ਹੈਦਰਾਬਾਦ: ਇੱਕ ਸਧਾਰਨ ਪਰਿਵਾਰ ਵਿੱਚ ਜਨਮੇ ਨਰਿੰਦਰ ਮੋਦੀ (NARENDRA MODI) ਦਾ ਸੱਤਾ ਦੇ ਸਿਖ਼ਰ 'ਤੇ ਪਹੁੰਚਣਾ ਇਸ ਗੱਲ ਦਾ ਸੰਕੇਤ ਹੈ ਕਿ ਜੇਕ ਕਿਸੇ ਵਿਅਕਤੀ 'ਚ ਦ੍ਰਿੜ ਇੱਛਾ ਸ਼ਕਤ ਤੇ ਆਪਣੀ ਮੰਜ਼ਿਲ 'ਤੇ ਪਹੁੰਚਣ ਦਾ ਜਨੂੰਨ ਹੋਵੇ ਤਾਂ ਉਹ ਮੁਸ਼ਕਲ ਹਲਾਤਾਂ ਨੂੰ ਅਸਾਨ ਬਣਾ ਕੇ ਆਪਣੇ ਲਈ ਨਵੇਂ ਰਸਤੇ ਬਣਾ ਸਕਦਾ ਹੈ।
ਦੇਸ਼ ਭਰ ਵਿੱਚ ਯਾਤਰਾ ਕਰਨ ਦਾ ਫੈਸਲਾ
ਨਰਿੰਦਰ ਮੋਦੀ (NARENDRA MODI) ਨੇ 26 ਮਈ 2014 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਅਤੇ ਉਹ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਦਾ ਜਨਮ ਆਜ਼ਾਦੀ ਤੋਂ ਬਾਅਦ ਹੋਇਆ ਸੀ। 17 ਸਾਲ ਦੀ ਉਮਰ ਵਿੱਚ, ਉਨ੍ਹਾਂ ਨੇ ਇੱਕ ਅਸਾਧਾਰਣ ਫੈਸਲਾ ਲਿਆ। ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ। ਉਨ੍ਹਾਂ ਨੇ ਘਰ ਛੱਡਣ ਅਤੇ ਦੇਸ਼ ਭਰ ਵਿੱਚ ਯਾਤਰਾ ਕਰਨ ਦਾ ਫੈਸਲਾ ਕੀਤਾ।
ਉਨ੍ਹਾਂ ਦਾ ਪਰਿਵਾਰ ਇਸ ਫੈਸਲੇ 'ਤੇ ਬੇਹਦ ਹੈਰਾਨ ਸੀ, ਪਰ ਆਖਿਰਕਾਰ ਪਰਿਵਾਰ ਨੇ ਨਰਿੰਦਰ ਦੀ ਛੋਟੇ ਸ਼ਹਿਰ ਤੱਕ ਦੀ ਸੀਮਿਤ ਜ਼ਿੰਦਗੀ ਨੂੰ ਛੱਡਣ ਦੀ ਇੱਛਾ ਨੂੰ ਮੰਨ ਲਿਆ। ਨਰਿੰਦਰ ਮੋਦੀ ਨ ਜਿਨ੍ਹਾਂ ਸਥਾਨਾਂ ਦੀ ਯਾਤਰਾ ਕੀਤੀ ਉਨ੍ਹਾ 'ਚ ਹਿਮਾਲਿਆ (ਜਿੱਥੇ ਉਹ ਗੁਰੂਦਾਚੱਟੀ ਵਿਖੇ ਠਹਿਰੇ ਸਨ), ਪੱਛਮੀ ਬੰਗਾਲ ਵਿੱਚ ਰਾਮਕ੍ਰਿਸ਼ਨ ਆਸ਼ਰਮ ਅਤੇ ਇੱਥੋਂ ਤੱਕ ਕਿ ਉੱਤਰ -ਪੂਰਬ ਵੀ ਸ਼ਾਮਲ ਸਨ। ਇਨ੍ਹਾਂ ਯਾਤਰਾਵਾਂ ਨੇ ਇਸ ਨੌਜਵਾਨ 'ਤੇ ਅਮਿੱਟ ਛਾਪ ਛੱਡੀ। ਇਹ ਉਸ ਲਈ ਅਧਿਆਤਮਕ ਜਾਗਰਣ ਦਾ ਸਮਾਂ ਵੀ ਸੀ, ਜਿਸ ਨੇ ਨਰਿੰਦਰ ਮੋਦੀ ਨੂੰ ਉਸ ਆਦਮੀ ਨਾਲ ਵਧੇਰੇ ਡੂੰਘਾਈ ਨਾਲ ਜੁੜਨ ਦਾ ਮੌਕਾ ਦਿੱਤਾ ਜਿਸ ਦੇ ਉਹ ਹਮੇਸ਼ਾਂ ਪ੍ਰਸ਼ੰਸਕ ਰਹੇ ਹਨ - ਸਵਾਮੀ ਵਿਵੇਕਾਨੰਦ।
ਨਰਿੰਦਰ ਮੋਦੀ (NARENDRA MODI) ਦੋ ਸਾਲਾਂ ਬਾਅਦ ਵਾਪਸ ਆਏ ਪਰ ਮਹਿਜ਼ ਦੋ ਹਫਤਿਆਂ ਲਈ ਘਰ ਰਹੇ। ਇਸ ਵਾਰ ਉਨ੍ਹਾਂ ਦਾ ਟੀਚਾ ਨਿਰਧਾਰਤ ਕੀਤਾ ਗਿਆ ਸੀ ਅਤੇ ਉਦੇਸ਼ ਸਪਸ਼ਟ ਸੀ- ਉਹ ਅਹਿਮਦਾਬਾਦ ਜਾ ਰਹੇ ਸਨ। ਉਨ੍ਹਾਂ ਨੇ ਰਾਸ਼ਟਰੀ ਸਵੈਸੇਵਕ ਸੰਘ ਦੇ ਨਾਲ ਕੰਮ ਕਰਨ ਦਾ ਮਨ ਬਣਾ ਲਿਆ ਸੀ। ਆਰਐਸਐਸ (RSS) ਨਾਲ ਉਨ੍ਹਾਂ ਦੀ ਪਹਿਲੀ ਜਾਣ ਪਛਾਣ ਅੱਠ ਸਾਲ ਦੀ ਛੋਟੀ ਉਮਰ ਵਿੱਚ ਹੋਈ, ਜਦੋਂ ਉਹ ਆਪਣੇ ਚਾਹ ਦੇ ਸਟਾਲ ਤੇ ਇੱਕ ਦਿਨ ਕੰਮ ਕਰਨ ਤੋਂ ਬਾਅਦ ਆਰਐਸਐਸ (RSS) ਦੇ ਨੌਜਵਾਨਾਂ ਦੀ ਇੱਕ ਸਥਾਨਕ ਮੀਟਿੰਗ ਵਿੱਚ ਸ਼ਾਮਲ ਹੋਏ ਸੀ। ਇਨ੍ਹਾਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਦਾ ਮਕਸਦ ਰਾਜਨੀਤੀ ਤੋਂ ਪਰੇ ਸੀ। ਇੱਥੇ ਹੀ ਉਨ੍ਹਾਂ ਦੀ ਮੁਲਾਕਾਤ ਲਕਸ਼ਮਣ ਰਾਓ ਇਨਾਮਦਾਰ ਨਾਲ ਹੋਈ, ਜਿਨ੍ਹਾਂ ਨੂੰ 'ਵਕੀਲ ਸਾਹਬ' ਵੀ ਕਿਹਾ ਜਾਂਦਾ ਹੈ, ਜਿਨ੍ਹਾਂ ਦਾ ਉਨ੍ਹਾਂ ਦੇ ਜੀਵਨ 'ਤੇ ਸਭ ਤੋਂ ਵੱਧ ਪ੍ਰਭਾਵ ਪਿਆ।
