ETV Bharat / bharat

ਹਾਈਕਮਾਂਡ ‘ਚ ਵਧਿਆ ਚੰਨੀ ਦਾ ਕਦ! ਲਖੀਮਪੁਰ ਲੈ ਗਏ ਰਾਹੁਲ - ਕੁਲਜੀਤ ਨਾਗਰਾ

ਪੰਜਾਬ ਦੇ ਮੁੱਖ ਮੰਤਰੀ (Punjab CM) ਚਰਨਜੀਤ ਸਿੰਘ ਚੰਨੀ ਦਾ ਕਾਂਗਰਸ ਹਾਈਕਮਾਂਡ (Congress High Command) ਵਿੱਚ ਲਗਾਤਾਰ ਕਦ ਵਧਦਾ ਜਾ ਰਿਹਾ ਜਾਪਦਾ ਹੈ। ਇਸ ਗੱਲ ਦਾ ਅੰਦਾਜਾ ਇਸ ਗੱਲ ਤੋਂ ਸਹਿਜ ਹੀ ਲਗਾਇਆ ਜਾ ਸਕਦਾ ਹੈ ਕਿ ਰਾਹੁਲ ਗਾਂਧੀ ਨੇ ਲਖੀਮਪੁਰ ਖੇੜੀ ਜਾਣ ਵੇਲੇ ਚੰਨੀ ਨੂੰ ਆਪਣੇ ਨਾਲ ਲਿਆ ਹੈ। ਹਾਲਾਂਕਿ ਇਸ ਮੌਕੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਵੀ ਨਾਲ ਹੀ ਸੀ। ਉੱਤਰ ਪ੍ਰਦੇਸ਼ ਦੇ ਲਖਨਉ ਜਾਣ ਵਾਲੀ ਉਡਾਣ ਵਿੱਚ ਸਵਾਰ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ।

ਰਾਹੁਲ ਗਾਂਧੀ ਭੁਪੇਸ਼ ਬਘੇਲ ਅਤੇ ਚਰਨਜੀਤ ਚੰਨੀ ਦਾ 3 ਮੈਂਬਰੀ ਵਫ਼ਦ ਲਖੀਮਪੁਰ ਗਿਆ

author img

By

Published : Oct 6, 2021, 1:09 PM IST

Updated : Oct 6, 2021, 2:46 PM IST

ਨਵੀਂ ਦਿੱਲੀ: ਕਾਂਗਰਸ ਦੇ ਕੌਮੀ ਜਨਰਲ ਸਕੱਤਰ ਰਾਹੁਲ ਗਾਂਧੀ ਬੁੱਧਵਾਰ ਸਵੇਰੇ ਦਿੱਲੀ ਤੋਂ ਲਖਨਊ ਲਈ ਰਵਾਨਾ ਹੋਏ। ਉਹ ਲਖੀਮਪੁਰ ਖੇੜੀ ਵਿੱਖੇ ਕਿਸਾਨਾਂ ਨਾਲ ਮੁਲਾਕਾਤ ਕਰਨ ਗਏ ਹਨ। ਇਸ ਦੌਰਾਨ ਉਨ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ (CM Chhatisgarh) ਭੁਪੇਸ਼ ਬਘੇਲ ਵੀ ਲਖਨਊ ਲਈ ਹਵਾਈ ਜਹਾਜ ਵਿੱਚ ਰਵਾਨਾ ਹੋਏ। ਹਾਲਾਂਕਿ ਬਘੇਲ ਵੀ ਰਾਹੁਲ ਦੇ ਨਾਲ ਹੀ ਗਏ ਹਨ ਪਰ ਚੰਨੀ ਦਾ ਨਾਲ ਹੋਣਾ ਆਪਣੇ ਆਪ ਵਿੱਚ ਵਖਰੀ ਅਹਿਮੀਅਤ ਰੱਖਦਾ ਹੈ।

