ਨਵੀਂ ਦਿੱਲੀ: ਸਪਾਈਸ ਜੈੱਟ (Spicejet) ਦੀਆਂ ਉਡਾਣਾਂ 'ਚ ਤਕਨੀਕੀ ਖਾਮੀਆਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇੱਕ ਵਾਰ ਫਿਰ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਹੈ। ਦਰਅਸਲ, ਨਵੀਂ ਦਿੱਲੀ ਤੋਂ ਨਾਸਿਕ ਜਾਣ ਵਾਲੀ ਸਪਾਈਸਜੈੱਟ ਦੀ ਫਲਾਈਟ ਨੂੰ 'ਆਟੋਪਾਇਲਟ' (Autopilot) 'ਚ ਗੜਬੜੀ ਕਾਰਨ ਅੱਧ ਵਿਚਾਲੇ ਹੀ ਵਾਪਸ ਦਿੱਲੀ ਪਰਤਣਾ ਪਿਆ। ਸਪਾਈਸਜੈੱਟ ਬੀ737 ਦੀ ਫਲਾਈਟ ਐਸਜੀ 8363 ਨੇ ਸਵੇਰੇ 6:54 ਵਜੇ ਦਿੱਲੀ ਤੋਂ ਨਾਸਿਕ ਲਈ ਉਡਾਣ ਭਰੀ ਸੀ।
ਇਸ ਤੋਂ ਪਹਿਲਾਂ ਵੀ ਸਪਾਈਸਜੈੱਟ ਦੀਆਂ ਉਡਾਣਾਂ 'ਚ ਅਜਿਹੀਆਂ ਸਮੱਸਿਆਵਾਂ ਸਾਹਮਣੇ ਆ ਚੁੱਕੀਆਂ ਹਨ, ਜਿਸ ਤੋਂ ਬਾਅਦ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਨੇ ਏਅਰਲਾਈਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਇਸ ਵਾਰ ਵੀ ਕਾਫੀ ਲਾਪ੍ਰਵਾਹੀ ਸਾਹਮਣੇ ਆਈ ਹੈ। ਵਿਚਾਲੇ ਹਵਾ ਵਿੱਚ ਆਟੋ ਪਾਇਲਟ ਸਿਸਟਮ ਦੇ ਫੇਲ ਹੋਣ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਸੀ।
-
“SpiceJet B737 aircraft VT-SLP, operating flight SG-8363 (Delhi-Nashik) on Thursday was involved in an air turnback due to an autopilot snag,” the official said. https://t.co/nrmtIkPd6C
— ANI (@ANI) September 1, 2022 " class="align-text-top noRightClick twitterSection" data="
">“SpiceJet B737 aircraft VT-SLP, operating flight SG-8363 (Delhi-Nashik) on Thursday was involved in an air turnback due to an autopilot snag,” the official said. https://t.co/nrmtIkPd6C
— ANI (@ANI) September 1, 2022“SpiceJet B737 aircraft VT-SLP, operating flight SG-8363 (Delhi-Nashik) on Thursday was involved in an air turnback due to an autopilot snag,” the official said. https://t.co/nrmtIkPd6C
— ANI (@ANI) September 1, 2022
ਜਹਾਜ਼ ਦੀ ਸੁਰੱਖਿਅਤ ਲੈਂਡਿੰਗ: ਇਸ ਦੇ ਨਾਲ ਹੀ ਡੀਜੀਸੀਏ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸਪਾਈਸਜੈੱਟ ਬੀ 737 ਵਿੱਚ ਇੱਕ 'ਆਟੋਪਾਇਲਟ' ਗੜਬੜ ਦੇਖੀ ਗਈ, ਜਿਸ ਤੋਂ ਬਾਅਦ ਫਲਾਈਟ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ। ਉਨ੍ਹਾਂ ਕਿਹਾ ਕਿ ਬੋਇੰਗ 737 ਜਹਾਜ਼ ਸੁਰੱਖਿਅਤ ਉਤਰ ਗਿਆ।
ਇਸ ਤੋਂ ਪਹਿਲਾਂ ਜੁਲਾਈ 'ਚ ਐਵੀਏਸ਼ਨ ਵਾਚਡੌਗ (Aviation Watchdog) ਨੇ ਕਿਹਾ ਸੀ ਕਿ ਸਪਾਈਸਜੈੱਟ ਸੁਰੱਖਿਅਤ, ਕੁਸ਼ਲ ਅਤੇ ਭਰੋਸੇਮੰਦ ਹਵਾਈ ਸੇਵਾਵਾਂ ਪ੍ਰਦਾਨ ਕਰਨ 'ਚ ਅਸਫਲ ਰਹੀ ਹੈ। ਉਸ ਨੇ ਕਿਹਾ ਸੀ ਕਿ ਅਜਿਹੀ ਸਥਿਤੀ ਵਿਚ ਉਸ ਖਿਲਾਫ ਕਾਰਵਾਈ ਕਿਉਂ ਨਾ ਕੀਤੀ ਜਾਵੇ। ਇਸਨੇ ਬਾਅਦ ਵਿੱਚ ਏਅਰਲਾਈਨ ਨੂੰ ਆਪਣੀਆਂ ਵੱਧ ਤੋਂ ਵੱਧ 50 ਫੀਸਦ ਉਡਾਣਾਂ ਚਲਾਉਣ ਦਾ ਆਦੇਸ਼ ਦਿੱਤਾ ਸੀ।
ਇਹ ਵੀ ਪੜੋ: ਅੱਜ ਤੋਂ ਹੋਣ ਵਾਲੀਆਂ ਹਨ ਇਹ ਵੱਡੀਆਂ ਤਬਦੀਲੀਆਂ, ਤੁਹਾਡੀ ਜੇਬ ਉੱਤੇ ਪਾਉਣਗੀਆਂ ਅਸਰ