ਨੂਹ: ਫ਼ਿਰੋਜ਼ਪੁਰ ਝੀਰਕਾ ਤੋਂ ਕਾਂਗਰਸੀ ਵਿਧਾਇਕ ਮੋਮਨ ਖ਼ਾਨ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਦੇ ਮੱਦੇਨਜ਼ਰ ਜੁਡੀਸ਼ੀਅਲ ਕੰਪਲੈਕਸ ਨੂਹ ਦੇ ਮੁੱਖ ਗੇਟ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਇਸ ਤੋਂ ਇਲਾਵਾ ਨੂਹ ਜੇਲ੍ਹ ਦੇ ਸਾਹਮਣੇ ਬੈਰੀਕੇਡਿੰਗ ਕੀਤੀ ਗਈ ਸੀ। ਪਲਵਲ ਟੀ ਪੁਆਇੰਟ, ਅਦਬਾਰ ਚੌਕ ਸਮੇਤ ਜ਼ਿਲ੍ਹੇ ਦੀਆਂ ਮੁੱਖ ਥਾਵਾਂ ’ਤੇ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ ਤਾਂ ਜੋ ਕੋਈ ਵੀ ਸਮਾਜ ਵਿਰੋਧੀ ਅਨਸਰ ਅਮਨ ਸ਼ਾਂਤੀ ਨੂੰ ਭੰਗ ਨਾ ਕਰ ਸਕੇ।
ਇਸ ਤੋਂ ਇਲਾਵਾ ਨੂਹ ਵਿੱਚ ਅੱਜ ਰਾਤ ਤੱਕ ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਦੱਸ ਦਈਏ ਕਿ ਨੂਹ ਹਿੰਸਾ ਮਾਮਲੇ 'ਚ ਗ੍ਰਿਫਤਾਰ ਵਿਧਾਇਕ ਮਮਨ ਖਾਨ ਖਿਲਾਫ 3 FIR ਦਰਜ ਕੀਤੀਆਂ ਗਈਆਂ ਹਨ। ਕਾਂਗਰਸੀ ਵਿਧਾਇਕ ਮਾਮਨ ਖਾਨ ਨੂੰ 14 ਸਤੰਬਰ ਨੂੰ ਰਾਜਸਥਾਨ ਤੋਂ ਨੂਹ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਜਿਸ ਤੋਂ ਬਾਅਦ ਮਮਨ ਖਾਨ ਦਾ 2 ਵਾਰ 2-2 ਦਿਨ ਦਾ ਰਿਮਾਂਡ ਦਿੱਤਾ ਗਿਆ ਹੈ। ਖ਼ਬਰ ਇਹ ਵੀ ਹੈ ਕਿ ਵਿਸ਼ੇਸ਼ ਜਾਂਚ ਟੀਮ ਨੇ ਕਾਂਗਰਸੀ ਵਿਧਾਇਕ 'ਤੇ ਜਾਂਚ 'ਚ ਸਹਿਯੋਗ ਨਾ ਦੇਣ ਦਾ ਆਰੋਪ ਲਗਾਇਆ ਹੈ।
- Cabinet Meeting : ਕੈਬਨਿਟ 'ਚ ਮਹਿਲਾ ਰਿਜ਼ਰਵੇਸ਼ਨ ਬਿੱਲ ਨੂੰ ਮਨਜ਼ੂਰੀ, PM ਮੋਦੀ ਕੱਲ੍ਹ ਕਰ ਸਕਦੇ ਹਨ ਐਲਾਨ: ਸੂਤਰ
- Spouse Sexual Relationship: ਸੈਕਸ ਤੋਂ ਬਗੈਰ ਵਿਆਹੁਤਾ ਜੀਵਨ ਸ਼ਰਾਪ, ਦਿੱਲੀ ਹਾਈਕੋਰਟ ਨੇ ਤਲਾਕ ਦੇ ਮਾਮਲੇ ਉੱਤੇ ਸੁਣਾਇਆ ਫੈਸਲਾ
- Hardeep Singh Nijjar Murder Case : ਜਾਣੋ, ਕੌਣ ਸੀ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਜਿਸਦੇ ਕਤਲ ਦਾ ਇਲਜ਼ਾਮ ਕੈਨੇਡਾ ਨੇ ਭਾਰਤ ’ਤੇ ਲਗਾਇਆ !
ਦਰਅਸਲ 31 ਜੁਲਾਈ ਨੂੰ ਹਿੰਦੂ ਸੰਗਠਨਾਂ ਨੇ ਮਿਲ ਕੇ ਨੂਹ 'ਚ ਬ੍ਰਜ ਮੰਡਲ ਦਾ ਜਲੂਸ ਕੱਢਿਆ ਸੀ। ਇਸ ਦੌਰਾਨ ਦੋ ਭਾਈਚਾਰਿਆਂ ਵਿਚਾਲੇ ਹਿੰਸਕ ਘਟਨਾ ਵਾਪਰ ਗਈ। ਰਾਹਗੀਰਾਂ 'ਤੇ ਪਥਰਾਅ ਕੀਤਾ ਗਿਆ। ਇਸ ਹਿੰਸਾ 'ਚ 2 ਹੋਮਗਾਰਡ ਜਵਾਨਾਂ ਸਮੇਤ 6 ਲੋਕ ਮਾਰੇ ਗਏ ਸਨ ਅਤੇ 60 ਤੋਂ ਵੱਧ ਲੋਕ ਜ਼ਖਮੀ ਵੀ ਹੋਏ ਸਨ। ਨੂਹ ਹਿੰਸਾ ਵਿੱਚ ਬਦਮਾਸ਼ਾਂ ਨੇ 50 ਤੋਂ ਵੱਧ ਵਾਹਨਾਂ ਨੂੰ ਅੱਗ ਲਾ ਦਿੱਤੀ ਸੀ। ਇਸ ਦੇ ਨਾਲ ਹੀ ਪੁਲਿਸ ਨੇ ਨੂਹ ਹਿੰਸਾ ਮਾਮਲੇ ਵਿੱਚ ਹੁਣ ਤੱਕ 500 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।