ਨਵੀਂ ਦਿੱਲੀ: ਕੋਰੋਨਾ ਦੇ ਵੱਧ ਰਹੇ ਖ਼ਤਰੇ ਵਿਚਾਲੇ ਸਮਾਜਿਕ ਦੂਰੀ ਦੀ ਪਾਲਣਾ ਨਾ ਕਰਨ ਅਤੇ ਦੁਕਾਨਦਾਰਾਂ ਵੱਲੋਂ ਮਾਸਕ ਨਾ ਪਾਉਣ ਤੋਂ ਬਾਅਦ ਦਿੱਲੀ ਸਥਿਤ ਨਾਗਲੋਈ ਦੀ ਜਨਤਾ ਮਾਰਕੀਟ ਅਤੇ ਪੰਜਾਬੀ ਬਸਤੀ ਮਾਰਕੀਟ ਨੂੰ 30 ਨਵੰਬਰ ਤੱਕ ਬੰਦ ਕਰ ਦਿੱਤਾ ਗਿਆ ਹੈ।
ਭੀੜ ਕਾਰਨ 2 ਬਾਜ਼ਾਰ ਬੰਦ
ਦਿੱਲੀ ਵਿੱਚ ਕੋਰੋਨਾ ਲਗਾਤਾਰ ਖਤਰਨਾਕ ਪੱਧਰ 'ਤੇ ਪਹੁੰਚਦਾ ਜਾ ਰਿਹਾ ਹੈ, ਅਜਿਹੀ ਸਥਿਤੀ ਵਿੱਚ ਬਾਜ਼ਾਰਾਂ ਵਿੱਚ ਭੀੜ ਬਾਰੇ ਬਹੁਤ ਸਾਰੇ ਪ੍ਰਸ਼ਨ ਉੱਠ ਰਹੇ ਸਨ ਕਿ ਸ਼ਾਇਦ ਕੁਝ ਮਾਰਕੀਟ ਬੰਦ ਹੋ ਜਾਣਗੀਆਂ। ਇਸ ਦੇ ਤਹਿਤ ਨਾਗਲੋਈ ਖੇਤਰ ਦੀ ਜਨਤਾ ਮਾਰਕੀਟ ਅਤੇ ਪੰਜਾਬੀ ਬਸਤੀ ਮਾਰਕੀਟ ਨੂੰ 30 ਨਵੰਬਰ ਤੱਕ ਸਮਾਜਿਕ ਦੂਰੀ ਦੀ ਪਾਲਣਾ ਨਾ ਕਰਨ ਦੇ ਕਾਰਨ ਜ਼ਿਲ੍ਹਾਂ ਪ੍ਰਸ਼ਾਸਨ ਦੇ ਆਦੇਸ਼ 'ਤੇ ਬੰਦ ਕਰ ਦਿੱਤਾ ਗਿਆ।
ਨਿਯਮਾਂ ਦੀ ਲਗਾਤਾਰ ਉਲੰਘਣਾ
ਜਾਣਕਾਰੀ ਅਨੁਸਾਰ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਵੈਸਟ ਜ਼ਿਲ੍ਹਾ ਵੱਲੋਂ ਦੁਕਾਨਦਾਰਾਂ ਨੂੰ ਬਾਰ ਬਾਰ ਨੋਟਿਸ ਦਿੱਤਾ ਗਿਆ ਸੀ ਕਿ ਉਹ ਮਾਰਕੀਟ ਵਿੱਚ ਸਮਾਜਕ ਦੂਰੀ ਦੀ ਪਾਲਣਾ ਕਰਨ। ਮਾਸਕ ਦੀ ਵਰਤੋਂ ਵੀ ਕਰਨ। ਇਨ੍ਹਾਂ ਦੋਵਾਂ ਚੀਜ਼ਾਂ ਦੇ ਬਾਵਜੂਦ ਨਿਰੰਤਰ ਉਲੰਘਣਾ ਕੀਤੀ ਜਾ ਰਹੀ ਸੀ ਅਤੇ ਵੱਡੀ ਗਿਣਤੀ ਵਿੱਚ ਲੋਕ ਮਾਰਕੀਟ ਵਿੱਚ ਆ ਰਹੇ ਸਨ। ਬਾਰ-ਬਾਰ ਨੋਟਿਸਾਂ ਦੇ ਬਾਵਜੂਦ ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਤੋਂ ਬਾਅਦ ਇਹ ਕਦਮ ਵੈਸ਼ਾਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਚੁੱਕਿਆ ਹੈ।