ETV Bharat / bharat

ਕੋਰੋਨਾ ਦੇ ਨਵੇਂ ਵੈਰੀਐਂਟ ਨੂੰ ਲੈ ਕੇ ਦਿੱਲੀ CM ਨੇ PM ਨੂੰ ਕੀਤੀ ਅਪੀਲ, ਕਿਹਾ... - covid new variant

ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਟਵੀਟ ਰਾਹੀ ਪੀਐੱਮ ਨਰਿੰਦਰ ਮੋਦੀ (PM Narendra Modi) ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ਾਂ ਤੋਂ ਉਡਾਣਾਂ ਬੰਦ ਕਰਨੇ ਚਾਹੀਦੇ ਹਨ। ਜੋ ਕੋਵਿਡ -19 (Covid-19) ਦੇ ਨਵੇਂ ਰੂਪ ਤੋਂ ਪ੍ਰਭਾਵਿਤ ਹਨ।

ਕੋਰੋਨਾ ਦੇ ਨਵੇਂ ਵੈਰੀਅੰਟ ਨੂੰ ਲੈ ਕੇ ਦਿੱਲੀ ਸੀਐੱਮ ਨੇ ਪੀਐੱਮ ਨੂੰ ਕੀਤੀ ਅਪੀਲ

author img

By

Published : Nov 27, 2021, 12:21 PM IST

ਨਵੀਂ ਦਿੱਲੀ: ਦੇਸ਼ ਦੇ ਕਈ ਇਲਾਕਿਆਂ ਚ ਕੋਰੋਨਾ ਮਹਾਂਮਾਰੀ (Corona Virus) ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕ੍ਰੋਨ (New Covid Strain Named Omicron) ਨੇ ਵੀ ਦੁਨੀਆਭਰ ਦੇ ਦੇਸ਼ਾਂ ਦੀ ਚਿੰਤਾ ਵਧਾ ਦਿੱਤੀ ਹੈ। ਇਨ੍ਹਾਂ ਸਾਰਿਆਂ ਹਾਲਾਤ ਦੇ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉੱਚ ਪੱਧਰੀ ਬੈਠਕ ਕੀਤੀ ਜਾ ਰਹੀ ਹੈ।

ਉੱਥੇ ਹੀ ਦੂਜੇ ਪਾਸੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਪੀਐੱਮ ਨਰਿੰਦਰ ਮੋਦੀ (PM Narendra Modi) ਨੂੰ ਕੋਰੋਨਾ ਦੇ ਨਵੇਂ ਵੈਰੀਐਂਟ (covid new variant ) ਨੂੰ ਲੈ ਕੇ ਅਪੀਲ ਕੀਤੀ ਹੈ। ਅਰਵਿੰਦ ਕੇਜਰੀਵਾਲ ਨੇ ਟਵੀਟ ਰਾਹੀ ਪੀਐੱਮ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ਾਂ ਤੋਂ ਉਡਾਣਾਂ ਬੰਦ ਕਰਨੇ ਚਾਹੀਦੇ ਹਨ। ਜੋ ਕੋਵਿਡ -19 ਦੇ ਨਵੇਂ ਰੂਪ ਤੋਂ ਪ੍ਰਭਾਵਿਤ ਹਨ। ਦਿੱਲੀ ਸੀਐੱਮ ਕੇਜਰੀਵਾਲ ਨੇ ਅੱਗੇ ਕਿਹਾ ਕਿ ਬਹੁਤ ਹੀ ਮੁਸ਼ਕਿਲ ਨਾਲ ਸਾਡਾ ਦੇਸ਼ ਕੋਰੋਨਾ ਦੇ ਪ੍ਰਭਾਵ ਤੋਂ ਬਹਾਰ ਨਿਕਲਿਆ ਹੈ। ਸਾਨੂੰ ਇਸ ਨਵੇਂ ਰੂਪ ਨੂੰ ਭਾਰਤ ਚ ਦਾਖਲ ਹੋਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।

  • I urge the PM to stop flights from those countries which are affected by new variant (of COVID-19). With great difficulty, our country has recovered from Corona. We should do everything possible to prevent this new variant from entering India: Delhi CM Arvind Kejriwal

    (File pic) pic.twitter.com/uaIy5lYXIC

    — ANI (@ANI) November 27, 2021 " class="align-text-top noRightClick twitterSection" data=" ">

