ਚੰਡੀਗੜ੍ਹ: ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਇਨ੍ਹੀਂ ਦਿਨੀਂ ਸੰਸਦ ਵਿੱਚ ਚੱਲ ਰਹੇ ਮਾਨਸੂਨ ਸੈਸ਼ਨ ਵਿੱਚ ਪੰਜਾਬ ਦੇ ਕਈ ਅਹਿਮ ਮੁੱਦੇ ਚੁੱਕ ਰਹੇ ਹਨ। ਬੀਤੇ ਦਿਨ ਜਿੱਥੇ ਉਨ੍ਹਾਂ ਨੇ ਕਿਸਾਨਾਂ ਲਈ ਐਮਐਸਪੀ ਨੂੰ ਕਾਨੂੰਨੀ ਅਧਿਕਾਰ ਬਣਾਉਣ ਦਾ ਬਿੱਲ ਪੇਸ਼ ਕੀਤਾ, ਉੱਥੇ ਹੁਣ ਉਹ ਖੁਦ ਲੋਕਾਂ ਦੀਆਂ ਸ਼ਿਕਾਇਤਾਂ ਵੀ ਸੁਣਨਗੇ।
ਮੋਬਾਈਲ ਨੰਬਰ ਕੀਤਾ ਜਾਰੀ: ਰਾਘਵ ਚੱਢਾ ਨੇ ਮੋਬਾਈਲ ਨੰਬਰ 99109-44444 ਜਾਰੀ ਕੀਤਾ ਹੈ। ਉਨ੍ਹਾਂ 3 ਕਰੋੜ ਪੰਜਾਬੀਆਂ ਨੂੰ ਇਸ ਨੰਬਰ 'ਤੇ ਆਪਣੇ ਸੁਝਾਅ ਭੇਜਣ ਦੀ ਅਪੀਲ ਕੀਤੀ ਹੈ। ਉਹ ਰਾਜ ਸਭਾ ਵਿੱਚ ਕਿਹੜੀ ਗੱਲ ਰੱਖਣਾ ਚਾਹੁੰਦੇ ਹਨ? ਮੈਂ ਉਨ੍ਹਾਂ ਦਾ ਮਾਧਿਅਮ ਬਣਾਂਗਾ ਅਤੇ ਇਸ ਨੂੰ ਰਾਜ ਸਭਾ ਵਿੱਚ ਉਠਾਵਾਂਗਾ। ਚੱਢਾ ਨੇ ਹੁਣ ਤੱਕ ਰਾਜ ਸਭਾ ਵਿੱਚ ਐਮਐਸਪੀ ਕਮੇਟੀ, ਐਮਐਸਪੀ ਦੀ ਕਾਨੂੰਨੀ ਗਰੰਟੀ, ਸਰਾਵਾਂ ਉੱਤੇ ਜੀਐਸਟੀ ਵਰਗੇ ਮੁੱਦੇ ਉਠਾਏ ਹਨ।
-
ਜਿੰਨੇ ਪਿਆਰ ਅਤੇ ਮਾਣ ਦੇ ਨਾਲ ਤੁਸੀ ਆਪਣੇ ਇਸ ਦਾਸ ਨੂੰ ਨਿਵਾਜ਼ਿਆ ਹੈ,ਉਸਦਾ ਮੁੱਲ ਮੈਂ ਕਦੀ ਵੀ ਨਹੀਂ ਉਤਾਰ ਸਕਦਾ। 3 ਕਰੋੜ ਪੰਜਾਬੀਆਂ ਦੀ ਆਵਾਜ਼ ਸੰਸਦ ਤੱਕ ਪਹੁੰਚੇ ਇਸ ਲਈ ਅੱਜ ਇੱਕ ਸੁਝਾਅ ਨੰਬਰ ਜਾਰੀ ਕਰ ਰਿਹਾ ਹਾਂ।
— Raghav Chadha (@raghav_chadha) August 7, 2022 " class="align-text-top noRightClick twitterSection" data="
9910944444
ਤੇ ਕਾਲ ਕਰਕੇ ਤੁਸੀ ਮੈਨੂੰ ਆਪਣੇ ਸੁਝਾਅ ਦੇ ਸਕਦੇ ਹੋ। pic.twitter.com/tBIGfJooRx
">ਜਿੰਨੇ ਪਿਆਰ ਅਤੇ ਮਾਣ ਦੇ ਨਾਲ ਤੁਸੀ ਆਪਣੇ ਇਸ ਦਾਸ ਨੂੰ ਨਿਵਾਜ਼ਿਆ ਹੈ,ਉਸਦਾ ਮੁੱਲ ਮੈਂ ਕਦੀ ਵੀ ਨਹੀਂ ਉਤਾਰ ਸਕਦਾ। 3 ਕਰੋੜ ਪੰਜਾਬੀਆਂ ਦੀ ਆਵਾਜ਼ ਸੰਸਦ ਤੱਕ ਪਹੁੰਚੇ ਇਸ ਲਈ ਅੱਜ ਇੱਕ ਸੁਝਾਅ ਨੰਬਰ ਜਾਰੀ ਕਰ ਰਿਹਾ ਹਾਂ।
— Raghav Chadha (@raghav_chadha) August 7, 2022
9910944444
