ਰਾਜੌਰੀ/ਜੰਮੂ: ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (POK) ਦੇ ਕੋਟਲੀ ਦੇ ਸਬਜਾਕੋਟ ਪਿੰਡ ਦੇ ਰਹਿਣ ਵਾਲੇ 32 ਸਾਲਾ ਤਬਾਰਕ ਹੁਸੈਨ ਨੂੰ ਐਤਵਾਰ ਨੂੰ ਨੌਸ਼ਹਿਰਾ ਸੈਕਟਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਭਾਰਤੀ ਸੈਨਿਕਾਂ ਦੁਆਰਾ ਚੁਣੌਤੀ ਦਿੱਤੇ ਜਾਣ 'ਤੇ, ਹੁਸੈਨ ਦੇ ਸਾਥੀ ਉਸ ਨੂੰ ਛੱਡ ਕੇ ਵਾਪਸ ਭੱਜ ਗਏ। ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ 'ਚ ਫੜੇ ਗਏ ਪਾਕਿਸਤਾਨੀ ਅੱਤਵਾਦੀ (Tabarak hussain news) ਨੂੰ ਭਾਰਤੀ ਫੌਜ ਦੀ ਚੌਕੀ 'ਤੇ ਹਮਲੇ ਲਈ ਪਾਕਿ ਖੁਫੀਆ ਏਜੰਸੀ ਦੇ ਕਰਨਲ ਨੇ 30,000 ਰੁਪਏ ਦਿੱਤੇ ਸਨ। ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਕੀ ਹੋਇਆ ਸੀ: ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਛੇ ਸਾਲਾਂ ਵਿੱਚ ਦੂਜੀ ਵਾਰ ਹੁਸੈਨ ਨੂੰ ਸਰਹੱਦ ਪਾਰ ਤੋਂ ਇਸ ਪਾਸੇ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਪਾਕਿਸਤਾਨੀ ਫੌਜ ਦੀ ਖੁਫੀਆ ਯੂਨਿਟ ਲਈ ਵੀ ਕੰਮ ਕਰਦਾ ਸੀ। ਫੌਜ ਦੀ 80 ਇਨਫੈਂਟਰੀ ਬ੍ਰਿਗੇਡ ਦੇ (Pakistani Terrorist captured in Kasmir) ਕਮਾਂਡਰ ਬ੍ਰਿਗੇਡੀਅਰ ਕਪਿਲ ਰਾਣਾ ਨੇ ਦੱਸਿਆ ਕਿ 21 ਅਗਸਤ ਨੂੰ ਸਵੇਰੇ ਤੜਕੇ ਝਾਂਗਗੜ੍ਹ 'ਚ ਤਾਇਨਾਤ ਅਲਰਟ (Tabarak hussain arrest from border area) ਜਵਾਨਾਂ ਨੇ ਕੰਟਰੋਲ ਰੇਖਾ ਦੇ ਦੂਜੇ ਪਾਸੇ ਤੋਂ ਦੋ ਤੋਂ ਤਿੰਨ ਅੱਤਵਾਦੀਆਂ ਦੀ ਹਰਕਤ ਦੇਖੀ।
ਕਿਉ ਅਤੇ ਕਿਵੇਂ ਕੀਤਾ ਗ੍ਰਿਫ਼ਤਾਰ: ਅਧਿਕਾਰੀਆਂ ਨੇ ਕਿਹਾ ਕਿ, ਇਕ ਅੱਤਵਾਦੀ ਭਾਰਤੀ ਚੌਕੀ ਦੇ ਨੇੜੇ ਆਇਆ ਅਤੇ ਵਾੜ ਨੂੰ ਕੱਟਣ ਦੀ ਕੋਸ਼ਿਸ਼ ਕੀਤੀ। ਚੌਕਸ ਸਿਪਾਹੀਆਂ ਨੇ ਉਨ੍ਹਾਂ ਨੂੰ ਲਲਕਾਰਿਆ। ਹਾਲਾਂਕਿ, ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ ਪਿੱਛੇ ਝਾੜੀਆਂ ਪਿਛੇ ਛੁਪੇ ਦੋ ਅੱਤਵਾਦੀ ਸੰਘਣੇ ਜੰਗਲ ਦੀ ਆੜ 'ਚ ਫ਼ਰਾਰ (attack Indian post) ਹੋ ਗਏ। ਉਨ੍ਹਾਂ ਨੇ ਕਿਹਾ ਕਿ ਜ਼ਖਮੀ ਕਥਿਤ ਪਾਕਿਸਤਾਨੀ ਅੱਤਵਾਦੀ ਨੂੰ ਜ਼ਿੰਦਾ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਤੁਰੰਤ ਡਾਕਟਰੀ ਸਹਾਇਤਾ ਨਾਲ ਉਸ ਦੀ ਸਰਜਰੀ ਕੀਤੀ ਗਈ ਹੈ।
