ETV Bharat / bharat

Collusion of PM Modi and Gautam Adani: ਪਹਿਲਾਂ ਮੋਦੀ ਅਡਾਨੀ ਦੇ ਜਹਾਜ਼ 'ਚ ਸਫਰ ਕਰਦੇ ਸਨ, ਹੁਣ ਅਡਾਨੀ ਮੋਦੀ ਦੇ ਜਹਾਜ਼ 'ਚ ਸਫਰ ਕਰਦੇ ਹਨ'

author img

By

Published : Feb 7, 2023, 6:43 PM IST

ਲੋਕ ਸਭਾ ਵਿੱਚ ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪਹਿਲਾਂ ਪੀਐੱਮ ਮੋਦੀ ਅਡਾਨੀ ਦੇ ਜਹਾਜ਼ 'ਚ ਸਫਰ ਕਰਦੇ ਸਨ, ਹੁਣ ਅਡਾਨੀ ਮੋਦੀ ਦੇ ਜਹਾਜ਼ 'ਚ ਸਫਰ ਕਰਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਮਾਮਲਾ ਇਕੱਲੇ ਗੁਜਰਾਤ ਦਾ ਸੀ, ਫਿਰ ਭਾਰਤ ਦਾ ਬਣ ਗਿਆ ਅਤੇ ਹੁਣ ਅੰਤਰਰਾਸ਼ਟਰੀ ਬਣ ਗਿਆ ਹੈ। ਰਾਹੁਲ ਨੇ ਤਸਵੀਰਾਂ ਦਿਖਾਉਂਦਿਆਂ ਇਹ ਵੀ ਕਿਹਾ ਕਿ ਚੋਟੀ ਦੇ ਅਮੀਰਾਂ ਵਿੱਚ ਪਹੁੰਚਾਉਣ ਲਈ ਪੀਐੱਮ ਮੋਦੀ ਨੇ ਅਡਾਨੀ ਦਾ ਸਾਥ ਦਿੱਤਾ ਹੈ।

Rahul Gandhi targeted the collusion of PM Modi and Gautam Adani
Collusion of PM Modi and Gautam Adani: ਪਹਿਲਾਂ ਮੋਦੀ ਅਡਾਨੀ ਦੇ ਜਹਾਜ਼ 'ਚ ਸਫਰ ਕਰਦੇ ਸਨ, ਹੁਣ ਅਡਾਨੀ ਮੋਦੀ ਦੇ ਜਹਾਜ਼ 'ਚ ਸਫਰ ਕਰਦੇ ਹਨ'

ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਂਸਦ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉੱਤੇ ਅਡਾਨੀਆਂ ਨਾਲ ਮਿਲੀਭੁਗਤ ਦੇ ਸ਼ਰੇਆਮ ਇਲਜ਼ਾਮ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਅਡਾਨੀਆਂ ਨੂੰ ਸਿਖ਼ਰ ਦੇ ਅਮੀਰਾਂ ਵਿੱਚ ਪਹੁੰਚਾਉਣ ਲਈ ਪੀਐੱਮ ਮੋਦੀ ਦਾ ਪੂਰਾ ਸਾਥ ਹੈ। ਰਾਹੁਲ ਗਾਂਧੀ ਨੇ ਇਲਜ਼ਾਮ ਲਗਾਉਂਦਿਆਂ ਤੰਜ ਕੱਸਿਆ ਕਿ ਪਹਿਲਾਂ ਪੀਐੱਮ ਮੋਦੀ ਅਡਾਨੀ ਦੇ ਜਹਾਜ਼ 'ਚ ਸਫਰ ਕਰਦੇ ਸਨ, ਹੁਣ ਅਡਾਨੀ ਮੋਦੀ ਦੇ ਜਹਾਜ਼ 'ਚ ਸਫਰ ਕਰਦੇ ਹਨ। ਰਾਹੁਲ ਗਾਂਧੀ ਨੇ ਸਵਾਲ ਕੀਤਾ ਕਿ ਅਡਾਨੀ ਨੇ ਪਿਛਲੇ 20 ਸਾਲਾਂ 'ਚ ਭਾਜਪਾ ਨੂੰ ਚੋਣ ਬਾਂਡ ਰਾਹੀਂ ਕਿੰਨਾ ਪੈਸਾ ਦਿੱਤਾ ?

