ETV Bharat / bharat

Death of lover couple: ਪਿਆਰ 'ਚ ਧੋਖਾ ਮਿਲਣ ਤੋਂ ਬਾਅਦ ਪ੍ਰੇਮੀ ਨੇ ਮੌਤ ਦੇ ਘਾਟ ਉਤਾਰੀ ਪ੍ਰੇਮਿਕਾ ਬਾਅਦ 'ਚ ਖੁਦ ਨੂੰ ਵੀ ਮਾਰੀ ਗੋਲ਼ੀ - Suicide after cheating in love

ਮੇਰਠ 'ਚ ਪਿਆਰ 'ਚ ਧੋਖਾ ਖਾ ਕੇ ਪ੍ਰੇਮੀ ਨੇ ਪਹਿਲਾਂ ਆਪਣੀ ਪ੍ਰੇਮਿਕਾ ਨੂੰ ਗੋਲੀ ਮਾਰੀ ਅਤੇ ਫਿਰ ਖੁੱਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰੇਮੀ ਨੂੰ ਆਪਣੀ ਪ੍ਰੇਮਿਕਾ 'ਤੇ ਸ਼ੱਕ ਸੀ ਕਿ ਉਹ ਕਿਸੇ ਹੋਰ ਨਾਲ ਪਿਆਰ ਕਰ ਰਹੀ ਹੈ, ਜਿਸ ਕਾਰਨ ਗੁੱਸੇ 'ਚ ਆਏ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦਾ ਕਤਲ ਕਰ ਕੇ ਖੁਦ ਨੂੰ ਗੋਲੀ ਮਾਰ ਲਈ।

POLICE REVEALED DEATH OF LOVER COUPLE IN MEERUT
Death of lover couple : ਪਿਆਰ 'ਚ ਧੋਖਾ ਮਿਲਣ ਤੋਂ ਬਾਅਦ ਪ੍ਰੇਮੀ ਨੇ ਪਹਿਲਾਂ ਪ੍ਰੇਮਿਕਾ ਅਤੇ ਬਾਅਦ 'ਚ ਖੁਦ ਨੂੰ ਮਾਰ ਗੋਲ਼ੀ
author img

By

Published : Feb 20, 2023, 10:44 PM IST

ਮੇਰਠ: ਜ਼ਿਲ੍ਹੇ ਦੇ ਪੇਪਲਾ ਪਿੰਡ 'ਚ ਪ੍ਰੇਮਿਕਾ ਦੇ ਘਰ 'ਚੋਂ ਪ੍ਰੇਮੀ ਜੋੜੇ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ। ਕੁੜੀ ਦੀ ਛਾਤੀ ਵਿੱਚ ਅਤੇ ਮੁੰਡੇ ਦੇ ਮੱਥੇ ਵਿੱਚ ਗੋਲੀ ਲੱਗੀ ਸੀ। 20 ਫਰਵਰੀ ਨੂੰ ਪੁਲਸ ਨੇ ਇਸ ਮਾਮਲੇ ਦਾ ਖੁਲਾਸਾ ਕੀਤਾ। ਪੁਲਿਸ ਦੇ ਖੁਲਾਸੇ ਵਿੱਚ ਇੱਕ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ। ਪੁਲਸ ਮੁਤਾਬਕ ਜਾਨੀ ਥਾਣਾ ਖੇਤਰ ਦੇ ਪੇਪਲਾ ਪਿੰਡ 'ਚ ਰਹਿਣ ਵਾਲੇ ਨੌਜਵਾਨ ਸ਼ੁਭਮ ਨੂੰ ਆਪਣੀ ਪ੍ਰੇਮਿਕਾ 'ਤੇ ਸ਼ੱਕ ਸੀ ਕਿ ਉਹ ਕਿਸੇ ਹੋਰ ਦੇ ਸੰਪਰਕ 'ਚ ਹੈ ਅਤੇ ਉਸ ਨੇ ਉਸ ਨਾਲ ਧੋਖਾਧੜੀ ਕੀਤੀ। ਕੁਝ ਦਿਨ ਪਹਿਲਾਂ ਸ਼ੁਭਮ ਨੇ ਪਿੰਡ ਦੇ ਕਿਸੇ ਹੋਰ ਲੜਕੇ ਨਾਲ ਆਪਣੀ ਪ੍ਰੇਮਿਕਾ ਦੇ ਮੋਬਾਈਲ 'ਤੇ ਫੋਟੋਆਂ ਦੇਖੀਆਂ ਸਨ। ਮੋਬਾਈਲ 'ਚ ਫੋਟੋ ਦੇਖ ਕੇ ਉਹ ਬੇਕਾਬੂ ਹੋ ਗਿਆ ਸੀ ਅਤੇ ਇਸ ਗੱਲ ਨੂੰ ਲੈ ਕੇ ਦੋਵਾਂ 'ਚ ਕਾਫੀ ਝਗੜਾ ਵੀ ਹੋਇਆ ਸੀ।

