ਨਵੀਂ ਦਿੱਲੀ: ਭਾਰਤੀ ਵੇਟਲਿਫਟਰ ਮੀਰਬਾਈ ਚਾਨੂ ਟੋਕਿਓ ਓਲੰਪਿਕ ਚ ਸਿਲਵਰ ਮੈਡਲ ਜਿੱਤਣ ਤੋਂ ਬਾਅਦ ਟੋਕਿਓ ਤੋਂ ਦਿੱਲੀ ਪਹੁੰਚੀ। ਏਅਰਪੋਰਟ ’ਤੇ ਮੀਰਬਾਈ ਚਾਨੂ ਦਾ ਤਾਲੀਆਂ ਦੇ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
ਦੱਸ ਦਈਏ ਕਿ ਦਿੱਲੀ ਪਹੁੰਚਣ ਤੋਂ ਬਾਅਦ ਏਅਰਪੋਰਟ ’ਤੇ ਉਨ੍ਹਾਂ ਦਾ ਆਰਟੀਪੀਸੀਆਰ ਟੈਸਟ ਵੀ ਕੀਤਾ ਗਿਆ।
ਮੀਰਬਾਈ ਚਾਨੂ ਦਾ ਦਿੱਲੀ ਏਅਰਪੋਰਟ ’ਤੇ ਭਰਵਾ ਸਵਾਗਤ ਕੀਤਾ ਗਿਆ। ਮੌਕੇ ’ਤੇ ਮੌਜੁਦ ਲੋਕਾਂ ਵੱਲੋਂ ਉਨ੍ਹਾਂ ਲਈ ਭਾਰਤ ਮਾਤਾ ਦੀ ਜੈ ਦੇ ਜੈਕਾਰੇ ਵੀ ਲਗਾਏ।
ਇਹ ਵੀ ਪੜੋ: Tokyo Olympics 2020: ਮੀਰਾਬਾਈ ਚਾਨੂ ਦਾ ਸਿਲਵਰ ਮੈਡਲ ਬਦਲਿਆ ਜਾ ਸਕਦਾ ਹੈ ਸੋਨੇ ਚ'
ਦੱਸ ਦਈਏ ਕਿ ਮੀਰਾਬਾਈ ਚਾਨੂ ਦਾ ਚਾਂਦੀ ਦਾ ਤਗਮਾ ਓਲੰਪਿਕ ਔਰਤਾਂ ਦੇ ਵੇਟਲਿਫਟਿੰਗ ਵਿੱਚ ਭਾਰਤ ਦਾ ਦੂਜਾ ਤਗਮਾ ਹੈ। ਇਸ ਤੋਂ ਪਹਿਲਾਂ, ਕਰਨਮ ਮਲੇਸ਼ਵਰੀ ਨੇ 2000 ਸਿਡਨੀ ਓਲੰਪਿਕ ਵਿੱਚ ਤਗਮਾ ਜਿੱਤਿਆ ਸੀ।