ਚੋਟੀ ਦੇ ਅਮੀਰਾਂ 'ਚ ਕਿਵੇਂ ਸ਼ਾਮਿਲ ਹੋਏ ਅਡਾਨੀ ?: ਰਾਹੁਲ ਗਾਂਧੀ ਨੇ ਕਿਹਾ ਕਿ 2014 ਵਿੱਚ ਗੌਤਮ ਅਡਾਨੀ ਦੁਨੀਆਂ ਦੇ ਸਭ ਤੋਂ ਅਮੀਰਾਂ ਦੀ ਸੂਚੀ ਵਿੱਚ 609ਵੇਂ ਨੰਬਰ ਉੱਤੇ ਸਨ, ਪਰ ਪਿਛਲੇ ਕੁੱਝ ਹੀ ਸਾਲਾਂ ਵਿੱਚ ਪਤਾ ਨਹੀਂ ਕੀ ਹੋਇਆ ਕਿ, ਅਡਾਨੀ ਇਸ ਸੂਚੀ ਵਿੱਚ ਦੂਜੇ ਨੰਬਰ ਉੱਤੇ ਪਹੁੰਚ ਗਿਆ। ਦੂਜੇ ਪਾਸੇ ਭਾਜਪਾ ਆਗੂਆਂ ਨੇ ਰਾਹੁਲ ਦੇ ਇਲਜ਼ਾਮ ਉੱਤੇ ਇਤਰਾਜ਼ ਵੀ ਜ਼ਾਹਿਰ ਕੀਤਾ ਕਿ ਉਹ ਪੀਐੱਮ ਉੱਤੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਸਬੂਤ ਜ਼ਰੂਰ ਨਸ਼ਰ ਕਰਨ ਬੇਬੁਨਿਆਦ ਇਲਜ਼ਾਮ ਲਗਾ ਕੇ ਪੀਐੱਮ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਨਾ ਕਰਨ।

ਏਅਰ ਊਰਜਾ ਪ੍ਰਾਜੈਕਟ: ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ 2022 ਵਿੱਚ, ਸ਼੍ਰੀਲੰਕਾ ਇਲੈਕਟ੍ਰੀਸਿਟੀ ਬੋਰਡ ਦੇ ਚੇਅਰਮੈਨ ਨੇ ਸ਼੍ਰੀਲੰਕਾ ਵਿੱਚ ਇੱਕ ਸੰਸਦੀ ਕਮੇਟੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਰਾਜਪਕਸ਼ੇ ਨੇ ਦੱਸਿਆ ਸੀ ਕਿ ਉਨ੍ਹਾਂ ਉੱਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਸ਼੍ਰੀ ਅਡਾਨੀ ਨੂੰ ਏਅਰ ਊਰਜਾ ਪ੍ਰਾਜੈਕਟ ਦੇਣ ਲਈ ਦਬਾਅ ਪਾਇਆ ਗਿਆ ਸੀ। ਰਾਹੁਲ ਗਾਂਧੀ ਨੇ ਕਿਹਾ ਇਬ ਦਬਾਅ ਪਾਉਣ ਦੀ ਨੀਤੀ ਪੀਐੱਮ ਮੋਦੀ ਜਾਂ ਭਾਰਤ ਦੀ ਵਿਦੇਸ਼ ਨੀਤੀ ਨਹੀਂ ਹੈ, ਇਹ ਅਡਾਨੀ ਦੀ ਵਪਾਰਕ ਨੀਤੀ ਹੈ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਆਸਟ੍ਰੇਲੀਆ ਜਾਂਦੇ ਹਨ ਅਤੇ ਜਾਦੂ ਕਰਕੇ ਐਸਬੀਆਈ ਅਡਾਨੀ ਨੂੰ 1 ਬਿਲੀਅਨ ਡਾਲਰ ਦਾ ਕਰਜ਼ਾ ਦਿੰਦਾ ਹੈ।

