ਮਾਸਕੋ: ਮੰਗਲਵਾਰ ਨੂੰ, ਰੂਸ ਦੇ ਸ਼ਹਿਰ ਕਾਜਾਨ ਵਿਚ ਇੱਕ ਸਕੂਲ ਵਿਚ ਹੋਈ ਗੋਲੀਬਾਰੀ ਦੌਰਾਨ 11 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਗੰਭੀ ਜ਼ਖ਼ਮੀ ਹੋ ਗਏ। ਰੂਸ ਦੀ ਸਰਕਾਰੀ ਨਿਊਜ਼ ਏਜੰਸੀ 'ਆਰਆਈਏ ਨੋਵੋਸਤੀ' ਨੇ ਸਥਾਨਕ ਐਮਰਜੈਂਸੀ ਸੇਵਾਵਾਂ ਅਥਾਰਿਟੀ ਦੇ ਹਵਾਲੇ ਨਾਲ ਇਹ ਖ਼ਬਰ ਨਸ਼ਰ ਕੀਤੀ ਹੈ।
ਇੰਟਰਫੇਕਸ ਨਿਊਜ਼ ਏਜੰਸੀ ਦੇ ਅਨੁਸਾਰ ਸਕੂਲ 'ਤੇ ਦੋ ਬੰਦੂਕਧਾਰੀਆਂ ਨੇ ਗੋਲੀਆਂ ਚਲਾਈਆਂ। ਇਕ ਬੰਦੂਕਧਾਰੀ ਨੂੰ ਫੜ ਲਿਆ ਗਿਆ ਜਿਸ ਦੀ ਉਮਰ 17 ਸਾਲ ਹੈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਬੱਚਿਆਂ ਨੂੰ ਸਕੂਲ ਤੋਂ ਬਾਹਰ ਕੱਢ ਲਿਆ ਗਿਆ ਹੈ, ਪਰ ਕਾਫੀ ਬੱਚੇ ਵੀ ਇਮਾਰਤ ਵਿੱਚ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਕਾਜ਼ਾਨ ਦੇ ਸਾਰੇ ਸਕੂਲਾਂ ਵਿੱਚ ਸੁਰੱਖਿਆ ਦੇ ਵਾਧੂ ਉਪਾਅ ਕੀਤੇ ਗਏ ਹਨ। ਕਾਜ਼ਾਨ ਰੂਸ ਦੇ ਟਾਟਰਸਤਾਨ ਖੇਤਰ ਦੀ ਰਾਜਧਾਨੀ ਹੈ, ਜੋ ਮਾਸਕੋ ਤੋਂ ਲਗਭਗ 700 ਕਿਲੋਮੀਟਰ ਦੀ ਦੂਰੀ 'ਤੇ ਹੈ। ਪੁਲਿਸ ਨੇ ਇਸ ਘਟਨਾ ਦੀ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਹੈ।
ਰੂਸ ਵਿਚ ਸਕੂਲਾਂ ਵਿਚ ਫਾਇਰਿੰਗ ਤੁਲਨਾਤਮਕ ਤੌਰ 'ਤੇ ਬਹੁਤ ਘੱਟ ਹੈ, ਪਰ ਹਾਲ ਹੀਵਿਚ ਸਕੂਲਾਂ ਵਿਚ ਬਹੁਤ ਸਾਰੇ ਹਮਲੇ ਹੋਏ ਹਨ, ਜੋ ਜ਼ਿਆਦਾਤਰ ਵਿਦਿਆਰਥੀਆਂ ਦੁਆਰਾ ਕੀਤੇ ਜਾਂਦੇ ਹਨ।