ETV Bharat / bharat

ਨੈਸ਼ਨਲ ਫਿਸ਼ ਫਾਰਮਰ ਡੇਅ 2021 : ਪ੍ਰੇਰਕ ਪ੍ਰਜਨਨ ਤਕਨੀਕ ਨੂੰ ਪਹਿਲੀ ਵਾਰ ਮਿਲੀ ਸਫ਼ਲਤਾ - ਮੱਛੀ ਪਾਲਣ

ਹਰ ਸਾਲ 10 ਜੁਲਾਈ ਨੂੰ ਨੈਸ਼ਨਲ ਫਿਸ਼ ਫਾਰਮਰ ਡੇਅ (National fish farmers day) ਮਨਾਇਆ ਜਾਂਦਾ ਹੈ। ਇਸ ਦਿਨ ਮੱਛੀ ਪਾਲਣ ਦੇ ਖੇਤਰ ਨਾਲ ਜੁੜੇ ਸਰਬੋਤਮ ਕਿਸਾਨ ਅਤੇ ਮਛੇਰਿਆਂ ਨੂੰ ਇਸ ਖੇਤਰ ਦੇ ਵਿਕਾਸ 'ਚ ਯੋਗਦਾਨ ਪਾਉਣ ਲਈ ਮਾਨਤਾ ਦਿੱਤੀ ਜਾਂਦੀ ਹੈ।

ਨੈਸ਼ਨਲ ਫਿਸ਼ ਫਾਰਮਰ ਡੇਅ
ਨੈਸ਼ਨਲ ਫਿਸ਼ ਫਾਰਮਰ ਡੇਅ
author img

By

Published : Jul 10, 2021, 3:46 PM IST

ਹੈਦਰਾਬਾਦ : ਹਰ ਸਾਲ 10 ਜੁਲਾਈ ਨੂੰ ਨੈਸ਼ਨਲ ਫਿਸ਼ ਫਾਰਮਰ ਡੇਅ (National fish farmers day) ਮਨਾਇਆ ਜਾਂਦਾ ਹੈ। ਇਸ ਦਿਨ ਮੱਛੀ ਪਾਲਣ ਦੇ ਖੇਤਰ ਨਾਲ ਜੁੜੇ ਸਰਬੋਤਮ ਕਿਸਾਨ ਅਤੇ ਮਛੇਰਿਆਂ ਨੂੰ ਇਸ ਖੇਤਰ ਦੇ ਵਿਕਾਸ 'ਚ ਯੋਗਦਾਨ ਪਾਉਣ ਲਈ ਮਾਨਤਾ ਦਿੱਤੀ ਜਾਂਦੀ ਹੈ।

ਦੱਸਣਯੋਗ ਹੈ ਕਿ ਮੱਛੀ ਪਾਲਣ ਦਾ ਸੈਕਟਰ 2.8 ਕਰੋੜ ਤੋਂ ਵੱਧ ਮਛੇਰਿਆਂ ਤੇ ਉਸ ਕੜੀ ਨਾਲ ਜੁੜੇ ਬਹੁਤ ਸਾਰੇ ਲੋਕਾਂ ਨੂੰ ਰੋਜ਼ੀ ਰੋਟੀ ਦਿੰਦਾ ਹੈ। ਸਾਡੇ ਦੇਸ਼ ਦੇ ਕੁੱਲ ਖੇਤੀ ਨਿਰਯਾਤ ਦਾ 17 ਫੀਸਦੀ ਮੱਛੀ ਪਾਲਣ ਤੇ ਮੱਛੀ ਉਤਪਾਦ ਨਾਲ ਹੀ ਹੁੰਦਾ ਹੈ। ਦੇਸ਼ ਵਿੱਚ ਸਮੁੰਦਰੀ ਕੰਢਿਆਂ ਦਾ ਵੱਡਾ ਹਿੱਸਾ, ਜੋ ਕਿ ਲਗਭਗ 8,118 ਕਿਲੋਮੀਟਰ ਦਾ ਹੋਵੇਗਾ, ਉਹ EEZ (Exclusive Economic Zone) ਵਿੱਚ ਆਉਂਦਾ ਹੈ।

