ਚੰਡੀਗੜ੍ਹ: ਸਿੱਧੂ ਨੇ ਟਵੀਟ ਕਰਕੇ ਕਿਹਾ ਹੈ ਕਿ ਆਮ ਲੋਕ ਲੁਭਾਵਣੀਆਂ ਸਕੀਮਾਂ ਲਈ ਪਾਲਸੀ ਫਰੇਮ ਵਰਕ, ਬਜਟ ਅਲਾਟਮੈਂਟ ਅਤੇ ਇਸ ਨੂੰ ਲਾਗੂ ਕੀਤੇ ਬਗੈਰ ਹੁਣ ਝਾਂਸੇ ਵਿੱਚ ਨਹੀਂ ਆਉਣਗੇ। ਉਨ੍ਹਾਂ ਫੇਰ ਦੁਹਰਾਇਆ ਹੈ ਕਿ ਇਤਿਹਾਸ ਦੱਸਦਾ ਹੈ ਕਿ ਲੋਕ ਲੁਭਾਵਣੇ ਉਪਾਅ ਲੋਕਾਂ ਨੂੰ ਲੰਮੇ ਸਮੇਂ ਤੱਕ ਨੁਕਸਾਨ ਪਹੁੰਚਾਉਂਦੇ ਹਨ ਤੇ ਸੱਚੇ ਨੇਤਾ ਲੌਲੀਪਾਪ ਨਹੀਂ ਦਿੰਦੇ (honest leaders), ਸਗੋਂ ਸਮਾਜ ਅਤੇ ਆਰਥਿਕਤਾ ਦੀ ਨੀਂਹ ਬਣਾਉਣ ’ਤੇ ਧਿਆਨ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਉਹ 40 ਕਰੋੜ ਰੁਪਏ ਕਮਾਉਂਦੇ ਸੀ ਪਰ ਅੱਜ 40 ਹਜਾਰ ਰੁਪਏ ਕਮਾਉਂਦੇ ਹਨ ਪਰ ਉਨ੍ਹਾਂ ਦੀ ਕਮਾਈ ਹੱਕ ਦੀ ਕਮਾਈ ਹੈ। ਸਿੱਧੂ ਨੇ ਆਮ ਆਦਮੀ ਪਾਰਟੀ ਨੂੰ ਘੇਰਦਿਆਂ ਕਿਹਾ ਕਿ ਪੰਜਾਬ ਵਿੱਚ ਲੋਕਾਂ ਨੂੰ ਪੈਸੇ ਦਾ ਲਾਲਚ ਨਹੀਂ, ਸਗੋਂ ਨੌਕਰੀ ਦੀ ਲੋੜ ਹੈ ਤੇ ਮਹਿਲਾਵਾਂ ਨੂੰ ਇੱਕ ਹਜਾਰ ਰੁਪਏ ਦੇਣ ਦੀ ਗੱਲ ਕਰਨਾ ਗਲਤ ਹੈ, ਕਿਉਂਕਿ ਪੰਜਾਬੀ ਭੀਖ ਨਹੀਂ ਮੰਗਦਾ। ਪੰਜਾਬੀਆਂ ਤੋਂ ਅਣਖ ਵਾਲਾ ਬੰਦਾ ਕੋਈ ਨਹੀਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੱਸੇ ਕਿ ਕੀ ਦਿੱਲੀ ਵਿੱਚ ਮਹਿਲਾਵਾਂ ਨੂੰ ਇਕ ਹਜਾਰ ਰੁਪਏ ਦਿੱਤੇ।
-
People won't fall prey to populist "schemes” without any backing of Policy framework, budget allocations & implementation metrics. History tells populist measures hurt people in longrun. True leaders will not give lollipops but will focus to build foundations of society & economy pic.twitter.com/THy6wihwp9
— Navjot Singh Sidhu (@sherryontopp) December 10, 2021 " class="align-text-top noRightClick twitterSection" data="
">People won't fall prey to populist "schemes” without any backing of Policy framework, budget allocations & implementation metrics. History tells populist measures hurt people in longrun. True leaders will not give lollipops but will focus to build foundations of society & economy pic.twitter.com/THy6wihwp9
— Navjot Singh Sidhu (@sherryontopp) December 10, 2021People won't fall prey to populist "schemes” without any backing of Policy framework, budget allocations & implementation metrics. History tells populist measures hurt people in longrun. True leaders will not give lollipops but will focus to build foundations of society & economy pic.twitter.com/THy6wihwp9
— Navjot Singh Sidhu (@sherryontopp) December 10, 2021
ਨਵਜੋਤ ਸਿੱਧੂ ਨੇ ਕਿਹਾ ਕਿ ਬਿਜਲੀ ਦੀ ਗੱਲ ਕੀਤੀ ਜਾ ਰਹੀ ਹੈ ਪਰ ਪੰਜਾਬ ਬਿਜਲੀ ਖਰੀਦ (Power Purchase) ਕੇ ਲੋਕਾਂ ਨੂੰ 24 ਘੰਟੇ ਦੇਵੇਗਾ ਪਰ ਦਰ ਜਾਇਜ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਬਿਜਲੀ 13 ਰੁਪਏ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕੀਤਾ ਜਾਣਾ ਚਾਹੀਦਾ ਹੈ ਤੇ ਉਹ ਇਹੋ ਚਾਹੁਂਦੇ ਹਨ ਕਿ ਪੰਜਾਬ ਆਪਣੇ ਪੈਰਾਂ ’ਤੇ ਖੜ੍ਹਾ ਹੋਵੇ। ਨਵਜੋਤ ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਸੁਫਨਾ ਪੰਜਾਬ ਸੰਵਾਰਨਾ ਹੈ ਤੇ ਇਸੇ ਕੰਮ ’ਤੇ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ 26 ਲੱਖ ਨੌਕਰੀਆਂ (26 Lakh jobs) ਤੇ 95 ਹਜਾਰ ਕਰੋੜ ਰੁਪਏ ਦਾ ਬਜਟ ਬਣਾਉਣਾ ਹੈ।
ਇਹ ਵੀ ਪੜ੍ਹੋ:ਪੰਜਾਬ ਪੁਲਿਸ ਵੱਲੋਂ ਲੋਕਾਂ ਦੀ ਆਵਾਜ਼ ਦਬਾਉਣ ਵਾਲਾ ਫਰਮਾਨ ਜਾਰੀ, ਮੁੜ ਦਿੱਤਾ ਸਪਸ਼ਟੀਕਰਨ