ਨਵੀਂ ਦਿੱਲੀ: ਸੁਖਬੀਰ ਬਾਦਲ ਨੇ ਬਜਟ ਨੂੰ ਲੈ ਕੇ ਸੰਸਦ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਡਿਜੀਟਲ ਬਜਟ ਹੋਵੇ ਜਾਂ ਫਿਰ ਪੇਪਰ ਬਜਟ ਇਸ ਨਾਲ ਆਮ ਲੋਕਾਂ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਹੈ। ਉਨ੍ਹਾਂ ਕਿਹਾ ਕਿ ਫਰਕ ਸਿਰਫ਼ ਇਸ ਨਾਲ ਪੈਂਦਾ ਹੈ ਕਿ ਬਜਟ ਵਿੱਚ ਪੇਸ਼ ਕੀ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜ਼ਰੂਰਤ ਲੋਕਾਂ ਦੇ ਬਜਟ ਦੀ ਹੈ। ਕਿਸਾਨ ਅਤੇ ਆਮ ਲੋਕਾਂ ਨੂੰ ਸਿਰਫ਼ ਬਜਟ ਤੋਂ ਇਹੀ ਉਮੀਦ ਹੁੰਦੀ ਹੈ ਕਿ ਉਨ੍ਹਾਂ ਦਾ ਧਿਆਨ ਰੱਖਿਆ ਜਾਵੇ ਨਾ ਕਿ ਉਨ੍ਹਾਂ ਨੂੰ ਡਿਜੀਟਲ ਜਾਂ ਕਿਸੇ ਹੋਰ ਬਜਟ ਦੀ ਜ਼ਰੂਰਤ ਹੁੰਦੀ ਹੈ।
ਪ੍ਰਧਾਨ ਮੰਤਰੀ ਕਿਸਾਨਾਂ ਦੀ ਆਵਾਜ਼ ਵੀ ਸੁਨਣ
-
.@Akali_Dal_ demanded PM address house & repeal #FarmLaws bfr #budget speech & walked out when govt refused the demand.Govt should listen to farmers first. We'll continue to raise farmer issues forcefully in parl. It’s surprising Cong didnt even indulge in a whimper of a protest. pic.twitter.com/iEeiwVb9E5
— Sukhbir Singh Badal (@officeofssbadal) February 1, 2021 " class="align-text-top noRightClick twitterSection" data="
">.@Akali_Dal_ demanded PM address house & repeal #FarmLaws bfr #budget speech & walked out when govt refused the demand.Govt should listen to farmers first. We'll continue to raise farmer issues forcefully in parl. It’s surprising Cong didnt even indulge in a whimper of a protest. pic.twitter.com/iEeiwVb9E5
— Sukhbir Singh Badal (@officeofssbadal) February 1, 2021.@Akali_Dal_ demanded PM address house & repeal #FarmLaws bfr #budget speech & walked out when govt refused the demand.Govt should listen to farmers first. We'll continue to raise farmer issues forcefully in parl. It’s surprising Cong didnt even indulge in a whimper of a protest. pic.twitter.com/iEeiwVb9E5
— Sukhbir Singh Badal (@officeofssbadal) February 1, 2021
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਬਜਟ ਦੇ ਨਾਲ ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਆਵਾਜ਼ ਵੀ ਸੁਣਨੀ ਚਾਹੀਦੀ ਹੈ। ਅਸੀਂ ਸਪੀਕਰ ਨੂੰ ਅਪੀਲ ਕੀਤੀ ਸੀ ਕਿ ਬਜਟ ਤੋਂ ਪਹਿਲਾਂ ਕਿਸਾਨਾਂ ਦੀ ਆਵਾਜ਼ ਸੁਣੀ ਜਾਵੇ ਅਤੇ ਪ੍ਰਧਾਨ ਮੰਤਰੀ ਨੂੰ ਵੀ ਅਪੀਲ ਹੈ ਕਿ ਕਿਸਾਨਾਂ ਦੀ ਆਵਾਜ਼ ਸੁਣਦੇ ਹੋਏ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ, ਪਰ ਉਨ੍ਹਾਂ ਦੀ ਇਸ ਬਾਰੇ ਕੋਈ ਦਿਲਚਸਪੀ ਨਹੀਂ ਦਿਖ ਰਹੀ ਹੈ। ਜਦਕਿ ਦੇਸ਼ ਦੇ ਸਾਰੇ ਕਿਸਾਨਾਂ ਅਤੇ ਲੋਕਾਂ ਦੀ ਇੱਕ ਹੀ ਆਵਾਜ਼ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਦੀ ਹੈ।
ਲਾਪਤਾ ਨੌਜਵਾਨਾਂ ਨੂੰ ਲੱਭਣ ਲਈ ਅਕਾਲੀ ਦਲ ਨੇ ਸੰਭਾਲਿਆ ਮੋਰਚਾ
ਉਧਰ, ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਪ੍ਰੈਸ ਵਾਰਤਾ ਦੌਰਾਨ 26 ਜਨਵਰੀ ਨੂੰ ਲਾਪਤਾ ਹੋਏ ਨੌਜਵਾਨਾਂ ਨੂੰ ਲੱਭਣ ਲਈ ਮੋਰਚਾ ਸੰਭਾਲ ਲਿਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦੋ ਹੈਲਪਲਾਈਨ ਨੰਬਰ ਜਾਰੀ ਕਰਦੇ ਹੋਏ ਕਿਹਾ ਲੋਕ ਲਾਪਤਾ ਮੈਂਬਰਾਂ ਦੀ ਸੂਚਨਾ ਇਨ੍ਹਾਂ ਨੰਬਰਾਂ ਰਾਹੀਂ ਦੇ ਸਕਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਲੋਕਾਂ ਦੀ ਜਾਣਕਰੀ ਉਨ੍ਹਾਂ ਦੇ ਸਫ਼ਦਰਗੰਜ ਰੋਡ ਵਾਲੇ ਘਰ 'ਤੇ ਵੀ ਦਿੱਤੀ ਜਾ ਸਕਦੀ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਇਸ ਸਬੰਧੀ ਅਕਾਲੀ ਦਲ ਦੇ ਦਿੱਲੀ ਦਫ਼ਤਰ ਵਿੱਚ ਵੀ ਸੂਚਨਾ ਦਿੱਤੀ ਜਾ ਸਕਦੀ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਦਿੱਲੀ ਪੁਲਿਸ ਕਿਵੇਂ ਪੰਜਾਬ ਆ ਕੇ ਨੌਜਵਾਨਾਂ ਨੂੰ ਚੁੱਕ ਰਹੀ ਹੈ।
ਜ਼ਿਕਰਯੋਗ ਹੈ ਕਿ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬਜਟ ਪੇਸ਼ ਕੀਤਾ ਗਿਆ, ਜਿਸ ਦਾ ਅਕਾਲੀ ਦਲ ਵੱਲੋਂ ਬਾਈਕਾਟ ਕੀਤਾ ਗਿਆ।