ਨੈਸ਼ਨਲ ਫਿਸ਼ ਫਾਰਮਰ ਡੇਅ
ਨੈਸ਼ਨਲ ਫਿਸ਼ ਫਾਰਮਰ ਡੇਅ

EEZ (Exclusive Economic Zone) ਉਹ ਸੀਮਾ ਹੈ ਜੋ ਦੇਸ਼ਾਂ ਨੂੰ ਆਪਣੀਆਂ ਸਰਹੱਦਾਂ ਦੇ ਅੰਦਰ ਕੁਦਰਤੀ ਸਰੋਤਾਂ (Natural Resources) ਨੂੰ ਮੱਛੀ ਪਾਲਣ ਤੇ ਗੈਰ-ਮੱਛੀ ਪਾਲਣ ਉਦਯੋਗਾਂ ਨੂੰ ਨਿਯਮਤ ਕਰਨ ਦੀ ਆਗਿਆ ਦਿੰਦੀ ਹੈ।

ਨੈਸ਼ਨਲ ਫਿਸ਼ ਫਾਰਮਰ ਡੇਅ

ਦਰਅਸਲ, 10 ਜੁਲਾਈ, 1957 ਨੂੰ, ਉਡੀਸ਼ਾ ਦੇ ਕਟਕ,ਵਿੱਚ CIFRI ਦੇ ਪੂਰਬਵਰਤੀ ਪੌਂਡ ਕਲਚਰ ਡਿਵੀਜ਼ਨ ਨੇ (Pond Culture Division) ਨੇ ਕਾਰਪ (ਇੱਕ ਕਿਸਮ ਦੀ ਮੱਛੀ) ਵਿੱਚ ਪ੍ਰੇਰਤ ਪ੍ਰਜਨਨ ਤਕਨੀਕ (Hypophysation) ਦਾ ਪ੍ਰਦਰਸ਼ਨ ਕੀਤਾ ਸੀ। ਇਹ ਸਫਲਤਾ ਮਹਾਨ ਵਿਗਿਆਨੀ ਡਾ. ਹੀਰਾ ਲਾਲ ਚੌਧਰੀ (Dr. Hira Lal Choudhury) ਅਤੇ ਡਾ. ਅਲੀਖੁਨੀ (Dr. Alikhuni) ਨੇ ਹਾਸਲ ਕੀਤੀ। ਇਸ ਪ੍ਰੋਗਰਾਮ ਦਾ ਉਦੇਸ਼ ਦੇਸ਼ ਦੇ ਮੱਛੀ ਪਾਲਣ ਦੇ ਸਰੋਤਾਂ ਨੂੰ ਸਥਿਰ ਮੱਛੀ ਭੰਡਾਰ ਅਤੇ ਸਿਹਤਮੰਦ ਵਾਤਾਵਰਣ ਨੂੰ ਯਕੀਨੀ ਬਣਾਉਣ ਦੇ ਤਰੀਕੇ ਨੂੰ ਬਦਲਣ ਵੱਲ ਧਿਆਨ ਆਕਰਸ਼ਤ ਕਰਨਾ ਹੈ।