126 ਜਹਾਜ਼ਾਂ ਦਾ ਠੇਕਾ: ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਫਿਰ ਇਸ ਤੋਂ ਬਾਅ ਪੀਐੱਮ ਮੋਦੀ ਬੰਗਲਾਦੇਸ਼ ਜਾਂਦੇ ਹਨ ਅਤੇ ਫਿਰ ਬੰਗਲਾਦੇਸ਼ ਪਾਵਰ ਡਿਵੈਲਪਮੈਂਟ ਬੋਰਡ ਨੇ ਅਡਾਨੀ ਨਾਲ 25 ਸਾਲ ਦਾ ਇਕਰਾਰਨਾਮਾ ਕੀਤਾ। ਅਡਾਨੀ ਨੇ ਕਦੇ ਡਰੋਨ ਨਹੀਂ ਬਣਾਇਆ ਅਤੇ ਇਸ ਤੋਂ ਪਹਿਲਾਂ ਐਚਏਐਲ ਸਮੇਤ ਭਾਰਤ ਦੀਆਂ ਹੋਰ ਕੰਪਨੀਆਂ ਇਹ ਕੰਮ ਕਰਦੀਆਂ ਸਨ। ਪਰ ਇਸ ਦੇ ਬਾਵਜੂਦ ਪੀਐਮ ਮੋਦੀ ਇਜ਼ਰਾਈਲ ਜਾਂਦੇ ਹਨ ਅਤੇ ਅਡਾਨੀ ਨੂੰ ਠੇਕਾ ਮਿਲਦਾ ਹੈ। ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਅਡਾਨੀ ਅਤੇ ਅੰਬਾਨੀ ਕੋਲ ਰੱਖਿਆ ਖੇਤਰ ਵਿੱਚ ਜ਼ੀਰੋ ਤਜਰਬਾ ਹੈ, ਪਰ ਫਿਰ ਵੀ ਐਚਏਐਲ ਦੇ 126 ਜਹਾਜ਼ਾਂ ਦਾ ਠੇਕਾ ਅਨਿਲ ਅੰਬਾਨੀ ਨੂੰ ਗਿਆ ਸੀ।

ਇਹ ਵੀ ਪੜ੍ਹੋ: Rahul Gandhi Agnipath: RSS ਲੈ ਕੇ ਆਈ ਅਗਨੀਵੀਰ ਯੋਜਨਾ, ਪੜ੍ਹੋ ਰਾਹੁਲ ਗਾਂਧੀ ਨੇ ਕਿਵੇਂ ਲਪੇਟੀ ਕੇਂਦਰ ਸਰਕਾਰ

ਮੁੰਬਈ ਹਵਾਈ ਅੱਡਾ: ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਬਹੁਤ ਸਾਰੇ ਨਿਯਮਾਂ ਨੂੰ ਬਦਲਿਆ ਗਿਆ ਅਤੇ ਛੇ ਹਵਾਈ ਅੱਡੇ ਅਡਾਨੀ ਨੂੰ ਦਿੱਤੇ ਗਏ। ਉਸ ਤੋਂ ਬਾਅਦ ਭਾਰਤ ਦੇ ਸਭ ਤੋਂ ਵੱਧ ਮੁਨਾਫ਼ੇ ਵਾਲੇ ਹਵਾਈ ਅੱਡੇ 'ਮੁੰਬਈ ਹਵਾਈ ਅੱਡੇ' ਨੂੰ ਸੀਬੀਆਈ, ਈਡੀ ਵਰਗੀਆਂ ਏਜੰਸੀਆਂ ਦੀ ਵਰਤੋਂ ਕਰਕੇ ਹਾਈਜੈਕ ਕਰ ਲਿਆ ਗਿਆ ਅਤੇ ਭਾਰਤ ਸਰਕਾਰ ਦੁਆਰਾ ਇਹ ਵੀ ਅਡਾਨੀ ਨੂੰ ਦੇ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇੱਕ ਨਿਯਮ ਇਹ ਵੀ ਹੈ ਕਿ ਜਿਸ ਕੋਲ ਹਵਾਈ ਅੱਡਿਆਂ ਦਾ ਤਜਰਬਾ ਨਹੀਂ ਹੈ, ਉਹ ਹਵਾਈ ਅੱਡਿਆਂ ਦੇ ਵਿਕਾਸ ਵਿੱਚ ਸ਼ਾਮਲ ਨਹੀਂ ਹੋ ਸਕਦਾ। ਇਸ ਨਿਯਮ ਨੂੰ ਭਾਰਤ ਸਰਕਾਰ ਨੇ ਸਿਰਫ਼ ਅਡਾਨੀ ਦੇ ਹੱਕ ਵਿੱਚ ਕਰਨ ਲਈ ਬਦਲ ਦਿੱਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.