ਮੱਧ ਪ੍ਰਦੇਸ਼: ਉਜੈਨ ਦੇ ਮਹਾਕਾਲ ਥਾਣਾ ਖੇਤਰ ਦੇ ਬਦਨਗਰ ਰੋਡ 'ਤੇ ਸਥਿਤ ਦਾਦੀ ਆਸ਼ਰਮ ਨੇੜੇ ਸੋਮਵਾਰ ਸ਼ਾਮ ਨੂੰ ਇੱਕ ਲੜਕੀ ਜ਼ਖਮੀ ਹਾਲਤ 'ਚ ਪਈ ਮਿਲੀ। ਲੜਕੀ ਖੂਨ ਨਾਲ ਲੱਥਪੱਥ ਪਈ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਮਹਾਕਾਲ ਪੁਲਿਸ (Mahakal Police) ਸਟੇਸ਼ਨ ਤੋਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲੜਕੀ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਪਰ ਲੜਕੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਇੰਦੌਰ ਰੈਫਰ ਕਰ ਦਿੱਤਾ ਗਿਆ। ਇੰਦੌਰ ਦੇ ਡਾਕਟਰਾਂ ਨੇ ਜਦੋਂ ਬੱਚੀ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸ ਨਾਲ ਬਲਾਤਕਾਰ ਹੋਇਆ ਸੀ। ਇਸ ਕਾਰਨ ਉਸ ਦਾ ਕਾਫੀ ਖੂਨ ਵਹਿ ਗਿਆ ਹੈ। ਇਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਖੂਨਦਾਨ ਕਰਕੇ ਬੱਚੀ ਦੀ ਮਦਦ ਕੀਤੀ, ਜਦਕਿ ਡਾਕਟਰਾਂ ਨੇ ਦੱਸਿਆ ਕਿ ਬੱਚੀ ਦੇ ਗੁਪਤ ਅੰਗਾਂ ਨੂੰ ਨੁਕਸਾਨ ਪਹੁੰਚਿਆ ਹੈ। ਜਿਸ ਕਾਰਨ ਲੜਕੀ ਕੁਝ ਵੀ ਕਹਿਣ ਦੀ ਸਥਿਤੀ 'ਚ ਨਹੀਂ ਹੈ। ਫਿਲਹਾਲ ਪੁਲਿਸ ਸੀਸੀਟੀਵੀ ਵੀਡੀਓ ਦੇ ਆਧਾਰ 'ਤੇ ਮੁਲਜ਼ਮਾਂ ਦੀ ਭਾਲ ਕਰਨ 'ਚ ਲੱਗੀ ਹੋਈ ਹੈ। ਉਜੈਨ ਦੇ ਐੱਸਪੀ ਨੇ ਐੱਸਆਈਟੀ ਦਾ ਗਠਨ ਕੀਤਾ ਹੈ।
ਗੁਪਤ ਅੰਗ ਨੂੰ ਨੁਕਸਾਨ: ਬੱਚੀ ਦੇ ਗੁਪਤ ਅੰਗਾਂ ਨੂੰ ਨੁਕਸਾਨ ਪਹੁੰਚਿਆ ਗਿਆ ਹੈ ਜਿਸ ਕਰਕੇ ਜ਼ਿਆਦਾ ਖੂਨ ਵਹਿਣ ਕਾਰਨ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਮੁਲਾਜ਼ਮਾਂ ਨੇ ਖੂਨਦਾਨ ਕਰਕੇ ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਦੱਸ ਦਈਏ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਹੈ। ਜਿਸ 'ਚ ਪੀੜਤਾ ਇੰਦੌਰ ਰੋਡ ਦੇ ਇਨਰ ਰਿੰਗ ਰੋਡ 'ਤੇ ਸਵਰਾ ਖੇੜੀ ਕਾਲੋਨੀ 'ਚ ਅਰਧ ਨਗਨ ਹਾਲਤ 'ਚ ਘੁੰਮਦੀ ਦਿਖਾਈ ਦੇ ਰਹੀ ਹੈ। ਉਸੇ ਹੀ ਲੜਕੀ ਨੇ ਇੱਕ ਘਰ ਦੇ ਬਾਹਰ ਖੜ੍ਹੇ ਇਕ ਨੌਜਵਾਨ ਤੋਂ ਮਦਦ ਵੀ ਮੰਗੀ ਪਰ ਨੌਜਵਾਨ ਨੇ ਉਸ ਦੀ ਮਦਦ ਨਹੀਂ ਕੀਤੀ, ਜਿਸ ਕਾਰਨ ਕੁੜੀ ਅੱਗੇ ਵਧੀ ਅਤੇ ਤੁਰਦੇ ਹੋਏ ਉਹ ਬਦਨਗਰ ਰੋਡ 'ਤੇ ਪਹੁੰਚੀ ਪਰ ਡਾਂਡੀ ਆਸ਼ਰਮ ਨੇੜੇ ਅਚਾਨਕ ਬੇਹੋਸ਼ ਹੋ ਗਈ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਇਲਾਜ ਲਈ ਦਾਖਲ ਕਰਵਾਇਆ।
- 31 TERRORISTS KILLED : ਘਾਟੀ 'ਚੋਂ ਹੋ ਰਿਹਾ ਅੱਤਵਾਦੀਆਂ ਦਾ ਸਫਾਇਆ, 2023 'ਚ ਹੁਣ ਤੱਕ ਫੌਜ ਨੇ ਕੀਤਾ 31 ਅੱਤਵਾਦੀਆਂ ਨੂੰ ਢੇਰ
- Uttarakhand Police arrested Bangladeshi citizen : 11 ਸਾਲਾਂ ਤੋਂ ਭਾਰਤ 'ਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਿਹਾ ਸੀ ਪਿਰਾਨ ਕਲਿਆਰ ਤੋਂ ਗ੍ਰਿਫਤਾਰ ਬੰਗਲਾਦੇਸ਼ੀ ਨਾਗਰਿਕ, ਗੁਜਰਾਤ ਕਨੈਕਸ਼ਨ ਵੀ ਮਿਲਿਆ
- Goldy Brar seeks asylum in USA : ਖੁਫੀਆ ਏਜੰਸੀ ਦਾ ਖੁਲਾਸਾ, 'ਗੈਂਗਸਟਰ ਗੋਲਡੀ ਬਰਾੜ ਅਮਰੀਕਾ 'ਚ ਸ਼ਰਣ ਲੈਣ ਦੀ ਕਰ ਰਿਹਾ ਕੋਸ਼ਿਸ਼'
ਮੁਲਜ਼ਮਾਂ ਦੀ ਭਾਲ ਜਾਰੀ: ਪੁਲਿਸ ਦਾ ਕਹਿਣਾ ਹੈ ਕਿ ਲੜਕੀ ਦੇ ਬੋਲਣ ਤੋਂ ਲੱਗਦਾ ਹੈ ਕਿ ਉਹ ਸ਼ਾਇਦ ਪ੍ਰਯਾਗਰਾਜ (ਯੂ.ਪੀ.) ਦੀ ਰਹਿਣ ਵਾਲੀ ਹੈ। ਜਾਂਚ ਲਈ ਐੱਸਆਈਟੀ ਦਾ ਗਠਨ ਕੀਤਾ ਗਿਆ ਹੈ। ਇਹ ਘਟਨਾ ਕਿੱਥੇ ਵਾਪਰੀ ਇਸ ਬਾਰੇ ਪਤਾ ਨਹੀਂ ਲੱਗ ਸਕਿਆ ਹੈ ਕਿਉਂਕਿ ਲੜਕੀ ਕੁਝ ਵੀ ਕਹਿਣ ਤੋਂ ਅਸਮਰੱਥ ਹੈ। ਫਿਲਹਾਲ ਅਣਪਛਾਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।