ਹੈਦਰਾਬਾਦ: ਭਾਰਤ 'ਚ ਹਰ ਸਾਲ 28 ਫਰਵਰੀ ਨੂੰ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਭਾਰਤ ਦੇ ਮਹਾਨ ਵਿਗਿਆਨੀ ਤੇ ਭੌਤਿਕ ਵਿਗਿਆਨੀ ਸਰ ਚੰਦਰਸ਼ੇਖਰ ਵੈਂਕਟ ਰਮਨ ਵੱਲੋਂ ਖੋਜੇ ਗਏ ਰਮਨ ਪ੍ਰਭਾਵ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਖੋਜ ਦਾ ਐਲਾਨ ਇਸੇ ਦਿਨ ਸਾਲ 1928 'ਚ ਕੀਤਾ ਗਿਆ ਸੀ। ਇਸ ਦੇ ਲਈ, ਚੰਦਰ ਸ਼ੇਖਰ ਨੂੰ 1930 'ਚ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ ਵੀ ਦਿੱਤਾ ਗਿਆ ਸੀ। ਉਸ ਸਮੇਂ ਤੋਂ, ਹਰ ਸਾਲ ਇਸ ਦਿਨ ਕਿਸੇ ਨਾ ਕਿਸੇ ਵਿਗਿਆਨੀ ਨੂੰ ਸਨਮਾਨਤ ਕੀਤਾ ਜਾਂਦਾ ਹੈ।
ਕਿਉਂ ਮਨਾਇਆ ਜਾਂਦਾ ਹੈ ਰਾਸ਼ਟਰੀ ਵਿਗਿਆਨ ਦਿਵਸ
- ਲੋਕਾਂ ਵਿਚਾਲੇ ਵਿਗਿਆਨਕ ਸੋਚ ਨੂੰ ਵਧਾਵਾ ਦੇਣ ਲਈ, ਤਾਂ ਜੋ ਉਹ ਵਿਗਿਆਨ ਦੇ ਮਹੱਤਵ ਨੂੰ ਸਮਝ ਸਕਣ।
- ਮਾਨਵ ਕਲਿਆਣ ਲਈ ਵਿਗਿਆਨ ਕਿਸ ਤਰ੍ਹਾਂ ਦੇ ਬਦਲਾਅ ਲਿਆ ਰਿਹਾ ਹੈ,ਉਨ੍ਹਾਂ ਉਪਲਬਧੀਆਂ ਤੇ ਕੋਸ਼ਿਸ਼ਾਂ ਦਾ ਪ੍ਰਦਰਸ਼ਨ ਕਰਨਾ।
- ਵਿਗਿਆਨ ਦੇ ਨਵੇਂ ਵਿਦਿਆਰਥੀਆਂ ਨੂੰ ਖੋਜਾਂ ਤੇ ਪ੍ਰਯੋਗਾਂ ਲਈ ਪ੍ਰੇਰਤ ਕਰਨਾ।
- ਵਿਗਿਆਨ ਦੇ ਵਿਕਾਸ ਲਈ ਨਵੀਂ ਤਕਨੀਕਾਂ ਦਾ ਕਿਸ ਤਰੀਕੇ ਨਾਲ ਇਸਤੇਮਾਲ ਕਰਨ ਬਾਰੇ ਵਿਚਾਰ ਕਰਨਾ।
- ਵਿਗਿਆਨਕ ਸੋਚ ਰੱਖਣ ਵਾਲੇ ਨਾਗਰਿਕਾਂ ਨੂੰ ਉਤਸ਼ਾਹਤ ਕਰਨਾ।
- ਵਿਗਿਆਨ ਤੇ ਭੌਤਿਕਤਾ ਨੂੰ ਉਤਸ਼ਾਹਤ ਕਰਨਾ।
ਇਸ ਸਾਲ ਦੀ ਥੀਮ
ਫ਼ਯੂਚਰ ਆਫ਼ ਐਸਟੀਆਈ (ਵਿਗਿਆਨ ਤਕਨਾਲੋਜੀ ਅਤੇ ਨਵੀਨਤਾ): ਸਿੱਖਿਆ, ਕੁਸ਼ਲਤਾ ਅਤੇ ਕੰਮ ਤੇ ਪ੍ਰਭਾਵ।
28 ਫਰਵਰੀ ਹੀ ਕਿਉਂ
ਡਾ. ਸੀਵੀ ਰਮਨ ਨੇ 28 ਫਰਵਰੀ 1928 ਨੂੰ ਅਧਿਕਾਰਕ ਤੌਰ 'ਤੇ ਰਮਨ ਇਫੈਕਟ ਦੀ ਖੋਜ ਕੀਤੇ ਜਾਣ ਦਾ ਐਲਾਨ ਕੀਤਾ ਸੀ। ਇਸ ਖੋਜ ਲਈ ਉਨ੍ਹਾਂ ਨੂੰ ਸਾਲ 1930 ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ। ਨੈਸ਼ਨਲ ਕਾਉਂਸਲ ਆਫ਼ ਸਾਈਂਸ ਐਂਡ ਟੈਕਨਾਲਜੀ ਕਮਿਊਨੀਕੇਸ਼ਨ ਨੇ ਇਸ ਦਾ ਪ੍ਰਸਤਾਵ ਰੱਖਿਆ ਸੀ। ਭਾਰਤ ਸਰਕਾਰ ਨੇ ਇਸ ਪ੍ਰਸਤਾਵ ਨੂੰ ਮੰਨਦੇ ਹੋਏ 1987 ਤੋਂ ਰਾਸ਼ਟਰੀ ਵਿਗਿਆਨ ਦਿਵਸ ਮਨਾਉਣ ਦਾ ਐਲਾਨ ਕੀਤਾ।
ਕੀ ਹੈ ਰਮਨ ਇਫੈਕਟ
