ਤਰਨਤਾਰਨ: ਪਿੰਡ ਮੱਝ ਵਿੰਡ ਵਿਖੇ ਬੀਤੀ 18 ਸਤੰਬਰ ਨੂੰ ਬੈਂਕ ਡਕੈਤੀ ਨੂੰ ਅੰਜਾਮ ਦੇਣ ਵਾਲੇ ਬਦਮਾਸ਼ ਸਿਮਰਨਜੀਤ ਸਿੰਘ ਸਿਮਾ ਨੂੰ ਕੌਣ ਨਹੀਂ ਜਾਣਦਾ। ਪੁਲਿਸ ਇਸ ਦੀ ਲੰਬੇਂ ਸਮੇਂ ਤੋਂ ਭਾਲ ਕਰ ਰਹੀ ਸੀ ਪਰ ਅੱਜ ਇਸ ਦਾ ਅੰਤ ਹੋ ਗਿਆ। ਇਹ ਹਾਦਸਾ ਤੇਜ਼ ਰਫ਼ਤਾਰ ਬੁਲਟ ਸਵਾਰ ਦੀ ਰੁੱਖ ਨਾਲ ਟੱਕਰ ਹੋਣ ਕਾਰਨ ਵਾਪਰਿਆ। ਇਸ ਦੌਰਾਨ ਮ੍ਰਿਤਕ ਪਾਸੋਂ 32 ਬੋਰ ਪਿਸਟਲ, ਇੱਕ ਦਰਜਨ ਰੋਂਦ , ਤਿੰਨ ਗ੍ਰਾਮ ਅਫੀਮ ਇਕ ਗ੍ਰਾਮ ਹੈਰੋਇਨ, 7 ਲਾਈਟਰ ਅਤੇ ਨਕਲੀ ਪਾਸਪੋਰਟ ਬਰਾਮਦ ਹੋਏ ਹਨ। ਮ੍ਰਿਤਕ ਨਕਲੀ ਪਾਸਪੋਰਟ ਦੀ ਮਦਦ ਨਾਲ ਕਈ ਵਾਰ ਵਿਦੇਸ਼ ਜਾ ਚੁੱਕਾ ਹੈ।
ਕਿੱਥੋਂ ਦਾ ਰਹਿਣਾ ਵਾਲਾ ਸੀ ਸਿਮਾ

ਦਰਅਸਲ ਬਦਮਾਸ਼ ਸਿਮਰਨਜੀਤ ਸਿੰਘ ਸੀਮਾ ਪਿੰਡ ਬਨਵਾਲੀਪੁਰ ਦਾ ਰਹਿਣ ਵਾਲਾ ਸੀ। ਹਾਦਸੇ ਤੋਂ ਕੁਝ ਸਮਾਂ ਪਹਿਲਾਂ ਹੀ ਮੁਲਜ਼ਮ ਪਿੰਡ ਬਨਵਾਲੀਪੁਰ ਤੋਂ ਘਰ ਲਈ ਰਵਾਨਾ ਹੋਇਆ ਸੀ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਨੇ ਅੰਮ੍ਰਿਤਸਰ ਦਿਹਾਤੀ ਦੇ ਕੱਥੂ ਨੰਗਲ ਅਧੀਨ ਆਉਂਦੇ ਪਿੰਡ ਮੱਝ ਵਿੰਡ ਵਿਖੇ ਬੀਤੀ 18 ਸਤੰਬਰ ਨੂੰ ਬੈਂਕ ਡਕੈਤੀ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮ ਖ਼ਿਲਾਫ਼ ਜ਼ਿਲ੍ਹਾ ਤਰਨ ਤਾਰਨ ਵਿਖੇ ਅੱਧੀ ਦਰਜਨ ਦੇ ਕਰੀਬ ਮਾਮਲੇ ਦਰਜ ਹਨ।

ਕਿੱਥੇ ਵਾਪਰਿਆ ਹਾਦਸਾ
ਇਹ ਹਾਦਸਾ ਪਿੰਡ ਢੋਟੀਆਂ ਨੇੜੇ ਵਾਪਰਿਆ ਹੈ। ਦੱਸ ਦੇਈਏ ਪੁਲਿਸ ਨੂੰ ਲੰਮੇ ਸਮੇਂ ਤੋਂ ਮੁਲਜ਼ਮ ਦੀ ਭਾਲ ਸੀ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦਾ ਸ਼ਨੀਵਾਰ ਸਵੇਰੇ ਸਿਵਲ ਹਸਪਤਾਲ ਤਰਨ ਤਰਨ ਤੋਂ ਪੋਸਟਮਾਰਟਮ ਕਰਵਾਇਆ ਜਾਵੇਗਾ। ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ 174 ਦੀ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕੀਤਾ ਹੈ।