ETV Bharat / bharat

ਕੋਰੋਨਾ ਕਈ ਮਯੂਟੇਸ਼ਨਸ ਦੇ ਨਾਲ ਕਰੇਗਾ ਹਮਲਾ,ਰਾਸ਼ਟਰੀ ਰੋਗ ਕੰਟਰਲੋ ਕੇਂਦਰ ਦੇ ਡਾਇਰੈਕਟਰ ਦਾ ਬਿਆਨ - एमपी कोरोना सेंटर

ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਨੈਸ਼ਨਲ ਸੈਂਟਰ ਫਾਰ ਡਿਸੀਜ਼ ਕੰਟਰੋਲ ਦੇ ਡਾਇਰੈਕਟਰ ਡਾ. ਸੁਦੀਪ ਸਿੰਘ ਨੇ ਕਿਹਾ ਕਿ ਕੋਰੋਨਾ ਤੀਜੀ ਅਤੇ ਚੌਥੀ ਲਹਿਰ ਨਾਲ ਮੁੜ ਪਰਤੇਗਾ। ਕੋਰੋਨਾ ਦੇ ਨਵੇਂ ਰੂਪ ਵੀ ਆਉਣਗੇ, ਇਸ ਲਈ ਦੇਸ਼ ਨੂੰ ਤਿਆਰ ਰਹਿਣਾ ਚਾਹੀਦਾ ਹੈ।

ਕੋਰੋਨਾ ਕਈ ਮਯੂਟੇਸ਼ਨਸ ਦੇ ਨਾਲ ਕਰੇਗਾ ਹਮਲਾ
ਕੋਰੋਨਾ ਕਈ ਮਯੂਟੇਸ਼ਨਸ ਦੇ ਨਾਲ ਕਰੇਗਾ ਹਮਲਾ
author img

By

Published : Mar 27, 2021, 2:15 PM IST

ਭੋਪਾਲ : ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਆਈ ਹੈ। ਮਹਾਰਾਸ਼ਟਰ, ਪੰਜਾਬ ਸਣੇ ਕੋਈ ਸੂਬਿਆਂ ਵਿੱਚ ਕੋਰੋਨਾ ਕੇਸਾਂ ਵੱਧ ਰਹੇ ਹਨ। ਉਥੇ ਹੀ ਮੱਧ ਪ੍ਰਦੇਸ਼ ਵਿੱਚ ਵੀ ਕੋਰੋਨਾ ਦੀ ਰਫ਼ਤਾਰ ਵੱਧ ਗਈ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਅਚਾਨਕ ਸੰਕਰਮਿਤ ਕੇਸਾਂ ਦੀ ਗਿਣਤੀ ਵੱਧਣ ਲੱਗ ਪਈ ਹੈ, ਜਿਸ ਨੂੰ ਲੈ ਸਾਸ਼ਨ ਤੇ ਪ੍ਰਸ਼ਾਸਨ ਸਾਵਧਾਨੀ ਵਜੋਂ ਕਈ ਕਦਮ ਚੁੱਕ ਰਹੇ ਹਨ। ਸੂਬੇ ਵਿੱਚ ਵੱਧ ਰਹੇ ਸੰਕਰਮਨ ਨੂੰ ਲੈ ਕੇ ਈਟੀਵੀ ਭਾਰਤ, ਮੱਧ ਪ੍ਰਦੇਸ਼ ਦੇ ਬਿਊਰੋ ਚੀਫ, ਵਿਨੋਦ ਤਿਵਾਰੀ ਨੇ ਨੈਸ਼ਨਲ ਸੈਂਟਰ ਫਾਰ ਡਿਸੀਜ਼ ਕੰਟਰੋਲ ਦੇ ਡਾਇਰੈਕਟਰ ਡਾ. ਸੁਦੀਪ ਸਿੰਘ ਨਾਲ ਗੱਲਬਾਤ ਕੀਤੀ। ਜਿਥੇ ਉਨ੍ਹਾਂ ਨੇ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਹਲਾਤਾਂ ਤੇ ਦੂਜੇ ਦੌਰ ਬਾਰੇ ਜਾਣਕਾਰੀ ਦਿੱਤੀ।

ਸਵਾਲ- ਕੋਰੋਨਾ ਦੇ ਦੂਜੇ ਗੇੜ ਬਾਰੇ ਕੀ ਕਹੋਗੇ ਤੇ ਇਕ ਵਾਰ ਮੁੜ ਸੰਕਰਮਿਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ?

