ਮੇਰਠ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਮੇਰਠ 'ਚ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੇ ਨਾਂ 'ਤੇ ਖੇਡ ਯੂਨੀਵਰਸਿਟੀ (Major Dhyan Chand Sports University IN MEERUT) ਦਾ ਨੀਂਹ ਪੱਥਰ ਰੱਖਣਗੇ। ਇਸ ਦੌਰਾਨ ਉਹ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ। ਪੀਐਮ ਮੋਦੀ ਦੇ ਨਾਲ ਸੂਬੇ ਦੇ ਸੀਐਮ ਯੋਗੀ ਆਦਿਤਿਆਨਾਥ ਵੀ ਮੌਜੂਦ ਰਹਿਣਗੇ।
ਇਹ ਵੀ ਪੜੋ: ਫੇਫੜਿਆਂ 'ਤੇ ਕੋਈ ਅਸਰ ਨਾ ਹੋਣ ਕਾਰਨ ਓਮੀਕਰੋਨ ਘਾਤਕ ਨਹੀਂ: ਖੋਜ ਰਿਪੋਰਟ
ਸਰਧਾਨਾ ਖੇਤਰ ਦੇ ਸਲਵਾ ਪਿੰਡ ਵਿੱਚ ਜਿੱਥੇ ਖੇਡ ਯੂਨੀਵਰਸਿਟੀ ਬਣਨ ਵਾਲੀ ਹੈ, ਉੱਥੇ ਕਰੀਬ 1.25 ਲੱਖ ਲੋਕਾਂ ਲਈ ਪੰਡਾਲ ਬਣਾਇਆ ਗਿਆ ਹੈ। ਕਮਿਸ਼ਨਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਸਪੋਰਟਸ ਯੂਨੀਵਰਸਿਟੀ ਦੇ ਨੀਂਹ ਪੱਥਰ ਪ੍ਰੋਗਰਾਮ ਵਿੱਚ ਸੂਬੇ ਭਰ ਤੋਂ 16 ਹਜ਼ਾਰ ਖਿਡਾਰੀਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਉਨ੍ਹਾਂ ਨਾਲ ਗੱਲਬਾਤ ਕਰਨਗੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ 32 ਖਿਡਾਰੀਆਂ ਨਾਲ ਵੀ ਮੁਲਾਕਾਤ ਕਰਨਗੇ।
ਕਮਿਸ਼ਨਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਤੋਂ ਇਲਾਵਾ ਕੇਂਦਰ ਸਰਕਾਰ ਵਿੱਚ ਮੰਤਰੀ ਵੀਕੇ ਸਿੰਘ, ਮੰਤਰੀ ਸੰਜੀਵ ਬਲਿਆਨ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਪ੍ਰਮੁੱਖ ਤੌਰ 'ਤੇ ਮੌਜੂਦ ਰਹਿਣਗੇ। ਇਸ ਦੇ ਨਾਲ ਹੀ ਸਥਾਨਕ ਸੰਸਦ ਮੈਂਬਰ ਅਤੇ ਵਿਧਾਇਕ ਵੀ ਮੌਜੂਦ ਰਹਿਣਗੇ।
ਕਮਿਸ਼ਨਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਹ ਖੇਡ ਯੂਨੀਵਰਸਿਟੀ 36 ਹੈਕਟੇਅਰ ਜ਼ਮੀਨ ’ਤੇ ਪ੍ਰਸਤਾਵਿਤ ਹੈ। ਖੇਡਾਂ ਨਾਲ ਸਬੰਧਤ ਸਾਰੀਆਂ ਸਹੂਲਤਾਂ ਇੱਥੇ ਹੋਣਗੀਆਂ।
ਇਹ ਵੀ ਪੜੋ: ਫਰਾਂਸ 'ਚ ਫੁੱਟਿਆ ਕੋਰੋਨਾ ਬੰਬ, ਇੱਕ ਦਿਨ 'ਚ ਸਾਹਮਣੇ ਆਏ 2,32,200 ਨਵੇਂ ਮਾਮਲੇ
ਐਸਐਸਪੀ ਮੇਰਠ ਪ੍ਰਭਾਕਰ ਚੌਧਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਦੇ ਮੱਦੇਨਜ਼ਰ ਰੂਟ ਚਾਰਟ ਤੋਂ ਲੈ ਕੇ ਭੀੜ ਪ੍ਰਬੰਧਨ ਤੱਕ ਟ੍ਰੈਫਿਕ ਪੁਲਿਸ ਅਤੇ ਪੁਲਿਸ ਨੂੰ ਦਿਸ਼ਾ ਨਿਰਦੇਸ਼ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ। ਕਿਸੇ ਵੀ ਤਰ੍ਹਾਂ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਦਾ ਖਾਸ ਖਿਆਲ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵੀ.ਵੀ.ਆਈ.ਪੀ ਪਾਰਕਿੰਗ ਤੋਂ ਲੈ ਕੇ ਹਰੇਕ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡ ਕੇ ਕੁੱਲ 9 ਵਿਸ਼ਾਲ ਪਾਰਕਿੰਗ ਲਾਟ ਬਣਾਏ ਗਏ ਹਨ।