ETV Bharat / bharat

ਨਿਤੀਸ਼ ਕੁਮਾਰ ਨੇ 7ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ - ਐਨਡੀਏ

ਸਹੁੰ ਚੁੱਕ ਸਮਾਗਮ 'ਚ ਨਿਤੀਸ਼ ਕੁਮਾਰ ਸਮੇ ਕੁੱਲ 15 ਮੰਤਰੀਆਂ ਨੇ ਸਹੁੰ ਚੁੱਕੀ ਹੈ। ਸਹੁੰ ਚੁੱਕਣ ਵਾਲੇ ਮੰਤਰੀਆਂ 'ਚ ਭਾਜਪਾ ਦੇ 7, ਜੇਡੀਯੂ ਦੇ 5, ਵੀਆਈਪੀ ਅਤੇ ਹਮ ਦੇ 1-1 ਮੰਤਰੀ ਸ਼ਾਮਲ ਹਨ। ਕਈ ਸਿਆਸੀ ਆਗੂਆਂ ਨੇ ਨਿਤੀਸ਼ ਕੁਮਾਰ ਨੂੰ ਵਧਾਈਆਂ ਦਿੱਤੀਆਂ ਹਨ।

ਨਿਤੀਸ਼ ਕੁਮਾਰ
ਨਿਤੀਸ਼ ਕੁਮਾਰ
author img

By

Published : Nov 16, 2020, 7:51 PM IST

ਪਟਨਾ: ਐਨਡੀਏ ਵਿਧਾਇਕ ਦਲ ਦੇ ਆਗੂ ਚੁਣੇ ਜਾਣ ਤੋਂ ਬਾਅਦ ਅੱਜ ਨਿਤੀਸ਼ ਕੁਮਾਰ ਨੇ ਬਿਹਾਰ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਨਿਤੀਸ਼ ਕੁਮਾਰ ਨੇ 7ਵੀਂ ਵਾਰ ਮੁੱਖ ਮੰਤਰੀ ਬਨਣ ਦਾ ਰਿਕਾਰਡ ਨੂੰ ਆਪਣੇ ਨਾਂਅ ਕਰ ਲਿਆ ਹੈ। ਸਹੁੰ ਚੁੱਕਣ ਦੇ ਨਾਲ ਹੀ ਬਿਹਾਰ ਨੂੰ ਨਿਤੀਸ਼ ਕੁਮਾਰ ਦੇ ਰੂਪ 'ਚ 37ਵਾਂ ਮੁੱਖ ਮੰਤਰੀ ਮਿਲ ਗਿਆ ਹੈ।

ਸਹੁੰ ਚੁੱਕ ਸਮਾਗਮ 'ਚ ਨਿਤੀਸ਼ ਕੁਮਾਰ ਸਣੇ ਕੁੱਲ 15 ਮੰਤਰੀਆਂ ਨੇ ਆਪਣੇ ਅਹੁਦੇ ਦੀ ਸਹੁੰ ਚੁੱਕੀ ਹੈ। ਤਾਰਕਿਸ਼ੋਰ ਪ੍ਰਸਾਦ ਅਤੇ ਰੇਣੂ ਦੇਵੀ ਨੇ ਬਿਹਾਰ ਦੇ ਉਪ ਮੁੱਖ ਮੰਤਰੀ ਵੱਜੋਂ ਸਹੁੰ ਚੁੱਕੀ ਹੈ। ਇਸ ਦੇ ਨਾਲ ਹੀ ਐਨਡੀਏ 'ਚ ਸ਼ਾਮਲ ਪਾਰਟੀਆਂ 'ਚੋਂ ਭਾਜਪਾ ਦੇ 7, ਜੇਡੀਯੂ ਦੇ 5, ਵੀਆਈਪੀ ਅਤੇ ਹਮ ਦੇ 1-1 ਮੰਤਰੀ ਨੇ ਵੀ ਸਹੁੰ ਚੁੱਕੀ ਹੈ।

ਸਹੁੰ ਚੁੱਕ ਸਮਾਗਮ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਜੇਪੀ ਨੱਡਾ ਸ਼ਾਮਲ ਹੋਏ। ਮੁੱਖ ਮੰਤਰੀ ਬਨਣ 'ਤੇ ਨਿਤੀਸ਼ ਕੁਮਾਰ ਨੂੰ ਵੱਖੋਂ ਵੱਖ ਮਤੰਰੀਆਂ ਨੇ ਵਧਾਈਆਂ ਦਿੱਤੀਆਂ।

  • Congratulations to @NitishKumar Ji on taking oath as Bihar’s CM. I also congratulate all those who took oath as Ministers in the Bihar Government. The NDA family will work together for the progress of Bihar. I assure all possible support from the Centre for the welfare of Bihar.

    — Narendra Modi (@narendramodi) November 16, 2020 " class="align-text-top noRightClick twitterSection" data=" ">

ਦੱਸਣਯੋਗ ਹੈ ਕਿ ਬਿਹਾਰ ਵਿਧਾਨਸਭਾ ਚੋਣਾਂ 'ਚ ਐਨਡੀਏ ਨੇ 125 ਸੀਟਾਂ ਜਿੱਤ ਬਹੁਮਤ ਹਾਸਲ ਕੀਤਾ ਸੀ। ਜਿਸ 'ਚ ਭਾਜਪਾ ਨੂੰ 74, ਜੇਡੀਯੂ ਨੂੰ 43, ਵੀਆਈਪੀ ਨੂੰ 4 ਸੀਟਾਂ ਅੇਤ ਹਮ( ਹਿੰਦੂਸਤਾਨੀ ਆਵਾਮ ਮੋਰਚਾ) ਨੂੰ ਵੀ 4 ਸੀਟਾਂ ਹਾਸਲ ਹੋਈਆਂ ਸਨ।

  • Congrats to @NitishKumar Ji and all newly sworn-in ministers. I am sure that under the guidance of PM @narendramodi Ji, NDA will give pro-farmer, women, youth and development-oriented govt in the State. I assure people of Bihar that NDA is committed to fulfil their aspirations.

    — Jagat Prakash Nadda (@JPNadda) November 16, 2020 " class="align-text-top noRightClick twitterSection" data=" ">

ਉੱਥੇ ਹੀ ਦੂਜੇ ਪਾਸੇ ਮਹਾਗਠਬੰਧਨ ਨੇ 110 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਜਿਸ 'ਚੋਂ ਆਰਜੇਡੀ ਨੇ 75, ਕਾਂਗਰਸ ਨੇ 19 ਭਾਕਪਾ ਮਾਲੇ ਨੇ 12, ਭਾਕਪਾ ਅਤੇ ਸੀਪੀਐਮ ਨੇ 2-2 ਸੀਟਾਂ 'ਤੇ ਜਿੱਤ ਹਾਸਲ ਕੀਤੀ। 75 ਸੀਟਾਂ ਜਿੱਤ ਹਾਸਲ ਕਰ ਆਰਜੇਡੀ ਸੂਬੇ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ।

  • बिहार के उप-मुख्यमंत्री की शपथ लेने के लिए श्री तारकिशोर जी एवं श्रीमती रेणु देवी जी को बधाई एवं शुभकामनाएं। @tarkishorepd @renu_bjp @BJP4India @BJP4Bihar

    — Prakash Javadekar (@PrakashJavdekar) November 16, 2020 " class="align-text-top noRightClick twitterSection" data=" ">

ETV Bharat Logo

Copyright © 2025 Ushodaya Enterprises Pvt. Ltd., All Rights Reserved.