ਅਹਿਮਦਾਬਾਦ ਅਤੇ ਇਸ ਤੋਂ ਅੱਗੇ
ਉਨ੍ਹਾਂ ਦੇ ਹੱਥ ਵਿੱਚ ਇਸ ਪਿਛੋਕੜ ਦੇ ਨਾਲ, ਨਰਿੰਦਰ, ਲਗਭਗ 20 ਸਾਲਾਂ ਦਾ, ਗੁਜਰਾਤ ਦੇ ਸਭ ਤੋਂ ਵੱਡੇ ਸ਼ਹਿਰ ਅਹਿਮਦਾਬਾਦ ਵਿੱਚ ਆ ਗਏ। ਉਹ ਆਰਐਸਐਸ ਦੇ ਨਿਯਮਤ ਮੈਂਬਰ ਬਣ ਗਏ ਤੇ ਉਨ੍ਹਾਂ ਦੇ ਸਮਰਪਣ ਅਤੇ ਸੰਗਠਨਾਤਮਕ ਹੁਨਰ ਨੇ ਵਕੀਲ ਸਾਹਬ ਅਤੇ ਹੋਰਨਾਂ ਨੂੰ ਬੇਹਦ ਪ੍ਰਭਾਵਤ ਕੀਤਾ। 1972 ਵਿੱਚ, ਉਹ ਪ੍ਰਚਾਰਕ ਬਣ ਗਏ ਅਤੇ ਆਰਐਸਐਸ ਨੂੰ ਪੂਰਾ ਸਮਾਂ ਦੇਣਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ, ਨਰਿੰਦਰ ਨੇ ਰਾਜਨੀਤੀ ਸ਼ਾਸਤਰ ਵਿੱਚ ਆਪਣੀ ਡਿਗਰੀ ਪੂਰੀ ਕੀਤੀ। ਉਹ ਹਮੇਸ਼ਾ ਸਿੱਖਿਆ ਅਤੇ ਅਧਿਐਨ ਨੂੰ ਮਹੱਤਵਪੂਰਨ ਸਮਝਦੇ ਸਨ।
ਇੱਕ ਪ੍ਰਚਾਰਕ ਵਜੋਂ, ਉਨ੍ਹਾਂ ਨੂੰ ਪੂਰੇ ਗੁਜਰਾਤ ਵਿੱਚ ਯਾਤਰਾ ਕਰਨੀ ਪਈ।1972 ਅਤੇ 1973 ਦੇ ਵਿਚਕਾਰ, ਉਹ ਨਾਡੀਆਡ ਦੇ ਸੰਤਰਾਮ ਮੰਦਰ ਵਿੱਚ ਰ। 1973 ਵਿੱਚ, ਨਰਿੰਦਰ ਮੋਦੀ ਨੂੰ ਸਿੱਧਪੁਰ ਵਿੱਚ ਇੱਕ ਵਿਸ਼ਾਲ ਕਾਨਫਰੰਸ ਦੇ ਆਯੋਜਨ ਦੀ ਜ਼ਿੰਮੇਵਾਰੀ ਸੌਂਪੀ ਗਈ, ਜਿੱਥੇ ਉਹ ਸੰਘ ਦੇ ਪ੍ਰਮੁੱਖ ਨੇਤਾਵਾਂ ਨੂੰ ਮਿਲੇ। ਜਦੋਂ ਨਰਿੰਦਰ ਮੋਦੀ ਆਪਣੇ ਆਪ ਨੂੰ ਇੱਕ ਕਾਰਕੁਨ ਵਜੋਂ ਸਥਾਪਤ ਕਰ ਰਹੇ ਸਨ, ਗੁਜਰਾਤ ਸਣੇ ਦੇਸ਼ ਭਰ ਵਿੱਚ ਬਹੁਤ ਹੀ ਅਸਥਿਰ ਮਾਹੌਲ ਸੀ। ਜਦੋਂ ਉਹ ਅਹਿਮਦਾਬਾਦ ਪਹੁੰਚੇ, ਤਾਂ ਸ਼ਹਿਰ ਫਿਰਕੂ ਦੰਗਿਆਂ ਦੀ ਭਿਆਨਕ ਦਹਿਸ਼ਤ ਨਾਲ ਜੂਝ ਰਿਹਾ ਸੀ।
