ਨਵੀਂ ਦਿੱਲੀ: ਅੱਜ ਤੋਂ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਰਾਸ਼ਟਰਪਤੀ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨ ਜਾ ਰਹੇ ਹਨ। ਇਹ ਔਰਤਾਂ ਦਾ ਸਨਮਾਨ ਕਰਨ ਦਾ ਮੌਕਾ ਵੀ ਹੈ ਅਤੇ ਦੂਰ-ਦੁਰਾਡੇ ਜੰਗਲਾਂ ਵਿੱਚ ਰਹਿਣ ਵਾਲੀ ਸਾਡੀ ਮਹਾਨ ਕਬਾਇਲੀ ਪਰੰਪਰਾ ਦਾ ਸਨਮਾਨ ਕਰਨ ਦਾ ਵੀ ਮੌਕਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਹੈ ਅਤੇ ਸ਼ੁਰੂ ਵਿੱਚ ਹੀ ਅਰਥ ਜਗਤ ਦੇ, ਜਿਨ੍ਹਾਂ ਦੀ ਆਵਾਜ਼ ਦੀ ਮਾਨਤਾ ਹੁੰਦੀ ਹੈ, ਅਜਿਹੀਆਂ ਅਵਾਜ਼ਾਂ ਚਾਰੋਂ ਪਾਸੇ ਪਾਜ਼ੀਟਿਵ ਸੰਦੇਸ਼ ਲੈ ਕੇ ਆ ਰਹੀ ਹੈ। ਆਸ਼ਾ ਦੀ ਕਿਰਨ ਲਿਆ ਰਹੀ ਹੈ। ਉਮੰਗ ਦਾ ਆਗਾਜ਼ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਮੌਕਾ ਖਾਸ ਹੈ, ਕਿਉਂਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਅੱਜ ਪਹਿਲਾ ਭਾਸ਼ਣ ਹੈ।
-
Speaking at the start of Budget Session of Parliament. https://t.co/3F7I8SKd8O
— Narendra Modi (@narendramodi) January 31, 2023 " class="align-text-top noRightClick twitterSection" data="
">Speaking at the start of Budget Session of Parliament. https://t.co/3F7I8SKd8O
— Narendra Modi (@narendramodi) January 31, 2023Speaking at the start of Budget Session of Parliament. https://t.co/3F7I8SKd8O
— Narendra Modi (@narendramodi) January 31, 2023
ਉਨ੍ਹਾਂ ਕਿਹਾ ਕਿ, "ਰਾਸ਼ਟਰਪਤੀ ਜੀ ਦਾ ਭਾਸ਼ਣ ਭਾਰਤ ਦੇ ਸੰਵਿਧਾਨ ਦਾ ਗੌਰਵ ਹੈ। ਭਾਰਤ ਦੀ ਸੰਸਦੀ ਪ੍ਰਣਾਲੀ ਦਾ ਗੌਰਵ ਹੈ। ਵਿਸ਼ੇਸ਼ ਰੂਪ ਨਾਲ ਅੱਜ ਮਹਿਲਾ ਸਨਮਾਨ ਦਾ ਵੀ ਮੌਕਾ ਹੈ। ਦੂਰ ਜੰਗਲਾਂ ਵਿੱਚ ਵਸਰ ਕਰਨ ਵਾਲੇ ਸਾਡੇ ਦੇਸ਼ ਦੀ ਮਹਾਨ ਆਦੀਵਾਸੀ ਪਰਪੰਰਾ ਦੇ ਸਨਮਾਨ ਦਾ ਮੌਕਾ ਆਇਆ ਹੈ।" ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਦੀ ਵਿੱਚ ਮੰਤਰੀ ਵੀ ਮਹਿਲਾ ਹੈ ਅਤੇ ਬੁੱਧਵਾਰ ਨੂੰ ਇਕ ਹੋਰ ਬਜਟ ਲੈ ਕੇ ਦੇਸ਼ ਦੇ ਸਾਹਮਣੇ ਆਉਣਗੇ।
