ਸ਼੍ਰੀਨਗਰ: ਨੈਸ਼ਨਲ ਕਾਨਫਰੰਸ ਦੇ ਲੀਡਰ ਉਮਰ ਅਬਦੁੱਲਾ ਨੇ ਵੀਰਵਾਰ ਨੂੰ ਕਸ਼ਮੀਰ ਪਹੁੰਚੇ 24 ਵਿਦੇਸ਼ੀ ਸਫ਼ੀਰਾਂ ਦੀ ਯਾਤਰਾ ’ਤੇ ਧੰਨਵਾਦ ਕਹਿੰਦਿਆ ਨਾਲ ਹੀ ਵਿਅੰਗ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸਫ਼ੀਰ ਜੰਮੂ-ਕਸ਼ਮੀਰ ਲਈ ਆਪਣੇ-ਆਪਣੇ ਦੇਸ਼ਾਂ ਤੋਂ ਅਸਲੀ ਸੈਲਾਨੀਆਂ ਨੂੰ ਭੇਜਣ।
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਇੱਕ ਟਵੀਟ ਰਾਹੀਂ ਕਿਹਾ ਕਿ ਕਸ਼ਮੀਰ ਆਉਣ ਲਈ ਧੰਨਵਾਦ। ਹੁਣ ਆਪਣੇ ਦੇਸ਼ਾਂ ਦੇ ਕੁਝ ਅਸਲੀ ਸੈਲਾਨੀਆਂ ਨੂੰ ਜੰਮੂ-ਕਸ਼ਮੀਰ ਦੇ ਯਾਤਰਾ ਕਰਨ ਲਈ ਭੇਜਣ। ਦਰਅਸਲ, ਯੂਰਪੀ, ਲੈਟੀਨ ਅਮਰੀਕੀ ਅਤੇ ਅਫ਼ਰੀਕੀ ਦੇਸ਼ਾਂ ਦੇ ਸਫ਼ੀਰ ਅਗਸਤ 2019 ’ਚ ਸੰਵਿਧਾਨ ਦੀ ਧਾਰਾ 370 ਹਟਾਏ ਜਾਣ ਤੋਂ ਬਾਅਦ ਕੇਂਦਰ ਸ਼ਾਸ਼ਤ ਪ੍ਰਦੇਸ਼ ’ਚ ਜ਼ਮੀਨੀ ਹਲਾਤਾਂ ਦਾ ਜਾਇਜ਼ਾ ਲੈਣ ਲਈ ਜੰਮੂ-ਕਸ਼ਮੀਰ ਪਹੁੰਚੇ ਹਨ।
ਇਹ ਵੀ ਪੜ੍ਹੋ: ਕਿਸਾਨਾਂ ਦਾ ਰੇਲ ਰੋਕੋ ਅੰਦਲੋਨ: ਦਿੱਲੀ ਦੇ ਚਾਰੋਂ ਮੈਟਰੋ ਸਟੇਸ਼ਨ ਬੰਦ
ਉਹ ਦੋ ਦਿਨਾਂ ਦੀ ਯਾਤਰਾ ਲਈ ਬੁੱਧਵਾਰ ਨੂੰ ਇੱਥੇ ਪਹੁੰਚੇ ਹਨ। ਸੀਨੀਅਰ ਕਾਂਗਰਸੀ ਲੀਡਰ ਸੈਫਉਦੀਨ ਸੋਜ਼ ਨੇ ਬੁੱਧਵਾਰ ਨੂੰ ਸਫ਼ੀਰਾਂ ਦੀ ਯਾਤਰਾ ਨੂੰ ਬੇਲੋੜਾ ਦੱਸਿਆ ਸੀ।
ਕੇਂਦਰ ਸ਼ਾਸ਼ਤ ਪ੍ਰਦੇਸ਼ ਦੀ ਮੁੱਖ ਧਾਰਾ ਦੇ ਜ਼ਿਆਦਾਤਰ ਰਾਜਨੀਤਿਕ ਲੀਡਰਾਂ ਨੇ ਸਫ਼ੀਰਾਂ ਦੀ ਯਾਤਰਾ ’ਤੇ ਚੁੱਪੀ ਸਾਧ ਰੱਖੀ ਹੈ।
ਇਹ ਵੀ ਪੜ੍ਹੋ: ਰੇਲ ਰੋਕੋ ਅੰਦੋਲਨ ਦੌਰਾਨ ਰੇਲ ਯਾਤਰੀਆਂ ਨੇ ਸਟੇਸ਼ਨ 'ਤੇ ਨੱਚ ਕੇ ਲੰਘਾਇਆ ਵੇਲਾ