ETV Bharat / bharat

Subhash Chandra Bose 126th Jayanti: ਪੰਜਾਬੀ ਸ਼ਹੀਦਾਂ ਦੇ ਨਾਂਅ 'ਤੇ ਟਾਪੂਆਂ ਦਾ ਨਾਮਕਰਨ

ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਅੱਜ 126ਵੀਂ ਜੈਯੰਤੀ ਮਨਾਈ ਜਾ ਰਹੀ ਹੈ। ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਨੇਤਾਵਾਂ ਨੇ ਸੰਸਦ ਭਵਨ ਵਿੱਚ ਸ਼ਰਧਾਂਜਲੀ ਦਿੱਤੀ। ਉੱਥੇ ਹੀ, ਅੰਡਮਾਨ ਨਿਕੋਬਾਰ ਟਾਪੂਆਂ ਦੇ ਸਮੂਹ ਦੇ 21 ਟਾਪੂਆਂ ਦਾ ਨਾਮਕਰਨ ਕੀਤਾ ਹੈ। ਇਨ੍ਹਾਂ ਨੂੰ ਪੰਜਾਬੀ ਸ਼ਹੀਦਾਂ ਦਾ ਨਾਮ ਵੀ ਦਿੱਤੀ ਗਿਆ ਹੈ।

author img

By

Published : Jan 23, 2023, 1:24 PM IST

Name of Islands given on Punjabi Martyrs

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਅੰਡਮਾਨ ਅਤੇ ਨਿਕੋਬਾਰ ਟਾਪੂਆਂ ਦੇ 21 ਸਭ ਤੋਂ ਵੱਡੇ ਅਣਜਾਣ ਟਾਪੂਆਂ ਦੇ ਨਾਮ 21 ਪਰਮਵੀਰ ਚੱਕਰ ਜੇਤੂਆਂ ਦੇ ਨਾਂਅ ਉੱਤੇ ਰੱਖਣ ਦੇ ਪ੍ਰੋਗਰਾਮ ਵਿੱਚ ਹਿੱਸਾ ਲਿਆ ਹੈ। ਇਸ ਦੌਰਾਨ ਨੇਤਾਜੀ ਸੁਭਾਸ਼ ਚੰਦਰ ਬੋਸ ਟਾਪੂ ਉੱਤੇ ਬਣਨ ਵਾਲੇ ਨੇਤਾ ਜੀ ਨੂੰ ਸਮਰਪਿਤ ਕੌਮੀ ਸਮਾਰਕ ਦੇ ਮਾਡਲ ਦਾ ਵੀ ਉਦਘਾਟਨ ਕੀਤਾ।

  • सभी 21 परमवीर...सबके लिए एक ही संकल्प था- राष्ट्र सर्वप्रथम! India First! pic.twitter.com/4LarHjMkU1

    — PMO India (@PMOIndia) January 23, 2023 " class="align-text-top noRightClick twitterSection" data=" ">

ਇਨ੍ਹਾਂ ਵੀਰਾਂ ਦੇ ਨਾਮ ਉੱਤੇ ਰੱਖੇ ਗਏ ਟਾਪੂਆਂ ਦੇ ਨਾਂਅ: ਪੀਐਮ ਮੋਦੀ ਨੇ ਜਿਨ੍ਹਾਂ ਪਰਮਵੀਰ ਚੱਕਰ ਜੇਤੂਆਂ ਦੇ ਨਾਮ ਉੱਤੇ ਟਾਪੂਆਂ ਦੇ ਨਾਮ ਰੱਖੇ ਹਨ, ਉਨ੍ਹਾਂ ਚੋਂ ਕੰਪਨੀ ਹਵਲਦਾਰ ਮੇਜਰ ਪੀਰੂ ਸਿੰਘ, ਕੈਪਟਨ ਜੀਐਸ ਸਲਾਰੀਆ, ਲੈਫਟੀਨੇਂਟ ਕਰਨਲ ਧਾਨ ਸਿੰਘ ਥਾਪਾ, ਸੂਬੇਦਾਰ ਜੋਗਿੰਦਰ ਸਿੰਘ, ਮੇਜਰ ਸ਼ੈਤਾਨ ਸਿੰਘ, ਕੰਪਨੀ ਕਵਾਰਟਰ ਮਾਸਟਰ ਹਵਲਦਾਰ ਅਬਦੁਲ ਹਮੀਦ, ਲੈਫਟੀਨੇਂਟ ਕਰਨਲ ਅਰਦੇਸ਼ਿਰ ਬੁਜ਼ੋਰਜੀ ਤਾਰਾਪੋਰ, ਲਾਂਸ ਨਾਇਕ ਅਲਬਰਟ ਏੱਕਾ, ਮੇਜਰ ਹੋਸ਼ਿਆਰ ਸਿੰਘ, ਸੈਕੰਡ ਲੈਫਟੀਨੇਂਟ ਅਰੁਣ ਖੇਤਪਾਲ, ਫਲਾਇੰਗ ਅਫਸਰ ਨਿਰਮਲ ਸਿੰਘ ਸੇਖੋਂ, ਮੇਜਰ ਪਰਮੇਸ਼ਵਰਮ, ਨਾਇਬ ਸੂਬੇਦਾਰ ਬਨਾ ਸਿੰਘ, ਕੈਪਟਨ ਵਿਕਰਮ ਬਤਰਾ, ਲੈਫਟੀਨੇਂਟ ਮਨੋਜ ਕੁਮਾਰ ਪਾਂਡੇ, ਸੂਬੇਦਾਰ ਮੇਜਰ ਸੰਜੇ ਕੁਮਾਰ ਅਤੇ ਸੂਬੇਦਾਰ ਮੇਜਰ ਯੋਗੇਂਦਰ ਸਿੰਘ ਯਾਦਵ ਨਾਮ ਸ਼ਾਮਲ ਹਨ।

