ਚੰਡੀਗੜ੍ਹ: ਪੀਐੱਮ ਮੋਦੀ ਨੇ ਸੰਬੋਧਨ ਦੌਰਾਨ ਵਿਰੋਧੀਆਂ ਦੇ ਵਿਹਾਰ ਅਤੇ ਗੱਲਬਾਤ ਉੱਤੇ ਨਿਸ਼ਾਨੇ ਸਾਧੇ ਨੇ। ਉਨ੍ਹਾਂ ਕਿਹਾ ਕਿ ਵਿਰੋਧੀਆਂ ਦੇ ਵਿਹਾਰ ਨੇ ਪੂਰੇ ਦੇਸ਼ ਨੂੰ ਨਿਰਾਸ਼ ਕੀਤਾ ਹੈ। ਨਾਲ ਹੀ ਉਨ੍ਹਾਂ ਚਿੱਕੜ ਦੇ ਉੱਪਰ ਇੱਕ ਸ਼ੇਅਰ ਬੋਲਦਿਆਂ ਕਿਹਾ ਕਿ ਕਾਂਗਰਸ ਨੇ ਜਿੰਨ੍ਹਾਂ ਚਿੱਕੜ ਭਾਜਪਾ ਉੱਤੇ ਉਛਾਲਿਆ ਉੰਨੀ ਹੀ ਤੇਜ਼ੀ ਨਾਲ ਭਾਜਪਾ ਨੇ ਵਿਕਾਸ ਕੀਤਾ ਹੈ।
ਪੀਐੱਮ ਨੇ ਸ਼ੇਅਰ ਰਾਹੀਂ ਕੀਤਾ ਕਾਂਗਰਸ ਉੱਤੇ ਵਾਰ:
'ਚਿੱਕੜ ਉਨਕੇ ਪਾਸ ਥਾ,ਮੇਰੇ ਪਾਸ ਗੁਲਾਲ
ਜੋ ਵੀ ਜਿਸ ਕੇ ਪਾਸ ਥਾ ਉਸ ਨੇ ਦੀਏ ਉਛਾਲ'
ਕਾਂਗਰਸ ਉੱਤੇ ਵਾਰ: ਪੀਐੱਮ ਮੋਦੀ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਮਲਿਕਰੰਜੁਨ ਖੜ੍ਹਗੇ ਨੇ ਕਿਹਾ ਕਿ ਕਾਂਗਰਸ ਵਿਕਾਸ ਕੀਤਾ ਅਤੇ ਫਾਇਦਾ ਨਰੇਂਦਰ ਮੋਦੀ ਲੈ ਰਹੇ ਨੇ। ਮੋਦੀ ਨੇ ਜਵਾਬ ਦਿੰਦਿਆਂ ਕਿਹਾ ਕਿ ਕਾਂਗਰਸ ਨੇ ਆਪਣੇ ਰਾਜ ਦੌਰਾਨ ਪੂਰੇ ਦੇਸ਼ ਅੰਦਰ ਵਿਕਾਸ ਦੇ ਰਾਹ ਵਿੱਚ ਟੋਏ ਪਾ ਦਿੱਤੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦੇਸ਼ ਨੂੰ ਪਿੱਛੇ ਕਰ ਦਿੱਤਾ ਅਤੇ ਛੋਟੇ ਦੇਸ਼ ਅੱਗੇ ਨਿਕਲ ਗਏ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੂਰੇ ਸਿਸਟਮ ਉੱਤੇ ਕਬਜ਼ਾ ਕਰ ਲਿਆ ਸੀ। ਕਾਂਗਰਸ ਨੇ ਕੋਈ ਵੀ ਸਹੀ ਹੱਲ ਨਹੀਂ ਕੀਤਾ।
ਭਾਜਪਾ ਦੀ ਬਣੀ ਨਵੀਂ ਪਛਾਣ: ਪੀਐੱਮ ਮੋਦੀ ਨੇ ਕਿਹਾ ਉਨ੍ਹਾਂ ਦੇ ਰਾਜ ਵਿੱਚ ਭਾਜਪਾ ਦੇ ਚੁੱਕੇ ਸਾਰਥਕ ਕਦਮਾਂ ਕਰਕੇ ਅੱਜ ਭਾਜਪਾ ਦੀ ਵੱਖਰੀ ਪਛਾਣ ਬਣੀ ਹੈ। ਉਨ੍ਹਾਂ ਕਿਹਾ ਅੱਜ ਦੇਸ਼ ਵਿੱਚ ਲੋਕਾਂ ਨੂੰ ਪਾਣੀ ਲਈ ਨਹੀਂ ਤਰਸਣਾ ਪੈਂਦਾ ਉਨ੍ਹਾਂ ਕਿਹਾ ਪਿਛਲੀਆਂ ਸਰਕਾਰ ਸਿਰਫ਼ ਹੈੱਢ ਪੰਪ ਬਣਨ ਉੱਤੇ ਹੀ ਖੁਸ਼ ਹੋ ਜਾਂਦੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਮੰਤਰੀ ਅਖ਼ਬਰਾਂ ਉੱਤੇ ਆਪਣੀਆਂ ਤਸਵੀਰਾਂ ਤੱਕ ਸੀਮਤ ਰਹੇ ਪਰ ਭਾਜਪਾ ਨੇ ਪਾਣੀ ਦੀ ਸੰਭਾਲ ਤੋਂ ਲੈਕੇ ਲੋਕਾਂ ਤੱਕ ਪਹੁੰਚਾਉਣ ਉੱਤੇ ਧਿਆਨ ਤਿੱਤਾ। ਉਨ੍ਹਾਂ ਕਿਹਾ ਹੁਣ ਤੱਕ ਸਿਰਫ 3 ਕਰੋੜ ਲੋਕਾਂ ਨੂੰ ਨਲਕੇ ਤੋਂ ਪਾਣੀ ਮਿਲਦਾ ਸੀ ਪਰ ਪਿਛਲੇ ਤਿੰਨ ਸਾਲਾਂ ਤੋਂ 11 ਕਰੋੜ ਘਰਾਂ ਨੂੰ ਨਲਕੇ ਨਾਲ ਪਾਣੀ ਮਿਲ ਰਿਹਾ ਹੈ।
ਤਰੱਕੀ ਲਈ ਤਕਨੀਕ: ਅਧਾਰ ਅਤੇ ਪੈਨ ਕਾਰਡ ਤੋਂ ਇਲਾਵਾ ਤਕਨੀਕ ਦੇ ਯੋਜਨਾ ਨਾਲ ਕਰੋੜਾਂ ਰੁਪਏ ਬਚੇ ਨੇ। ਉਨ੍ਹਾਂ ਕਿਹਾ ਕਿ ਜਨ ਧਨ ਬੈਂਕ ਖਾਤੇ ਅਧਾਰ ਅਤੇ ਪੈਨ ਕਾਰਡ ਜੋੜਨ ਦਾ ਸਿੱਧਾ ਫਾਇਦਾ ਹੋਇਆ। ਪੀਐੱਮ ਨੇ ਕਿਹਾ ਕਿ ਭਾਰਤ ਦੇ ਨਿਰਮਾਣ ਲਈ ਉਨ੍ਹਾਂ ਨੇ ਇਨਫਾਸਟਰਾਕਚਰ ਉੱਤੇ ਖ਼ਾਸ ਧਿਆਨ ਦਿੱਤਾ ਗਿਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਨੇ ਤੇਜ਼ੀ ਅਤੇ ਤਕਨੀਕ ਦਾ ਵੀ ਧਿਆਨ ਰੱਖਿਆ ਹੈ। ਕਾਂਗਰਸ ਸਮੇਂ ਮਾਮਲੇ ਮਹੀਨਿਆਂ ਬੱਧੀ ਲਟਕੇ ਰਹਿੰਦੇ ਸਨ।
ਐੱਲਪੀਜੀ ਕੁਨੈਕਸ਼ਨ: ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ 66 ਸਾਲਾਂ ਵਿੱਚ ਸਿਰਫ 14 ਕਰੋੜ ਗੈਸ ਸਿਲੰਡਰ ਸਨ। ਉਨ੍ਹਾਂ ਕਿਹਾ ਕਿ ਹਰ ਘਰ ਵਿੱਚ ਐੱਲਪੀਜੀ ਕਨੈਕਸ਼ਨ ਲਈ ਭਾਜਪਾ ਨੇ ਦਿਨ ਰਾਤ ਇੱਕ ਕੀਤਾ ਅਤੇ ਇਸ ਦੀ ਪੂਰਤੀ ਲਈ ਸਰਕਾਰ ਨੇ ਖਰਚਾ ਕਰਕੇ ਹਰ ਘਰ ਤੱਕ ਐੱਲਪੀਜੀ ਪਹੁੰਚਾਉਣ ਦਾ ਯਤਨ ਕੀਤਾ ਅਤੇ ਭਾਜਪਾ ਨੇ 32 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਐੱਲਪੀਜੀ ਸਿਲੰਡਰ ਪਹੁੰਚਾਏ ਨੇ । ਉਨ੍ਹਾਂ ਕਿਹਾ ਇਸ ਕੰਮ ਨਾਲ ਆਮ ਆਦਮੀ ਨੂੰ ਫਾਇਦਾ ਮਿਲਿਆ।
ਬਿਜਲੀ ਸਪਲਾਈ: ਕਾਂਗਰਸ ਦੇ ਕਾਰਣ ਅੱਜ ਤੱਕ 18 ਹਜ਼ਾਰ ਪਿੰਡਾਂ ਵਿੱਚ ਬਿਜਲੀ ਨਹੀਂ ਪਹੁੰਚੀ ਸੀ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਵੋਟਾਂ ਦੇ ਮੱਦੇਨਜ਼ਰ ਇਹ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਭਾਜਪਾ ਨੇ ਇਸ ਚੁਣੌਤੀ ਤਹਿਤ ਭਾਜਪਾ ਨੇ ਬੀੜਾ ਚੁੱਕਿਆ ਅਤੇ 18 ਹਜ਼ਾਰ ਪਿੰਡਾ ਵਿੱਚ ਬਿਜਲੀ ਪਹੁੰਚਾਈ। ਉਨ੍ਹਾਂ ਕਿਹਾ ਕਿ ਬਿਜਲੀ ਪਹੁੰਚਣ ਨਾਲ ਪਿੰਡਾਂ ਦਾ ਵਿਕਾਸ ਹੋਇਆ ਅਤੇ ਉਨ੍ਹਾਂ ਦਾ ਭਾਜਪਾ ਉੱਤੇ ਵਿਸ਼ਵਾਸ ਵੀ ਪੱਕਾ ਹੋਇਆ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਇੰਨੇ ਸਾਲ ਬਾਅਦ ਲੋਕਾਂ ਦੇ ਵਿਹੜੇ ਰੋਸ ਹੋਏ ਨੇ। ਉਨ੍ਹਾਂ ਕਿਹਾ ਭਾਜਪਾ ਨੇ ਪਿੰਡਾਂ ਅੰਦਰ ਬਿਜਲੀ ਦੀ ਸਪਲਾਈ ਸਰਪਲੱਸ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਹਰ ਇਲਾਕੇ ਵਿੱਚ ਲਗਭਗ 22 ਘੰਟੇ ਬਿਜਲੀ ਦਿੱਤੀ ਜਾਂਦੀ ਹੈ ਅਤੇ ਇਸ ਕੰਮ ਲਈ ਸੂਰਜੀ ਊਰਜਾ ਦਾ ਵੀ ਸਹਾਰਾ ਲਿਆ ਹੈ।
ਇਹ ਵੀ ਪੜ੍ਹੋ: PARLIAMENT BUDGET SESSION 2023: ਰਾਹੁਲ ਦਾ ਨਾਂ ਲਏ ਬਿਨਾਂ ਬੋਲੇ ਪੀਐਮ ਮੋਦੀ, ਕਿਹਾ - ਸੱਤਾ ਵਿੱਚ ਵਾਪਸੀ ਦੀ ਗਲਤਫ਼ਹਿਮੀ