਪਟਲ ’ਤੇ ਵੀ ਮਿਲੇਗਾ।

ਇਹ ਵੀ ਪੜੋ: ਵਾਰਾਣਸੀ ’ਚ ਮੋਦੀ: 27ਵੇਂ ਦੌਰੇ ’ਤੇ ਕਾਸ਼ੀ ਪਹੁੰਚੇ ਪੀਐੱਮ ਮੋਦੀ

ETV Bharat Logo

Copyright © 2025 Ushodaya Enterprises Pvt. Ltd., All Rights Reserved.