ਪ੍ਰਯਾਗਰਾਜ: ਕਾਂਗਰਸ ਸਕੱਤਰ ਪ੍ਰਿਅੰਕਾ ਗਾਂਧੀ ਨੇ ਮੌਨੀ ਮੱਸਿਆ ਮੌਕੇ ਸੰਗਮ ’ਚ ਇਸ਼ਨਾਨ ਕੀਤਾ, ਇਸ ਤੋਂ ਪਹਿਲਾਂ ਪ੍ਰਯਾਗਰਾਜ ਸਥਿਤ ਆਪਣੇ ਜੱਦੀ ਘਰ ਸਵਰਾਜ ਘਰ ਪਹੁੰਚੀ। ਪ੍ਰਿਅੰਕਾ ਨਾਲ ਉਨ੍ਹਾਂ ਦੇ ਦੋਨੋ ਬੱਚੇ ਵੀ ਉੱਤਰਪ੍ਰਦੇਸ਼ ਪਹੁੰਚੇ ਹਨ।
ਇਸ ਤੋਂ ਪਹਿਲਾਂ ਹਵਾਈ ਅੱਡੇ ’ਤੇ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਪ੍ਰਿਅੰਕਾ ਗਾਂਧੀ ਦਾ ਸਵਾਗਤ ਕੀਤਾ। ਹਵਾਈ ਅੱਡੇ ’ਤੇ ਹੀ ਕਾਂਗਰਸ ਸੇਵਾ ਦਲ ਦੇ ਵਰਕਰਾਂ ਨੇ ਪ੍ਰਿਅੰਕਾ ਗਾਂਧੀ ਨੂੰ ਸਲਾਮੀ ਦਿੱਤੀ। ਪ੍ਰਯਾਗਰਾਜ ’ਚ ਮੌਨੀ ਮੱਸਿਆ ਦੇ ਦਿਨ ਸੰਗਮ ਇਸ਼ਨਾਨ ਕਰਨ ਦੇ ਨਾਲ ਹੀ ਪ੍ਰਿਅੰਕਾ ਗਾਂਧੀ ਸ਼ੰਕਰਾ ਅਚਾਰਿਆ ਸਵਰੂਪਾਨੰਦ ਸਰਸਵੱਤੀ ਦਾ ਅਸ਼ੀਰਵਾਦ ਲੈਣ ਉਨ੍ਹਾਂ ਦੇ ਆਸ਼ਰਮ ਵੀ ਜਾਣਗੇ।