ਜਵਾਬ- ਦੇਸ਼ 'ਚ ਕੋਰੋਨਾ ਸੰਕਰਮਣ ਦੇ ਕੇਸ ਸਿਰਫ ਉਦੋਂ ਵਧਣਗੇ ਜਦੋਂ ਇਸ ਨੂੰ ਕੈਜੂਅਲੀ ਲੈਣਾ ਸ਼ੁਰੂ ਕਰ ਦਿੱਤਾ ਜਾਵੇਗਾ। ਲੋਕਾਂ ਦਾ ਇਸ ਮਹਾਂਮਾਰੀ ਪ੍ਰਤੀ ਲਾਪਰਵਾਹ ਹੋਣਾ ਹੀ ਇਸ ਸੰਕਰਮਨ ਦੇ ਵੱਧਣ ਦਾ ਵੱਡਾ ਕਾਰਨ ਹੈ। ਇਹ ਯਾਦ ਰੱਖਣਾ ਹੋਵੇਗਾ ਕਿ ਸਾਡੇ ਦੇਸ਼ ਵਿੱਚ ਅਬਾਦੀ ਦਾ ਇੱਕ ਵੱਡਾ ਸਮੂਹ ਹੈ ਜੋ ਕਿ ਸੰਕਰਮਿਤ ਨਹੀਂ ਹੋਇਆ ਹੈ, ਜੇਕਰ ਉਹ ਵਰਗ ਸੰਕਰਮਿਤ ਨਹੀਂ ਹੁੰਦਾ, ਤਾਂ ਇਸ ਵਿੱਚ ਇੰਮਊਨਿਟੀ ਨਹੀਂ ਆਈ ਹੈ। ਉਥੇ ਹੀ ਵੈਕਸੀਨ ਦੀ ਕਵਰੇਜ ਜ਼ਿਆਦਾ ਨਹੀਂ ਹੋਈ। ਸਾਡੇ ਕੋਲ 80% ਆਬਾਦੀ ਹੈ ਜੋ ਅਜੇ ਤੱਕ ਸੰਕਰਮਿਤ ਨਹੀਂ ਹੋਈ ਹੈ, ਅਜਿਹੀ ਸਥਿਤੀ ਵਿੱਚ, ਜੇ ਲੋਕ ਕੋਰੋਨਾ ਨੂੰ ਕੈਜੂਅਲੀ ਲੈਂਦੇ ਹਨ ਤਾਂ ਸੰਕਰਮਣ ਦਾ ਖ਼ਤਰਾ ਵੱਧ ਹੋਵੇਗਾ।

ਸਵਾਲ- ਕੋਰੋਨਾ ਦੇ ਜਿਹੜੇ ਰੂਪ ਸਾਹਮਣੇ ਆ ਰਹੇ ਹਨ, ਉਸ ਉੱਤੇ ਕੀ ਕਹੋਗੇ ?

ਜਵਾਬ- ਕੋਰੋਨਾ ਦੇ ਨਵੇਂ ਰੂਪ ਸਾਹਮਣੇ ਆ ਰਹੇ ਹਨ, ਜੋ ਕਿ ਚੁਣੌਤੀਪੂਰਨ ਹਨ। ਇਸ ਦੀ ਉਦਾਹਰਣ ਮਹਾਰਾਸ਼ਟਰ, ਪੰਜਾਬ ਵਿੱਚ ਵੇਖਣ ਨੂੰ ਮਿਲੀ ਹੈ। ਉਥੇ ਹੀ ਮੱਧ ਪ੍ਰਦੇਸ਼ ਵਿੱਚ ਵੱਖ ਵੱਖ ਸੈਂਪਲਿੰਗ ਕੀਤੀ ਗਈ ਹੈ, ਜਿਸ ਵਿੱਚ ਵੱਖ-ਵੱਖ ਰੂਪ ਸਾਹਮਣੇ ਆਏ ਹਨ। ਡਾ. ਸੁਦੀਪ ਨੇ ਕਿਹਾ ਕਿ ਜੋ ਵੀ ਰੂਪ ਹਨ, ਜੇ ਅਸੀਂ ਕੋਰੋਨਾ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰੀਏ ਤਾਂ ਇਹ ਸਾਡਾ ਕੁੱਝ ਵੀ ਨਹੀਂ ਵਿਗਾੜ ਸਕਦਾ।

