ETV Bharat / bharat

‘ਰਾਣਾ ਗੁਰਮੀਤ ਸਿੰਘ ਸੋਢੀ ਭ੍ਰਿਸ਼ਟ ਵਿਧਾਇਕ, ਟਿਕਟ ਨਾ ਮਿਲਦੀ ਦੇਖ ਛੱਡੀ ਪਾਰਟੀ’ - Punjab Assembly Election 2022

ਜਨਰਲ ਸਕੱਤਰ ਇੰਚਾਰਜ ਪੰਜਾਬ ਕਾਂਗਰਸ ਕਮੇਟੀ ਯੋਗਿੰਦਰ ਪਾਲ ਢੀਂਗਰਾ ਨੇ ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਬਿਆਨ ਦਿੱਤਾ ਹੈ ਕਿ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਭ੍ਰਿਸ਼ਟਾਚਾਰ ਦੇ ਚੱਲਦਿਆਂ ਕੁਝ ਮਹੀਨੇ ਪਹਿਲਾਂ ਸੂਬਾ ਮੰਤਰੀ ਮੰਡਲ ਤੋਂ ਹਟਾ ਦਿੱਤਾ ਗਿਆ ਸੀ ਤੇ ਹੁਣ ਵੀ ਉਹਨਾਂ ਨੂੰ ਟਿਕਟ ਨਹੀਂ ਮਿਲਣੀ ਸੀ ਜਿਸ ਕਾਰਨ ਉਹ ਪਾਰਟੀ ਛੱਡ ਗਏ ਹਨ।

ਰਾਣਾ ਗੁਰਮੀਤ ਸਿੰਘ ਸੋਢੀ ’ਤੇ ਵੱਡਾ ਬਿਆਨ
ਰਾਣਾ ਗੁਰਮੀਤ ਸਿੰਘ ਸੋਢੀ ’ਤੇ ਵੱਡਾ ਬਿਆਨ
author img

By

Published : Dec 22, 2021, 7:51 AM IST

ਚੰਡੀਗੜ੍ਹ: ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਬੀਤੇ ਦਿਨ ਕਾਂਗਰਸ ਤੋਂ ਅਸਤੀਫਾ ਦੇ ਭਾਜਪਾ ਦਾ ਪੱਲਾ ਫੜ੍ਹ ਲਿਆ ਹੈ। ਉਥੇ ਹੀ ਹੁਣ ਯੋਗਿੰਦਰ ਪਾਲ ਢੀਂਗਰਾ ਜਨਰਲ ਸਕੱਤਰ ਇੰਚਾਰਜ ਪੰਜਾਬ ਕਾਂਗਰਸ ਕਮੇਟੀ ਨੇ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਭ੍ਰਿਸ਼ਟਾਚਾਰ ਦੇ ਚੱਲਦਿਆਂ ਕੁਝ ਮਹੀਨੇ ਪਹਿਲਾਂ ਸੂਬਾ ਮੰਤਰੀ ਮੰਡਲ ਤੋਂ ਹਟਾ ਦਿੱਤਾ ਗਿਆ ਸੀ। ਮੁੱਖ ਸਕੱਤਰ ਦੁਆਰਾ ਗਠਿਤ ਇੱਕ ਵਿਸ਼ੇਸ਼ ਕਮੇਟੀ ਨੇ ਉਸਨੂੰ 1960 ਵਿੱਚ ਪਹਿਲਾਂ ਤੋਂ ਐਕੁਆਇਰ ਕੀਤੀ ਜ਼ਮੀਨ ਦਾ ਦੋ ਵਾਰ ਮੁਆਵਜ਼ਾ ਲੈ ਕੇ ਸਰਕਾਰੀ ਖਜ਼ਾਨੇ ਅਤੇ ਜਨਤਾ ਨੂੰ ਧੋਖਾ ਦੇਣ ਦਾ ਦੋਸ਼ੀ ਪਾਇਆ ਸੀ।

ਇਹ ਵੀ ਪੜੋ: ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ, ਬਿਕਰਮ ਮਜੀਠੀਆ ਖ਼ਿਲਾਫ਼ ਮਾਮਲਾ ਦਰਜ, ਰਾਹੁਲ ਨੂੰ ਅਕਾਲੀ ਭਾਜਪਾ ਨੇ ਚੇਤੇ ਕਰਵਾਇਆ 1984, ਪੜ੍ਹੋ ਈ.ਟੀ.ਵੀ ਭਾਰਤ ਟੌਪ ਨਿਊਜ਼

ਉਹਨਾਂ ਨੇ ਕਿਹਾ ਕਿ ਇਸੇ ਕਾਰਨ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਕਾਂਗਰਸ ਸਰਕਾਰ ਦੇ ਮੰਤਰੀ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਸੀ ਅਤੇ ਉਹ ਆਪਣੇ ਵਿਧਾਨ ਸਭਾ ਹਲਕੇ 'ਚ ਧਾਂਦਲੀ ਕਾਰਨ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਤੇ ਲੋਕ ਉਹਨਾਂ ’ਤੇ ਸਵਾਲ ਖੜੇ ਕਰ ਰਹੇ ਸਨ।

ਇਹ ਵੀ ਪੜੋ: ਲਿੰਚਿੰਗ ਨੂੰ ਲੈ ਕੇ ਘਿਰੇ ਰਾਹੁਲ, ਅਕਾਲੀ ਭਾਜਪਾ ਨੇ ਚੇਤੇ ਕਰਵਾਇਆ 1984

ਯੋਗਿੰਦਰ ਪਾਲ ਢੀਂਗਰਾ ਨੇ ਕਿਹਾ ਕਿ ਹਾਲ ਹੀ ਦੇ ਸਰਵੇਖਣਾਂ ਨੇ ਵੀ ਉਨ੍ਹਾਂ ਦੀ ਲੋਕਪ੍ਰਿਅਤਾ ਵਿੱਚ ਇੱਕ ਕਦਮ ਗਿਰਾਵਟ ਨੂੰ ਦਰਸਾਇਆ ਹੈ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਸਪੱਸ਼ਟ ਸਨ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਤੇ ਆਪਣੇ ਖੇਤਰ ਵਿੱਚ ਅਲੋਕਪ੍ਰਿਅਤਾ ਦੇ ਕਾਰਨ ਉਹਨਾਂ ਨੂੰ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਦੀ ਟਿਕਟ ਨਹੀਂ ਮਿਲ ਸਕੇਗੀ, ਇਸ ਲਈ ਉਨ੍ਹਾਂ ਕੋਲ ਪਾਰਟੀ ਛੱਡਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ।

ਇਹ ਵੀ ਪੜੋ: ਪੰਜਾਬ ਦੇ ਰੈਗੂਲਰ ਡੀਜੀਪੀ ਦੀ ਨਿਯੁਕਤੀ UPSC ਦੀ ਮੀਟਿੰਗ ਮੁਲਤਵੀ

ਦੱਸ ਦਈਏ ਕਿ ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਬੀਤੇ ਦਿਨ ਕਾਂਗਰਸ ਪਾਰਟੀ ’ਤੇ ਵੱਡੇ ਸਵਾਲ ਖੜੇ ਕਰਦੇ ਹੋਏ ਭਾਜਪਾ ਦਾ ਪੱਲਾ ਫੜ੍ਹ ਲਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.