ਰਾਹੁਲ ਗਾਂਧੀ ਭੁਪੇਸ਼ ਬਘੇਲ ਅਤੇ ਚਰਨਜੀਤ ਚੰਨੀ ਦਾ 3 ਮੈਂਬਰੀ ਵਫ਼ਦ ਲਖੀਮਪੁਰ ਗਿਆ

ਪੰਜਾਬੀ ਸਿੱਖ ਚਿਹਰੇ ਦਾ ਮਿਲ ਰਿਹਾ ਲਾਭ

ਪਿਛਲੇ ਕੁਝ ਦਿਨਾਂ ਤੋਂ ਹਾਈਕਮਾਂਡ ਵਿੱਚ ਚੰਨੀ ਦਾ ਕਦ ਵਧਦਾ ਨਜ਼ਰ ਆ ਰਿਹਾ ਹੈ, ਕਿਉਂਕਿ ਉਹ ਦਿਨੋ ਦਿਨੀਂ ਕਾਂਗਰਸ ਹਾਈਕਮਾਂਡ ਦੇ ਨੇੜੇ ਹੁੰਦੇ ਜਾ ਰਹੇ ਹਨ। ਚੰਨੀ ਦਾ ਸਿੱਖ ਚਿਹਰਾ ਹੋਣਾ ਤੇ ਉੱਪਰੋਂ ਪੰਜਾਬ (Punjab) ਤੋਂ ਹੋਣਾ ਉਨ੍ਹਾਂ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ। ਕਿਸਾਨ ਅੰਦੋਲਨ (Farmers' protest) ਪੰਜਾਬ ਤੋਂ ਸ਼ੁਰੂ ਹੋਇਆ ਸੀ ਤੇ ਜਦੋਂ ਕਿਸਾਨ ਦੀ ਗੱਲ ਆਵੇ ਤਾਂ ਇਸ ਨੂੰ ਪੰਜਾਬ ਨੂੰ ਮੁੱਖ ਰੱਖ ਕੇ ਵੇਖਿਆ ਜਾਂਦਾ ਹੈ। ਦੂਜਾ ਲਖੀਮਪੁਰ ਖੇੜੀ (Lakhimpur Kheri) ਉੱਤਰ ਪ੍ਰਦੇਸ਼ ਦਾ ਤਰਾਈ ਵਾਲਾ ਅਜਿਹਾ ਇਲਾਕਾ ਹੈ, ਜਿਥੇ ਸਿੱਖ ਵਸਦੇ ਹਨ ਤੇ ਖਾਸਕਰ ਉਨ੍ਹਾਂ ਦਾ ਕਿੱਤਾ ਹੀ ਕਿਸਾਨੀ ਹੈ ਤੇ ਹੁਣ ਕਿਸਾਨਾਂ ‘ਤੇ ਵੱਡਾ ਸੰਕਟ ਆਇਆ ਹੈ।