ਜਦ ਅਸੀਂ ਕਿਸੇ ਵੀ ਤਰਲ ਪਦਾਰਥ ਤੋਂ ਰੌਸ਼ਨੀ ਦੀ ਤਰੰਗ ਬਾਹਰ ਨਿਕਲਦੀ ਹੈ, ਤਾਂ ਇਸ ਦਾ ਕੁੱਝ ਹਿੱਸਾ ਇੱਕ ਦਿਸ਼ਾ ਵੱਲ ਬਿਖ਼ਰ ਜਾਂਦਾ ਹੈ। ਇਹ ਆਉਣ ਵਾਲੀ ਰੌਸ਼ਨੀ ਤਰੰਗ ਦੀ ਦਿਸ਼ਾ ਤੋਂ ਵੱਖ ਹੁੰਦੀ ਹੈ। ਉਨ੍ਹਾਂ ਦੀ ਖੋਜ ਤੋਂ ਇਹ ਪਤਾ ਲਗਦਾ ਹੈ ਕਿ ਸਮੁੰਦਰ ਵਿੱਚ ਪਾਣੀ ਦਾ ਰੰਗ ਨੀਲਾ ਵਿਖਾਈ ਦਿੰਦਾ ਹੈ। ਰਮਨ ਇਫੈਕਟ ਫੋਟੌਆਨ ਕਣਾਂ ਦੇ ਲਚੀਲੇ ਫੈਲਾਵ ਦੇ ਬਾਰੇ ਦੱਸਦਾ ਹੈ।
ਸੀਵੀ ਰਮਨ ਬਾਰੇ ਕੁੱਝ ਖ਼ਾਸ ਗੱਲਾਂ
- ਡਾ.ਸੀਵੀ ਰਮਨ ਦਾ ਜਨਮ 07 ਨਵੰਬਰ 1888 ਨੂੰ ਬ੍ਰਿਟਿਸ਼ ਭਾਰਤ 'ਚ ਉਸ ਵੇਲੇ ਦੇ ਮਦਰਾਸ ਪ੍ਰੈਜੀਡੈਂਸੀ (ਤਾਮਿਲਨਾਡੂ) 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਗਣਿਤ ਤੇ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਸਨ।
- ਸੀਵੀ ਰਮਨ ਨੇ ਮਦਰਾਸ ਦੇ ਪ੍ਰੈਜੀਡੈਂਸੀ ਕਾਲਜ ਤੋਂ ਬੀਏ ਤੇ ਉਸੇ ਕਾਲਜ ਤੋਂ ਭੌਤਿਕ ਵਿਗਿਆਨ 'ਚ ਐਮਏ ਪੂਰੀ ਕੀਤੀ।
- ਸੀਵੀ ਰਮਨ ਨੂੰ ਇੱਕ ਸਰਕਾਰੀ ਨੌਕਰੀ ਮਿਲੀ ਤੇ ਉਨ੍ਹਾਂ ਨੇ ਵਿਗਿਆਨ ਖੇਤਰ 'ਚ ਆਪਣਾ ਕੈਰੀਅਰ ਬਣਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਈ ਵਿਗਿਆਨਕ ਮੁਕਾਬਲਿਆਂ 'ਚ ਹਿੱਸਾ ਲਿਆ। ਭਾਰਤ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਉਨ੍ਹਾਂ ਨੂੰ ਵਜ਼ੀਫੇ ਲਈ ਚੁਣਿਆ ਗਿਆ।
- ਉਨ੍ਹਾਂ ਨੇ ਵਿਗਿਆਨ ਦੀ ਇੰਡੀਅਨ ਐਸੋਸੀਏਸ਼ਨ ਅਤੇ ਕਲਕੱਤਾ ਯੂਨੀਵਰਸਿਟੀ ਦੀ ਪ੍ਰਯੋਗਸ਼ਾਲਾਵਾਂ 'ਚ ਖੋਜ ਜਾਰੀ ਰੱਖੀ।
- ਉਨ੍ਹਾਂ ਨੇ ਸਟੀਲ ਦੇ ਸਪੈਕਟ੍ਰਮ, ਸਟੀਲ ਦੀ ਗਤੀਸ਼ੀਲਤਾ ਦੇ ਮੁੱਖ ਮੁੱਦਿਆਂ, ਹੀਰੇ ਦੀ ਬਣਤਰ ਤੇ ਵਿਸ਼ੇਸ਼ਤਾਵਾਂ ਸਣੇ ਕਈ ਸਮੱਗਰੀਆਂ ਦੇ ਆਪਟੀਕਲ ਵਿਵਹਾਰ ਦੀ ਖੋਜ ਕੀਤੀ। ਉਹ ਤਬਲਾ ਤੇ ਮ੍ਰਿਦੰਗਮ ਦੇ ਸੁਰੀਲੇ ਰੂਪ ਦੀ ਖੋਜ ਕਰਨ ਵਾਲੇ ਪਹਿਲੇ ਵਿਅਕਤੀ ਸਨ।
- ਭਾਰਤ ਸਰਕਾਰ ਨੇ ਉਨ੍ਹਾਂ ਨੂੰ 1954 ਵਿੱਚ ਸਰਵਉੱਚ ਨਾਗਰਿਕ ਪੁਰਸਕਾਰ, ਭਾਰਤ ਰਤਨ ਨਾਲ ਸਨਮਾਨਤ ਕੀਤਾ।
ਇਹ ਵੀ ਪੜ੍ਹੋ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਸਥਿਰ, ਜਾਣੋ ਪੰਜਾਬ 'ਚ ਤੇਲ ਦੀਆਂ ਕੀਮਤਾਂ