ਭਾਗਵਤ ਗੀਤਾ ਦਾ ਸੰਦੇਸ਼
" ਕਰਮ ਕਰਨ ਵਿੱਚ ਹੀ ਮਨੁੱਖ ਦਾ ਅਧਿਕਾਰ ਹੈ, ਫਲ ਵਿੱਚ ਨਹੀਂ। ਕਰਮ ਕਰਦੇ ਸਮੇਂ ਫਲ ਦੀ ਇੱਛਾ ਨਾ ਕਰੋ। ਫਲ ਦੀ ਇੱਛਾ ਛੱਡਣ ਦਾ ਅਰਥ ਇਹ ਨਹੀਂ ਹੈ ਕਿ ਕਰਮ ਕਰਨਾ ਵੀ ਛੱਡ ਦਵੋ। ਜਦੋਂ ਮਨੁੱਖ ਕਰਮਫਲ ਦੀ ਇੱਛਾ ਨਾਲ ਪ੍ਰੇਰਤ ਹੋ ਕੇ ਕਰਮ ਕਰਦਾ ਹੈ ਤਾਂ ਉਸ ਦਾ ਕਰਮਫਲ ਰੂਪ ਪੂਨਰਜਨਮ ਦਾ ਕਾਰਨ ਬਣ ਜਾਂਦਾ ਹੈ। ਜੇਕਰ ਕਰਮਫਲ ਦੀ ਇੱਛਾ ਨਾਂ ਕਰੀਏ, ਤਾਂ ਦੁਖ ਰੂਪੀ ਕਰਮ ਕਰਨ ਦੀ ਕੀ ਲੋੜ ਹੈ। ਇਸੇ ਤਰ੍ਹਾਂ ਕਰਮ ਨਾ ਕਰਨ ਵਿੱਚ ਵੀ ਲਾਲਚ ਤੇ ਉਦਾਸੀਨਤਾ ਨਹੀਂ ਹੋਣੀ ਚਾਹੀਦੀ ਹੈ। ਜੋ ਮਨੁੱਖ ਕਰਮ ਵਿੱਚ ਅਕਰਮ ਵੇਖਦਾ ਹੈ ਅਤੇ ਜੋ ਅਕਰਮ ਵਿੱਚ ਕਰਮ ਵੇਖਦਾ ਹੈ, ਉਹ ਮਨੁੱਖ ਬੁੱਧੀਮਾਨ ਹੈ, ਯੋਗੀ ਹੈ ਤੇ ਸਮਪੂਰਨ ਕਰਮ ਕਰਨ ਵਾਲਾ ਹੈ। ਜੋ ਮਨੁੱਖ ਸਾਰੇ ਹੀ ਕੰਮਾਂ ਦੀ ਕਾਮਨਾ ਤੇ ਸੰਕਲਪ ਤੋਂ ਰਹਿਤ ਹੈ, ਅਜਿਹੇ ਗਿਆਨਰੂਪ ਅੱਗ ਵੱਲੋਂ ਭਸਮ ਹੋਏ ਕਰਮਾਂ ਵਾਲੇ ਮਨੁੱਖ ਨੂੰ ਗਿਆਨੀਜਨ ਪੰਡਤ ਕਿਹਾ ਜਾਂਦਾ ਹੈ। ਜੋ ਆਸ਼ਾ ਰਹਿਤ ਤੇ ਜਿਸ ਨੇ ਸਰੀਰ ਨੂੰ ਸੰਯਮਤ ਕੀਤਾ ਹੈ , ਜਿਸ ਨੇ ਸਾਰੇ ਹੀ ਪਰਿਗ੍ਰਹਾਂ ਦਾ ਤਿਆਗ ਕੀਤਾ ਹੈ। ਅਜਿਹਾ ਵਿਅਕਤੀ ਸਰੀਰਕ ਕਰਮ ਕਰਦੇ ਹੋਏ ਵੀ ਪਾਪ ਨਹੀਂ ਕਰਦਾ। ਜੋ ਕਰਮ ਤੇ ਫਲ ਦੀ ਇੱਛਾ ਤਿਆਗ ਕਰਕੇ ਆਸ਼ਰਯ ਤੋਂ ਰਹਿਤ ਤੇ ਸਦਾ ਤ੍ਰਿਪਤ ਰਹਿੰਦਾ ਹੈ, ਉਹ ਕਰਮਾਂ ਵਿੱਚ ਚੰਗੀ ਤਰ੍ਹਾਂ ਲੱਗਾ ਹੋਇਆ ਅਸਲ ਵਿੱਚ ਕੁੱਝ ਨਹੀਂ ਕਰਦਾ। ਇਸ ਸੰਸਾਰ ਵਿੱਚ ਗਿਆਨ ਦੇ ਸਮਾਨ ਪਵਿੱਤਰ ਕਰਨ ਵਾਲਾ , ਆਸ਼ਰਯ ਤੋਂ ਰਹਿਤ ਵੀ ਨਹੀਂ ਹੈ,ਯੋਗ ਵਿੱਚ ਸੰਸਧੀ ਪੁਰਸ਼ ਸਵੈਂ ਹੀ ਉਚਿਤ ਕਾਲ ਵਿੱਚ ਆਤਮਾ ਨੂੰ ਹਾਸਲ ਕਰ ਲੈਂਦਾ ਹੈ। "