ਸਵਾਲ- ਯੂਕੇ, ਬ੍ਰਾਜ਼ੀਲ ਤੇ ਅਫਰੀਕਨ ਸਟ੍ਰੇਨ ਵੀ ਸਾਹਮਣੇ ਆ ਰਹੇ ਹਨ, ਇਸ ਉੱਤੇ ਤੁਹਾਡਾ ਕੀ ਕਹਿਣਾ ਹੈ ?

ਜਵਾਬ- ਮੱਧ ਪ੍ਰਦੇਸ਼ ਵਿੱਚ ਯੂਕੇ ਸਟ੍ਰੇਨ ਜ਼ਿਆਦਾ ਨਹੀਂ ਮਿਲੇ ਹਨ, ਉਥੇ ਹੀ ਬ੍ਰਾਜ਼ੀਲ ਸਟ੍ਰੇਨ ਦਾ ਵੀ ਕੋਈ ਮਾਮਲਾ ਨਹੀਂ ਮਿਲਿਆ ਹੈ। ਹਲਾਂਕਿ ਦੇਸ਼ ਵਿੱਚ ਇਸ ਨਾਲ ਸਬੰਧਤ ਕੋਈ ਕੇਸ ਨਹੀਂ ਹੈ। ਹਲਾਂਕਿ ਬ੍ਰਾਜ਼ੀਲੀਅਨ ਸਟ੍ਰੇਨ ਦਾ ਮਹਿਜ਼ 1ਕੇਸ ਹੀ ਹੈ ਤੇ ਇਹ ਜਿਆਦਾ ਚਿੰਤਾ ਦਾ ਵਿਸ਼ਾ ਨਹੀਂ ਹੈ।

ਸਵਾਲ- ਮਹਾਰਾਸ਼ਟਰ ਵਿੱਚ ਲੋਕਲ ਸਟ੍ਰੇਨ ਦੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ?

ਜਵਾਬ- ਮਹਾਰਾਸ਼ਟਰ ਵਿੱਚ ਲੋਕਲ ਸਟ੍ਰੇਨ ਹੈ, ਜਿਸ ਨੂੰ ਡਬਲ ਮਯੂਟੇਨ ਕਿਹਾ ਜਾਂਦਾ ਹੈ। ਮਹਾਰਾਸ਼ਟਰ ਵਿੱਚ ਡਬਲ ਮਯੂਟੇਨ ਦੇ ਕੇਸ ਉਥੋ ਦੀ 15 ਤੋਂ 20 ਫੀਸਦੀ ਅਬਾਦੀ ਵਿੱਚ ਪਾਏ ਗਏ ਹਨ।

ਸਵਾਲ-ਜਨਵਰੀ ਤੋਂ ਬਾਅਦ ਕੋਰੋਨਾ ਸੰਕਰਮਿਤ ਕੇਸਾਂ ਵਿੱਚ ਅਚਾਨਕ ਹੋਇਆ ਵਾਧਾ ?

ਜਵਾਬ- ਸਾਡੇ ਦੇਸ਼ ਵਿੱਚ 70 ਕਰੋੜ ਦੀ ਆਬਾਦੀ ਅਜਿਹੀ ਹੈ ਜਿਸ ਦੇ ਕੀ ਸੰਕਰਮਿਤ ਹੋਣ ਦੀ ਸੰਭਾਵਨਾ ਬਣੀ ਹੋਈ ਹੈ, ਕਿਉਂਕਿ ਇਹ ਸਸਪੈਕਟੇਡ ਪੂਲ ਕਹਾਉਂਦਾ ਹੈ। ਉਥੇ ਹੀ ਅਸੀਂ ਟੈਸਟਿੰਗ ਦੇ ਪ੍ਰਤੀ ਵੀ ਲਾਪਰਵਾਹੀ ਕੀਤੀ ਹੈ ਤੇ ਕੋਵਿਡ ਟੈਸਟ ਪ੍ਰਣਾਲੀ ਨੂੰ ਨਿਯਮਤ ਫਾਲੋ ਨਹੀਂ ਕੀਤਾ ਜਾ ਰਿਹਾ ਹੈ

ਕੋਰੋਨਾ ਕਈ ਮਯੂਟੇਸ਼ਨਸ ਦੇ ਨਾਲ ਕਰੇਗਾ ਹਮਲਾ

ਸਵਾਲ- ਸਰਕਾਰ ਜਾਗਰੂਕ ਨਹੀਂ ਹੈ ਜਾਂ ਜਨਤਾ ਜਾਗਰੂਕ ਨਹੀਂ ਹੈ, ਇਸ ਦਾ ਮੁਖ ਕਾਰਨ ?

ਜਵਾਬ- ਸਾਰੇ ਹੀ ਲੋਕ ਜਾਗਰੂਕ ਹਨ, ਪਰ ਸਾਡੇ ਦੇਸ਼ ਵਿੱਚ ਇੱਕ ਚੀਜ਼ ਹਰ ਕਿਸੇ ਵਿੱਚ ਆਮ ਹੈ। ਲੋਕ ਸੋਚਦੇ ਹਨ ਇਹ ਹੋਰ ਕਿਸੇ ਨੂੰ ਹੋ ਸਕਦਾ ਹੈ, ਪਰ ਮੈਨੂੰ ਨਹੀਂ। ਇਹ ਲਾਪਰਵਾਹੀ ਸਾਡੇ ਸਭ ਦੇ ਅੰਦਰ ਹੈ। ਉਥੇ ਹੀ ਹੌਲੀ-ਹੌਲੀ ਜਦ ਸਭ ਕੁੱਝ ਠੀਕ ਹੋਇਆ ਤਾਂ ਲੋਕਾਂ ਨੂੰ ਲੱਗਾ ਕਿ ਕੋਰੋਨਾ ਖ਼ਤਮ ਹੋ ਗਿਆ ਹੈ।

ਸਵਾਲ-ਵੈਕਸੀਨੇਸ਼ਨ ਦੇ ਬਾਅਦ ਵੀ ਕਿਉਂ ਕੋਰੋਨਾ ਪੌਜ਼ੀਟਿਅਵ ਹੋ ਰਹੇ ਨੇ ਲੋਕ ?

ਜਵਾਬ- ਇਹ ਜਾਂਚ ਦਾ ਵਿਸ਼ਾ ਹੈ, ਉਂਝ ਤਾਂ ਹਰ ਵੈਕਸੀਨ ਦੀ ਸੈਂਸਟੀਵਿਟੀ ਦੀ ਇੱਕ ਸਮਰਥਾ ਹੁੰਦੀ ਹੈ।

ਸਵਾਲ- ਭਾਰਤ ਸਰਕਾਰ ਨੇ ਸੀਰੋ ਸਰਵੇ ਕਰਵਾਏ ਹਨ, ਉਨ੍ਹਾਂ ਦੇ ਕੀ ਨਤੀਜੇ ਤੇ ਗਾਈਡਲਾਈਨਜ਼ ਹਨ ?

ਜਵਾਬ- ਸੀਰੋ ਸਰਵੇ ਇੱਕ ਮਾਰਗਦਸ਼ਕ ਵਜੋਂ ਕੰਮ ਕਰਦਾ ਹੈ, ਜਾਂ ਤਾਂ ਇਹ ਤੁਹਾਨੂੰ ਸੰਕਰਮਨ ਦੇ ਜ਼ਰੀਏ ਇਮਊਨਿਟੀ ਮਿਲੇਗੀ, ਜਾਂ ਫਿਰ ਇਮਊਨਾਈਜੇਸ਼ਨ ਦੇ ਜ਼ਰੀਏ ਇਮਊਨਿਟੀ ਮਿਲੇਗੀ।

ਸਵਾਲ-ਅਜਿਹਾ ਕੀ ਕਰਨਾ ਚਾਹੀਦਾ ਹੈ ਕਿ ਜਿਸ ਨਾਲ ਕੋਰੋਨਾ ਤੋਂ ਮੁਕਾਬਲਾ ਕੀਤਾ ਜਾ ਸਕੇ ?