ਤੇ ਕਾਲ ਕਰਕੇ ਤੁਸੀ ਮੈਨੂੰ ਆਪਣੇ ਸੁਝਾਅ ਦੇ ਸਕਦੇ ਹੋ। pic.twitter.com/tBIGfJooRxਜਿੰਨੇ ਪਿਆਰ ਅਤੇ ਮਾਣ ਦੇ ਨਾਲ ਤੁਸੀ ਆਪਣੇ ਇਸ ਦਾਸ ਨੂੰ ਨਿਵਾਜ਼ਿਆ ਹੈ,ਉਸਦਾ ਮੁੱਲ ਮੈਂ ਕਦੀ ਵੀ ਨਹੀਂ ਉਤਾਰ ਸਕਦਾ। 3 ਕਰੋੜ ਪੰਜਾਬੀਆਂ ਦੀ ਆਵਾਜ਼ ਸੰਸਦ ਤੱਕ ਪਹੁੰਚੇ ਇਸ ਲਈ ਅੱਜ ਇੱਕ ਸੁਝਾਅ ਨੰਬਰ ਜਾਰੀ ਕਰ ਰਿਹਾ ਹਾਂ।
— Raghav Chadha (@raghav_chadha) August 7, 2022
9910944444
ਤੇ ਕਾਲ ਕਰਕੇ ਤੁਸੀ ਮੈਨੂੰ ਆਪਣੇ ਸੁਝਾਅ ਦੇ ਸਕਦੇ ਹੋ। pic.twitter.com/tBIGfJooRx
ਪੰਜਾਬੀਆਂ ਨੇ ਮੇਰੇ 'ਤੇ ਭਰੋਸਾ ਕੀਤਾ: ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਮੈਨੂੰ ਪੂਰੇ ਵਿਸ਼ਵਾਸ ਨਾਲ ਦੇਸ਼ ਦੇ ਸਭ ਤੋਂ ਵੱਡੇ ਸਦਨ ਰਾਜ ਸਭਾ ਲਈ ਚੁਣਿਆ ਹੈ। ਰਾਜ ਸਭਾ ਦੇ ਮੈਂਬਰ ਦਾ ਕੰਮ ਸੰਸਦ ਵਿੱਚ ਆਪਣੇ ਸੂਬੇ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਹੈ। ਕੇਂਦਰ ਸਰਕਾਰ ਕੋਲ ਅਜਿਹੇ ਸਵਾਲ ਅਤੇ ਮੁੱਦੇ ਉਠਾਏ, ਜਿਨ੍ਹਾਂ ਨਾਲ ਪੰਜਾਬੀਆਂ ਦੀ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ।
ਰਿਕਾਰਡਿੰਗ ਜਾਂ ਵਟਸਐਪ ਰਾਹੀਂ ਸੁਝਾਅ ਭੇਜੋ: ਰਾਘਵ ਚੱਢਾ ਦਾ ਕਹਿਣਾ ਕਿ ਮੈਂ 3 ਕਰੋੜ ਪੰਜਾਬੀਆਂ ਨੂੰ ਕਹਾਂਗਾ ਕਿ ਉਹ ਆਪਣੇ ਸਵਾਲ ਅਤੇ ਆਪਣੇ ਮੁੱਦੇ ਖੁੱਦ ਰੱਖਣ। ਇਸਦੇ ਲਈ ਮੈਂ ਮੋਬਾਈਲ ਨੰਬਰ 99109-44444 ਜਾਰੀ ਕਰ ਰਿਹਾ ਹਾਂ। ਪੰਜਾਬੀ ਇਸ 'ਤੇ ਆਪਣਾ ਸਵਾਲ ਜਾਂ ਮੁੱਦਾ ਰਿਕਾਰਡ ਕਰਨ ਅਤੇ ਮੈਨੂੰ ਭੇਜਣ। ਲੋਕ ਇਸ ਨੰਬਰ 'ਤੇ ਵਟਸਐਪ ਵੀ ਕਰ ਸਕਦੇ ਹਨ। ਮੈਂ ਅਤੇ ਮੇਰੀ ਟੀਮ ਇਹ ਸਭ ਸੁਣਾਂਗੇ। ਮੈਂ ਇਨ੍ਹਾਂ ਮੁੱਦਿਆਂ ਨੂੰ ਸੰਸਦ ਵਿੱਚ ਉਠਾਵਾਂਗਾ। ਮੈਂ ਸੰਸਦ ਵਿੱਚ ਜ਼ਰੂਰ ਬੋਲਾਂਗਾ ਪਰ ਮੁੱਦੇ ਪੰਜਾਬੀਆਂ ਦੇ ਹੋਣਗੇ। ਭਾਵੇਂ ਕਿਸਾਨੀ, ਸਿੱਖਿਆ ਜਾਂ ਪਾਣੀ ਦਾ ਮੁੱਦਾ ਹੋਵੇ।
ਇਹ ਵੀ ਪੜ੍ਹੋ: ਰਾਸ਼ਟਰਪਤੀ ਚੋਣ ਦੇ ਬਾਇਕਾਟ ਦੇ ਸਟੈਂਡ 'ਤੇ ਸਪੱਸ਼ਟ: ਮਨਪ੍ਰੀਤ ਇਆਲੀ ਨੇ ਮੁੜ ਕਹੀਆਂ ਵੱਡੀਆਂ ਗੱਲਾਂ