ਐੱਸਐੱਸਪੀ ਰੋਹਿਤ ਸਿੰਘ ਸਜਵਾਨ ਨੇ ਦੱਸਿਆ ਕਿ 19 ਫਰਵਰੀ ਨੂੰ ਸ਼ੁਭਮ ਨੇ ਆਪਣੇ ਮੋਬਾਈਲ 'ਤੇ ਇੱਕ ਸਟੇਟਸ ਪਾ ਕੇ ਲਿਖਿਆ ਸੀ, 'ਹੋ ਗਿਆ ਬ੍ਰੇਕਅੱਪ.. ਅੱਜ ਮੈਂ ਬਹੁਤ ਦੁਖੀ ਹਾਂ'। ਸ਼ੁਭਮ ਨੇ ਸਟੇਟਸ 'ਤੇ ਆਪਣੀਆਂ ਅਤੇ ਆਪਣੀ ਪ੍ਰੇਮਿਕਾ ਸਾਕਸ਼ੀ ਦੀਆਂ ਇਤਰਾਜ਼ਯੋਗ ਤਸਵੀਰਾਂ ਵੀ ਪਾਈਆਂ ਸਨ। ਇਸ ਤੋਂ ਬਾਅਦ ਨੌਜਵਾਨ ਨੇ ਆਪਣੇ ਦੋਸਤ ਨਾਲ ਸ਼ਰਾਬ ਪੀਤੀ ਅਤੇ ਇਸ ਤੋਂ ਬਾਅਦ ਉਹ ਆਪਣੀ ਪ੍ਰੇਮਿਕਾ ਦੇ ਘਰ ਪਹੁੰਚਿਆ ਅਤੇ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਦੱਸ ਦੇਈਏ ਕਿ ਸ਼ੁਭਮ ਅਤੇ ਸਾਕਸ਼ੀ ਸਕੂਲ ਦੇ ਦਿਨਾਂ ਤੋਂ ਹੀ ਚੰਗੇ ਦੋਸਤ ਸਨ। ਦੋਵਾਂ ਨੇ ਇੱਕ ਦੂਜੇ ਦੇ ਘਰ ਆਣਾ ਜਾਣਾ ਸੀ ਦੋ ਸਾਲਾਂ ਤੋਂ ਦੋਹਾਂ ਵਿਚਾਲੇ ਕਾਫੀ ਨੇੜਤਾ ਸੀ। ਦੋਵੇਂ ਪਾਰਟੀ ਵਿੱਚ ਵੀ ਮਿਲਦੇ ਸਨ ਅਤੇ ਇੱਕ ਦੂਜੇ ਨਾਲ ਗੱਲਾਂ ਵੀ ਕਰਦੇ ਸਨ। ਕ੍ਰਾਈਮ ਸੀਨ ਦੇ ਅਨੁਸਾਰ, ਘਟਨਾ ਦੇ ਸਮੇਂ ਲੜਕਾ ਅਤੇ ਲੜਕੀ ਦੋਵੇਂ ਲੜਕੀ ਦੇ ਘਰ ਇਕੱਲੇ ਸਨ। ਬਾਅਦ ਵਿੱਚ ਲੜਕੀ ਦੇ ਰਿਸ਼ਤੇਦਾਰ ਘਰ ਪਹੁੰਚ ਗਏ ਸਨ।

ਇਹ ਵੀ ਪੜ੍ਹੋ: Delivery boy killed for iphone: ਕਰਨਾਟਕ ਦੇ ਹਾਸਨ 'ਚ ਆਈਫੋਨ ਲਈ ਡਿਲੀਵਰੀ ਬੁਆਏ ਦਾ ਕਤਲ, ਇਸ ਤਰ੍ਹਾਂ ਸੁਲਝੀ ਕਤਲ ਦੀ ਗੁੱਥੀ

ਐਸਐਸਪੀ ਰੋਹਿਤ ਸਿੰਘ ਸਾਜਵਾਨ ਨੇ ਦੱਸਿਆ ਕਿ ਪੁਲਿਸ ਨੂੰ ਮੌਕੇ ਉੱਤੇ ਪ੍ਰੇਮੀ ਸ਼ੁਭਮ ਦੀ ਲਾਸ਼ ਦੀ ਕਮੀਜ਼ ਵਿੱਚੋਂ 5 ਕਾਰਤੂਸ ਮਿਲੇ ਹਨ। ਸ਼ੁਭਮ ਨੇ 3 ਦਿਨ ਪਹਿਲਾਂ ਪਿੰਡ ਦੇ ਸਮੀਰ ਨਾਂ ਦੇ ਨੌਜਵਾਨ ਤੋਂ 7 ਕਾਰਤੂਸ ਅਤੇ ਨਾਜਾਇਜ਼ ਪਿਸਤੌਲ ਖਰੀਦਿਆ ਸੀ। ਸ਼ੁਭਮ ਆਪਣੀ ਪ੍ਰੇਮਿਕਾ ਦੇ ਘਰ ਇਹ ਯੋਜਨਾ ਲੈ ਕੇ ਆਇਆ ਸੀ ਕਿ ਉਹ ਅੱਜ ਸਭ ਕੁਝ ਖਤਮ ਕਰ ਦੇਵੇਗਾ ਅਤੇ ਉਸ ਨੇ ਅਜਿਹਾ ਹੀ ਕੀਤਾ। ਐਸਐਸਪੀ ਦਾ ਕਹਿਣਾ ਹੈ ਕਿ ਫਿਲਹਾਲ ਪੁਲਿਸ ਉਸ ਨੌਜਵਾਨ ਦੀ ਭਾਲ ਕਰ ਰਹੀ ਹੈ ਜਿਸ ਤੋਂ ਸ਼ੁਭਮ ਨੇ ਪਿਸਤੌਲ ਖਰੀਦਿਆ ਸੀ। ਐਸਐਸਪੀ ਅਨੁਸਾਰ ਦੋਵਾਂ ਮੋਬਾਈਲਾਂ ਦਾ ਡਾਟਾ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ, ਇਸ ਤੋਂ ਇਲਾਵਾ ਕੁਝ ਹੋਰ ਗੱਲਾਂ ਸਾਹਮਣੇ ਆਉਣ ਦੀ ਸੰਭਾਵਨਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.