Courtesy:ANI

ਇੱਥੇ ਪਹਿਲੀ ਵਾਰ ਫਹਿਰਾਇਆ ਗਿਆ ਸੀ ਤਿਰੰਗਾ: ਪੀਐਮ ਮੋਦੀ ਨੇ ਇਸ ਮੌਕੇ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਉਹੀ ਧਰਤੀ ਹੈ, ਜਿੱਥੇ ਪਹਿਲੀ ਵਾਰ ਤਿਰੰਗਾ ਫਹਿਰਾਇਆ ਗਿਆ ਸੀ। ਇਸ ਪ੍ਰਗੋਰਾਮ ਵਿੱਚ ਵੀਡੀਓ ਕਾਨਫਰੰਸ ਜ਼ਰੀਏ ਹਿੱਸਾ ਲੈਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਟਾਪੂ ਉੱਤੇ ਬਣਾਏ ਜਾਣ ਵਾਲੇ ਨੇਤਾਜੀ ਰਾਸ਼ਟਰੀ ਸਮਾਰਕ ਦੇ ਮਾਡਲ ਦਾ ਉਦਘਾਟਨ ਵੀ ਕੀਤਾ। ਦੱਸ ਦਈਏ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮਦਿਨ 23 ਜਨਵਰੀ ਨੂੰ ਪਰਾਕ੍ਰਮ ਦਿਵਸ ਵਜੋਂ ਮਨਾਇਆ ਜਾਂਦਾ ਹੈ।

  • जिन 21 परमवीर चक्र विजेताओं के नाम पर अंडमान-निकोबार के इन द्वीपों को अब जाना जाएगा, उन्होंने मातृभूमि के कण-कण को अपना सब-कुछ माना था। pic.twitter.com/lrCK2C69qc

ਪੀਐਮਓ ਮੁਤਾਬਕ, ਟਾਪੂਆਂ ਦਾ ਇਹ ਨਾਮ ਬਦਲਣਾ ਉਨ੍ਹਾਂ ਨਾਇਕਾਂ ਨੂੰ ਸ਼ਰਧਾਂਜਲੀ ਵਜੋਂ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ ਰਾਸ਼ਟਰ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਰੱਖਿਆ ਲਈ ਸਰਬੋਤਮ ਕੁਰਬਾਨੀ ਦਿੱਤੀ ਹੈ। ਸਾਲ 2018 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਡਮਾਨ ਅਤੇ ਨਿਕੋਬਾਰ ਦੀਪ ਸਮੂਹ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਇਤਿਹਾਸਕ ਮਹਤੱਤਾ ਦੀ ਯਾਦ ਵਿੱਚ ਰਾਸ ਟਾਪੂ ਦਾ ਨਾਮ ਨੇਤਾਜੀ ਸੁਭਾਸ਼ ਚੰਦਰ ਬੋਸ ਟਾਪੂ ਰੱਖਿਆ। ਇਸੇ ਤਰ੍ਹਾਂ ਨੀਲ ਟਾਪੂ ਦਾ ਨਾਂਅ ਬਦਲ ਕੇ ਸ਼ਹੀਦ ਦੀਪ ਅਤੇ ਹੈਵਲੌਕ ਟਾਪੂ ਦਾ ਨਾਂਅ ਬਦਲ ਕੇ ਸਵਰਾਜ ਟਾਪੂ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: 26 ਜਨਵਰੀ ਦੀ ਪਰੇਡ 'ਚ ਨਹੀਂ ਦਿਖੇਗੀ ਪੰਜਾਬ ਦੀ ਝਾਕੀ, ਭਾਜਪਾ ਆਗੂ ਵਿਜੈ ਰੂਪਾਨੀ ਨੇ ਦੱਸਿਆ ਇਹ ਕਾਰਨ

ETV Bharat Logo

Copyright © 2024 Ushodaya Enterprises Pvt. Ltd., All Rights Reserved.