ਸਿੱਧੂ ਨੇ ਨਹੀਂ ਸ਼ੁਰੂ ਕੀਤਾ ਮਾਰਚ

ਅਜਿਹੇ ਵਿੱਚ ਹੋਰ ਪਾਰਟੀਆਂ ਤੇ ਕਾਂਗਰਸ ਕਿਸਾਨਾਂ ਨਾਲ ਹਮਦਰਦੀ ਜਿਤਾ ਰਹੀਆਂ ਹਨ ਤੇ ਅਜਿਹੇ ਵਿੱਚ ਕਾਂਗਰਸ ਨੂੰ ਸਿੱਖ ਚਿਹਰੇ ਨਾਲ ਲਾਭ ਹੋ ਸਕਦਾ ਹੈ ਤੇ ਦੂਜੇ ਪਾਸੇ ਚੰਨੀ ਲਈ ਵੀ ਇਹ ਹਾਈਕਮਾਂਡ ਦੇ ਨੇੜੇ ਹੋਣ ਦਾ ਵੱਡਾ ਮੌਕਾ ਹੈ। ਉਂਜ ਜਦੋਂ ਤੋਂ ਉਨ੍ਹਾਂ ਨੂੰ ਕਾਂਗਰਸ ਨੇ ਮੁੱਖ ਮੰਤਰੀ ਬਣਾਇਆ ਹੈ, ਉਦੋਂ ਤੋਂ ਹੀ ਉਹ ਲਗਾਤਾਰ ਰਾਹੁਲ ਗਾਂਧੀ ਦੇ ਨੇੜੇ ਹੁੰਦੇ ਜਾ ਰਹੇ ਹਨ। ਕਾਂਗਰਸ ਕੋਲ ਹਾਲਾਂਕਿ ਨਵਜੋਤ ਸਿੱਧੂ ਵੀ ਇੱਕ ਵੱਡਾ ਸਿੱਖ ਚਿਹਰਾ ਹਨ ਤੇ ਨਵਜੋਤ ਸਿੱਧੂ (Navjot Sidhu) ਨੇ ਯੂਪੀ ਦੇ ਕਿਸਾਨਾਂ ਲਈ ਉਥੇ ਜਾਣ ਦਾ ਐਲਾਨ ਕੀਤਾ ਸੀ ਪਰ ਅਜੇ ਤੱਕ ਨਾ ਹੀ ਉਨ੍ਹਾਂ ਦਾ ਕੋਈ ਪ੍ਰੋਗਰਾਮ ਆਇਆ ਤੇ ਨਾ ਹੀ ਕੋਈ ਟਵੀਟ ਜਾਂ ਬਿਆਨ ਹੀ ਸਾਹਮਣੇ ਆਇਆ ਹੈ। ਅਜਿਹੇ ਵਿੱਚ ਰਾਹੁਲ ਗਾਂਧੀ ਵੱਲੋਂ ਚੰਨੀ ਨੂੰ ਨਾਲ ਲਿਜਾਉਣ ਨਾਲ ਉਨ੍ਹਾਂ ਦੇ ਪਾਰਟੀ ਵਿੱਚ ਵਧੇ ਕਦ ਵੱਲ ਸਾਫ ਇਸ਼ਾਰਾ ਕਰ ਰਿਹਾ ਹੈ।

ਗਾਂਧੀ ਪਰਿਵਾਰ ਦੇ ਹੱਕ ਵਿੱਚ ਦਿੱਤਾ ਬਿਆਨ

ਸੀਐਮ ਚੰਨੀ ਨੇ ਲਖਨਊ ਲਈ ਉਡਾਨ ਭਰਨ ਤੋਂ ਪਹਿਲਾਂ ਇਲੈਕਟ੍ਰਾਨਿਕ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਕਿਹਾ ਹੈ ਕਿ ਕਿਸਾਨ ਸਾਢਾ ਅਨਿਖੜਵਾਂ ਅੰਗ ਹਨ ਤੇ ਜੇਕਰ ਉਨ੍ਹਾਂ ‘ਤੇ ਭੀੜ ਪਈ ਹੈ ਤਾਂ ਅਸੀਂ ਤੇ ਖਾਸਕਰਕੇ ਕਾਂਗਰਸ ਉਨ੍ਹਾਂ ਦੇ ਨਾਲ ਖੜ੍ਹੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹੀ ਹੈ। ਪ੍ਰਿਅੰਕਾ ਗਾਂਧੀ ਦੇ ਹਿਰਾਸਤ ਵਿੱਚ ਰਹਿਣ ਬਾਰੇ ਉਨ੍ਹਾਂ ਕਿਹਾ ਕਿ ਉਹ ਸ਼ਹੀਦਾਂ ਦੇ ਪਰਿਵਾਰ ਤੋਂ ਸਬੰਧਤ ਹਨ ਤੇ ਅਜਿਹੀਆਂ ਗੱਲਾਂ ਕਾਰਨ ਕਦੇ ਪਿੱਛੇ ਨਹੀਂ ਹਟਣਗੇ।

ਸਿੱਧੂ ਦੀ ਕਾਰਵਾਈ ਵੀ ਚੰਨੀ ਲਈ ਹੋ ਰਹੀ ਹੈ ਲਾਹੇਵੰਦ

ਨਵਜੋਤ ਸਿੱਧੂ ਦੀਆਂ ਸਰਗਰਮੀਆਂ ਵੀ ਚਰਨਜੀਤ ਸਿੰਘ ਚੰਨੀ ਲਈ ਪਾਰਟੀ ਵਿੱਚ ਲਾਹੇਵੰਦ ਸਾਬਤ ਹੁੰਦੀਆਂ ਜਾ ਰਹੀਆਂ ਹਨ। ਕੈਪਟਨ ਅਮਰਿੰਦਰ ਸਿੰਘ (Captain Amrinder Singh) ਨੂੰ ਗੱਦਿਓਂ ਲਾਹੁਣ ਉਪਰੰਤ ਜਦੋਂ ਸੁਖਜਿਦੰਰ ਸਿੰਘ ਰੰਧਾਵਾ (Sukhjinder Singh Randhawa) ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਚੱਲੀ ਤਾਂ ਸਿੱਧੂ ਦੇ ਕਥਿਤ ਵਿਰੋਧ ਕਾਰਨ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ। ਇਸ ਉਪਰੰਤ ਸਿੱਧੂ ਲਗਾਤਾਰ ਚੰਨੀ ਦੇ ਨਾਲ ਰਹਿਣ ਲੱਗੇ ਤਾਂ ਹਾਈਕਮਾਂਡ ਨੇ ਕੈਬਨਿਟ ਬਣਾਉਣ ਲਈ ਇਕੱਲੇ ਚੰਨੀ ਨੂੰ ਦਿੱਲੀ ਬੁਲਾਉਣਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਅਫਸਰਾਂ ਦੀਆਂ ਨਿਯੁਕਤੀਆਂ ਬਾਰੇ ਚੰਨੀ ਨੇ ਆਪਣੇ ਫੈਸਲੇ ਆਪ ਲਏ ਤੇ ਮਹਿਕਮਿਆਂ ਦੀ ਵੰਡ ਵੀ ਉਹ ਦਿੱਲੀ ਜਾ ਕੇ ਆਪਣੇ ਆਪ ਹੀ ਕਰਵਾ ਕੇ ਲਿਆਏ। ਇਸ ਦੌਰਾਨ ਹਾਈਕਮਾਂਡ ਵੱਲੋਂ ਚੰਨੀ ਦੇ ਆਪਣੀ ਸ਼ਕਤੀਆਂ ਦੇ ਆਪਣੇ ਪੱਧਰ ‘ਤੇ ਇਸਤੇਮਾਲ ਕਰਨ ‘ਤੇ ਕੋਈ ਇਤਰਾਜ ਨਹੀਂ ਜਿਤਾਇਆ ਤੇ ਦੂਜੇ ਪਾਸੇ ਸਿੱਧੂ ਦੀ ਨਾਰਾਜਗੀ ਕਾਰਨ ਹਾਈਕਮਾਂਡ ਖਫਾ ਪ੍ਰਤੀਤ ਹੋ ਰਿਹਾ ਹੈ ਤੇ ਇਹੋ ਕਾਰਨ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਠੱਪ ਹਨ ਤੇ ਉੱਤੋਂ ਮੰਗਲਵਾਰ ਨੂੰ ਰਾਹੁਲ ਗਾਂਧੀ ਨੇ ਚੰਨੀ ਨੂੰ ਰਵਨੀਤ ਬਿੱਟੂ (Ravneet Bittu) ਤੇ ਕੁਲਜੀਤ ਨਾਗਰਾ (Kuljit Nagra) ਦੇ ਨਾਲ ਦਿੱਲੀ ਬੁਲਾ ਲਿਆ, ਸਮਝਿਆ ਜਾ ਰਿਹਾ ਹੈ ਕਿ ਸਿੱਧੂ ਦ ਥਾਂ ਨਵਾਂ ਪ੍ਰਧਾਨ ਬਣਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ:ਰਾਹੁਲ ਗਾਂਧੀ ਸਮੇਤ ਕਈ ਆਗੂਆਂ ਨੂੰ ਲਖੀਮਪੁਰ ਜਾਣ ਦੀ ਮਿਲੀ ਇਜਾਜ਼ਤ

Last Updated : Oct 6, 2021, 2:46 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.