24 ਘੰਟਿਆਂ ‘ਚ 8,318 ਨਵੇਂ ਕੋਵਿਡ ਮਾਮਲੇ ਆਏ ਸਾਹਮਣੇ, 465 ਮੌਤਾਂ

ਦੂਜੇ ਪਾਸੇ ਜੇਕਰ ਕੋਰੋਨਾ ਵਾਇਰਸ (coronavirus in India last 24 hours) ਦੇ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 24 ਘੰਟਿਆਂ ’ਚ 8,318 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ ਹਨ ਜਦਕਿ ਕੋਰੋਨਾ ਵਾਇਰਸ ਕਾਰਨ 465 ਮੌਤਾਂ ਦਰਜ ਕੀਤੀ ਗਈ ਹੈ। ਕੋਰੋਨਾ ਵਾਇਰਸ ਤੋਂ 10,967 ਲੋਕ ਸਿਹਤਯਾਬ ਹੋਏ ਹਨ। ਦੇਸ਼ ਭਰ ’ਚ ਕੋਰੋਨਾ ਦੇ ਐਕਟਿਵ ਮਾਮਲੇ 1,07,019 ਹਨ। ਇਸ ਤੋਂ ਇਲਾਵਾ 3,39,88,797 ਕੁੱਲ ਲੋਕ ਕੋਰੋਨਾ ਤੋਂ ਸਿਹਤਯਾਬ ਹੋਏ ਹਨ। ਇਸਦੇ ਨਾਲ ਹੀ ਦੇਸ਼ਭਰ ’ਚ ਕੋਰੋਨਾ ਵਾਇਰਸ ਕਾਰਨ 4,67,933 ਲੋਕਾਂ ਦੀ ਮੌਤ ਹੋਈ ਹੈ।

ਇਨ੍ਹਾਂ ਦੇਸ਼ਾਂ ਨੇ ਪਾਬੰਦੀਆਂ ਲਾਈਆਂ

ਅਫਰੀਕੀ ਦੇਸ਼ਾਂ ਵਿੱਚ ਕੋਰੋਨਾ (Corona) ਦੇ ਨਵੇਂ ਰੂਪ ਪਾਏ ਜਾਣ ਤੋਂ ਬਾਅਦ, ਕਈ ਦੇਸ਼ਾਂ ਨੇ ਸਖਤ ਸਾਵਧਾਨੀ ਦੇ ਉਪਾਅ ਕੀਤੇ ਹਨ। ਦੱਖਣੀ ਅਫਰੀਕਾ 'ਤੇ ਹੁਣ ਤੱਕ ਕਈ ਦੇਸ਼ ਪਾਬੰਦੀਆਂ ਲਗਾ ਚੁੱਕੇ ਹਨ। ਜਿਨ੍ਹਾਂ ਦੇਸ਼ਾਂ ਨੇ ਪਾਬੰਦੀਆਂ ਲਗਾਈਆਂ ਹਨ ਉਨ੍ਹਾਂ ਵਿੱਚ ਇਟਲੀ, ਆਸਟਰੀਆ, ਫਰਾਂਸ, ਜਾਪਾਨ, ਯੂਨਾਈਟਿਡ ਕਿੰਗਡਮ, ਸਿੰਗਾਪੁਰ, ਨੀਦਰਲੈਂਡ, ਮਾਲਟਾ, ਮਲੇਸ਼ੀਆ, ਮੋਰੋਕੋ, ਫਿਲੀਪੀਨਜ਼, ਦੁਬਈ, ਜਾਰਡਨ, ਅਮਰੀਕਾ, ਕੈਨੇਡਾ ਅਤੇ ਤੁਰਕੀ ਸ਼ਾਮਲ ਹਨ।

ਇਹ ਵੀ ਪੜੋ: ਦੁਨੀਆ ਭਰ 'ਚ ਰੌਲਾ, ਕੋਰੋਨਾ ਦੇ ਨਵੇਂ ਰੂਪਾਂ ਕਾਰਨ ਪਾਬੰਦੀਆਂ ਸ਼ੁਰੂ

ETV Bharat Logo

Copyright © 2025 Ushodaya Enterprises Pvt. Ltd., All Rights Reserved.