"ਮੁਲਜ਼ਮ ਹਮਲੇ ਲਈ ਪੈਸੇ ਮਿਲਣ ਦੀ ਗੱਲ ਕਬੂਲੀ": ਬ੍ਰਿਗੇਡੀਅਰ ਰਾਣਾ ਨੇ ਦੱਸਿਆ ਕਿ ਫੜੇ ਗਏ ਅੱਤਵਾਦੀ ਨੇ ਆਪਣੀ ਪਛਾਣ ਮਕਬੂਜ਼ਾ ਕਸ਼ਮੀਰ ਦੇ ਕੋਟਲੀ ਦੇ ਸਬਜਾਕੋਟ ਪਿੰਡ ਦੇ ਰਹਿਣ ਵਾਲੇ ਹੁਸੈਨ (ਤਬਾਰਕ ਹੁਸੈਨ) ਵਜੋਂ ਕੀਤੀ ਹੈ। ਉਸ ਨੇ ਕਿਹਾ, ਹੋਰ ਪੁੱਛਗਿੱਛ 'ਤੇ, ਅੱਤਵਾਦੀ ਨੇ ਭਾਰਤੀ ਫੌਜ ਦੀ ਚੌਕੀ 'ਤੇ ਹਮਲਾ (Terrorist Tabarak hussain statement) ਕਰਨ ਦੀ ਆਪਣੀ ਸਾਜ਼ਿਸ਼ ਦਾ ਖੁਲਾਸਾ ਕੀਤਾ ਹੈ। ਹੁਸੈਨ ਨੇ ਖੁਲਾਸਾ ਕੀਤਾ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਦੇ (Jammu and Kashmir Latest News) ਕਰਨਲ ਯੂਨਸ ਚੌਧਰੀ ਨੇ ਉਸ ਨੂੰ 30,000 ਰੁਪਏ (ਪਾਕਿਸਤਾਨੀ ਕਰੰਸੀ) ਭੇਜੇ (Pakistan colonel gave money for the attack in India) ਸਨ। ਹੁਸੈਨ ਨੇ ਲੰਬੇ ਸਮੇਂ ਤੋਂ ਅੱਤਵਾਦ ਨਾਲ ਜੁੜੇ ਹੋਣ ਦੀ ਗੱਲ ਮੰਨੀ ਹੈ ਅਤੇ ਕਿਹਾ ਹੈ ਕਿ ਪਾਕਿਸਤਾਨੀ ਫੌਜ ਦੇ ਮੇਜਰ ਰਜ਼ਾਕ ਨੇ ਉਸ ਨੂੰ ਸਿਖਲਾਈ ਦਿੱਤੀ ਸੀ।
-
#WATCH | Tabarak Hussain, a fidayeen suicide attacker from PoK, captured by the Indian Army on 21 August at LOC in Jhangar sector of Naushera, Rajouri, says he was tasked by Pakistan Army's Col. Yunus to attack the Indian Army for around Rs 30,000 pic.twitter.com/UWsz5tdh2L
— ANI (@ANI) August 24, 2022 " class="align-text-top noRightClick twitterSection" data="