ਜਵਾਬ- ਸਰਕਾਰ ਪੂਰੀ ਤਰ੍ਹਾਂ ਨਾਲ ਕੋਵਿਡ-19 ਨਾਲ ਲੜ ਰਹੀ ਹੈ ਅਤੇ ਲੋਕਾਂ ਨੂੰ ਵੀ ਇਸ ਦੇ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ।

ਸਵਾਲ-ਮੱਧ ਪ੍ਰਦੇਸ਼ ਵਿੱਚ ਕੋਵਿਡ-19 ਦਾ ਇੱਕ ਵੱਡਾ ਸੈਂਟਰ ਬਣਨ ਵਾਲਾ ਹੈ, ਇਸ 'ਤੇ ਤੁਸੀਂ ਕੀ ਕਹੋਗੇ ?

ਜਵਾਬ- ਇਹ ਇੱਕ ਵੱਡਾ ਰੀਜ਼ਨਲ ਸੈਂਟਰ ਹੋਵੇਗਾ। ਜਿਸ ਨੂੰ ਲੈ ਕੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸੰਸਦ ਵਿੱਚ ਇਸ ਦਾ ਐਲਾਨ ਕੀਤਾ ਹੈ। ਉਥੇ ਹੀ ਇਸ ਦੇ ਲਈ ਸਰਕਾਰ ਕੋਲੋਂ ਜ਼ਮੀਨ ਦੀ ਵੀ ਮੰਗ ਕੀਤੀ ਗਈ ਹੈ। ਮੱਧ ਪ੍ਰਦੇਸ਼ ਦਾ ਇਹ ਸਭ ਤੋਂ ਮਹੱਤਵਪੂਰਨ ਸੈਂਟਰ ਹੋਵੇਗਾ। ਜਿਸ 'ਚ ਕਈ ਅਹਿਮ ਵਿਭਾਗ ਹੋਣਗੇ, ਜਿਵੇਂ ਕਿ ਐਮਰਜੈਂਸੀ ਸੇਵਾਵਾਂ, ਐਮਰਜੈਂਸੀ ਆਪਰੇਸ਼ਨ ਸੈਂਟਰਸ ਵਨ ਹੈਲਥ ਦਾ ਜਿਵੇਂ ਐਮਰਜੈਂਸੀ ਆਪ੍ਰੇਸ਼ਨ ਸੈਂਟਰ,ਵਨ ਹੈਲਥ ਸੁਵਿਧਾ ਦੀ ਪਹੁੰਚ, ਇਸ 'ਚ ਜਾਨਵਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਲੱਛਣਾਂ ਨੂੰ ਜਾਣਨ ਲਈ ਲੈਬੋਟਰੀਜ਼ ਦਾ ਇਕ ਨੈਟਵਰਕ ਬਣਾਇਆ ਜਾਵੇਗਾ, ਜਿਥੇ ਸਾਡੇ ਵਿਸ਼ਾਣੂ, ਕੀਟਾਣੂ ਸਬੰਧੀ ਸਾਰੇ ਟੈਸਟ ਹੋ ਸਕਣਗੇ ਅਤੇ ਜਾਂਚ ਤੋਂ ਬਾਅਦ ਇਸ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਮੱਧ ਪ੍ਰਦੇਸ਼, ਮੱਧ ਭਾਰਤ ਦਾ ਕੇਂਦਰ ਹੈ, ਇਸ ਲਈ ਇਸ ਨੂੰ ਕੇਂਦਰ ਚੁਣਿਆ ਗਿਆ ਹੈ। ਹੋਰਨਾਂ ਸੂਬਿਆਂ ਨੂੰ ਵੀ ਸੈਂਟਰ ਵਜੋਂ ਚੁਣਿਆ ਗਿਆ ਹੈ, ਜਿਵੇਂ ਕਿਹਾ ਪੱਛਮ ਵਿਚ ਅਹਿਮਦਾਬਾਦ, ਪੂਰਬ 'ਚ ਗੁਹਵਾਟੀ ਅਤੇ ਦੱਖਣ 'ਚ ਬੈਂਗਲੁਰੂ।

ETV Bharat Logo

Copyright © 2025 Ushodaya Enterprises Pvt. Ltd., All Rights Reserved.