ਮੁਬੰਈ: ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਨੂੰ ਅਸ਼ਲੀਲ ਫਿਲਮਾਂ ਬਣਾਉਣ ਦੇ ਮਾਮਲੇ ਵਿੱਚ ਐਸਪਲੇਨਡ ਕੋਰਟ ਨੇ 23 ਜੁਲਾਈ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਜਦੋਂ ਕ੍ਰਾਈਮ ਬ੍ਰਾਂਚ ਦੀ ਟੀਮ ਮੰਗਲਵਾਰ ਨੂੰ ਉਸ ਨੂੰ ਬਾਈਕੁਲਾ ਜੇਲ੍ਹ ਲੈ ਜਾ ਰਹੀ ਸੀ, ਤਾਂ ਉਹ ਕਾਫ਼ੀ ਨਿਰਾਸ਼ ਨਜ਼ਰ ਆਇਆ। ਇਸ ਦੌਰਾਨ ਰਾਜ ਕੁੰਦਰਾ ਨੇ ਸਵਾਲਾਂ ਦੇ ਜਵਾਬ ਵੀ ਨਹੀਂ ਦਿੱਤੇ।
ਮੁੰਬਈ ਪੁਲਿਸ ਅਕਸਰ ਮੁਲਜ਼ਮਾਂ ਨੂੰ ਬਾਈਕੁਲਾ ਵਿੱਚ ਹੀ ਰੱਖਦੀ ਹੈ। ਅਤੇ ਇਥੇ ਹੀ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ। ਹਾਲਾਂਕਿ ਸਵਾਲ ਇਹ ਉੱਠ ਰਿਹਾ ਹੈ। ਕਿ 4 ਫਰਵਰੀ ਨੂੰ ਇਸ ਮਾਮਲੇ ਵਿੱਚ ਪਹਿਲੀ ਸ਼ਿਕਾਇਤ ਆਉਣ ਤੋਂ ਬਾਅਦ ਪੁਲਿਸ ਨੇ ਪਹਿਲਾਂ ਐਕਸ਼ਨ ਕਿਉਂ ਨਹੀਂ ਲਿਆ।
ਮੰਨਿਆ ਜਾ ਰਿਹਾ ਹੈ, ਕਿ ਜਲਦੀ ਹੀ ਰਾਜ ਕੁੰਦਰਾ ਦਾ ਪੂਰਾ ਕਾਰੋਬਾਰ ਮਾਡਲ ਸਾਹਮਣੇ ਆਉਣ ਵਾਲਾ ਹੈ। ਜਿਸ ਨਾਲ ਇਹ ਵੀ ਸਪੱਸ਼ਟ ਹੋ ਜਾਵੇਗਾ। ਕਿ ਉਹ ਆਪਣੇ ‘ਗੁਪਤ ਧੰਦੇ’ ਨੂੰ ਲੁਕਾਉਣ ਲਈ ਕਿਸ ਤਰ੍ਹਾਂ ਰਿਸ਼ਵਤ ਦੀ ਵਰਤੋਂ ਕਰ ਰਿਹਾ ਸੀ।
ਇਸ ਲਈ ਮੁੰਬਈ ਪੁਲਿਸ ਨੇ 4 ਫਰਵਰੀ ਨੂੰ ਇਸ ਪੂਰੇ ਮਾਮਲੇ ਵਿੱਚ ਪਹਿਲਾਂ ਕੇਸ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਇੱਕ ਲੜਕੀ ਮੁੰਬਈ ਵਿੱਚ ਹੀ ਮਾਲਵਾਨੀ ਥਾਣੇ ਪਹੁੰਚੀ ਸੀ, ਅਤੇ ਉਸ ਨੇ ਇਸ ਅਸ਼ਲੀਲ ਰੈਕੇਟ ਬਾਰੇ ਸ਼ਿਕਾਇਤ ਦਰਜ ਕਰਵਾਈ ਸੀ।
ਸ਼ਿਕਾਇਤ ਵਿੱਚ ਲੜਕੀ ਨੇ ਦੱਸਿਆ ਸੀ, ਕਿ ਕਿਵੇਂ ਕੁਝ ਲੋਕ ਫਿਲਮਾਂ ਅਤੇ ਓਟੀਟੀ ਵਿਚੱ ਕੰਮ ਕਰਵਾਉਣ ਦੇ ਨਾਮ ‘ਤੇ ਲੜਕੀਆਂ ਨੂੰ ਅਸ਼ਲੀਲ ਫਿਲਮਾਂ ਵਿੱਚ ਕੰਮ ਕਰਨ ਲਈ ਮਜ਼ਬੂਰ ਕਰ ਰਹੇ ਹਨ। ਇਸ ਤੋਂ ਬਾਅਦ ਪੁਲਿਸ ਨੇ ਮਲਾਡ ਵੈਸਟ ਖੇਤਰ ਦੇ ਇੱਕ ਬੰਗਲੇ ‘ਤੇ ਛਾਪਾ ਮਾਰਿਆ। ਜਿਸ ਨੂੰ ਕਾਰੋਬਾਰੀਆਂ ਵੱਲੋਂ ਅਸ਼ਲੀਲ ਫਿਲਮਾਂ ਦੀ ਸ਼ੂਟਿੰਗ ਲਈ ਕਿਰਾਏ ‘ਤੇ ਦਿੱਤਾ ਜਾ ਰਿਹਾ ਸੀ।
ਇਸ ਛਾਪੇਮਾਰੀ ਵਿੱਚ ਇੱਕ ਬਾਲੀਵੁੱਡ ਅਭਿਨੇਤਰੀ ਸਣੇ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮੰਨਿਆ ਜਾਂਦਾ ਹੈ ਕਿ ਪੁਲਿਸ ਨੂੰ ਇੱਥੋਂ ਰਾਜ ਕੁੰਦਰਾ ਅਤੇ ਉਸ ਦੀ ਅਸ਼ਲੀਲ ਕੰਪਨੀ ਬਾਰੇ ਸੁਰਾਗ ਮਿਲਿਆ ਸੀ। ਹਾਲਾਂਕਿ ਪੁਲਿਸ ਬਿਨਾਂ ਕਿਸੇ ਠੋਸ ਸਬੂਤ ਦੇ ਕਾਰਵਾਈ ਕਰਨ ਤੋਂ ਗੁਰੇਜ਼ ਕਰ ਰਹੀ ਸੀ।
ਪੁਲਿਸ ਨੂੰ ਬਹੁਤ ਮਹੱਤਵਪੂਰਣ ਸਬੂਤ ਮਿਲੇ ਹਨ
ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ, ਕਿ ਰਾਜ ਕੁੰਦਰਾ ਨੇ ਪੋਰਨ ਫਿਲਮ ਇੰਡਸਟਰੀ ਵਿੱਚ 8 ਤੋਂ 10 ਕਰੋੜ ਦਾ ਨਿਵੇਸ਼ ਕੀਤਾ ਸੀ। ਰਾਜ ਕੁੰਦਰਾ ਅਤੇ ਬ੍ਰਿਟੇਨ ਵਿੱਚ ਰਹਿੰਦੇ ਉਸ ਦੇ ਭਰਾ ਨੇ ਕੇਨਰੀਨ ਨਾਮ ਦੀ ਇੱਕ ਕੰਪਨੀ ਬਣਾਈ ਸੀ। ਇਸ ਦੇ ਜ਼ਰੀਏ ਇਹ ਸਭ ਚਲ ਰਿਹਾ ਸੀ।
ਫਿਲਮਾਂ ਦੇ ਵਿਡੀਓਜ਼ ਦੀ ਸ਼ੂਟਿੰਗ ਭਾਰਤ ਵਿੱਚ ਕੀਤੀ ਗਈ ਸੀ, ਅਤੇ ਵੇਨ ਟ੍ਰਾਂਸਫਰ (ਇੱਕ ਫਾਈਲ ਟ੍ਰਾਂਸਫਰ ਸੇਵਾ) ਰਾਹੀਂ ਕੇਨਰੀਨ ਭੇਜੀ ਗਈ ਸੀ। ਪੁਲਿਸ ਦੇ ਅਨੁਸਾਰ ਇਸ ਵਿੱਚ ਰਾਜ ਕੁੰਦਰਾ ਅਤੇ ਉਸ ਦੇ ਗੰਦੇ ਕਾਰੋਬਾਰ ਨਾਲ ਜੁੜੀ ਬਹੁਤ ਸਾਰੀ ਜਾਣਕਾਰੀ ਅਤੇ ਸਬੂਤ ਹਨ। ਪੁਲਿਸ ਕੋਲ ਪੀੜਤ ਲੜਕੀਆਂ ਦੇ ਬਿਆਨਾਂ, ਵਟਸਐਪ ਚੈਟਸ, ਐਪ 'ਤੇ ਫਿਲਮਾਂ ਅਤੇ ਰਾਜ ਕੁੰਦਰਾ ਦੇ ਅਸ਼ਲੀਲ ਫਿਲਮਾਂ ਦੇ ਕਾਰੋਬਾਰ ਦਾ ਪੂਰਾ ਹਿਸਾਬ ਹੈ।
ਇਹ ਵੀ ਪੜ੍ਹੋ:Pornography case: ਰਾਜ ਕੁੰਦਰਾ ਅਸ਼ਲੀਲਤਾ ਕਾਰੋਬਾਰ ਦੌਰਾਨ ਰੋਜ਼ 6-8 ਲੱਖ ਰੁਪਏ ਦੀ ਕਰਦੇ ਸਨ ਕਮਾਈ