ਚੰਡੀਗੜ੍ਹ: ਸਰਕਾਰੀ ਰਿਕਾਰਡ ਕਹਿੰਦਾ ਹੈ ਕਿ ਗੁਰਪਤਵੰਤ ਸਿੰਘ ਪੰਨੂ ਅਮਰੀਕਾ ਅਧਾਰਤ ਅੱਤਵਾਦੀ ਹੈ ਤੇ ਉਹ ਆਪੋ ਬਣਾਈ ਖਾਲੀਸਤਾਨੀ (Khalistan) ਸੰਸਥਾ ਸਿੱਖਸ ਫਾਰ ਜਸਟਿਸ (Sikhs For Justice) ਦਾ ਆਪੇ ਬਣਿਆ ਮੁਖੀ ਹੈ। ਇੱਕ ਜੁਲਾਈ 2020 ਨੂੰ ਉਸ ਨੂੰ ਅਨ ਲਾਅਫੁਲ ਪ੍ਰਿਵੈਨਸ਼ਨ ਐਕਟੀਵਿਟੀ (ਯੂਏਪੀਏ) (UAPA) ਤਹਿਤ ਉਸ ਨੂੰ ਆਪੇ ਬਣਿਆ ਅੱਤਵਾਦੀ ਐਲਾਨਿਆ ਗਿਆ ਸੀ। ਉਸ ‘ਤੇ ਦੋਸ਼ ਲੱਗਿਆ ਹੈ ਕਿ ਉਹ ਵੱਖਵਾਦ ਨੂੰ ਬੜ੍ਹਾਵਾ ਦੇ ਰਿਹਾ ਹੈ ਤੇ ਪੰਜਾਬੀ ਸਿੱਖ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਭੜਕਾ ਰਿਹਾ ਹੈ।
ਇੰਦਰਾ ਗਾਂਧੀ ਦੀ ਬਰਸੀ ਤੋਂ ਪਹਿਲਾਂ ਖਾਲੀਸਤਾਨੀ ਝੰਡਾ ਲਹਿਰਾਉਣ ਦਾ ਦਿੱਤਾ ਸੀ ਸੱਦਾ
ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਦੀ ਬਰਸੀ ਤੋਂ ਇੱਕ ਹਫਤਾ ਪਹਿਲਾਂ ਪੰਨੂ ਨੇ ਆਪਣੇ ਟੀਵੀ ਚੈਨਲ ‘ਤੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਸੀ। ਇਸ ਸੰਦੇਸ਼ ਵਿੱਚ ਉਸ ਨੇ ਭਾਰਤੀ ਵਿਦਿਆਰਥੀਆਂ ਨੂੰ ਖਾਲੀਸਤਾਨੀ ਨਾਅਰੇ ਲਗਾਉਣ ਅਤੇ ਖਾਲੀਸਤਾਨੀ ਝੰਡਾ ਲਹਿਰਾਉਣ ਦੀ ਅਪੀਲ ਕੀਤੀ ਸੀ ਤੇ ਬਦਲੇ ਵਿੱਚ ਆਈਫੋਨ ਮਿੰਨੀ 12 ਦੇਣ ਦਾ ਲਾਲਚ ਦਿੱਤਾ ਸੀ।
ਫੋਨ ਵਿੱਚ ਬਣਿਆ ਸੀ ਖਾਲੀਸਤਾਨੀ ਐਪ
ਇਸ ਫੋਨ ਵਿੱਚ ਪੰਜਾਬ ਰਿਫਰੈਂਡਮ (Punjab Referendum) ਐਪ ਬਣਿਆ ਹੋਇਆ ਸੀ ਤੇ ਵੀਪੀਐਨ ਸੀ, ਜਿਸ ਨਾਲ ਆਸਾਨੀ ਨਾਲ ਸਿੱਖਸ ਫਾਰ ਜਸਟਿਸ ਸੰਸਥਾ ਨਾਲ ਡੈਟਾਬੇਸ ਵੋਟਰ ਰਜਿਸਟ੍ਰੇਸ਼ਨ ਹੋਣੀ ਸੀ। ਭਾਰਤ ਦੇ ਗ੍ਰਹਿ ਮੰਤਰਾਲੇ ਨੇ ਇਸ ‘ਤੇ ਪਹਿਲਾਂ ਹੀ ਪਾਬੰਦੀ ਲਗਾਈ ਹੋਈ ਹੈ।
ਸਰਕਾਰ ਨੇ ਪੱਨੂੰ ਦੀ ਜਾਇਦਾਦ ਕੀਤੀ ਸੀ ਅਟੈਚ
ਭਾਰਤ ਸਰਕਾਰ ਨੇ 2020 ਵਿੱਚ ਪੰਨੂ ਜੀ ਜਾਇਦਾਦ ਅਟੈਚ ਕਰ ਦਿੱਤੀ ਸੀ। ਇਹ ਜਾਇਦਾਦ ਯੂਏਪੀਏ ਐਕਤ ਤਹਿਤ ਕੀਤੀ ਗਈ ਸੀ। ਗਣਤੰਤਰ ਦਿਵਸ ਮੌਕੇ ਲਾਲ ਕਿਲੇ ‘ਤੇ ਝੰਡਾ ਚੜ੍ਹਾਉਣ ਦੀ ਘਟਨਾ ਉਪਰੰਤ ਦੇਸ਼ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਛੇ ਵਿਅਕਤੀਆਂ ਵਿਰੁੱਧ ਦੋਸ਼ ਪੱਤਰ ਦਾਖ਼ਲ ਕੀਤਾ ਸੀ, ਇਸ ਵਿੱਚ ਪੰਨੂ ਨੂੰ ਵੀ ਨਾਮਜਦ ਕੀਤਾ ਗਿਆ ਸੀ। ਇਹ ਦੋਸ਼ ਪੱਤਰ ਆਈਪੀਸੀ ਦੀ ਵੱਖ-ਵਖ ਧਾਰਾਵਾਂ ਅਤੇ ਯੂਏਪੀਏ ਐਕਟ ਤਹਿਤ ਦਾਖ਼ਲ ਕੀਤਾ ਗਿਆ ਸੀ।
ਲਾਲ ਕਿਲੇ ‘ਤੇ ਝੰਡਾ ਚੜ੍ਹਾਉਣ ਦੀ ਘਟਨਾ ਨਾਲ ਵੀ ਜੁੜੇ ਹਨ ਤਾਰ
ਪੱਨੂੰ ‘ਤੇ ਇਹ ਦੋਸ਼ ਵੀ ਹੈ ਕਿ ਉਸ ਨੇ ਝੰਡਾ ਚੜ੍ਹਾਉਣ ਦੀ ਘਟਨਾ ਲਈ ਵੀ ਗੈਰ ਕਾਨੂੰਨੀ ਵਿੱਤੀ ਮਦਦ ਭੇਜੀ ਸੀ ਤਾਂ ਜੋ ਗਣਤੰਤਰ ਦਿਵਸ 2021 ਮੌਕੇ ਦੇਸ਼ ਵਿੱਚ ਦੰਗਿਆਂ ਦੀ ਚੰਗਿਆੜੀ ‘ਤੇ ਤੇਲ ਪਾਉਣ ਦਾ ਕੰਮ ਹੋ ਸਕੇ। ਸੰਸਥਾ ਨੇ ਇਸ ਤੋਂ ਪਹਿਲਾਂ ਭਾਰਤ ਦੇ ਆਜਾਦੀ ਦਿਹਾੜੇ ਤੋਂ ਠੀਕ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਜਿਹੜਾ ਵਿਅਕਤੀ ਲਾਲ ਕਿਲੇ ‘ਤੇ ਖਾਲੀਸਤਾਨੀ ਝੰਡਾ ਲਹਿਰਾਏਗਾ, ਉਸ ਨੂੰ ਪੰਜ ਲੱਖ ਡਾਲਰ ਦਾ ਇਨਾਮ ਦਿੱਤਾ ਜਾਵੇਗਾ। ਪੰਜਾਬ ਦੇ ਵੱਖ-ਵੱਖ ਪ੍ਰਬੰਧਕੀ ਬਲਾਕਾਂ ‘ਤੇ ਖਾਲੀਸਤਾਨੀ ਸਮਰਥਕਾਂ ਵੱਲੋਂ ਝੰਡੇ ਲਹਿਰਾਉਣ ‘ਤੇ 50 ਰੁਪਏ ਦੇ ਛੋਟੇ ਇਨਾਮਾਂ ਦਾ ਐਲਾਨ ਵੀ ਉਸ ਵੱਲੋਂ ਕੀਤਾ ਗਿਆ ਸੀ।
ਇਹ ਹਨ ਪੰਨੂ ‘ਤੇ ਪਰਚੇ
ਲਾਲ ਕਿਲੇ ਤੋਂ ਝੰਡਾ ਲਹਿਰਾਉਣ ਦੀ ਘਟਨਾ ਵਿੱਚ ਪੰਨੂ ਨੂੰ ਚਾਰਜਸ਼ੀਟ ਕੀਤਾ ਗਿਆ ਹੈ। ਸਿੱਖਸ ਫਾਰ ਜਸਟਿਸ ਲਾਂਚ ਕਰਨ ਕਾਰਨ ਐਨਆਈਏ ਨੇ 9 ਦਸੰਬਰ 2020 ਨੂੰ ਪੰਨੂ ਵਿਰੁੱਧ ਮਾਮਲਾ ਦਰਜ ਕੀਤਾ ਸੀ। ਇਸ ਤੋਂ ਇਲਾਵਾ ਉਸ ਵਿਰੁੱਧ ਮੁਹਾਲੀ ਦੇ ਸੋਹਾਣਾ ਥਾਣੇ ਵਿੱਚ ਵੀ ਮਿਲੀਭੁਗਤ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਹੈ। ਇਸ ਤੋਂ ਇਲਾਵਾ 31 ਮਈ 2018 ਨੂੰ ਬਟਾਲਾ ਦੇ ਰਣਘਰ ਨੰਗਲ ਥਾਣਾ ਵਿਖੇ ਯੂਏਪੀਏ ਤੇ ਆਰਮਜ਼ ਐਕਟ ਤੋਂ ਇਲਾਵਾ ਕਤਲ ਦੀ ਕੋਸ਼ਿਸ਼ ਆਦਿ ਦਾ ਮਾਮਲਾ ਪੰਨੂ ਖਿਲਾਫ ਦਰਜ ਹੈ। ਉਸ ਵਿਰੁੱਧ ਦੇਸ਼ ਧ੍ਰੋਹ ਦਾ ਮਾਮਲਾ ਵੀ ਦਰਜ ਹੈ। ਪੰਨੂ ਪੰਜਾਬ ਦੇ ਤਰਨਤਾਰਨ ਜਿਲ੍ਹੇ ਦੇ ਪਿੰਡ ਖਾਨਕੋਟ ਦਾ ਰਹਿਣ ਵਾਲਾ ਹੈ ਤੇ ਉਸ ਦੀ ਜਮੀਨ ਵੀ ਹੈ। ਇਸ ਤੋਂ ਇਲਾਵਾ ਉਸ ਦਾ ਇੱਕ ਪਤਾ ਸੈਕਟਰ-15 ਚੰਡੀਗੜ੍ਹ ਦਾ ਵੀ ਹੈ।