">#WATCH | Tabarak Hussain, a fidayeen suicide attacker from PoK, captured by the Indian Army on 21 August at LOC in Jhangar sector of Naushera, Rajouri, says he was tasked by Pakistan Army's Col. Yunus to attack the Indian Army for around Rs 30,000 pic.twitter.com/UWsz5tdh2L
— ANI (@ANI) August 24, 2022#WATCH | Tabarak Hussain, a fidayeen suicide attacker from PoK, captured by the Indian Army on 21 August at LOC in Jhangar sector of Naushera, Rajouri, says he was tasked by Pakistan Army's Col. Yunus to attack the Indian Army for around Rs 30,000 pic.twitter.com/UWsz5tdh2L
— ANI (@ANI) August 24, 2022
ਮੁਲਜ਼ਮ ਨੇ ਫੌਜ ਦੇ ਹਸਪਤਾਲ ਵਿੱਚ ਪੱਤਰਕਾਰਾਂ ਨੂੰ ਕਿਹਾ, "ਮੈਨੂੰ (ਸਾਥੀ ਅੱਤਵਾਦੀਆਂ ਦੁਆਰਾ) ਧੋਖਾ ਦਿੱਤਾ ਗਿਆ ਅਤੇ ਫਿਰ ਭਾਰਤੀ ਫੌਜ ਨੇ ਫੜ੍ਹ ਲਿਆ। ਹੁਸੈਨ ਨੇ ਕਿਹਾ ਕਿ ਉਸ ਨੇ ਛੇ ਮਹੀਨਿਆਂ ਦੀ ਸਿਖਲਾਈ ਪ੍ਰਾਪਤ ਕੀਤੀ ਅਤੇ ਪਾਕਿਸਤਾਨੀ ਫੌਜ ਦੁਆਰਾ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ ਮੈਂਬਰਾਂ ਲਈ ਚਲਾਏ ਜਾ ਰਹੇ ਕਈ ਅੱਤਵਾਦੀ ਕੈਂਪਾਂ ਦਾ ਦੌਰਾ ਵੀ ਕੀਤਾ।"
ਰਾਜੌਰੀ ਦੇ ਆਰਮੀ ਹਸਪਤਾਲ ਦੇ ਕਮਾਂਡੈਂਟ ਬ੍ਰਿਗੇਡੀਅਰ ਰਾਜੀਵ ਨਾਇਰ ਨੇ ਕਿਹਾ ਕਿ ਹੁਸੈਨ ਦੀ ਹਾਲਤ ਸਥਿਰ ਹੈ। ਉਨ੍ਹਾਂ ਕਿਹਾ ਕਿ, ਉਹ ਸਾਡੇ ਜਵਾਨਾਂ ਦਾ ਖੂਨ ਵਹਾਉਣ ਆਇਆ ਸੀ, ਪਰ ਉਨ੍ਹਾਂ ਨੇ ਉਸ ਦੀ ਜਾਨ ਬਚਾਈ। ਉਸ ਨੂੰ ਖੂਨ ਦਿੱਤਾ ਅਤੇ ਆਪਣੇ ਹੱਥਾਂ ਨਾਲ ਉਸ ਨੂੰ ਖਾਣਾ ਵੀ ਖੁਆਇਆ।
ਅਧਿਕਾਰੀਆਂ ਮੁਤਾਬਕ ਗ੍ਰਿਫਤਾਰੀ ਦੇ ਸਮੇਂ ਉਹ ਰੌਲਾ ਪਾ ਰਿਹਾ ਸੀ ਕਿ, ਮੈਂ ਮਰਨ ਲਈ ਆਇਆ ਸੀ, ਮੇਰੇ ਨਾਲ ਧੋਖਾ ਕੀਤਾ ਹੈ। ਭਾਈਜਾਨ, ਮੈਨੂੰ ਇੱਥੋਂ ਕੱਢੋ। (ਪੀਟੀਆਈ-ਭਾਸ਼ਾ)
ਇਹ ਵੀ ਪੜ੍ਹੋ: Karnataka Road accident ਭਿਆਨਕ ਸੜਕ ਹਾਦਸੇ ਵਿੱਚ 9 ਦੀ ਮੌਤ