ਪ੍ਰੇਰਤ ਪ੍ਰਜਨਨ ਤਕਨੀਕ

ਪ੍ਰੇਰਤ ਪ੍ਰਜਨਨ ਤਕਨੀਕ ਨੇ ਮੱਛੀ ਦੇ ਬੀਜ ਉਤਪਾਦਨ ਵਿੱਚ ਦੇਸ਼ ਨੂੰ ਸਵੈ-ਨਿਰਭਰ ਬਣਾਇਆ ਹੈ। ਪ੍ਰੇਰਤ ਪ੍ਰਜਨਨ ਦੀ ਪਹਿਲੀ ਸਫਲਤਾ ਨੂੰ ਮਨਾਉਣ ਲਈ, ਭਾਰਤ ਸਰਕਾਰ ਨੇ ਹਰ ਸਾਲ 10 ਜੁਲਾਈ ਨੂੰ ਰਾਸ਼ਟਰੀ ਮੱਛੀ ਉਤਪਾਦਕ ਦਿਵਸ ਵਜੋਂ ਐਲਾਨਿਆ ਹੈ। ਪ੍ਰੋਫੈਸਰ ਹੀਰਾ ਲਾਲ ਚੌਧਰੀ ਨੂੰ ਇਸ ਟੈਕਨੋਲੋਜੀ 'ਚ ਉਨ੍ਹਾਂ ਦੇ ਅਣਥੱਕ ਯਤਨਾਂ ਅਤੇ ਖੋਜ ਲਈ ਦੇਸ਼ ਦੇ 'ਪ੍ਰੇਰਿਤ ਪ੍ਰਜਨਨ ਦੇ ਪਿਤਾ' (Father of Induced Breeding) ਵਜੋਂ ਜਾਣਿਆ ਜਾਂਦਾ ਹੈ, ਜਿਨ੍ਹਾਂ ਨੂੰ ਭਾਰਤ ਵਿੱਚ "ਪਹਿਲੀ ਨੀਲੀ ਕ੍ਰਾਂਤੀ " ਦੇ ਮਾਰਗ ਨਿਰਮਾਤਾ ਵਜੋਂ ਵੀ ਜਾਣਿਆ ਜਾਂਦਾ ਹੈ।

ਨੈਸ਼ਨਲ ਫਿਸ਼ ਫਾਰਮਰ ਡੇਅ ਮਨਾਉਣ ਦਾ ਉਦੇਸ਼

  1. ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਦੇਸ਼ ਦੇ ਮੱਛੀ ਸਰੋਤਾਂ ਦੇ ਪ੍ਰਬੰਧਨ ਦੇ ਢੰਗ ਨੂੰ ਬਦਲਣ ਵੱਲ ਧਿਆਨ ਆਕਰਸ਼ਤ ਕਰਨਾਹੈ। ਦੇਸ਼ ਦੇ ਲਈ ਟਿਕਾਊ ਮੱਛੀ ਸੰਸਾਧਨ ਅਤੇ ਇੱਕ ਸਿਹਤਮੰਦ ਵਾਤਾਵਰਣ ਨੂੰ ਯਕੀਨੀ ਬਣਾਉਣਾ ਹੈ।
  2. ਦੇਸ਼ ਵਿਚ ਮੱਛੀ ਪਾਲਣ ਸੈਕਟਰ ਦੇ ਵਿਕਾਸ ਵਿੱਚ ਮੱਛੀ ਪਾਲਕਾਂ, ਐਕਵਾ-ਉਦਮੀ (ਜਲ ਖੇਤਰ ਦੇ ਉੱਦਮੀ) ਅਤੇ ਮਛੇਰਿਆਂ ਦੀਆਂ ਉਪਲਬਧੀਆਂ ਤੇ ਯੋਗਦਾਨ ਨੂੰ ਮਾਨਤਾ ਦੇਣਾ ਹੈ।

ਇਹ ਵੀ ਪੜ੍ਹੋ : UP ’ਚ ਹੁਣ 2 ਬੱਚਿਆਂ ਤੋਂ ਵੱਧ ਵਾਲੇ ਨਹੀਂ ਲੜ ਸਕਣਗੇ ਚੋਣ, ਜਾਣੋ ਕਾਰਨ

ETV Bharat Logo

Copyright © 2025 Ushodaya Enterprises Pvt. Ltd., All Rights Reserved.