1980 ਦੇ ਦਹਾਕੇ ਦੇ ਅਰੰਭ ਵਿੱਚ ਉਨ੍ਹਾਂ ਦੇ ਗੁਜਰਾਤ ਦੌਰੇ ਜਾਰੀ ਰਹੇ ਅਤੇ ਉਨ੍ਹਾਂ ਵਿੱਚ ਕਾਫ਼ੀ ਵਾਧਾ ਹੋਇਆ। ਇਹ ਤਜਰਬਾ ਇੱਕ ਆਯੋਜਕ ਅਤੇ ਮੁੱਖ ਮੰਤਰੀ ਦੇ ਰੂਪ ਵਿੱਚ ਉਨ੍ਹਾਂ ਲਈ ਬਹੁਤ ਮਦਦਗਾਰ ਸੀ।
ਇਸ ਤਰ੍ਹਾਂ 1987 ਵਿੱਚ ਨਰਿੰਦਰ ਮੋਦੀ (NARENDRA MODI) ਦੇ ਜੀਵਨ ਵਿੱਚ ਇੱਕ ਹੋਰ ਅਧਿਆਇ ਦੀ ਸ਼ੁਰੂਆਤ ਹੋਈ। ਉਦੋਂ ਤੋਂ, ਜਿੰਨਾ ਸਮਾਂ ਉਹ ਸੜਕਾਂ 'ਤੇ ਕੰਮ ਕਰਦਾ ਸਨ, ਉਹ ਪਾਰਟੀ ਦੀ ਰਣਨੀਤੀ ਤਿਆਰ ਕਰਨ ਵਿੱਚ ਜਿੰਨਾ ਸਮਾਂ ਬਿਤਾਉਂਦੇ ਸਨ । ਵਡਨਗਰ ਦਾ ਮੁੰਡਾ, ਜਿਸ ਨੇ ਦੇਸ਼ ਦੀ ਸੇਵਾ ਕਰਨ ਲਈ ਆਪਣਾ ਘਰ ਛੱਡ ਦਿੱਤਾ ਸੀ, ਉਸ ਨੇ ਇਕ ਹੋਰ ਲੰਬੀ ਛਾਲ ਮਾਰਨੀ ਸੀ, ਹਾਲਾਂਕਿ ਉਸ ਲਈ ਇਹ ਉਸ ਦੇ ਦੇਸ਼ ਵਾਸੀਆਂ ਅਤੇ ਔਰਤਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਲਿਆਉਣ ਦੀ ਆਪਣੀ ਯਾਤਰਾ ਨੂੰ ਜਾਰੀ ਰੱਖਣ ਦਾ ਮਹਿਜ਼ ਇੱਕ ਛੋਟਾ ਜਿਹਾ ਮੋੜ ਸੀ।ਕੈਲਾਸ਼ ਮਾਨਸਰੋਵਰ ਦੀ ਯਾਤਰਾ ਤੋਂ ਬਾਅਦ, ਨਰਿੰਦਰ ਮੋਦੀ ਨੇ ਗੁਜਰਾਤ ਭਾਜਪਾ ਵਿੱਚ ਜਨਰਲ ਸਕੱਤਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਡੀਯੂ ਦਾਖਲਾ: ਇਸ ਮਿਤੀ ਨੂੰ ਜਾਰੀ ਹੋ ਸਕਦੀ ਹੈ ਕੱਟਆਫ, ਪ੍ਰਕਿਰਿਆ ਵਿੱਚ ਨਹੀਂ ਹੋਵੇਗਾ ਕੋਈ ਬਦਲਾਅ