ਪੀਐਮ ਮੋਦੀ ਨੇ ਕਿਹਾ ਕਿ ਅੱਜ ਦੀ ਗਲੋਬਲ ਸਥਿਤੀ ਵਿੱਚ ਭਾਰਤ ਦੇ ਬਜਟ ਉੱਤੇ ਨਾ ਸਿਰਫ ਭਾਰਤ ਦਾ, ਬਲਕਿ ਪੂਰੇ ਵਿਸ਼ਵ ਦਾ ਧਿਆਨ ਹੈ। ਵਿਸ਼ਵ ਦੀ ਲੜਖੜਾਉਂਦੀ ਆਰਥਿਕ ਸਥਿਤੀ ਵਿੱਚ ਭਾਰਤ ਦਾ ਬਜਟ ਆਮ ਜਨਤਾ ਲਈ ਉਮੀਦਾਂ ਨੂੰ ਤਾਂ ਪੂਰਾ ਕਰਨ ਦੀ ਕੋਸ਼ਿਸ਼ ਕਰੇਗੀ ਹੀ, ਪਰ ਦੁਨੀਆ ਜੋ ਉਮੀਦ ਦੀ ਕਿਰਨ ਦੇਖ ਰਿਹਾ ਹੈ, ਉਨ੍ਹਾਂ ਦੀਆਂ ਉਮੀਦਾਂ ਨੂੰ ਵੀ ਪੂਰਾ ਕਰਨ ਦੀ ਕੋਸ਼ਿਸ਼ ਰਹੇਹੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਿੱਚ ਕੌਮੀ ਜਮਹੂਰੀ ਗਠਜੋੜ ਸਰਕਾਰ ਦੀ ਕਾਰਜ ਸੰਸਕ੍ਰਿਤੀ ਦੇ ਕੇਂਦਰ ਬਿੰਦੂ ਵਿੱਚ 'ਭਾਰਤ ਸਰਵਪ੍ਰਥਮ, ਨਾਗਰਿਕ ਸਰਵਪ੍ਰਥਮ' ਰਿਹਾ ਹੈ। ਏਸੀ ਭਾਵਨਾ ਨੂੰ ਲੈ ਕੇ ਬਜਟ ਸੈਸ਼ਨ ਨੂੰ ਅੱਗੇ ਵਧਾਇਆ ਜਾਵੇਗਾ। ਦੇਸ਼ ਦੇ ਨੀਤੀ ਨਿਰਧਾਰਿਤ ਵਿੱਚ ਸਦਨ ਬਹੁਚ ਹੀ ਚੰਗੇ ਤਰੀਕੇ ਨਾਲ ਚਰਚਾ ਕਰਕੇ ਅੰਮ੍ਰਿਤ ਕੱਢੇਗਾ, ਜੋ ਦੇਸ਼ ਦੇ ਕੰਮ ਆਵੇਗਾ।
ਬਜਟ ਸੈਸ਼ਨ ਸ਼ੁਰੂ ਹੋ ਚੁੱਕਾ ਹੈ। ਸੈਸ਼ਨ ਦੀ ਸ਼ੁਰੂਆਤ ਸੰਸਦ ਦੇ ਸੈਂਟਰਲ ਲੋਕਸਭਾ ਤੇ ਰਾਜ ਸਭਾ ਦੀ ਸਾਂਝੀ ਬੈਠਕ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਭਾਸ਼ਣ ਨਾਲ ਹੋਈ। ਵਿੱਤੀ ਸਾਲ 2023-24 ਲਈ ਬਜਟ ਬੁੱਧਵਾਰ ਨੂੰ ਪੇਸ਼ ਕੀਤਾ ਜਾਵੇਗਾ। ਦੱਸ ਦਈਏ ਕਿ 1 ਫ਼ਰਵਰੀ ਨੂੰ ਭਲਕੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੇਂਦਰੀ ਬਜਟ 2023 ਪੇਸ਼ ਕਰਨ ਜਾ ਰਹੀ ਹੈ। ਸੈਸ਼ਨ ਦਾ ਪਹਿਲਾਂ ਪੜਾਅ 13 ਫਰਵਰੀ ਤੱਕ ਹੋਵੇਗਾ। 14 ਫਰਵਰੀ ਤੋਂ 12 ਮਾਰਚ ਤੱਕ ਸੰਸਦ ਦੀ ਕਾਰਵਾਈ ਨਹੀਂ ਹੋਵੇਗੀ। ਇਸ ਦੌਰਾਨ ਵਿਭਾਗਾਂ ਨਾਲ ਸਬੰਧਤ ਸੰਸਦੀ ਸਥਾਈ ਕਮੇਟੀਆਂ ਗ੍ਰਾਂਟਾਂ ਦੀਆਂ ਮੰਗਾਂ ਦੀ ਸਮੀਖਿਆ ਕਰਨਗੀਆਂ ਅਤੇ ਆਪਣੇ ਮੰਤਰਾਲੇ ਅਤੇ ਵਿਭਾਗਾਂ ਨਾਲ ਸਬੰਧਤ ਰਿਪੋਰਟ ਤਿਆਰ ਕਰਨਗੇ। ਬਜਟ ਸੈਸ਼ਨ ਦਾ ਦੂਜਾ ਹਿੱਸਾ 13 ਮਾਰਚ ਤੋਂ ਸ਼ੁਰੂ ਹੋ ਕੇ 6 ਅਪ੍ਰੈਲ ਤੱਕ ਚੱਲੇਗਾ। (ਪੀਟੀਆਈ-ਭਾਸ਼ਾ)
ਇਹ ਵੀ ਪੜ੍ਹੋ: Budget Session 2023 : ਸੰਸਦ 'ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਕਿਹਾ- ਮੇਰੀ ਸਰਕਾਰ ਦੀ ਪਛਾਣ ਇਕ ਫੈਸਲਾਕੁੰਨ ਸਰਕਾਰ ਰਹੀ