ਦਤੀਆ (ਮੱਧ ਪ੍ਰਦੇਸ਼) : ਮੱਧ ਪ੍ਰਦੇਸ਼ ਦੇ ਦਤੀਆ ਜ਼ਿਲ੍ਹੇ 'ਚ ਰਥ ਯਾਤਰਾ ਦੌਰਾਨ ਭੋਜਨ ਖ਼ਰੀਦਣ ਲਈ ਵਾਰ-ਵਾਰ ਪੈਸੇ ਮੰਗਣ 'ਤੇ ਪੁਲਿਸ ਵਾਲੇ ਨੇ 6 ਸਾਲਾ ਬੱਚੇ ਦੀ ਕਥਿਤ ਤੌਰ 'ਤੇ ਕਤਲ ਕਰ ਦਿੱਤੀ। ਪੁਲਿਸ ਕਾਂਸਟੇਬਲ ਰਵੀ ਸ਼ਰਮਾ ਨੇ ਕਥਿਤ ਤੌਰ 'ਤੇ ਦਤੀਆ ਵਿੱਚ ਬੱਚੇ ਦਾ ਗਲਾ ਘੁੱਟਿਆ, ਜਿੱਥੇ ਉਸਨੂੰ ਕੰਮ 'ਤੇ ਭੇਜਿਆ ਗਿਆ ਸੀ। ਉਸਦੀ ਲਾਸ਼ ਨੂੰ ਕਾਰ ਦੇ ਵਿੱਚ ਪਾ ਲਿਆ ਅਤੇ ਉਸਨੂੰ ਇੱਕ ਸੁੰਨਸਾਨ ਜਗ੍ਹਾ 'ਤੇ ਸੁੱਟਣ ਤੋਂ ਪਹਿਲਾਂ ਗਵਾਲੀਅਰ ਵਾਪਸ ਚਲਾ ਗਿਆ।
ਦਾਤੀਆ ਦੇ ਐਸਪੀ ਅਮਨ ਸਿੰਘ ਰਾਠੌਰ ਨੇ ਕਿਹਾ ਕਿ ਬੱਚੇ ਨੇ ਰਵੀ ਸ਼ਰਮਾ (ਪੁਲਿਸ ਕਾਂਸਟੇਬਲ) ਤੋਂ ਖਾਣਾ ਖ਼ਰੀਦਣ ਲਈ ਵਾਰ-ਵਾਰ ਪੈਸੇ ਮੰਗੇ ਸਨ, ਪਰ ਪੁਲਿਸ ਵਾਲੇ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਉਸਨੂੰ ਭਜਾ ਦਿੱਤਾ। ਇਸ ਦੌਰਾਨ ਉਸ ਬੱਚੇ ਨੇ ਦੁਬਾਰਾ ਆ ਕੇ ਪੈਸੇ ਮੰਗੇ ਸਨ ਅਤੇ ਪੁਲਿਸ ਵਾਲੇ ਨੇ ਗੁੱਸੇ ਵਿੱਚ ਆ ਕੇ ਉਸਦਾ ਗਲਾ ਘੁੱਟ ਕੇ ਮਾਰ ਦਿੱਤਾ।
ਇਹ ਵੀ ਪੜ੍ਹੋ: ਸੁਰੱਖਿਆ ਗਾਰਡ ਦੀ ਕੁੱਟਮਾਰ ਕਰਨ ਤੋਂ ਬਾਅਦ ਸੁਧਾਰ ਘਰੋਂ ਫਰਾਰ ਹੋਏ ਬੱਚੇ
ਐਸਪੀ ਨੇ ਅੱਗੇ ਜਾਣਕਾਰੀ ਦਿੰਦਿਆ ਕਿਹਾ ਕਿ ਆਰੋਪੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਸੀ ਅਤੇ ਬੱਚੇ ਵੱਲੋਂ ਉਸ ਤੋਂ ਲਗਾਤਾਰ ਪੈਸਿਆਂ ਦੀ ਮੰਗ ਕਰਨ 'ਤੇ ਨਾਰਾਜ਼ ਹੋ ਗਿਆ। ਜਾਂਚ ਦੌਰਾਨ ਸਾਨੂੰ ਸੀਸੀਟੀਵੀ ਫੁਟੇਜ ਮਿਲੀ ਜਿਸ ਵਿੱਚ ਰਵੀ ਸ਼ਰਮਾ ਦੀ ਕਾਰ ਨੂੰ ਅਪਰਾਧ ਵਾਲੀ ਥਾਂ ਤੋਂ ਲੰਘਦੇ ਦੇਖਿਆ ਗਿਆ। ਸ਼ਰਮਾ ਨੇ ਕਿਹਾ ਕਿ ਉਸਨੂੰ ਦਤੀਆ ਵਿੱਚ ਰੱਥ ਯਾਤਰਾ ਦੌਰਾਨ ਡਿਊਟੀ 'ਤੇ ਭੇਜਿਆ ਗਿਆ ਸੀ। ਉਹ ਆਪਣੀ ਕਾਰ ਵਿੱਚ 2 ਹੋਰ ਪੁਲਿਸ ਕਾਂਸਟੇਬਲਾਂ ਨਾਲ ਗਵਾਲੀਅਰ ਪਰਤਿਆ ਸੀ। ਉਨ੍ਹਾ ਕਿਹਾ ਕਿ ਪੁਲਿਸ ਹੈੱਡਕੁਆਰਟਰ ਨੂੰ ਪੱਤਰ ਲਿਖ ਕੇ ਆਰੋਪੀ ਸਿਪਾਹੀ ਨੂੰ ਤੁਰੰਤ ਪ੍ਰਭਾਵ ਤੋਂ ਨੌਕਰੀ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ ਹੈ।
ਏ.ਐਨ.ਆਈ.